ਕਾਬੁਲ: ਤਾਲਿਬਾਨ ਤੇਜ਼ੀਨਾਲ ਅਫਗਾਨਿਸਤਾਨ ਦੇ ਪ੍ਰਮੁੱਖ ਸ਼ਹਿਰਾਂ ਉੱਤੇ ਕਬਜ਼ਾ ਜਮਾਉਂਦਾ ਜਾ ਰਿਹਾ ਹੈ। ਹੁਣ ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਰਹਿ ਗਿਆ ਹੈ। ਨਿਊਜ਼ ਏਜੰਸੀ ਏ.ਐੱਫ.ਪੀ. ਮੁਤਾਬਕ ਤਾਲਿਬਾਨ ਨੇ ਕਾਬੁਲ ਤੋਂ 50 ਕਿਲੋਮੀਟਰ ਦੂਰ ਸਥਿਤ ਸੂਬੇ ਉੱਤੇ ਵੀ ਕਬਜ਼ਾ ਕਰ ਲਿਆ ਹੈ। ਇਸ ਤਰ੍ਹਾਂ ਕੁੱਲ 18 ਸੂਬੇ ਹੁਣ ਤੱਕ ਤਾਲਿਬਾਨ ਦੇ ਕਬਜ਼ੇ ਵਿਚ ਆ ਗਏ ਹਨ।
ਪੜੋ ਹੋਰ ਖਬਰਾਂ: ਟ੍ਰਾਂਸਪੇਰੇਂਟ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ ਰਣੌਤ, ਲੋਕਾਂ ਕੱਢੀ ਲੰਬ
ਦਰਅਸਲ ਤਾਲਿਬਾਨ ਵਲੋਂ ਕੰਧਾਰ ਤੇ ਲਸ਼ਕਰ ਗਾਹ ਉੱਤੇ ਵੀ ਕਬਜ਼ਾ ਜਮਾਉਣ ਦੀਆਂ ਖਬਰਾਂ ਹਨ। ਤਾਲਿਬਾਨ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਇਕ ਹੋਰ ਸੂਬਾਈ ਰਾਜਧਾਨੀ ਕੰਧਾਰ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਲਸ਼ਕਰ ਗਾਹ ਵੀ ਉਸ ਦੇ ਕਬਜ਼ੇ ਵਿਚ ਆ ਗਿਆ। ਹੁਣ ਸਿਰਫ ਰਾਜਧਾਨੀ ਕਾਬੁਲ ਉਸ ਤੋਂ ਬਚੀ ਹੋਈ ਹੈ। ਕਾਬੁਲ ਤੋਂ ਬਾਅਦ ਕੰਧਾਰ ਹੀ ਅਫਗਾਨਿਸਤਾਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਹੁਣ ਤਾਲਿਬਾਨ ਦਾ ਅਗਲਾ ਟਾਰਗੇਟ ਕਾਬੁਲ ਹੋ ਸਕਦਾ ਹੈ।
ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ
ਦੱਸ ਦਈਏ ਕਿ ਕੰਧਾਰ ਵਿਚ ਹੀ ਬੀਤੇ ਦਿਨੀਂ ਤਾਲਿਬਾਨੀਆਂ ਨੇ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਦੀ ਹੱਤਿਆ ਕਰ ਦਿੱਤੀ ਸੀ। ਕੰਧਾਰ ਉੱਤੇ ਕਬਜ਼ਾ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਤਾਲਿਬਾਨ ਨੇ ਦੋ ਹੋਰ ਸੂਬਾਈ ਰਾਜਧਾਨੀਆਂ ਗਜਨੀ ਤੇ ਹੇਰਾਤ ਉੱਤੇ ਕਬਜ਼ਾ ਕਰ ਲਿਆ ਸੀ।
ਪੜੋ ਹੋਰ ਖਬਰਾਂ: ਇਸ ਥਾਂ ਹੁੰਦਾ ਹੈ ਮਹਿਲਾਵਾਂ ਦਾ ਅਨੋਖਾ ਦੰਗਲ, ਪੁਰਸ਼ਾਂ ਦੀ ਐਂਟਰੀ ਹੈ ਬੈਨ
ਕਬਜ਼ੇ ਵਾਲੇ ਸ਼ਹਿਰਾਂ ਤੋਂ ਛੁਡਾਏ ਹਜ਼ਾਰ ਤੋਂ ਵਧੇਰੇ ਕੈਦੀ
ਤਾਲਿਬਾਨ ਦੇ ਕਬਜ਼ੇ ਕੀਤੇ 6 ਅਫਗਾਨਿਸਤਾਨੀ ਸ਼ਹਿਰਾਂ ਵਿਚੋਂ ਉਸ ਨੇ 1000 ਤੋਂ ਵਧੇਰੇ ਕੈਦੀ ਛੁਡਾਏ ਲਏ ਹਨ। ਜੇਲ ਪ੍ਰਸ਼ਾਸਨ ਦੇ ਨਿਰਦੇਸ਼ਕ ਸਫੀਉੱਲਾਹ ਜਲਾਲਜਈ ਨੇ ਕਿਹਾ ਕਿ ਇਨ੍ਹਾਂ ਵਿਚ ਜ਼ਿਆਦਾਤਰ ਨੂੰ ਨਸ਼ੀਲੀਆਂ ਦਵਾਈਆਂ, ਕਿਡਨੈਪਿੰਗ ਤੇ ਡਕੈਤੀ ਦੇ ਲਈ ਸਜ਼ਾ ਸੁਣਾਈ ਗਈ ਸੀ। ਇਨ੍ਹਾਂ ਜੇਲਾਂ ਵਿਚ ਤਾਲਿਬਾਨੀ ਅੱਤਵਾਦੀ ਵੀ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Gold-Silver Price Today : सोने-चांदी की कीमतों में हलचल जानें आज आपके शहर में क्या है गोल्ड-सिल्वर का रेट
Earthquake News: भूकंप के झटकों से हिली धरती, घबराए लोग घरों से बाहर निकल आए
Himachal Weather update: हिमाचल में भारी बर्फबारी से 226 सड़कें और 3 एनएच बंद, यात्रा करने से पहले पढ़ लें ये खबर