ਅੰਮ੍ਰਿਤਸਰ (ਇੰਟ.)- ਨਵਜੋਤ ਸਿੰਘ ਸਿੱਧੂ ਦੇ ਪੈਰ 'ਤੇ ਸੱਟ ਲੱਗਣ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਦੇ ਪੈਰ 'ਤੇ ਡ੍ਰੈਸਿੰਗ ਕਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਉਹ ਆਪਣੇ ਘਰ ਨੂੰ ਰਵਾਨਾ ਹੋ ਗਏ। ਸੂਤਰਾਂ ਮੁਤਾਬਕ ਖਟਕੜਕਲਾਂ ਵਿਚ ਨਵਜੋਤ ਸਿੱਧੂ ਦੇ ਪੈਰ ਦੇ ਨਹੁੰ 'ਤੇ ਸੱਟ ਲੱਗੀ ਸੀ ਅਤੇ ਅੰਮ੍ਰਿਤਸਰ ਤੱਕ ਸਿੱਧੂ ਹਮਾਇਤੀਆਂ ਦੇ ਸਵਾਗਤ ਦਾ ਜਵਾਬ ਗਰਮਜੋਸ਼ੀ ਨਾਲ ਦਿੰਦੇ ਰਹੇ ਪਰ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਪਹੁੰਚਦੇ ਹੀ ਸਿੱਧੂ ਹਸਪਤਾਲ ਪਹੁੰਚ ਗਏ, ਜਿੱਥੇ ਡਾਕਟਰਾਂ ਨੇ ਪੈਰ 'ਤੇ ਡ੍ਰੈਸਿੰਗ ਕਰ ਦਿੱਤੀ।
Read this- ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ 'ਤੇ ਬੋਲੇ ਜਸਟਿਨ ਟਰੂਡੋ
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੂੰ ਸੱਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ ਕਿ ਕੁਝ ਨਹੀਂ ਹੋਇਆ। ਡਾਕਟਰ ਨੇ ਦੱਸਿਆ ਕਿ ਸਿੱਧੂ ਦੇ ਪੈਰ ਦੇ ਨਹੁੰ 'ਤੇ ਮਾਮੂਲੀ ਸੱਟ ਲੱਗੀ ਸੀ, ਜਿਸ ਦੀ ਡ੍ਰੈਸਿੰਗ ਕਰ ਦਿੱਤੀ ਗਈ ਹੈ ਅਤੇ ਉਹ ਹੁਣ ਠੀਕ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर