LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ 'ਚ ਪਹਿਲੀ ਵਾਰ 8 ਸਾਲਾ ਬੱਚਾ ਈਸ਼ਨਿੰਦਾ ਕਾਨੂੰਨ ਤਹਿਤ ਗ੍ਰਿਫਤਾਰ, SC ਨੇ ਲਾਈ ਫਟਕਾਰ

10 pak

ਇਸਲਾਮਾਬਾਦ: ਪਾਕਿਸਤਾਨ (Pakistan) ਦੇ ਪੰਜਾਬ ਪ੍ਰਾਂਤ ਵਿੱਚ ਇੱਕ ਹਿੰਦੂ ਮੰਦਰ ਦੀ ਭੰਨ-ਤੋੜ (Hindu Temple Demolition) ਦੀ ਵਜ੍ਹਾ ਬਣੇ ਅੱਠ ਸਾਲਾ ਲੜਕੇ ਉੱਤੇ ਪੁਲਿਸ ਨੇ ਈਸ਼ਨਿੰਦਾ ਕਾਨੂੰਨ ਤਹਿਤ ਦੋਸ਼ ਆਇਦ ਕੀਤੇ ਹਨ। ਪਾਕਿਸਤਾਨ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਅੱਠ ਸਾਲ ਦੇ ਬੱਚੇ ਉੱਤੇ ਈਸ਼ ਨਿੰਦਾ ਕਾਨੂੰਨ (Defamation Law) ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਪਾਕਿ ਪੁਲਿਸ (Pakistan Police) ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਈਸ਼ਨਿੰਦਾ ਦੇ ਦੋਸ਼ਾਂ ਤਹਿਤ, ਉਸ ਬੱਚੇ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।

ਪੜੋ ਹੋਰ ਖਬਰਾਂ: ਸੋਨੀਪਤ 'ਚ ਹੈਵਾਨੀਅਤ, 4 ਨੌਜਵਾਨਾਂ ਵਲੋਂ ਦੋ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਕਤਲ

ਦੋਸ਼ ਹੈ ਕਿ ਇਸ ਬੱਚੇ ਨੇ ਇੱਕ ਮਦਰਸੇ ਦੀ ਲਾਇਬ੍ਰੇਰੀ ਵਿੱਚ ਜਾ ਕੇ ਕਾਰਪੇਟ ਉੱਤੇ ਪਿਸ਼ਾਬ ਕਰ ਦਿੱਤਾ ਸੀ। ਉੱਥੇ ਬਹੁਤ ਸਾਰੀਆਂ ਪਵਿੱਤਰ ਕਿਤਾਬਾਂ ਰੱਖੀਆਂ ਗਈਆਂ ਸਨ। ਇਸ ਤੋਂ ਬਾਅਦ ਸਥਾਨਕ ਮੌਲਵੀਆਂ ਨੇ ਮੁਸਲਿਮ ਕੱਟੜਪੰਥੀਆਂ ਨੂੰ ਭੜਕਾਇਆ ਤੇ ਪੁਲਿਸ 'ਤੇ ਕਾਰਵਾਈ ਲਈ ਦਬਾਅ ਪਾਇਆ। ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਉਸ ਨੂੰ ਜ਼ਮਾਨਤ ਦੇ ਦਿੱਤੀ। ਜਿਵੇਂ ਹੀ ਬੱਚੇ ਨੂੰ ਰਿਹਾਅ ਕੀਤਾ ਗਿਆ, ਕੱਟੜਪੰਥੀ ਗੁੱਸੇ ਵਿੱਚ ਆ ਗਏ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਤੇ ਇੱਕ ਹਿੰਦੂ ਮੰਦਰ ਨੂੰ ਤੋੜ ਦਿੱਤਾ। ਕੱਟੜਪੰਥੀਆਂ ਨੇ ਮੰਦਰ ਦੀਆਂ ਸਾਰੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਅੱਗ ਲਗਾ ਦਿੱਤੀ ਸੀ।

ਪੜੋ ਹੋਰ ਖਬਰਾਂ: ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ 'ਤੇ ਹੁਣ 20 ਤਰੀਕ ਨੂੰ ਹੋਵੇਗੀ ਸੁਣਵਾਈ, ਜਾਰੀ ਰਹੇਗੀ ਨਿਆਂਇਕ ਹਿਰਾਸਤ

ਬ੍ਰਿਟਿਸ਼ ਅਖ਼ਬਾਰ ਗਾਰਡੀਅਨ ਨੇ ਉਸ ਬੱਚੇ ਦੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਹੈ। ਪਰਿਵਾਰ ਨੇ ਕਿਹਾ, "ਬੱਚੇ ਨੂੰ ਈਸ਼ਨਿੰਦਾ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ। ਉਸ 'ਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਉਹ ਅਜੇ ਵੀ ਨਹੀਂ ਸਮਝ ਸਕਿਆ ਕਿ ਉਸ ਦਾ ਅਪਰਾਧ ਕੀ ਸੀ ਤੇ ਉਸ ਨੂੰ ਇੱਕ ਹਫ਼ਤੇ ਲਈ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ। ਅਸੀਂ ਬਹੁਤ ਡਰੇ ਹੋਏ ਹਾਂ।" ਇੱਥੋਂ ਤੱਕ ਕਿ ਅਸੀਂ ਆਪਣਾ ਘਰ ਵੀ ਛੱਡ ਦਿੱਤਾ। ਸਾਨੂੰ ਨਹੀਂ ਲੱਗਦਾ ਕਿ ਦੋਸ਼ੀਆਂ ਦੇ ਵਿਰੁੱਧ ਜਾਂ ਇੱਥੇ ਰਹਿ ਰਹੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕੋਈ ਠੋਸ ਤੇ ਸਾਰਥਕ ਕਾਰਵਾਈ ਕੀਤੀ ਜਾਵੇਗੀ।"

ਪੜੋ ਹੋਰ ਖਬਰਾਂ: ਵਿਆਹੁਤਾ ਔਰਤ 'ਤੇ 'ਲਵ ਚਿਟ' ਸੁੱਟਣ 'ਤੇ ਅਦਾਲਤ ਨੇ ਠੋਕਿਆ 50 ਹਜ਼ਾਰ ਦਾ ਜੁਰਮਾਨਾ

ਪਾਕਿ ਸੁਪਰੀਮ ਕੋਰਟ ਨੇ ਫਟਕਾਰ ਲਗਾਈ
ਇਸ ਪੂਰੇ ਮਾਮਲੇ 'ਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਦਰ ਦੀ ਸੁਰੱਖਿਆ 'ਚ ਅਸਫਲਤਾ ਲਈ ਅਧਿਕਾਰੀਆਂ ਨੂੰ ਫਟਕਾਰ ਲਗਾਈ ਹੈ। ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ ਤੋੜ-ਭੰਨ ਦੀ ਘਟਨਾ ਦੇਸ਼ ਲਈ ਸ਼ਰਮਨਾਕ ਹੈ ਕਿਉਂਕਿ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਚੀਫ ਜਸਟਿਸ ਨੇ ਅੱਠ ਸਾਲ ਦੇ ਬੱਚੇ ਦੀ ਗ੍ਰਿਫਤਾਰੀ 'ਤੇ ਹੈਰਾਨੀ ਜ਼ਾਹਰ ਕਰਦਿਆਂ ਪੁਲਿਸ ਨੂੰ ਪੁੱਛਿਆ ਸੀ ਕਿ ਕੀ ਉਹ ਇੰਨੇ ਛੋਟੇ ਬੱਚੇ ਦੀ ਮਾਨਸਿਕ ਸਥਿਤੀ ਨੂੰ ਸਮਝ ਨਹੀਂ ਸਕਦੀ? ਪਾਕਿਸਤਾਨ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਮੰਦਰ 'ਤੇ ਹਮਲੇ ਦੀ ਘਟਨਾ ਦੀ ਨਿੰਦਾ ਕਰਨ ਵਾਲਾ ਮਤਾ ਪਾਸ ਕੀਤਾ। ਮਾਮਲੇ ਦੀ ਸੁਣਵਾਈ 13 ਅਗਸਤ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਪੜੋ ਹੋਰ ਖਬਰਾਂ: ਸੁਪਰੀਮ ਕੋਰਟ ਨੇ ਭਾਜਪਾ ਤੇ ਕਾਂਗਰਸ ਸਣੇ 9 ਸਿਆਸੀ ਪਾਰਟੀਆਂ 'ਤੇ ਲਾਇਆ ਲੱਖਾਂ ਦਾ ਜੁਰਮਾਨਾ, ਇਹ ਸੀ ਕਾਰਨ 

In The Market