LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ

confreecne

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਚੰਡੀਗੜ੍ਹ ਵਿਖੇ ਮੀਡੀਆ ਦੇ ਮੁਖਾਤਿਬ ਹੋਏ ਤੇ ਸੂਬੇ 'ਚ ਚੱਲ ਰਹੇ ਸ਼ਰਾਬ ਮਾਫੀਆ ਦੇ ਮੁੱਦੇ 'ਤੇ ਬੋਲਦਿਆਂ ਪੰਜਾਬ ਸਰਕਾਰ ਨੂੰ ਘੇਰਿਆ। ਉਹਨਾਂ ਕਿਹਾ ਕਿ ਪੀਪੀਸੀਸੀ ਦਾ ਦਫ਼ਤਰ ਸ਼ਰਾਬ ਮਾਫੀਆ ਨੇ ਟੇਕਓਵਰ ਕੀਤਾ ਹੈ।

ਪੜੋ ਹੋਰ ਖਬਰਾਂ: ਮੌਤ ਤੋਂ ਬਾਅਦ ਫਰਿੱਜ 'ਚ ਰੱਖੀ ਦਾਦੇ ਦੀ ਲਾਸ਼, ਪੋਤਾ ਬੋਲਿਆ-ਨਹੀਂ ਸਨ ਅੰਤਿਮ ਸੰਸਕਾਰ ਦੇ ਪੈਸੇ

ਇਸ ਦੌਰਾਨ ਮਜੀਠੀਆ ਨੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ 'ਤੇ ਕਣਕ ਘੋਟਾਲੇ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ ਤੇ ਕਿਹਾ ਮਦਨ ਲਾਲ ਜਲਾਲਪੁਰ ਦੇ ਭਾਣਜੇ ਜਸਦੇਵ ਸਿੰਘ ਨੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਹੈ। ਲਗਭਗ 26 ਕਰੋੜ ਰੁਪਏ ਦਾ ਘੋਟਾਲਾ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਇੱਕ ਫੂਡ ਸਪਲਾਈ ਇੰਸਪੈਕਟਰ ਨੂੰ ਸਿਰਫ ਦੋ ਗੋਦਾਮ ਹੀ ਮਿਲਦੇ ਨੇ ਪਰ ਜਸਦੇਵ ਸਿੰਘ ਨੂੰ ਅੱਠ ਗੋਦਾਮ ਦਿੱਤੇ ਗਏ ਹਨ। ਇਹ ਜੋ ਘੁਟਾਲਾ ਹੋਇਆ ਹੈ ਸਭ ਮਿਲੀਭੁਗਤ ਨਾਲ ਹੋਇਆ ਹੈ। ਉਹਨਾਂ ਕਿਹਾ ਕਿ 2018 ਤੋਂ ਇੱਕੋ ਹੀ ਸੈਂਟਰ 'ਤੇ ਜਸਦੇਵ ਸਿੰਘ ਤੈਨਾਤ ਰਿਹਾ ਹੈ। ਜਿਸ ਦੌਰਾਨ ਗਰੀਬਾਂ ਨੂੰ ਵੰਡੀ ਜਾਣ ਵਾਲੀ ਕਣਕ ਵੇਚੀ ਗਈ ਹੈ। ਉਹਨਾਂ ਕਿਹਾ ਕਿ ਇਸ ਘੁਟਾਲੇ ਦਾ ਸੀਬੀਆਈ ਜਾਂਚ ਦੌਰਾਨ ਵੱਡਾ ਖੁਲਾਸਾ ਹੋ ਸਕਦਾ ਹੈ।

ਪੜੋ ਹੋਰ ਖਬਰਾਂ: ਟ੍ਰਾਂਸਪੇਰੇਂਟ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ ਰਣੌਤ, ਲੋਕਾਂ ਕੱਢੀ ਲੰਬ

ਤੁਹਾਨੂੰ ਦੱਸ ਦੇਈਏ ਕਿ ਜੰਡਿਆਲਾ ਗੁਰੂ ਦੇ ਇੱਕ ਗੋਦਾਮ ਵਿੱਚੋਂ ਅਨਾਜ਼ ਦੇ ਘੋਟਾਲੇ ਦਾ ਮਾਮਲਾ ਸ੍ਹਾਮਣੇ ਆਇਆ ਸੀ, ਜਿਸ 'ਚ ਕਾਂਗਰਸੀਆਂ 'ਤੇ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਸਨ ਤੇ ਅੱਜ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਝੂਠ ਨੂੰ ਬੇਨਕਾਬ ਕੀਤਾ ਹੈ। ਮਜੀਠੀਆ ਨੇ ਮੁੱਖ ਮੁਲਜ਼ਮ ਜਸਦੇਵ ਸਿੰਘ ਨਾਲ ਫੋਟੋਆਂ ਜਨਤਕ ਕਰ ਇਸ ਝੂਠ ਤੋਂ ਪਰਦਾ ਚੁੱਕਿਆ ਹੈ।

ਪੜੋ ਹੋਰ ਖਬਰਾਂ: ਤਰਨਤਾਰਨ 'ਚ ਡਬਲ Murder, ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਤੀ-ਪਤਨੀ

ਉਹਨਾਂ ਕਿਹਾ ਕਿ ਮਦਨ ਲਾਲ ਜਲਾਲਪੁਰ ਨੇ ਇੰਸਪੈਕਟਰ ਨਾਲ ਕੋਈ ਸਬੰਧ ਨਾ ਹੋਣ ਦੀ ਗੱਲ ਆਖੀ ਸੀ ਤੇ ਜਲਾਲਪੁਰ ਦੀ ਸਿਫਾਰਸ਼ 'ਤੇ ਹੀ ਨਿਯਮਾਂ ਨੂੰ ਅਣਗੌਲਿਆ ਕਰ ਜਸਦੇਵ ਸਿੰਘ ਨੂੰ 8 ਗੋਦਾਮ ਦਿੱਤੇ ਗਏ ਸਨ। ਅੱਗੇ ਉਹਨਾਂ ਕਿਹਾ ਕਿ ਇਸ ਘੁਟਾਲੇ 'ਚ ਮਦਨ ਲਾਲ ਜਲਾਲਪੁਰ ਤੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ 'ਤੇ ਸੀਬੀਆਈ ਜਾਂਚ ਹੋਵੇ।

In The Market