ਸ਼੍ਰੀਨਗਰ-ਜੰਮੂ ਹਾਈਵੇਅ ‘ਤੇ ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਅੱਤਵਾਦੀ ਹਮਲਾ

ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਤੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਤਵਾਦੀਆਂ ਨੇ ਵੀਰਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ…

ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਤੋਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਤਵਾਦੀਆਂ ਨੇ ਵੀਰਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਕਾਫਿਲੇ ਉੱਤੇ ਹਮਲਾ ਕਰ ਦਿੱਤਾ। ਇਸ ਅੱਤਵਾਦੀ ਹਮਲੇ ਦੇ ਬਾਅਦ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਮੁਕਾਬਲਾ ਵੀ ਸ਼ੁਰੂ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਤਿੰਨ ਅੱਤਵਾਦੀ ਫਸੇ ਹੋਏ ਹਨ।

ਪੜੋ ਹੋਰ ਖਬਰਾਂ: ਜਲੰਧਰ ਦੇ ਰੇਲਵੇ ਸਟੇਸ਼ਨ ‘ਤੇ ਹਫੜਾ-ਦਫੜੀ, ਮਿਲਿਆ ਲਾਵਾਰਿਸ ਬੈਗ

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਖਿਲਾਫ ਬੀ.ਐੱਸ.ਐੱਫ. ਆਪ੍ਰੇਸ਼ਨ ਚਲਾ ਰਹੀ ਸੀ, ਤਦੇ ਅੱਤਵਾਦੀਆਂ ਨੇ ਜਵਾਨਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਇਹ ਹਮਲਾ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਮਾਲਪੋਰਾ ਕਾਜ਼ੀਗੁੰਡ ਦੇ ਨੇੜੇ ਸ਼੍ਰੀਨਗਰ-ਜੰਮੂ ਹਾਈਵੇਅ ਉੱਤੇ ਹੋਇਆ। ਇਸ ਹਮਲੇ ਵਿਚ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ। ਉਥੇ ਹੀ ਹਮਲੇ ਦੇ ਬਾਅਦ ਆਰਮੀ ਤੇ ਸੀ.ਆਰ.ਪੀ.ਐੱਫ. ਦੇ ਜਵਾਨ ਵੀ ਮੌਕੇ ਉੱਤੇ ਪਹੁੰਚ ਗਏ ਹਨ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ ਤੇ ਮੁਕਾਬਲਾ ਜਾਰੀ ਹੈ। ਮੁਕਾਬਲੇ ਦੌਰਾਨ ਇਕ ਸੀ.ਆਰ.ਪੀ.ਐੱਫ. ਦੇ ਜਵਾਨ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।

ਪੜੋ ਹੋਰ ਖਬਰਾਂ: ਪ੍ਰੈਗਨੈਂਸੀ ਦੌਰਾਨ ਕਰੀਨਾ ਖਾਣ ਲੱਗ ਪਈ ਸੀ ਨਾਨ-ਵੈਜ, ਕਿਹਾ- ਬਦਲ ਗਿਆ ਕਿੰਨਾ ਕੁਝ

ਕਸ਼ਮੀਰ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁਲਗਾਮ ਵਿਚ ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਕੋਈ ਵੀ ਮਾਰਿਆ ਨਹੀਂ ਗਿਆ ਹੈ। ਹਾਲਾਂਕਿ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ, ਸੀ.ਆਰ.ਪੀ.ਐੱਫ. ਤੇ ਆਰਮੀ ਦੇ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਹਨ।

ਪੜੋ ਹੋਰ ਖਬਰਾਂ: Twitter ਨੇ ਆਪਣੇ ਡਿਜਾਇਨ ‘ਚ ਕੀਤਾ ਬਦਲਾਅ, ਵੱਖਰਾ ਦਿਖੇਗਾ ਥੀਮ

ਦੋ ਦਿਨ ਪਹਿਲਾਂ ਸੀ.ਆਰ.ਪੀ.ਐੱਫ. ਉੱਤੇ ਹੋਇਆ ਸੀ ਹਮਲਾ
ਅੱਤਵਾਦੀਆਂ ਨੇ ਦੋ ਦਿਨ ਪਹਿਲਾਂ 10 ਅਗਸਤ ਨੂੰ ਸੀ.ਆਰ.ਪੀ.ਐੱਫ. ਦੀ ਪਾਰਟੀ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ। ਅੱਤਵਾਦੀਆਂ ਨੇ ਇਹ ਹਮਲਾ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ਦੇ ਕ੍ਰਾਲਚੇਕ ਇਲਾਕੇ ਵਿਚ ਕੀਤਾ ਸੀ। 

ਪੜੋ ਹੋਰ ਖਬਰਾਂ: ਇਨ੍ਹਾਂ ਦੇਸ਼ਾਂ ਦੀਆਂ ਔਰਤਾਂ ਮੰਨੀਆਂ ਜਾਂਦੀਆਂ ਨੇ ਦੁਨੀਆ ‘ਚ ਸਭ ਤੋਂ ਖੂਬਸੂਰਤ (ਤਸਵੀਰਾਂ)

Leave a Reply

Your email address will not be published. Required fields are marked *