LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟੋਕੀਓ ਦੇ ਇਨ੍ਹਾਂ ਬੈੱਡਸ ਬਾਰੇ ਆਇਰਿਸ਼ ਜਿਮਨਾਸਟ ਮੈਕਲੇਗਨ ਨੇ ਦੱਸੀ ਸੱਚਾਈ, ਵੀਡੀਓ ਕੀਤੀ ਸ਼ੇਅਰ

bed tokyo

ਟੋਕੀਓ (ਇੰਟ.)- ਟੋਕੀਓ ਓਲੰਪਿਕ ਵਿਲੇਜ (Tokyo Olympic Village) ਦੇ ਬੈੱਡ ਕਾਫੀ ਮਜ਼ਬੂਤ ਹਨ। ਆਯੋਜਕਾਂ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ ਆਈ ਸੀ ਕਿ ਇਹ ਬੈੱਡ ਸੈਕਸ ਲਈ ਮਜ਼ਬੂਤ ਨਹੀਂ ਹਨ। ਆਇਰਿਸ਼ ਜਿਮਨਾਸਟ ਰਿਸ ਮੈਕਲੇਗਨ (Irish gymnast Ris McLagan) ਨੇ ਪਲੰਗ ਉਪਰ ਛਲਾਂਗ ਲਗਾ ਕੇ ਇਸ ਗੱਲ ਨੂੰ ਸਾਬਿਤ ਕੀਤਾ। ਇਸ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਵਿਚ ਛਲੀ ਖਬਰ ਵਿਚ ਦਾਅਵਾ ਕੀਤਾ ਗਿਆ ਸੀ ਕਿ ਪਲੰਗ ਜਾਣਬੁਝ ਕੇ ਕਮਜ਼ੋਰ ਬਣਾਏ ਗਏ ਹਨ ਤਾਂ ਜੋ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕੀਤਾ ਜਾ ਸਕੇ।

Image

Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ

ਮੈਕਲੇਗਨ ਨੇ ਟਵਿੱਟਰ 'ਤੇ ਪੋਸਟ ਕੀਤੇ ਗਏ ਆਪਣੇ ਵੀਡੀਓ ਵਿਚ ਕਿਹਾ, ਇਹ ਪਲੰਗ ਐਂਟੀ ਸੈਕਸ ਕਹੇ ਜਾ ਰਹੇ ਸਨ। ਇਹ ਕਾਰਡਬੋਰਡ ਨਾਲ ਬਣਾਏ ਗਏ ਹਨ। ਹਾਂ ਇਹ ਖਾਸ ਤਰ੍ਹਾਂ ਦੇ ਮੂਵਮੈਂਟ ਰੋਕਣ ਲਈ ਹਨ। ਇਹ ਫੇਕ, ਫੇਕ ਨਿਊਜ਼ ਹੈ।
ਓਲੰਪਿਕ ਦੇ ਅਧਿਕਾਰੀਆਂ ਨੇ ਟਵਿੱਟਰ ਅਕਾਉਂਟ 'ਤੇ ਇਸ ਝੂਠੀ ਖਬਰ ਤੋਂ ਪਰਦਾ ਚੁੱਕਣ ਲਈ ਮੈਕਲੇਗਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪਲੰਗ ਟਿਕਾਊ ਅਤੇ ਮਜ਼ਬੂਤ ਹੈ। ਨਿਊਯਾਰਕ ਪੋਸਟ ਦੀ ਰਿਪੋਰਟ ਇਕ ਟਵੀਟ 'ਤੇ ਅਧਾਰਿਤ ਸੀ। ਇਹ ਟਵੀਟ ਅਮਰੀਕਾ ਦੇ ਲੰਬੀ ਦੂਰੀ ਦੇ ਧਾਵਕ ਪੌਲ ਕੇਲਿਮੋ ਨੇ ਕੀਤਾ ਸੀ।

“Anti-sex” beds at the Olympics pic.twitter.com/2jnFm6mKcB

Read this- ਨਵਜੋਤ ਸਿੰਘ ਸਿੱਧੂ ਦੇ ਲੱਗੀ ਸੱਟ, ਪਹੁੰਚੇ ਹਸਪਤਾਲ

ਉਨ੍ਹਾਂ ਨੇ ਲਿਖਿਆ ਸੀ ਕਾਰਡਬੋਰਡ ਦੇ ਪਲੰਗ ਇਸ ਲਈ ਬਣਾਏ ਗਏ ਹਨ ਤਾਂਜੋ ਐਥਲੀਟਸ ਵਿਚਾਲੇ ਸਬੰਧ ਰੋਕੇ ਜਾ ਸਕਣ। ਉਨ੍ਹਾਂ ਨੇ ਲਿਖਿਆ ਸੀ, ਪਲੰਗ ਸਿਰਫ ਇਕ ਵਿ੍ਕਤੀ ਦਾ ਭਾਰ ਝੱਲ ਸਕਦਾ ਹੈ ਤਾਂ ਜੋ ਖੇਡ ਵਿਚ ਅਜਿਹੀਆਂ ਗਤੀਵਿਧੀਆਂ ਨੂੰ ਟਾਲਿਆ ਜਾ ਸਕੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿਰਫ ਇਕ ਵਿਅਕਤੀ ਦੇ ਭਾਰ ਨੂੰ ਝੱਲਣ ਵਾਲੇ ਪਲੰਗ ਚਰਚਾ ਵਿਚ ਹਨ। ਜਨਵਰੀ ਵਿਚ ਨਿਰਮਾਤਾ ਏਅਰਵੀਵ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਲੰਗ 200 ਕਿਲੋ ਤੱਕ ਦਾ ਭਾਰ ਝੱਲ ਸਕਦਾ ਹੈ, ਬਸ਼ਰਤੇ ਉਸ 'ਤੇ ਸਿਰਫ ਦੋ ਵਿਅਕਤੀ ਹੋਣ।

In The Market