LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਇਸ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ, ਇਹ ਹੈ ਖਾਸੀਅਤ

pm udghatan

ਨਵੀਂ ਦਿੱਲੀ/ਅਹਿਮਦਾਬਾਦ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਵਲੋਂ ਅੱਜ ਵੀਡੀਓ ਕਾਨਫਰੰਸਿੰਗ (Video Confrencing) ਰਾਹੀਂ ਗੁਜਰਾਤ (Gujrat) ਦੇ ਕਈ ਵਿਕਾਸ ਪ੍ਰਾਜੈਕਟਾਂ (Vikas Project) ਦੇ ਨਾਲ ਗਾਂਧੀਨਗਰ (Gandhinagar) ਦੇ ਨਵੇਂ ਬਣੇ ਆਧੁਨਿਕ ਰੇਲਵੇ ਸਟੇਸ਼ਨ ਗਾਂਧੀ ਨਗਰ ਕੈਪੀਟਲ ਸਟੇਸ਼ਨ (Railway Station Gandhi Nagar Capital Station) ਦਾ ਉਦਘਾਟਨ ਕੀਤਾ। ਗੁਜਰਾਤ 'ਚ 1100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰਾਜੈਕਟਾਂ 'ਚ ਮੁੜ ਵਿਕਸਿਤ ਗਾਂਧੀਨਗਰ ਰੇਲਵੇ ਸਟੇਸ਼ਨ (Gandhinagar Railway Station) ਦੇ ਉੱਪਰ ਬਣਿਆ ਇਕ ਨਵਾਂ 5 ਤਾਰਾ ਹੋਟਲ, ਗੁਜਰਾਤ ਸਾਇੰਸ ਸਿਟੀ 'ਚ ਐਕਵੇਟਿਕ ਅਤੇ ਰੋਬੋਟਿਕਸ ਗੈਲਰੀ (Robotics Gallery) ਅਤੇ ਨੇਚਰ ਪਾਰਕ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਪੀ.ਐੱਮ. ਨੇ ਕਿਹਾ ਕਿ ਅੱਜ ਗੁਜਰਾਤ ਦੀ ਰੇਲ ਕਨੈਕਟੀਵਿਟੀ (Rail connectivity) ਮਜ਼ਬੂਤ ਹੋਈ ਹੈ। ਪੀ.ਐੱਮ. ਨੇ ਕਿਹਾ ਕਿ ਨਵੇਂ ਭਾਰਤ ਦੀ ਨਵੀਂ ਪਛਾਣ ਵਿਚ ਅੱਜ ਇਕ ਹੋਰ ਨਵੀਂ ਕੜੀ ਜੁੜ ਰਹੀ ਹੈ। ਅੱਜ ਦੇਸ਼ ਦਾ ਟੀਚਾ ਕੰਕ੍ਰੀਟ ਦਾ ਢਾਂਚਾ ਖੜ੍ਹਾ ਕਰਨਾ ਨਹੀਂ ਹੈ ਸਗੋਂ ਦੇਸ਼ ਵਿਚ ਅਜਿਹੇ ਇਨਫ੍ਰਾਸਟਰੱਕਚਰ ਦਾ ਨਿਰਮਾਣ ਹੋ ਰਿਹਾ ਹੈ ਜਿਸ ਦੀ ਆਪਣੀ ਇਕ ਖਾਸੀਅਤ ਹੈ।

PM Modi to meet chief ministers of six states today, review Covid-19  situation | Latest News India - Hindustan Times

Read this- ਇਸ ਮੋਬਾਇਲ ਕੰਪਨੀ ਨੇ ਪਛਾੜਿਆ ਐਪਲ ਕੰਪਨੀ ਨੂੰ, ਬਣੀ ਨੰਬਰ 1 

ਇਸ ਦੌਰਾਨ ਪੀ.ਐੱਮ. ਮੋਦੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਦਰਸ਼ਨਾ ਜਰਦੋਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਹੋਏ। ਗਾਂਧੀ ਸਟੇਸ਼ਨ 'ਤੇ ਬਣੇ 5 ਤਾਰਾ ਹੋਟਲ ਦੀ ਖਾਸੀਅਤ ਇਹ ਹੈ ਕਿ ਇਹ 318 ਕਮਰਿਆਂ ਵਾਲਾ ਹੋਟਲ ਹੈ ਅਤੇ 790 ਕਰੋੜ ਰੁਪਏ ਦੀ ਲਾਗਤ ਨਾਲ ਇਸ ਨੂੰ ਬਣਾਇਆ ਗਿਆ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਅਤੇ ਉਸ ਦੇ ਉੱਪਰ 5 ਤਾਰਾ ਹੋਟਲ ਦਾ ਨਿਰਮਾਣ ਜਨਵਰੀ 2017 'ਚ ਸ਼ੁਰੂ ਹੋਇਆ ਸੀ। ਇੱਥੇ ਬੈਠਕਾਂ ਅਤੇ ਸਮਾਗਮਾਂ 'ਚ ਹਿੱਸਾ ਲੈਣ ਵਾਲੇ ਰਾਸ਼ਟਰੀ, ਅੰਤਰਰਾਸ਼ਟਰੀ ਮਹਿਮਾਨ ਇਸ ਹੋਟਲ 'ਚ ਰੁਕ ਸਕਦੇ ਹਨ।

Narendra Modi | NarendraModi.in Official Website of Prime Minister of India

Read this- PM ਮੋਦੀ ਨੇ ਕੋਰੋਨਾ ਮਾਮਲੇ 'ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ 
ਅਧਿਕਾਰੀਆਂ ਨੇ ਦੱਸਿਆ ਕਿ ਗਾਂਧੀਨਗਰ ਰੇਲਵੇ ਸਟੇਸ਼ਨ ਦੇਸ਼ ਦਾ ਪਹਿਲਾ ਅਜਿਹਾ ਸਟੇਸ਼ਨ ਹੈ, ਜਿੱਥੇ ਸਹੂਲਤਾਂ ਹਵਾਈ ਅੱਡਿਆਂ ਵਰਗੀਆਂ ਹਨ। ਸਟੇਸ਼ਨ 'ਤੇ 2 ਐਸਕੇਲੇਟਰ, 2 ਐਲੀਵੇਟਰ ਅਤੇ ਪਲੇਟਫਾਰਮ ਨੂੰ ਜੋੜਨ ਵਾਲੇ 2 ਜ਼ਮੀਨ ਅੰਦਰ ਪੈਦਲ ਰਸਤਾ ਹੈ। ਪੀ.ਐੱਮ. ਨੇ ਅਹਿਮਦਾਬਾਦ ਦੇ ਸਾਇੰਸ ਸਿਟੀ 'ਚ ਤਿੰਨ ਨਵੇਂ ਆਕਰਸ਼ਨਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਆਕਰਸ਼ਨਾਂ 'ਚ ਇਕ ਐਕਵੇਟਿਕ ਗੈਲਰੀ, ਇਕ ਰੋਬੋਟਿਕ ਗੈਲਰੀ ਅਤੇ ਇਕ ਨੇਚਰ ਪਾਰਕ ਸ਼ਾਮਲ ਹਨ। ਐਕਵੇਟਿਕ ਗੈਲਰੀ ਦਾ ਨਿਰਮਾਣ 260 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਐਕਵੇਰੀਅਮ ਹੈ, ਜਦੋਂ ਕਿ ਰੋਬੋਟਿਕ ਗੈਲਰੀ ਦਾ ਨਿਰਮਾਣ 127 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ 'ਚ 79 ਵੱਖ-ਵੱਖ ਤਰ੍ਹਾਂ ਦੇ 200 ਰੋਬੋਟ ਰੱਖੇ ਗਏ ਹਨ। ਕਰੀਬ 14 ਕਰੋੜ ਦੀ ਲਾਗਤ ਨਾਲ ਬਣਿਆ ਨੇਚਰ ਪਾਰਕ 20 ਏਕੜ ਖੇਤਰ 'ਚ ਫੈਲਿਆ ਹੈ ਅਤੇ ਉਸ 'ਚ ਜਾਨਵਰਾਂ ਦੀਆਂ ਮੂਰਤੀਆਂ ਬਣੀਆਂ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪਾਰਕ ਵੀ ਹਨ। ਪੀ.ਐੱਮ. ਮੋਦੀ ਨੇ ਵਡਨਗਰ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ, ਜਿਸ ਦਾ ਨਿਰਮਾਣ 8.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।

In The Market