LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ ਦੇ ਨੌਜਵਾਨ ਦੀ ਯੁਕਰੇਨ 'ਚ ਹੋਈ ਡੁੱਬਣ ਨਾਲ ਮੌਤ, ਪਰਿਵਾਰ ਤੋਂ ਮੰਗੇ ਜਾ ਰਹੇ 5000 ਅਮਰੀਕੀ ਡਾਲਰ

death ukraine

ਜਲੰਧਰ (ਇੰਟ.)- ਪੈਸੇ ਕਮਾਉਣ ਲਈ ਜਲੰਧਰ (Jalandhar) ਤੋਂ ਵਿਦੇਸ਼ ਗਏ ਇਕ ਨੌਜਵਾਨ ਦੀ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਾਡਲ ਟਾਊਨ (Model Town) ਦੇ ਰਹਿਣ ਵਾਲੇ ਸੰਜੂ (Sanju) ਦੀ ਰੂਸ (Russia) ਦੇ ਨੇੜੇ ਸਥਿਤ ਦੇਸ਼ ਯੂਕਰੇਨ (Ukraine) ਵਿਚ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਉਹ ਉਥੋਂ ਇਕ ਨਦੀ ਵਿਚ ਨਹਾਉਣ ਗਿਆ ਸੀ। ਇਸੇ ਦੌਰਾਨ ਉਸ ਦੀ ਜਾਨ ਚਲੀ ਗਈ। ਘਟਨਾ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ (Family Members) ਨੇ ਮਾਡਲ ਟਾਊਨ ਥਾਣਾ ਖੇਤਰ ਦੀ ਬੱਸ ਸਟੈਂਡ (Bus Stand) ਚੌਕ 'ਤੇ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਸੰਜੂ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ 5000 ਅਮਰੀਕੀ ਡਾਲਰ (5000 US Dollar) ਦੀ ਮੰਗ ਕੀਤੀ ਜਾ ਰਹੀ ਹੈ।

Can you predict death? - Telegraph India

Read this- ਲਖਨਊ ਵਿਚ ਯੋਗੀ ਸਰਕਾਰ 'ਤੇ ਵਰ੍ਹੀ ਪ੍ਰਿਯੰਕਾ ਗਾਂਧੀ, ਮੰਗੇ ਕਈ ਸਵਾਲਾਂ ਦੇ ਜਵਾਬ

ਸੰਜੂ ਦੇ ਭਰਾ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਭਰਾ ਤਕਰੀਬਨ 1 ਸਾਲ ਪਹਿਲਾਂ ਸ਼ਹਿਰ ਦੇ ਇਕ ਟ੍ਰੈਵਲ ਏਜੰਟ ਰਾਹੀਂ ਸਟੱਡੀ ਵੀਜ਼ਾ 'ਤੇ ਯੁਕਰੇਨ ਗਿਆ ਸੀ। ਬੀਤੇ ਵੀਰਵਾਰ ਉਥੋਂ ਦੀ ਇਕ ਨਦੀ ਵਿਚ ਨਹਾਉਂਦੇ ਸਮੇਂ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ 5 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਬੱਸ ਸਟੈਂਡ ਚੌਕੀ ਇੰਚਾਰਜ ਮੇਜਰ ਸਿੰਘ ਨੂੰ ਸ਼ਿਕਾਇਤ ਦਿੱਤੀ ਹੈ। ਉਥੇ ਹੀ ਇਸ ਮਾਮਲੇ ਵਿਚ ਟ੍ਰੈਵਲ ਏਜੰਸੀ ਸੰਚਾਲਕ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਛੇਤੀ ਹੀ ਸੰਜੂ ਦੀ ਲਾਸ਼ ਯੁਕਰੇਨ ਤੋਂ ਭਾਰਤ ਲਿਆਂਦੀ ਜਾਵੇਗੀ।

In The Market