LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਪੇਸ ਦੀ 11 ਮਿੰਟ ਦੀ ਸੈਰ ਕਰ ਕੇ ਵਾਪਸ ਪਰਤੇ ਜੈਫ ਬੇਜੋਸ 

jeff

ਨਵੀਂ ਦਿੱਲੀ (ਇੰਟ.)- ਐਮਾਜ਼ਾਨ ਦੇ ਸੰਸਥਾਪਕ (Founder of Amazon) ਜੈਫ ਬੇਜੋਸ (Jeff Bezos) ਆਪਣੇ ਤਿੰਨ ਸਾਥੀਆਂ ਨਾਲ ਪੁਲਾੜ ਯਾਤਰਾ (Space travel) ਤੋਂ ਬਾਅਦ ਧਰਤੀ ਉੱਤੇ ਪਰਤ ਆਏ ਹਨ। 11 ਮਿੰਟ ਦੀ ਇਸ ਸੈਰ ਵਿਚ ਬੇਜੋਸ ਦੇ ਨਾਲ ਉਨ੍ਹਾਂ ਦੇ ਭਰਾ ਮਾਰਕ, ਮਰਕਰੀ 13 ਏਵੀਏਟਰ ਵੈਲੀ ਫੰਕ (Aviator Valley Funk) ਅਤੇ 18 ਸਾਲਾ ਓਲਿਵਰ ਡੇਮੇਨ (Oliver Damen) ਮੌਜੂਦ ਸਨ। ਯਾਤਰਾ ਪੂਰੀ ਕਰਨ ਤੋਂ ਬਾਅਦ ਸਪੇਸ ਕੈਪਸੂਲ ਨੇ ਟੈਕਸਾਸ ਵਿਚ ਲੈਂਡਿੰਗ ਕੀਤੀ। ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਪੁਲਾੜ ਯਾਤਰਾ (Space travel) 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਹੀ ਬ੍ਰਿਟਿਸ਼ ਅਰਬਪਤੀ ਰਿਚਰਡ ਬ੍ਰੈਨਸਨ (British billionaire Richard Branson) ਨੇ ਪੁਲਾੜ ਦੀ ਯਾਤਰਾ ਕੀਤੀ ਸੀ।

Blue Origin founder Jeff Bezos 'ready' for historic launch on New Shepard |  Fox Business

Read this- ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰ

ਇਹ ਮੰਨਿਆ ਜਾ ਰਿਹਾ ਹੈ ਕਿ ਦੁਨੀਆ ਵਿਚ ਅਰਬਪਤੀਆਂ ਦੀ ਸਪੇਸ ਰੇਸ ਸ਼ੁਰੂ ਹੋ ਗਈ ਹੈ। ਹਾਲਾਂਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਸਪੇਸ ਯਾਤਰਾ ਨੂੰ ਸਭ ਲਈ ਮੁਹੱਈਆ ਕਰਵਾਉਣਾ ਚਾਹੁੰਦੇ ਹਨ। ਬੇਜੋਸ ਨੇ ਪੁਲਾੜ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਇਸ ਪਲ ਨੂੰ ਉਤਸ਼ਾਹਤ ਕੀਤਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਸਿਵਲ ਯਾਤਰੀਆਂ ਨੂੰ ਆਪਣੇ ਖਰਚੇ 'ਤੇ ਨਿੱਜੀ ਰਾਕੇਟ 'ਤੇ ਪੁਲਾੜ 'ਤੇ ਭੇਜਿਆ ਗਿਆ ਸੀ। ਭਾਰਤੀ ਸਮੇਂ ਅਨੁਸਾਰ ਟੇਕ-ਆਫ ਦਾ ਸਮਾਂ ਸ਼ਾਮ 6.30 ਵਜੇ ਦਾ ਸੀ। ਇਹ ਪੁਲਾੜ ਜਹਾਜ਼ ਕੁਝ ਸਮਾਂ ਪਹਿਲਾਂ ਹੀ ਧਰਤੀ ਉੱਤੇ ਪਰਤ ਆਇਆ ਹੈ. ਇਹ ਵੀ ਪਹਿਲਾ ਮੌਕਾ ਹੈ ਜਦੋਂ ਅਮੇਜ਼ਨ ਦੇ ਸੰਸਥਾਪਕ ਦੀ ਨਿੱਜੀ ਪੁਲਾੜ ਕੰਪਨੀ ਦੁਆਰਾ ਬਣਾਏ ਗਏ ਪੁਲਾੜ ਯਾਤਰਾ ਵਿਚ ਕਿਸੇ ਇਨਸਾਨ ਨੂੰ ਸਵਾਰ ਕੀਤਾ ਗਿਆ ਹੈ।

Jeff Bezos launches to space aboard New Shepard rocket ship - BBC News

Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ
ਬੇਜੋਸ ਨੇ ਆਪਣੀ ਕੰਪਨੀ ਬਲੂ ਓਰਿਜਨ ਦੇ ਨਿਊ ਸ਼ੇਪਰਡ ਲਾਂਚਿੰਗ ਵ੍ਹੀਕਲ ਰਾਹੀਂ ਪੁਲਾੜ ਲਈ ਉਡਾਣ ਭਰੀ। ਇਸ ਦੌਰਾਨ ਸਪੇਸ ਕੈਪਸੂਲ ਦੇ ਅੰਦਰ ਅਰਬਪਤੀ ਨੂੰ ਬੈਠੇ ਦੇਖਿਆ ਗਿਆ। ਉਥੇ ਹੀ ਇਸ ਯਾਤਰਾ ਦੌਰਾਨ ਦੋ ਰਿਕਾਰਡ ਬਣੇ, ਜਿਨ੍ਹਾਂ ਦੇ ਬਨਣ ਦੀ ਜਾਣਕਾਰੀ ਪਹਿਲਾਂ ਤੋਂ ਹੀ ਲੋਕਾਂ ਨੂੰ ਸੀ। ਇਸ ਵਿਚ ਪਹਿਲਾ ਰਿਕਾਰਡ ਇਹ ਰਿਹਾ ਕਿ ਵੈਲੀ ਫੰਕ ਸਪੇਸ ਵਿਚ ਜਾਣ ਵਾਲੀ ਦੁਨੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਈ। ਉਥੇ ਹੀ ਦੂਜਾ ਰਿਕਾਰਡ ਇਹ ਬਣਿਆ ਕਿ 18 ਸਾਲਾ ਓਲਿਵਰ ਡੇਮੇਨ ਸਪੇਸ ਵਿਚ ਜਾਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ। ਯਾਤਰਾ ਦੌਰਾਨ ਸਾਰੇ ਐਸਟ੍ਰੋਨੋਟਸ ਦੇ ਚਿਹਰੇ 'ਤੇ ਉਤਸ਼ਾਹ ਨੂੰ ਦੇਖਿਆ ਜਾ ਸਕਦਾ ਸੀ। 

In The Market