ਮੀਰਪੁਰ- ਭਾਰਤ ਸੰਸਕ੍ਰਿਤੀ ਵਿਚ ਹਰੇਕ ਤਿਓਹਾਰ ਮਨਾਉਣ ਦੇ ਵੱਖ-ਵੱਖ ਤਰੀਕੇ ਹਨ। ਜਿਵੇਂ ਸਾਰੇ ਤਿਓਹਾਰਾਂ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਇਤਿਹਾਸ ਉਵੇਂ ਹੀ ਉਸ ਨੂੰ ਮਨਾਉਣ ਪਿੱਛੇ ਕੋਈ ਨਾ ਕੋਈ ਰਹੱਸ ਹੁੰਦਾ ਹੈ। ਅਸੀਂ ਗੱਲ ਕਰਨ ਜਾ ਰਹੇ ਹਾਂ ਬੁੰਦੇਲਖੰਡ ਦੇ ਹਮੀਰਪੁਰ ਦੀ। ਇਥੇ ਰਹਿਣ ਵਾਲੀਆਂ ਔਰਤਾਂ ਅਜਿਹਾ ਦੰਗਲ ਕਰਦੀਆਂ ਹਨ, ਜਿਥੇ ਪੁਰਸ਼ਾਂ ਦਾ ਜਾਣਾ ਬੈਨ ਹੁੰਦਾ ਹੈ।
ਪੜੋ ਹੋਰ ਖਬਰਾਂ: ਤਰਨਤਾਰਨ ‘ਚ ਡਬਲ Murder, ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪਤੀ-ਪਤਨੀ
ਦਰਅਸਲ ਮੁਸਕਰਾ ਤੇ ਨੇੜੇ ਦੇ ਪਿੰਡਾਂ ਵਿਚ ਰੱਖੜੀ ਦੇ ਦੂਜੇ ਦਿਨ ਕਜਲੀ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਦੂਜੇ ਪਾਸੇ ਲੋਦੀਪੁਰ ਨਿਵਾਦਾ ਪਿੰਡ ਵਿਚ ਮਹਿਲਾ ਦੰਗਲ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਜਿਸ ਵਿਚ ਪਿੰਡ ਦੀਆਂ ਹੀ ਔਰਤਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ। ਮੁਸਕਰਾ ਵਿਕਾਸਖੰਡ ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿਚ ਰੱਖੜੀ ਉੱਤੇ ਮਹਿਲਾਵਾਂ ਸੋਹਣੇ ਪਹਿਰਾਵੇ ਦੇ ਨਾਲ ਸਿਰ ਉੱਤੇ ਕਜਲੀ ਦਾ ਖੱਪਰ ਰੱਖੇ ਹੋਏ ਗੀਤ ਗਾਉਂਦੀਆਂ ਹਨ। ਉਹ ਇਕ ਸਮੂਹ ਵਿਚ ਪਿੰਡ ਦਾ ਚੱਕਰ ਲਾਉਂਦੀਆਂ ਹਨ। ਥਾਂ-ਥਾਂ ਬੁੰਦੇਲੀ ਲੋਕ ਸੰਸਕ੍ਰਿਤੀ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਪੜੋ ਹੋਰ ਖਬਰਾਂ: ਟ੍ਰਾਂਸਪੇਰੇਂਟ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾ ਰਣੌਤ, ਲੋਕਾਂ ਕੱਢੀ ਲੰਬ
ਜ਼ਿਲੇ ਵਿਚ ਇਕ ਖੇਤਰ ਲੋਦੀਪੁਰ ਨਿਵਾਦਾ ਵੀ ਹੈ, ਜਿਥੇ ਬੀਤੇ ਕਈ ਸਾਲਾਂ ਤੋਂ ਚੱਲੇ ਆ ਰਹੇ ਮਹਿਲਾਵਾਂ ਦੇ ਦੰਗਲ ਦਾ ਆਯੋਜਨ ਵੀ ਰੱਖੜੀ ਦੇ ਦੂਜੇ ਦਿਨ ਕੀਤਾ ਜਾਂਦਾ ਹੈ। ਪਿੰਡ ਵਾਸੀਆਂ ਤੋਂ ਜਦੋਂ ਇਸ ਦੰਗਲ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਦੰਗਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਲੱਗਦਾ ਰਿਹਾ ਹੈ। ਪਿੰਡ ਦੇ ਹੀ ਸੇਵਾਮੁਕਤ ਅਧਿਆਪਕ ਜਗਦੀਸ਼ ਚੰਦਰ ਜੋਸ਼ੀ ਨੇ ਦੱਸਿਆ ਕਿ ਸਾਡੇ ਬਜ਼ੁਰਗਾਂ ਨੇ ਇਸ ਦੰਗਲ ਦੇ ਬਾਰੇ ਵਿਚ ਮਸ਼ਹੂਰ ਕਹਾਣੀ ਦੱਸਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਅੰਗਰੇਜ਼ਾਂ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਸਾਹਮਣਾ ਕਰਨ ਤੇ ਆਤਮਰੱਖਿਆ ਦੇ ਲ਼ਈ ਹੀ ਉਸ ਸਮੇਂ ਦੀਆਂ ਔਰਤਾਂ ਵਲੋਂ ਇਸ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਸੀ। ਜੋ ਨਿਵਾਦਾ ਪਿੰਡ ਦੇ ਪੁਰਾਣੇ ਬਾਜ਼ਾਰ ਵਿਚ ਲੱਗਦਾ ਹੈ।
ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ
ਉਨ੍ਹਾਂ ਦੱਸਿਆ ਕਿ ਇਸ ਦੰਗਲ ਵਿਚ ਪਿੰਡ ਦੀਆਂ ਔਰਤਾਂ ਆਪਣੇ ਦਾਅ-ਪੇਚ ਦਿਖਾਉਂਦੀਆਂ ਹਨ। ਇਸ ਕੁਸ਼ਤੀ ਦੇ ਆਯੋਜਨ ਦੌਰਾਨ ਪਿੰਡ ਦੇ ਪੁਰਸ਼ਾਂ ਦਾ ਦਾਖਲਾ ਬੈਨ ਹੁੰਦਾ ਹੈ। ਰੱਖਣੀ ਦੇ ਦੂਜੇ ਦਿਨ ਹੋਣ ਵਾਲੇ ਮਹਿਲਾ ਦੰਗਲ ਵਿਚ ਦੋ ਦਰਜਨ ਤੋਂ ਵੀ ਵਧੇਰੇ ਕੁਸ਼ਤੀਆਂ ਖੇਡੀਆਂ ਜਾਂਦੀਆਂ ਹਨ। ਜਿਸ ਵਿਚ ਔਰਤਾਂ ਖੁਦ ਹੀ ਢੋਲ ਵਜਾਉਂਦੀਆਂ ਹਨ ਤੇ ਸਾਰੇ ਕੰਮ ਕਰਦੀਆਂ ਹਨ।





