LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ

olympics yuganda

ਓਸਾਕਾ (ਇੰਟ.)- ਯੁਗਾਂਡਾ (yuganda) ਦਾ ਭਾਰਤੋਲਕ ਜੋ ਪੱਛਮੀ ਜਾਪਾਨ ਵਿਚ ਟੋਕੀਓ ਓਲੰਪਿਕ (Tokyo Olympics) ਸ਼ੁਰੂ ਹੋਣ ਤੋਂ ਪਹਿਲਾਂ ਟ੍ਰੇਨਿੰਗ (Training) ਕਰ ਰਹੇ ਸਨ, ਉਹ ਅਚਾਨਕ ਗਾਇਬ (Missing) ਹੋ ਗਏ। ਯਾਹੂ ਜਾਪਾਨ (yahoo japan) ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਯੁਗਾਂਡਾ ਟੀਮ (Yugnada team) ਦੇ ਨਾਲ ਆਏ 20 ਸਾਲ ਦੇ ਜੁਲੀਅਸ ਸੇਕਿਤੋਲੇਕੋ (Julius Sekitoleko) ਦੀ ਖੋਜ ਵਿਚ ਜੁਟੀ ਹੈ। ਜੋ ਓਸਾਕਾ ਟਾਪੂ (Osaka Island) ਦੇ ਇਜੁਮਿਸਾਨੋ (Izumisano) ਵਿਚ ਓਲੰਪਿਕ (Olympics) ਤੋਂ ਪਹਿਲਾਂ ਟ੍ਰੇਨਿੰਗ ਕੈਂਪ (Training Camp) ਕਰ ਰਹੇ ਸਨ।

How to Watch the Tokyo 2021 Olympics: Opening Ceremony, Schedule and More |  Entertainment Tonight

Read this- ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ

ਸੇਕਿਤੋਲੇਕੋ ਰੋਜ਼ਾਨਾ ਦਿੱਤੀ ਜਾਣ ਵਾਲੀ ਪੀ.ਸੀ.ਆਰ. ਟੈਸਟ ਦੀ ਰਿਪੋਰਟ ਵੀ ਦਿਖਾਉਣ ਵਿਚ ਅਸਫਲ ਰਹੇ ਸਨ। ਇਸ ਤੋਂ ਬਾਅਦ ਉਹ ਹੋਟਲ ਦੇ ਕਮਰੇ ਵਿਚ ਨਹੀਂ ਮਿਲੇ। ਇਜੁਮਿਸਾਨੋ ਨੇ ਬਿਆਨ ਜਾਰੀ ਕਰ ਕੇ ਕਿਹਾ, ਯੁਗਾਂਡਾ ਟੀਮ ਦਾ ਇਕ ਮੈਂਬਰ ਅਚਾਨਕ ਗਾਇਬ ਹੋ ਗਿਆ ਹੈ ਅਤੇ ਇਥੇ ਨਹੀਂ ਪਹੁੰਚਿਆ ਹੈ, ਅਸੀਂ ਉਨ੍ਹਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਇਸ ਬਾਰੇ ਵਿਚ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ। ਯੁਗਾਂਡਾ ਟੀਮ ਉਨ੍ਹਾਂ ਟੀਮਾਂ ਵਿਚੋਂ ਜੋ ਟੋਕੀਓ ਓਲੰਪਿਕ ਲਈ ਪਹਿਲਾਂ ਹੀ ਜਾਪਾਨ ਪਹੁੰਚ ਗਿਆ ਸੀ। ਓਲੰਪਿਕ ਦਾ ਆਯੋਜਨ 23 ਜੁਲਾਈ ਤੋਂ ਹੋਵੇਗਾ। ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਸ ਖਿਡਾਰੀ ਦੇ ਲਾਪਤਾ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਲਾਰ ਦੀ ਜਾਂਚ ਦਾ ਨਮੂਨਾ ਨਹੀਂ ਪਹੁੰਚਿਆ ਅਤੇ ਉਨ੍ਹਾਂ ਨੇ ਹੋਟਲ ਦਾ ਕਮਰਾ ਖਾਲੀ ਕੀਤਾ। ਸ਼ੁੱਕਰਵਾਰ ਨੂੰ ਕੋਈ ਟ੍ਰੇਨਿੰਗ ਨਹੀਂ ਸੀ ਅਤੇ ਉਨ੍ਹਾਂ ਨੂੰ ਸਵੇਰੇ ਆਪਣੇ ਕਮਰੇ ਵਿਚ ਦੇਖਿਆ ਗਿਆ ਸੀ।

In The Market