LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਧਰਤੀ 'ਤੇ ਤਬਾਹੀ ਮਚਾ ਸਕਦੈ ਇਹ ਉਲਕਾਪਿੰਡ, ਜਾਣੋਂ ਕਦੋਂ ਹੋਵੇਗੀ ਟੱਕਰ

13 star

ਵਾਸ਼ਿੰਗਟਨ- ਬੇਨੂੰ ਨਾਂ ਦੇ ਇਕ ਖਤਰਨਾਕ ਉਲਕਾਪਿੰਡ  ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ। ਨਾਸਾ ਨੇ ਇਸ ਦੇ ਧਰਤੀ ਨਾਲ ਟਕਰਾਉਣ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਵਿਗਿਆਨੀ ਇਸ ਬਾਰੇ ਚੁੱਪ ਸਨ ਕਿ ਇਹ ਉਲਕਾ ਕਿੰਨੀ ਦੇਰ ਤੱਕ ਧਰਤੀ ਨਾਲ ਟਕਰਾਏਗਾ। ਇਹ ਉਨ੍ਹਾਂ ਦੋ ਉਲਕਾਵਾਂ ਵਿਚੋਂ ਇੱਕ ਹੈ, ਜਿਨ੍ਹਾਂ ਨੂੰ ਸਾਡੇ ਸੂਰਜੀ ਸਿਸਟਮ ਲਈ ਬਹੁਤ ਘਾਤਕ ਮੰਨਿਆ ਜਾਂਦਾ ਹੈ। ਇਹ ਉਲਕਾ ਪਿਛਲੇ ਕਈ ਸਾਲਾਂ ਤੋਂ ਚਰਚਾ ਵਿਚ ਹੈ।

ਪੜੋ ਹੋਰ ਖਬਰਾਂ: ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮਦਨ ਲਾਲ ਜਲਾਲਪੁਰ ਨੂੰ ਲਿਆ ਲੰਮੇ ਹੱਥੀਂ

ਬਹੁਤ ਖਤਰਨਾਕ ਉਲਕਾਪਿੰਡ
ਬੇਨੂੰ ਬਾਰੇ ਪਿਛਲੇ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਹੈ। ਇਸ ਨੂੰ ਬਹੁਤ ਹੀ ਖਤਰਨਾਕ ਉਲਕਾਪਿੰਡ ਕਿਹਾ ਜਾਂਦਾ ਹੈ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਉਲਕਾ ਧਰਤੀ ਨਾਲ ਟਕਰਾ ਸਕਦਾ ਹੈ। ਹਾਲਾਂਕਿ, ਹੁਣ ਨਾਸਾ ਦੇ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਹ ਕਿੰਨੀ ਦੇਰ ਤੱਕ ਧਰਤੀ ਨਾਲ ਟਕਰਾ ਸਕਦਾ ਹੈ।

ਪੜੋ ਹੋਰ ਖਬਰਾਂ: ਇਸ ਥਾਂ ਹੁੰਦਾ ਹੈ ਮਹਿਲਾਵਾਂ ਦਾ ਅਨੋਖਾ ਦੰਗਲ, ਪੁਰਸ਼ਾਂ ਦੀ ਐਂਟਰੀ ਹੈ ਬੈਨ

ਉਲਕਾ ਕੀ ਹੈ?
ਦਰਅਸਲ ਮੀਟੀਓਰਾਈਟਸ ਉਸ ਕਚਰੇ ਨੂੰ ਕਿਹਾ ਜਾਂਦਾ ਹੈ ਜੋ 4.5 ਅਰਬ ਸਾਲ ਪਹਿਲਾਂ ਸੌਰ ਮੰਡਲ ਦੇ ਬਣਨ ਤੋਂ ਬਾਅਦ ਬਚਿਆ ਸੀ। ਇਸੇ ਤਰ੍ਹਾਂ ਬੇਨੂੰ ਵੀ ਇਕ ਉਲਕਾਪਿੰਡ ਹੈ, ਜੋ ਧਰਤੀ ਤੋਂ 100 ਮਿਲੀਅਨ ਮੀਲ ਦੀ ਦੂਰੀ ਤੇ ਸਥਿਤ ਹੈ। ਨਾਸਾ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸੌਰ ਮੰਡਲ ਦੇ ਸ਼ੁਰੂਆਤੀ ਦਿਨਾਂ ਵਿਚ ਬਣਿਆ ਸੀ ਅਤੇ ਇਹ ਧਰਤੀ ਉੱਤੇ ਜੀਵਨ ਦੀ ਉਤਪਤੀ ਦੇ ਸਬੂਤ ਵੀ ਦੇ ਸਕਦਾ ਹੈ।

ਪੜੋ ਹੋਰ ਖਬਰਾਂ: ਕਾਬੁਲ ਤੋਂ ਸਿਰਫ 50 ਕਿਲੋਮੀਟਰ ਦੂਰ ਤਾਲਿਬਾਨ, ਹੁਣ ਤੱਕ 18 ਸੂਬਿਆਂ ਉੱਤੇ ਕੀਤਾ ਕਬਜ਼ਾ

ਨਾਸਾ ਦੇ ਇਕ ਪੁਲਾੜ ਯਾਨ OSIRIS-REx ਨੇ ਬੇਨੂੰ ਦੇ ਨੇੜੇ ਲਗਭਗ ਦੋ ਸਾਲ ਬਿਤਾਏ ਹਨ। ਇਹ ਉਲਕਾਪਿੰਡ 1650 ਫੁੱਟ ਅਤੇ 500 ਮੀਟਰ ਚੌੜਾ ਹੈ। ਓਸੀਰਿਸ-ਰੇਕਸ ਨੂੰ ਸਾਲ 2018 ਵਿਚ ਭੇਜਿਆ ਗਿਆ ਸੀ ਕਿਉਂਕਿ ਅਮਰੀਕਾ ਬੇਨੂੰ ਬਾਰੇ ਬਹੁਤ ਚਿੰਤਤ ਸੀ। ਪੁਲਾੜ ਯਾਨ ਸਾਲ 2020 ਵਿਚ ਉਲਕਾਪਿੰਡ ਦੀ ਸਤ੍ਹਾ 'ਤੇ ਉਤਰਨ ਵਿਚ ਕਾਮਯਾਬ ਰਿਹਾ। ਉਸ ਤੋਂ ਬਾਅਦ ਦੁਬਾਰਾ ਇਸ ਦੇ ਨਮੂਨੇ ਲੈਣਾ ਸ਼ੁਰੂ ਕਰ ਦਿੱਤੇ।

ਓਸੀਰਿਸ-ਰੇਕਸ ਨੇ ਜੋ ਪੱਥਰ ਅਤੇ ਮਿੱਟੀ ਇਕੱਠੀ ਕੀਤੀ ਹੈ ਉਹ 24 ਸਤੰਬਰ, 2023 ਤੱਕ ਧਰਤੀ ਉੱਤੇ ਵਾਪਸ ਆਉਣਗੇ। ਬੇਨੂੰ ਦੀ ਖੋਜ ਸਾਲ 1999 ਵਿਚ ਕੀਤੀ ਗਈ ਸੀ। ਇਹ ਸਤੰਬਰ 2135 ਵਿਚ ਧਰਤੀ ਦੇ ਨੇੜੇ ਪਹੁੰਚ ਜਾਵੇਗਾ। ਅਜਿਹੀ ਸਥਿਤੀ ਵਿਚ ਇਹ ਸਾਡੀ ਧਰਤੀ ਨਾਲ ਵੀ ਟਕਰਾ ਸਕਦਾ ਹੈ। ਨਾਸਾ ਦੇ ਵਿਗਿਆਨੀ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਧਰਤੀ ਦੀ ਗ੍ਰੈਵਿਟੀ ਅਤੇ ਯਾਰਕੋਵਸਕੀ ਪ੍ਰਭਾਵ ਦੇ ਰੂਪ ਵਿਚ ਜਾਣੀ ਜਾਣ ਵਾਲੀ ਘਟਨਾ ਇਸ ਦੇ ਭਵਿੱਖ ਦੇ ਟਕਰਾਉਣ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ। 

ਪੜੋ ਹੋਰ ਖਬਰਾਂ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਭਰਾ ਦਾ ਦਿਹਾਂਤ, ਟਵੀਟ ਰਾਹੀਂ ਸਾਂਝੀ ਕੀਤੀ ਜਾਣਕਾਰੀ

ਇਸ ਦੌਰਾਨ ਕੈਲੀਫੋਰਨੀਆ ਵਿਚ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬ ਵਿਚ ਸੈਂਟਰ ਫਾਰ ਨਿਅਰ-ਅਰਥ ਆਬਜੈਕਟਸ ਸਟੱਡੀਜ਼ ਦੇ ਵਿਗਿਆਨੀ ਡੇਵਿਡ ਫਾਰਨੋਕੀਆ ਨੇ ਕਿਹਾ ਕਿ ਇਸ ਦਾ ਧਰਤੀ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ, ਇਸ ਲਈ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇ ਧਰਤੀ ਉੱਤੇ ਟਕਰਾਉਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ, ਪਰ ਇਸਨੂੰ ਸੌਰ ਮੰਡਲ ਵਿਚ ਦੋ ਸਭ ਤੋਂ ਖਤਰਨਾਕ ਉਲਕਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਕ ਹੋਰ ਉਲਕਾ ਦਾ ਨਾਂ 1950 DA ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਲ 2300 ਦੇ ਵਿਚਕਾਰ ਬੇਨੂੰ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ 0.057 ਫੀਸਦ ਹੈ।

In The Market