LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਔਰਤ ਨੇ ਬਿਨਾਂ Operation ਦਿੱਤਾ 5 ਕਿੱਲੋ ਦੇ ਬੱਚੇ ਨੂੰ ਜਨਮ, ਡਾਕਟਰ ਵੀ ਦੰਗ

12 baby

ਨਵੀਂ ਦਿੱਲੀ- ਜਨਮ ਦੇ ਦੌਰਾਨ ਔਸਤ ਬੱਚਿਆਂ ਦਾ ਭਾਰ 7.5 ਪੌਂਡ ਯਾਨੀ ਸਾਢੇ ਤਿੰਨ ਕਿਲੋ ਹੁੰਦਾ ਹੈ। ਹਾਲਾਂਕਿ, ਇਕ ਔਰਤ ਨੇ ਬਿਨਾਂ ਕਿਸੇ ਸਮੱਸਿਆ ਦੇ 11 ਪੌਂਡ (ਪੰਜ ਕਿਲੋਗ੍ਰਾਮ) ਵਜ਼ਨ ਵਾਲੇ ਬੱਚੇ ਨੂੰ ਜਨਮ ਦਿੱਤਾ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਪੜੋ ਹੋਰ ਖਬਰਾਂ: 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਨੂੰ ਲੈ ਕੇ ਸੰਯੁਕਤ ਮੋਰਚੇ ਨੇ ਕੀਤਾ ਇਹ ਐਲਾਨ 

ਬੱਚੇ ਨੂੰ ਜਨਮ ਦੇਣ ਵਾਲੀ ਔਰਤ ਨੇ ਦੱਸਿਆ ਕਿ ਕਿਵੇਂ ਉਸ ਨੇ ਪੰਜ ਕਿਲੋ ਤੋਂ ਵੱਧ ਵਜ਼ਨ ਵਾਲੇ ਬੱਚੇ ਨੂੰ ਐਪੀਡਰਲ ਜਾਂ ਦਰਦ ਨਿਵਾਰਕਾਂ ਦੀ ਮਦਦ ਤੋਂ ਬਿਨਾਂ ਜਨਮ ਦਿੱਤਾ। ਹਾਲਾਂਕਿ, ਜ਼ਿਆਦਾ ਭਾਰ ਵਾਲੇ ਬੱਚਿਆਂ ਦਾ ਜਨਮ ਆਪਰੇਸ਼ਨ ਦੁਆਰਾ ਕੀਤਾ ਜਾਂਦਾ ਹੈ। ਔਰਤ, ਜੋ ਕਿ ਟਿਕਟੋਕ ਤੇ ਕਰਾਫਟ ਮੋਮ ਦੇ ਨਾਂ ਨਾਲ ਮਸ਼ਹੂਰ ਹੈ, ਨੇ ਇਕ ਕਾਲ ਆਊਟ ਦੇ ਦੌਰਾਨ ਇਸ ਦਾ ਜਵਾਬ ਦਿੱਤਾ। ਇਸ ਪ੍ਰੋਗਰਾਮ ਵਿਚ ਉਨ੍ਹਾਂ ਬੱਚਿਆਂ ਦੇ ਭਾਰ ਨੂੰ ਐਲਾਨ ਕਰਨ ਦੀ ਗੱਲ ਕਹੀ ਗਈ ਸੀ, ਜੋ ਕਿ ਔਸਤ ਤੋਂ ਵਧੇਰੇ ਹਨ।

ਪੜੋ ਹੋਰ ਖਬਰਾਂ: 15 ਅਗਸਤ ਨੂੰ ਲੈ ਕੇ ਪੰਜਾਬ ਪੁਲਿਸ ਚੌਕਸ, ਅੰਮ੍ਰਿਤਸਰ ਬੱਸ ਅੱਡੇ 'ਤੇ ਚਲਾਇਆ ਗਿਆ ਸਰਚ ਆਪ੍ਰੇਸ਼ਨ

ਔਰਤ ਨੇ ਕਿਹਾ ਕਿ ਤੁਸੀਂ ਇਕ ਵੱਡਾ ਬੱਚਾ ਵੇਖਣਾ ਚਾਹੁੰਦੇ ਹੋ? ਇੱਥੇ ਇਕ ਵੱਡਾ ਬੱਚਾ ਹੈ। ਮੈਂ ਇਸ ਨੂੰ ਜਨਮ ਦੇਣ ਲਈ ਕੋਈ ਐਪੀਡਿਊਰਲ ਜਾਂ ਦਰਦ ਨਿਵਾਰਕ ਦਵਾਈ ਨਹੀਂ ਲਈ। ਔਰਤ ਨੇ ਆਪਣੀ ਛੋਟੀ ਲੜਕੀ ਦੀਆਂ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਇੱਕ ਵੀਡੀਓ ਵਿਚ ਅਜਿਹਾ ਕਿਹਾ। ਔਰਤ ਨੇ 41 ਹਫਤਿਆਂ ਵਿਚ ਬੱਚੇ ਨੂੰ ਜਨਮ ਦਿੱਤਾ। ਔਰਤ ਵੱਲੋਂ ਇਹ ਸਭ ਦੱਸਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਉਸਦੀ ਪੋਸਟ ਉੱਤੇ ਲਿਖਿਆ, "ਮੈਂ ਤੁਹਾਡਾ ਦਰਦ ਸਮਝ ਸਕਦਾ ਹਾਂ! ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਸੀਂ ਇੱਕ ਸਖਤ ਅਤੇ ਦਲੇਰ ਔਰਤ ਹੋ!"

ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ ਕੀਤਾ ਸਨਮਾਨਿਤ, ਖੋਲੇ ਖਜ਼ਾਨੇ

ਜਦੋਂ ਔਰਤ ਦੇ ਇੱਕ ਫਾਲੋਅਰ ਨੇ ਕਿਹਾ ਕਿ ਉਹ ਜਿੱਤ ਗਈ ਹੈ, ਤਾਂ ਔਰਤ ਨੇ ਜਵਾਬ ਦਿੱਤਾ, "ਮੇਰੇ ਡੈਡੀ ਜਨਮ ਹੋਣ ਵੇਲੇ 14 ਪੌਂਡ ਦੇ ਸਨ, ਮੇਰਾ ਅਨੁਮਾਨ ਹੈ ਕਿ ਇਸੇ ਕਰਕੇ ਮੇਰੇ ਬੱਚੇ ਇੰਨੇ ਭਾਰੀ ਪੈਦਾ ਹੋਏ ਸਨ ਅਤੇ ਮੇਰੀ ਮਾਂ ਛੋਟੀ ਹੈ। ਇਸ 'ਤੇ ਟਿੱਪਣੀ ਕਰਦਿਆਂ, ਇੱਕ ਹੋਰ ਉਪਭੋਗਤਾ ਨੇ ਲਿਖਿਆ ਕਿ ਤੁਸੀਂ ਇਕ ਸੁਪਰ ਵੂਮਨ ਹੋ ਚੈਸੀਟੀ।

In The Market