ਮੁੰਬਈ- ਕਰੀਨਾ ਕਪੂਰ ਖਾਨ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਨੂੰ ਲੈ ਕੇ ਚਰਚਾ ਵਿਚ ਹੈ। ਕਰੀਨਾ ਨੇ ਹੁਣ ਦੱਸਿਆ ਹੈ ਕਿ ਉਹ ਆਮ ਤੌਰ 'ਤੇ ਸ਼ਾਕਾਹਾਰੀ ਆਹਾਰ ਫਾਲੋਅ ਕਰਦੀ ਹੈ, ਹਾਲਾਂਕਿ ਆਪਣੀ ਦੂਜੀ ਗਰਭ ਅਵਸਥਾ ਦੇ ਦੌਰਾਨ ਉਸਨੇ ਬਹੁਤ ਜ਼ਿਆਦਾ ਮਾਸਾਹਾਰੀ ਖਾਣਾ ਸ਼ੁਰੂ ਕਰ ਦਿੱਤਾ। ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਫਰਵਰੀ 2021 ਵਿਚ ਆਪਣੇ ਦੂਜੇ ਬੇਟੇ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਜਹਾਂਗੀਰ ਰੱਖਿਆ।
ਪੜੋ ਹੋਰ ਖਬਰਾਂ: ਲੁਧਿਆਣਾ 'ਚ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਇਮਾਰਤ, 5 ਲੋਕ ਜ਼ਖਮੀ
ਕਰੀਨਾ ਨੇ ਕੀਤਾ ਖੁਲਾਸਾ
ਕਰੀਨਾ ਕਪੂਰ ਖਾਨ ਨੇ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਵਿਚ ਆਪਣੀ ਗਰਭ ਅਵਸਥਾ ਦੌਰਾਨ ਭੋਜਨ ਦੀ ਲਾਲਸਾ ਬਾਰੇ ਦੱਸਿਆ ਹੈ। ਪਿੰਕਵਿਲਾ ਦੇ ਅਨੁਸਾਰ 'ਜਦੋਂ ਮੈਂ ਗਰਭਵਤੀ ਨਹੀਂ ਹੁੰਦੀ ਤਾਂ ਮੈਨੂੰ ਸ਼ਾਕਾਹਾਰੀ ਹੋਣਾ ਪਸੰਦ ਹੁੰਦਾ ਹੈ। ਪਰ ਗਰਭਵਤੀ ਹੋਣ ਤੋਂ ਬਾਅਦ ਮੈਨੂੰ ਮੀਟ ਦੀ ਲਾਲਸਾ ਹੋ ਗਈ ਸੀ ਅਤੇ ਮੈਂ ਨਮਕ, ਸੋਇਆ ਅਤੇ ਹੋਰ ਚੀਜ਼ਾਂ ਖਾਂਦੀ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਇਕ ਵੱਖਰੀ ਇਨਸਾਨ ਬਣ ਗਈ ਸੀ।
ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਤੇ ਵਰਕਰਾਂ 'ਤੇ ਟਵਿੱਟਰ ਸਖਤ, ਕਈਆਂ ਦਾ ਅਕਾਊਂਟ ਬਲਾਕ
ਖਾਣੇ ਦੇ ਕਾਰਨ ਹੋਣ ਲੱਗੀ ਸੀ ਸੋਜ
ਕਰੀਨਾ ਨੇ ਦੱਸਿਆ ਕਿ ਉਸ ਨੇ ਬਹੁਤ ਸਾਰਾ ਖਾਣਾ ਖਾਧਾ ਸੀ, ਇੱਥੋਂ ਤੱਕ ਕਿ ਉਸ ਦੀਆਂ ਉਂਗਲਾਂ ਵੀ ਸੁੱਜ ਗਈਆਂ ਸਨ। ਉਸ ਨੇ ਕਿਹਾ, 'ਮੈਂ ਅੱਠਵੇਂ ਮਹੀਨੇ ਤੋਂ ਬਾਅਦ ਆਪਣੀਆਂ ਅੰਗੂਠੀਆਂ ਵੀ ਲਾਹ ਦਿੱਤੀਆਂ ਸਨ। ਮੈਨੂੰ ਆਪਣੇ ਵਿਆਹ ਦੀ ਅੰਗੂਠੀ ਅਤੇ ਪੇਪਰੋਨੀ ਦੇ ਵਿਚਕਾਰ ਚੋਣ ਕਰਨੀ ਪਈ, ਤੇ ਮੈਂ ਪੇਪਰੋਨੀ ਦੀ ਚੋਣ ਕੀਤੀ।
ਪੜੋ ਹੋਰ ਖਬਰਾਂ: ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ, ਮਿਲਿਆ ਲਾਵਾਰਿਸ ਬੈਗ
ਇਸ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਨੇ ਇੰਸਟਾਗ੍ਰਾਮ 'ਤੇ ਪ੍ਰੈਗਨੈਂਸੀ ਬਿੰਗੋ ਸ਼ੇਅਰ ਕੀਤੀ ਸੀ। ਇਸ ਵਿਚ ਉਸਨੇ ਦੱਸਿਆ ਕਿ ਗਰਭ ਅਵਸਥਾ ਦੇ ਦੌਰਾਨ ਉਸਨੂੰ ਕੀ ਅਨੁਭਵ ਹੋਇਆ ਸੀ। ਕਰੀਨਾ ਨੇ ਦੱਸਿਆ ਸੀ ਕਿ ਉਹ ਗਰਭ ਅਵਸਥਾ ਦੌਰਾਨ ਆਪਣੇ ਸਟ੍ਰੈਚ ਮਾਰਕਸ ਨੂੰ ਲੈ ਕੇ ਚਿੰਤਤ ਸੀ। ਉਹ ਪੀਜ਼ਾ ਤੋਂ ਦੂਰ ਨਹੀਂ ਰਹਿ ਸਕਦੀ ਸੀ। ਉਹ ਆਪਣੇ ਬੱਚੇ ਬਾਰੇ ਸੁਪਨੇ ਲੈਂਦੀ ਸੀ। ਹੱਸਣਾ-ਰੌਣ ਲੱਗਦੀ ਸੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: तुला समेत इन राशि वालों के लिए शुभ होगा आज का दिन, जानें अन्य राशियों का हाल
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी