LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ

anti drone system

ਨਵੀਂ ਦਿੱਲੀ (ਇੰਟ.)- ਦਿੱਲੀ (Delhi) ਵਿਚ ਅੱਤਵਾਦੀ ਹਮਲੇ (Terrorist Attack) ਨੂੰ ਲੈ ਵੱਡਾ ਅਲਰਟ (Alert) ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨੀ ਅੱਤਵਾਦੀ ਸੰਗਠਨ (Pakistani terrorist Group) ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਰੱਚ ਰਿਹਾ ਹੈ। ਇਸ ਨੂੰ ਲੈ ਕੇ ਰਾਜਧਾਨੀ ਵਿਚ ਅਲਰਟ (Alert) ਜਾਰੀ ਕੀਤਾ ਗਿਆ ਹੈ। ਅੱਤਵਾਦੀ 15 ਅਗਸਤ (15 August) ਤੋਂ ਪਹਿਲਾਂ ਕਿਸੇ ਵੱਡੇ ਹਮਲੇ (Big Attack) ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਸੁਰੱਖਿਆ ਏਜੰਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਦਿੱਲੀ ਵਿਚ ਡਰੋਨ ਰਾਹੀਂ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਪਲਾਨਿੰਗ ਕਰ ਰਹੇ ਹਨ। ਜਿਸ ਤੋਂ ਬਾਅਦ ਪੂਰੀ ਰਾਜਧਾਨੀ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਿੱਲੀ ਵਿਚ 5 ਅਗਸਤ ਨੂੰ ਵੀ ਅੱਤਵਾਦੀ ਸਾਜ਼ਿਸ਼ ਦਾ ਖਤਰਾ ਵੱਧ ਗਿਆ ਹੈ। ਸੁਰੱਖਿਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਨਾਲ ਅਲਰਟ ਮੋਡ 'ਤੇ ਹੈ।

48,629 BEST Terrorist IMAGES, STOCK PHOTOS & VECTORS | Adobe Stock

Read this- ਨਵਜੋਤ ਸਿੰਘ ਸਿੱਧੂ ਦੇ ਲੱਗੀ ਸੱਟ, ਪਹੁੰਚੇ ਹਸਪਤਾਲ

ਦਿੱਲੀ ਵਿਚ ਅੱਤਵਾਦੀ ਸਾਜ਼ਿਸ਼ ਦਾ ਖਤਰਾ
ਦਰਅਸਲ 5 ਅਗਸਤ ਨੂੰ ਹੀ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਈ ਗਈ ਸੀ। ਅਜਿਹੇ ਵਿਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦਾ ਖਤਰਾ ਵਧਿਆ ਹੋਇਆ ਹੈ। ਅੱਤਵਾਦੀ ਹਮਲੇ ਦੇ ਅਲਰਟ ਨੂੰ ਦੇਖਦੇ ਹੋਏ ਪਹਿਲੀ ਵਾਰ ਦਿੱਲੀ ਪੁਲਿਸ ਅਤੇ ਦੂਜੀ ਫੋਰਸ ਨੂੰ ਖਾਸ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਵਿਚ ਸਾਫਟ ਕਿੱਲ, ਹਾਰਡ ਕਿਲ ਹੋਰ ਟ੍ਰੇਨਿੰਗ ਸ਼ਾਮਲ ਹੈ। 
ਸੁਰੱਖਿਆ ਏਜੰਸੀਆਂ ਵਲੋਂ ਜਾਰੀ ਅਲਰਟ ਮੁਤਾਬਕ ਐਂਟੀ ਸੋਸ਼ਲ ਐਲੀਮੈਂਟ ਅਤੇ ਅੱਤਵਾਦੀ ਜਾਂ ਸਲੀਪਰ ਸੈੱਲ ਕੋਰੋਨਾ ਨੂੰ ਬਹਾਨਾ ਬਣਾ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਫਿਰਾਕ ਵਿਚ ਹੈ। ਡਰੋਨ ਜਿਹਾਦ ਦੇ ਖਤਰੇ ਨੂੰ ਦੇਖਦੇ ਹੋਏ ਇੰਡੀਅਨ ਏਅਰ ਫੋਰਸ ਹੈੱਡਕੁਆਰਟਰ ਵਿਚ ਇਕ ਖਾਸ ਡਰੋਨ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਨਾਲ ਹੀ ਸੁਰੱਖਿਆ ਨੂੰ ਦੇਖਦੇ ਹੋਏ ਲਾਲ ਕਿਲੇ 'ਤੇ 4 ਐਂਟੀ ਡਰੋਨ ਸਿਸਟਮ ਲਗਾਏ ਜਾ ਰਹੇ ਹਨ।

In The Market