LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

14 ਦਿਨਾਂ 'ਚ ਮੁੜ ਚਮਕੀ ਕਿਸਮਤ, 22 ਕਰੋੜ ਦਾ ਮਾਲਕ ਬਣ ਗਿਆ ਸ਼ਖਸ

kismat

ਵਾਸ਼ਿੰਗਟਨ: ਕਿਹਾ ਜਾਂਦਾ ਹੈ ਕਿ ਕਿਸਮਤ ਬਦਲਣ ਵਿਚ ਦੇਰ ਨਹੀਂ ਲੱਗਦੀ। ਅਜਿਹਾ ਹੀ ਕੁਝ ਅਮਰੀਕਾ ਦੇ ਇਕ ਵਿਅਕਤੀ ਨਾਲ ਹੋਇਆ ਜੋ ਦੋ ਹਫਤਿਆਂ ਦੇ ਅੰਦਰ ਦੋ ਵਾਰ ਲਾਟਰੀ ਜਿੱਤ ਕੇ ਕਰੋੜਪਤੀ ਬਣ ਗਿਆ।

ਪੜੋ ਹੋਰ ਖਬਰਾਂ: ਇਨ੍ਹਾਂ ਦੇਸ਼ਾਂ ਦੀਆਂ ਔਰਤਾਂ ਮੰਨੀਆਂ ਜਾਂਦੀਆਂ ਨੇ ਦੁਨੀਆ 'ਚ ਸਭ ਤੋਂ ਖੂਬਸੂਰਤ (ਤਸਵੀਰਾਂ)

ਸਾਊਥ ਕੈਰੋਲੀਨਾ ਦੇ ਜਿਸ ਵਿਅਕਤੀ ਨੇ ਦੋ ਹਫ਼ਤੇ ਪਹਿਲਾਂ 40,000 ਡਾਲਰ ਭਾਵ 29,70,162 ਰੁਪਏ ਦੀ ਲਾਟਰੀ ਜਿੱਤੀ ਸੀ, ਇਕ ਵਾਰ ਫਿਰ ਖੁਸ਼ਕਿਸਮਤੀ ਨਾਲ 14 ਦਿਨਾਂ ਦੇ ਅੰਦਰ 3 ਮਿਲੀਅਨ ਡਾਲਰ ਦਾ ਇੱਕ ਹੋਰ ਜੈਕਪਾਟ ਜਿੱਤਿਆ। ਇਹ ਲਾਟਰੀ ਜਿੱਤਣ ਤੋਂ ਬਾਅਦ ਉਸਨੂੰ 22,27,31,250 ਰੁਪਏ ਮਿਲੇ। ਦੋ ਵਾਰ ਦੇ ਲਾਟਰੀ ਜੇਤੂ ਨੇ ਸਾਊਥ ਕੈਰੋਲੀਨਾ ਐਜੂਕੇਸ਼ਨ ਲਾਟਰੀ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੇ 40,000 ਡਾਲਰ ਦੇ ਮੈਗਾ ਮਿਲੀਅਨ ਇਨਾਮ ਤੋਂ ਬਾਅਦ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਿਹਾ ਸੀ, ਇਸ ਲਈ 27 ਜੁਲਾਈ ਨੂੰ ਮਰਫੀ ਯੂਐੱਸਏ ਗੈਸ ਵਿਚ ਆਪਣੀ ਕਾਰ ਨੂੰ ਰਿਫਿਲ ਕਰਨ ਲਈ ਸਟੇਸ਼ਨ ਦਾ ਦੌਰਾ ਕੀਤਾ ਅਤੇ ਉੱਥੇ ਹੋਰ ਲਾਟਰੀ ਦੀ ਟਿਕਟ ਖਰੀਦੀ।

ਪੜੋ ਹੋਰ ਖਬਰਾਂ: Twitter ਨੇ ਆਪਣੇ ਡਿਜਾਇਨ 'ਚ ਕੀਤਾ ਬਦਲਾਅ, ਵੱਖਰਾ ਦਿਖੇਗਾ ਥੀਮ

ਵਿਅਕਤੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੇਰੀ ਕਿਸਮਤ ਚੰਗੀ ਸੀ ਤੇ ਦੋ ਹਫਤਿਆਂ ਬਾਅਦ 3 ਮਿਲੀਅਨ ਡਾਲਰ ਦਾ ਜੈਕਪਾਟ ਮੇਰੇ ਹੱਥ ਲੱਗ ਗਿਆ। ਦੋ ਵਾਰ ਲਾਟਰੀ ਜਿੱਤ ਕੇ ਕਰੋੜਪਤੀ ਬਣ ਚੁੱਕੇ ਉਸ ਵਿਅਕਤੀ ਨੇ ਦੱਸਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜਦੋਂ ਮੈਂ ਇਹ ਖਬਰ ਆਪਣੇ ਪਰਿਵਾਰ ਨੂੰ ਦੱਸੀ ਤਾਂ ਉਹ ਵੀ ਹੈਰਾਨ ਰਹਿ ਗਏ। ਮੈਂ ਬੱਚਿਆਂ ਤੋਂ ਪੁੱਛਿਆ ਕਿ ਅਜਿਹਾ ਕਿਉਂ ਹੋ ਰਿਹਾ ਹੈ।

ਪੜੋ ਹੋਰ ਖਬਰਾਂ: ਸ਼੍ਰੀਨਗਰ-ਜੰਮੂ ਹਾਈਵੇਅ 'ਤੇ ਬੀ.ਐੱਸ.ਐੱਫ. ਦੇ ਕਾਫਿਲੇ ਉੱਤੇ ਅੱਤਵਾਦੀ ਹਮਲਾ

ਉਥੇ ਹੀ ਲਾਟਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਗਾ ਮਿਲੀਅਨਸ ਖੇਡਦੇ ਹੋਏ 40 ਹਜ਼ਾਰ ਡਾਲਰ ਜਿੱਤਣ ਦੀ ਸੰਭਾਵਨਾ 9,31,001 ਵਿਚੋਂ ਕਿਸੇ ਇਕ ਦੀ ਹੁੰਦੀ ਹੈ। ਉਥੇ ਹੀ 3 ਮਿਲੀਅਨ ਡਾਲਰ ਜਿੱਤਣ ਦੀ ਸੰਭਾਵਨਾ 13 ਮਿਲੀਅਨ ਲੋਕਾਂ ਵਿਚੋਂ ਕਿਸੇ ਇਕ ਵਿਅਕਤੀ ਦੀ ਹੁੰਦੀ ਹੈ।

In The Market