LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੁਧਿਆਣਾ 'ਚ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਇਮਾਰਤ, 5 ਲੋਕ ਜ਼ਖਮੀ

ldh

ਲੁਧਿਆਣਾ- ਸ਼ਹਿਰ ਦੇ ਆਰ.ਕੇ. ਰੋਡ ਉੱਤੇ ਅੱਗ ਲੱਗਣ ਕਾਰਨ ਕੰਡਮ ਪਈ 3 ਮੰਜ਼ਿਲਾ ਇਮਾਰਤ ਵੀਰਵਾਰ ਨੂੰ ਅਚਾਨਕ ਢਹਿ ਗਈ। ਇਸ ਹਾਦਸੇ ਵਿਚ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ਤੇ ਨੇੜੇ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਕੁਝ ਕੋਲ ਫੈਕਟਰੀ ਦੇ ਅੰਦਰ ਦੇ ਸਮਾਨ ਨੂੰ ਚੁੱਕ ਰਹੇ ਸਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪੜੋ ਹੋਰ ਖਬਰਾਂ: ਇਕ ਹੋਰ ਸਕੂਲ 'ਚੋਂ ਕੋਰੋਨਾ ਵਾਇਰਸ ਦੇ ਮਾਮਲੇ ਆਏ ਸਾਹਮਣੇ, ਇਲਾਕੇ 'ਚ ਸਹਿਮ ਦਾ ਮਾਹੌਲ

ਜਾਣਕਾਰੀ ਮੁਤਾਬਕ ਆਰ.ਕੇ. ਰੋਡ ਉੱਤੇ ਆਰ.ਟੀ. ਵੂਲਨ ਮਿਲ ਵਿਚ ਡੇਢ ਸਾਲ ਪਹਿਲਾਂ ਅੱਗ ਲੱਗ ਗਈ ਸੀ। ਜਿਸ ਕਾਰਨ ਇਹ ਇਮਾਰਤ ਕੰਡਮ ਹੋ ਗਈ ਸੀ ਤੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਸੀਲ ਕਰ ਦਿੱਤਾ ਗਿਆ ਸੀ। ਵੀਰਵਾਰ ਸਵੇਰੇ ਕੁਝ ਲੋਕ ਛੋਟਾ ਗੇਟ ਖੋਲ ਕੇ ਅੰਦਰ ਗਏ ਤੇ ਉਥੋਂ ਸਾਮਾਨ ਚੁੱਕ ਰਹੇ ਸਨ। ਤਦੇ ਇਮਾਰਤ ਦੀ ਤੀਜੀ ਮੰਜ਼ਿਲ ਡਿੱਗ ਗਈ। ਇਮਾਰਚ ਦੇ ਇਕ ਸਾਈਡ ਮਜ਼ਦੂਰਾਂ ਦੇ ਕੁਆਰਟਰ ਬਣੇ ਹੋਏ ਹਨ। ਇਮਾਰਤ ਦਾ ਮਲਬਾ ਇਨ੍ਹਾਂ ਇਮਾਰਤਾਂ ਉੱਤੇ ਡਿੱਗ ਗਿਆ। ਜਿਸ ਨਾਲ ਉਥੇ ਰਹਿਣ ਵਾਲੀ ਮਹਿਲਾ ਪੂਜਾ ਤੇ ਉਸ ਦਾ ਬੇਟਾ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਨੇੜੇ ਦੇ ਲੋਕਾਂ ਨੇ ਬਾਹਰ ਕੱਢਿਆ ਤੇ ਹਸਪਤਾਲ ਦਾਖਲ ਕਰਵਾਇਆ।

ਪੜੋ ਹੋਰ ਖਬਰਾਂ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਾਬਕਾ DGP ਮੁਹੰਮਦ ਮੁਸਤਫਾ ਵਲੋਂ ਸਲਾਹਕਾਰ ਲੱਗਣ ਤੋਂ ਕੋਰੀ ਇਨਕਾਰ

ਹੋਰਾਂ ਇਮਾਰਤਾਂ ਵਿਚ ਪਈਆਂ ਦਰਾਰਾਂ
ਇਸ ਫੈਕਟਰੀ ਦੇ ਨੇੜੇ ਹੀ ਅਮਿਤ ਪਾਹਵਾ ਦਾ ਘਰ ਹੈ, ਜਿਸ ਉੱਤੇ ਮਲਬਾ ਡਿੱਗਿਆ ਹੈ। ਇਥੇ ਤਕਰੀਬਨ 50 ਕਮਰੇ ਬਣੇ ਹੋਏ ਹਨ, ਜੋ ਕਿ ਬੁਰੀ ਤਰ੍ਹਾਂ ਨਾਲ ਨੁਕਸਾਨ ਗਏ ਹਨ। ਇਥੇ ਰਹਿਣ ਵਾਲੇ ਬੱਬੂ, ਪੱਪੂ ਤੇ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਸਾਰੇ ਆਪਣੇ-ਆਪਣੇ ਕੰਮਾਂ ਉੱਤੇ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਜ਼ੋਰਦਾਰ ਆਵਾਜ਼ ਦੇ ਨਾਲ ਬਿਲਡਿੰਗ ਦਾ ਇਕ ਹਿੱਸਾ ਡਿੱਗ ਗਿਆ। ਇਸ ਨਾਲ ਉੱਥੇ ਚੀਕ-ਚਿਹਾੜਾ ਪੈ ਗਿਆ। ਸਾਰੇ ਮਜ਼ਦੂਰਾਂ ਨੂੰ ਨੇੜੇ ਦੇ ਖਾਲੀ ਪਲਾਟ ਵਿਚ ਬੈਠਣਾ ਪੈ ਰਿਹਾ ਹੈ। ਸਾਵਿਤਰੀ ਦੇਵੀ ਤੇ ਕ੍ਰਿਸ਼ਣਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਰਾ ਸਾਮਾਨ ਮਲਬੇ ਹੇਠਾਂ ਦੱਬ ਗਿਆ ਹੈ।

In The Market