ਟ੍ਰਾਂਸਪੇਰੇਂਟ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ ਰਣੌਤ, ਲੋਕਾਂ ਕੱਢੀ ਲੰਬ

ਮੁੰਬਈ- ਕੰਗਣਾ ਰਣੌਤ ਨੂੰ ਅਕਸਰ ਦੀ ਕਈ ਮੁੱਦਿਆਂ ਉੱਤੇ ਬੋਲਦਿਆਂ ਦੇਖਿਆ ਜਾਂਦਾ ਹੈ। ਪਰ ਕਦੇ-ਕਦੇ ਇਹੀ ਆਦਤ ਉਨ੍ਹਾਂ ਉੱਤੇ ਭਾਰੀ ਵੀ ਪੈ ਜਾਂਦੀ ਹੈ। ਸੁਰਖੀਆਂ…

ਮੁੰਬਈ- ਕੰਗਣਾ ਰਣੌਤ ਨੂੰ ਅਕਸਰ ਦੀ ਕਈ ਮੁੱਦਿਆਂ ਉੱਤੇ ਬੋਲਦਿਆਂ ਦੇਖਿਆ ਜਾਂਦਾ ਹੈ। ਪਰ ਕਦੇ-ਕਦੇ ਇਹੀ ਆਦਤ ਉਨ੍ਹਾਂ ਉੱਤੇ ਭਾਰੀ ਵੀ ਪੈ ਜਾਂਦੀ ਹੈ। ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਹੁਣ ਇੰਸਟਾਗ੍ਰਾਮ ਉੱਤੇ ਵੀ ਟਰੋਲ ਹੋ ਰਹੀ ਹੈ। ਕੰਗਣਾ ਰਣੌਤ ਨੇ ਆਪਣੀ ਫਿਲਮ ਧੜਕ ਦੀ ਰੈਪ ਪਾਰਟੀ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਕਾਰਨ ਉਹ ਟਰੋਲਰਸ ਦੇ ਨਿਸ਼ਾਨੇ ਉੱਤੇ ਆ ਗਈ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Kangana Ranaut (@kanganaranaut)

 

ਪੜੋ ਹੋਰ ਖਬਰਾਂ: ਮੌਤ ਤੋਂ ਬਾਅਦ ਫਰਿੱਜ ‘ਚ ਰੱਖੀ ਦਾਦੇ ਦੀ ਲਾਸ਼, ਪੋਤਾ ਬੋਲਿਆ-ਨਹੀਂ ਸਨ ਅੰਤਿਮ ਸੰਸਕਾਰ ਦੇ ਪੈਸੇ

ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ
ਕੰਗਣਾ ਨੇ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਸਫੈਦ ਰੰਗ ਦੀ ਟ੍ਰਾਂਸਪੇਰੇਂਟ ਬ੍ਰਾਲੇਟ ਤੇ ਸਫੈਦ ਪੈਂਟ ਪਾਏ ਨਜ਼ਰ ਆ ਰਹੀ ਹੈ। ਅਜਿਹੇ ਵਿਚ ਯੂਜ਼ਰਸ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਕੰਗਣਾ ਨੇ ਹਾਲੀਵੁੱਡ ਪਾਪ ਸਟਾਰ ਰਿਹਾਨਾ ਤੇ ਬਾਲੀਵੁੱਡ ਅਭਿਨੇਤਰੀਆਂ ਦੇ ਕੱਪੜਿਆਂ ਉੱਤੇ ਕੁਮੈਂਟ ਕੀਤਾ ਸੀ ਤੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।

ਪੜੋ ਹੋਰ ਖਬਰਾਂ: ਤਰਨਤਾਰਨ ‘ਚ ਡਬਲ Murder, ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਤੀ-ਪਤਨੀ

ਇਕ ਯੂਜ਼ਰ ਨੇ ਕਿਹਾ ਤੁਸੀਂ ਉਹੀ ਹੋ ਨਾ ਜਿਸ ਨੇ ਬਾਲੀਵੁੱਡ ਦੀਆਂ ਦੂਜੀਆਂ ਅਭਿਨੇਤਰੀਆਂ ਤੇ ਰਿਹਾਨਾ ਦੇ ਕੱਪੜਿਆਂ ਉੱਤੇ ਸਵਾਲ ਚੁੱਕੇ ਸਨ। ਹੁਣ ਕੀ ਹੋ ਗਿਆ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਉਹੀ ਅਭਿਨੇਤਰੀ ਹੈ ਨਾ ਜਿਸ ਨੇ ਫਟੀ ਜੀਨ ਤੇ ਭਾਰਤ ਦੀ ਸੰਸਕ੍ਰਿਤੀ ਉਤੇ ਲੈਕਚਰ ਦਿੱਤਾ ਸੀ। ਇਕ ਯੂਜ਼ਰ ਨੇ ਤਾਂ ਸਿੱਧਾ ਹੀ ਸਵਾਲ ਕਰ ਦਿੱਤਾ ਕਿ ਇਹ ਕੀ ਪਾਇਆ?

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਬਾਰਾਮੁਲਾ ਦੇ ਸੋਪੋਰ ‘ਚ ਸੁਰੱਖਿਆ ਬਲਾਂ ‘ਤੇ ਗ੍ਰੇਨੇਡ ਹਮਲਾ, ਕੁਲਗਾਮ ‘ਚ ਪਾਕਿ ਅੱਤਵਾਦੀ ਢੇਰ

ਕਦੇ ਦਿੱਤਾ ਸੀ ਫਟੀ ਜੀਨ ‘ਤੇ ਗਿਆਨ
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮਹਿਲਾਵਾਂ ਦੇ ਫਟੀ ਜੀਨਸ ਪਾਉਣ ਨੂੰ ਗਲਤ ਦੱਸਿਆ ਸੀ, ਜਿਸ ਉੱਤੇ ਦੇਸ਼ ਭਰ ਦੀਆਂ ਮਹਿਲਾਵਾਂ ਸਣੇ ਬਾਲੀਵੁੱਡ ਦੀਆਂ ਅਭਿਨੇਤਰੀਆਂ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ। ਅਜਿਹੇ ਵਿਚ ਕੰਗਣਾ ਨੇ ਟਵੀਟ ਕਰ ਕੇ ਕਿਹਾ ਸੀ ਕਿ ਜਵਾਨ ਔਰਤਾਂ ਨੂੰ ਉਨ੍ਹਾਂ ਤੋਂ ਜੀਨਸ ਪਾਉਣਾ ਸਿੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਸੀ ਕਿ ਜੇਕਰ ਤੁਹਾਨੂੰ ਫਟੀ ਜੀਨਸ ਪਾਉਣੀ ਹੈ ਤਾਂ ਧਿਆਨ ਰੱਖੋ ਕਿ ਤੁਸੀਂ ਮੇਰੇ ਜਿਹੇ ਕੂਲ ਦਿਖੋ, ਤਾਂ ਕਿ ਦੇਖਣ ਵਾਲੇ ਨੂੰ ਲੱਗੇ ਕਿ ਤੁਸੀਂ ਸਟਾਈਲਿਸ਼ ਹੋ ਨਾਲ ਕਿ ਇਕ ਭਿਖਾਰੀ, ਜਿਸ ਨੂੰ ਇਸ ਮਹੀਨੇ ਮਾਂ-ਪਿਓ ਤੋਂ ਪੈਸੇ ਨਹੀਂ ਮਿਲੇ। ਜ਼ਿਆਦਾਤਰ ਯੰਗ ਲੋਕ ਅੱਜਕੱਲ ਇਸੇ ਤਰ੍ਹਾਂ ਦਿਖਦੇ ਹਨ।

Leave a Reply

Your email address will not be published. Required fields are marked *