LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੈਲਾਨੀਆਂ ਨੂੰ ਮਾਸਕ ਨਾ ਪਾਉਣ 'ਤੇ ਲੱਗਾ ਭਾਰੀ ਜੁਰਮਾਨਾ, 100 ਲੋਕ ਹਿਰਾਸਤ 'ਚ

drjling majs

ਦਾਰਜੀਲਿੰਗ: ਦੇਸ਼ ਵਿਚ ਬੇਸ਼ੱਕ (corona) ਕੋਰੋਨਾ ਦੇ ਮਾਮਲੇ ਘੱਟ ਗਏ ਹਨ ਪਰ ਅਜੇ ਵੀ ਖੌਫ ਹੈ।  ਇਸ ਵਿਚਾਲੇ ਕੋਰੋਨਾ ਮਾਮਲੇ ਘਟਣ ਕਰਕੇ ਲੋਕਾਂ ਨੂੰ ਸੈਰ-ਸਪਾਟਾ ਕਰਨ ਦੀ ਆਗਿਆ ਦਿੱਤੀ ਗਈ ਹੈ। ਲੋਕ ਹਿੱਲ ਸਟੇਸ਼ਨ 'ਤੇ ਛੁੱਟੀ ਮਨਾਉਣ ਲਈ ਰਵਾਨਾ ਹੋਏ ਸਨ।  ਇਸ ਦੌਰਾਨ ਦਾਰਜੀਲਿੰਗ ਪੁਲਿਸ (Darjeeling Police) ਨੇ ਘੱਟੋ ਘੱਟ 100 ਲੋਕਾਂ ਨੂੰ, ਜਿਨ੍ਹਾਂ ਵਿੱਚ ਯਾਤਰੀ ਸ਼ਾਮਲ ਸਨ ਮਾਸਕ ਨਾ ਪਹਿਨਣ ਲਈ ਹਿਰਾਸਤ ਵਿੱਚ ਲਿਆ ਗਿਆ।

Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ

ਇਸ ਦੇ ਨਾਲ ਹੀ ਪੁਲਿਸ ਨੇ ਦੁਕਾਨ 'ਤੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਇਥੋਂ ਤਕ ਕਿ ਸੈਲਾਨੀਆਂ ਜਿਨ੍ਹਾਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਸ਼ਹਿਰ ਵਿਚ ਘੁੰਮ ਰਹੇ ਸਨ, ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਸੀ। ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਸਦਰ ਥਾਣੇ ਲੈ ਜਾਇਆ ਗਿਆ ਅਤੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨਾ ਪਿਆ। ਇਸ ਦੇ ਨਾਲ ਹੀ ਕੋਵਿਡ ਪ੍ਰੋਟੋਕੋਲ ਦੀਆਂ ਧੱਜੀਆਂ ਉਡਾਉਣ 'ਤੇ 500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ।

ਗੌਰਤਲਬ ਹੈ ਕਿ ਇਕ ਹੈਰਾਨ ਕਰ ਦੇਣ ਵਾਲੀ ਖਬਰ ਵੇਖਣ ਨੂੰ ਮਿਲੀ ਹੈ ਜਿਸ ਵਿਚ  ਦਾਰਜੀਲਿੰਗ ਵਿਚ ਜ਼ੀਰੋ ਕੇਸ ਸਨ, ਪਰ ਕੱਲ੍ਹ ਦੀ ਸਿਹਤ ਸੰਬੰਧੀ ਬੁਲੇਟਿਨ ਦੇ ਅਨੁਸਾਰ, 31 ਲੋਕਾਂ ਦੀ ਰਿਪੋਰਟ ਸਕਾਰਾਤਮਕ ਆਈ ਹੈ। 
 

Read this: Weather ਅਲਰਟ: ਜਲਦ ਹੀ ਬਦਲੇਗਾ ਮੌਸਮ ਦਾ ਮਿਸਾਜ਼

 

In The Market