LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਖਨਊ ਵਿਚ ਯੋਗੀ ਸਰਕਾਰ 'ਤੇ ਵਰ੍ਹੀ ਪ੍ਰਿਯੰਕਾ ਗਾਂਧੀ, ਮੰਗੇ ਕਈ ਸਵਾਲਾਂ ਦੇ ਜਵਾਬ

priyanka vadra

ਲਖਨਊ (ਇੰਟ.)- ਤਿੰਨ ਦਿਨ ਦੇ ਦੌਰੇ 'ਤੇ ਅੱਜ ਸ਼ੁੱਕਰਵਾਰ ਨੂੰ ਲਖਨਊ ਪਹੁੰਚੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਉੱਤਰ ਪ੍ਰਦੇਸ਼ (Uttar pardesh) ਦੀ ਯੋਗੀ ਆਦਿੱਤਿਆਨਾਥ (Yogi Aditiyanath) ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸੰਵਿਧਾਨ (Constitution) ਨੂੰ ਤਬਾਹ ਕੀਤਾ ਜਾ ਰਿਹਾ ਹੈ ਲੋਕਤੰਤਰ (Democracy) ਦਾ ਚੀਰਹਰਣ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗਾਂਧੀ ਦੀ ਮੂਰਤੀ ਦੇ ਸਾਹਮਣੇ ਪ੍ਰਿਯੰਕਾ ਨੇ 2 ਘੰਟੇ ਤੱਕ ਕਾਨੂੰਨ ਵਿਵਸਥਾ (Law and order) ਨੂੰ ਲੈ ਕੇ ਮੌਨ ਧਾਰ ਲਿਆ।

Priyanka Gandhi's Uttar Pradesh Campaign — Too Late Already?

Read this- ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਇਸ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਇਹ ਹੈ ਖਾਸੀਅਤ

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਇਥੇ ਆਏ। ਉਨ੍ਹਾਂ ਨੇ ਕਿਹਾ ਕਿ ਯੋਗੀ ਨੂੰ ਉਨ੍ਹਾਂ ਨੇ ਪ੍ਰਮਾਣ ਪੱਤਰ ਦੇ ਦਿੱਤਾ ਹੈ ਕਿ ਕੋਰੋਨਾ ਦੀ ਲਹਿਰ ਵਿਚ ਕਿੰਨਾ ਚੰਗਾ ਕੰਮ ਕੀਤਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਕਿ ਉੱਤਰ ਪ੍ਰਦੇਸ਼ ਵਿਚ ਵਿਕਾਸ ਹੋਇਆ ਹੈ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਇਹ ਕਿਹੋ ਜਿਹਾ ਵਿਕਾਸਵਾਦ ਹੈ? ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਸੀ ਤਾਂ ਤੁਸੀਂ ਪੰਚਾਇਤ ਚੋਣਾਂ ਕਰਵਾਈਆਂ। ਉਸ ਵੇਲੇ ਕਿੰਨੇ ਲੋਕ ਕੋਰੋਨਾ ਇਨਫੈਕਟਿਡ ਹੋਏ। ਕਿਹੋ ਜਿਹੀ ਵਿਵਸਥਾ ਕੀਤੀ ਤੁਸੀਂ। ਕਿੰਨੇ ਅਧਿਆਪਕਾਂ ਦੀ ਮੌਤ ਹੋ ਗਈ ਪਰ ਤੁਸੀਂ ਚੋਣਾਂ ਕਰਵਾਈਆਂ।

BJP has a poll strategy for Priyanka Gandhi — ignore her

Read this- PM ਮੋਦੀ ਨੇ ਕੋਰੋਨਾ ਮਾਮਲੇ 'ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ 
ਲਖਨਊ ਦੌਰੇ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਸਾਨ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ। ਕਿਸਾਨ ਪ੍ਰਤੀਨਿਧੀਆਂ ਨੇ ਖੇਤੀ-ਕਿਸਾਨੀ ਦੇ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਨਾਲ ਚਰਚਾ ਕੀਤੀ। ਦੋਹਾਂ ਵਿਚਾਲੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ 'ਤੇ ਚਰਚਾ ਹੋਈ। ਮੰਨਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਨਾਰਾਜ਼ਗੀ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਸਾਰੇ ਸਿਆਸੀ ਮੁੱਦਿਆਂ ਨੂੰ ਚੁੱਕ ਰਹੀ ਹੈ। ਇਕ ਪਾਸੇ ਉਹ ਕਿਸਾਨਾਂ ਨਾਲ ਮੁਲਾਕਾਤ ਕਰ ਰਹੀ ਹੈ ਤਾਂ ਦੂਜੇ ਪਾਸੇ ਬਲਾਕ ਸਮਿਤੀ ਦੀਆਂ ਚੋਣਾਂ ਵਿਚ ਹੋਈ ਹਿੰਸਾ ਨੂੰ ਲੈ ਕੇ ਪੀੜਤਾਂ ਨਾਲ ਵੀ ਮਿਲੇਗੀ। ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ (ਯੂ.ਪੀ. ਇਲੈਕਸ਼ਨ) ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਸੰਗਠਨ ਵਿਚ ਜਾਨ ਫੂਕਣ ਲਈ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਅੱਜ 3 ਦਿਨ ਲਈ ਲਖਨਊ ਪਹੁੰਚੀ। ਪ੍ਰਿਯੰਕਾ ਨੇ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਸੂਬੇ ਵਿਚ ਅਗਵਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬਲਾਕ ਮੁਖੀ ਦੀਆਂ ਚੋਣਾਂ ਵਿਚ ਤੁਸੀਂ ਇੰਨੀ ਹਿੰਸਾ ਕੀਤੀ, ਮਹਿਲਾ ਉਮੀਦਵਾਰਾਂ ਦੇ ਕੱਪੜੇ ਖਿੱਚੇ ਗਏ, ਹੋਰ ਜ਼ਿਲਿਆਂ ਵਿਚ ਪ੍ਰਸ਼ਾਸਨ ਵਲੋਂ ਧਮਕੀ ਦਿੱਤੀ ਜਾ ਰਹੀ ਹੈ।

In The Market