ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਭਰਾ ਦਾ ਦਿਹਾਂਤ, ਟਵੀਟ ਰਾਹੀਂ ਸਾਂਝੀ ਕੀਤੀ ਜਾਣਕਾਰੀ

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਛੋਟੇ ਭਰਾ ਗੁਲਸ਼ਨ ਖੱਟੜ ਦਾ ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ…

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਛੋਟੇ ਭਰਾ ਗੁਲਸ਼ਨ ਖੱਟੜ ਦਾ ਸ਼ੁੱਕਰਵਾਰ ਸਵੇਰੇ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ’ਚ ਦਿਹਾਂਤ ਹੋ ਗਿਆ। ਉਹ ਨਿਮੋਨੀਆ ਨਾਲ ਪੀੜਤ ਸਨ। 

ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ

ਮੁੱਖ ਮੰਤਰੀ ਨੇ ਇਹ ਜਾਣਕਾਰੀ ਟਵਿੱਟਰ ’ਤੇ ਸਾਂਝੀ ਕਰਦੇ ਹੋਏ ਕਿਹਾ,‘‘ਉਹ ਮੇਰੇ ਲਈ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ।’’ 56 ਸਾਲਾ ਗੁਲਸ਼ਨ ਖੱਟੜ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਹਨ। ਉਨ੍ਹਾਂ ਦਾ ਦੁਪਹਿਰ 3 ਵਜੇ ਅੰਤਿਮ ਸੰਸਕਾਰ ਕੀਤਾ ਗਿਆ। ਮਨੋਹਰ ਖੱਟੜ ਆਪਣੇ 7 ਭਰਾ-ਭੈਣਾਂ ’ਚ ਸਭ ਤੋਂ ਵੱਡੇ ਹਨ।

ਪੜੋ ਹੋਰ ਖਬਰਾਂ: ਇਸ ਥਾਂ ਹੁੰਦਾ ਹੈ ਮਹਿਲਾਵਾਂ ਦਾ ਅਨੋਖਾ ਦੰਗਲ, ਪੁਰਸ਼ਾਂ ਦੀ ਐਂਟਰੀ ਹੈ ਬੈਨ

ਦੱਸਣਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ 6 ਅਗਸਤ ਨੂੰ ਪੀ.ਜੀ.ਆਈ. ’ਚ ਦਾਖ਼ਲ ਗੁਲਸ਼ਨ ਲਾਲ ਦੀ ਹਾਲਚਾਲ ਜਾਣਨ ਆਏ ਸਨ। ਗੁਲਸ਼ਨ ਪੀ.ਜੀ.ਆਈ. ਦੇ ਆਈ.ਸੀ.ਯੂ. ’ਚ ਦਾਖ਼ਲ ਸਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਸੀ ਪਰ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਦਾ ਭਰੋਸਾ ਦਿੱਤਾ ਸੀ। ਪੀ.ਜੀ.ਆਈ. ’ਚ ਜਦੋਂ ਕੋਈ ਸੁਧਾਰ ਹੁੰਦਾ ਨਹੀਂ ਦਿੱਸਿਆ ਤਾਂ ਪਰਿਵਾਰ ਵਾਲੇ ਬੁੱਧਵਾਰ ਨੂੰ ਗੁਲਸ਼ਨ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਮੇਡਿਸਿਟੀ ਹਸਪਤਾਲ ਲੈ ਆਏ ਸਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸ਼ੁੱਕਰਵਾਰ ਤੜਕੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।

ਪੜੋ ਹੋਰ ਖਬਰਾਂ: ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਤਾਲਿਬਾਨ, ਹੁਣ ਤੱਕ 18 ਸੂਬਿਆਂ ਉੱਤੇ ਕੀਤਾ ਕਬਜ਼ਾ

Leave a Reply

Your email address will not be published. Required fields are marked *