LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਮੋਬਾਇਲ ਕੰਪਨੀ ਨੇ ਪਛਾੜਿਆ ਐਪਲ ਕੰਪਨੀ ਨੂੰ, ਬਣੀ ਨੰਬਰ 1 

xiaomi

ਨਵੀਂ ਦਿੱਲੀ (ਇੰਟ.)- ਸ਼ਿਓਮੀ (Xiaomi) ਨੇ ਪਹਿਲੀ ਵਾਰ ਐਪਲ (Apple) ਨੂੰ ਓਵਰਟੇਕ (Overtake) ਕੀਤਾ ਹੈ। ਇਸ ਤਰ੍ਹਾਂ ਸ਼ਿਓਮੀ (Xiaomi) ਸਾਲ 2021 ਦੀ ਦੂਜੀ ਤਿਮਾਹੀ ਵਿਚ ਦੁਨੀਆ (World) ਦੀ ਦੂਜੀ ਸਭ ਤੋਂ ਜ਼ਿਆਦਾ ਸਮਾਰਟਫੋਨ ਸ਼ਿਪਮੈਂਟ (Smartphone Shipment) ਕਰਨ ਵਾਲੀ ਕੰਪਨੀ (Company) ਬਣ ਗਈ ਹੈ। ਕੈਨਾਲਿਸ (Canalis) ਦੀ ਰਿਪੋਰਟ ਮੁਤਾਬਕ ਚੀਨੀ ਕੰਪਨੀ ਸ਼ਿਓਮੀ (Chinease Company Xiaomi) ਨੇ ਤਕਰੀਬਨ 17 ਫੀਸਦੀ ਗਲੋਬਲ ਮਾਰਕੀਟ ਸ਼ੇਅਰ (Globle Market Share) 'ਤੇ ਕਬਜ਼ਾ ਕੀਤਾ ਹੈ। ਇਸ ਦੌਰਾਨ 19 ਫੀਸਦੀ ਮਾਰਕੀਟ ਸ਼ੇਅਰ (Market Share) ਦੇ ਨਾਲ ਸੈਮਸੰਗ (Samsang) ਟੌਪ 'ਤੇ ਰਹੀ। ਜਦੋਂ ਕਿ ਐਪਲ ਨੂੰ 14 ਫੀਸਦੀ ਦੇ ਨਾਲ ਤੀਜੇ ਨੰਬਰ ਤੋਂ ਸੰਤੋਸ਼ ਕਰਨਾ ਪਿਆ ਹੈ। ਬੀ.ਬੀ.ਕੇ. ਓਂਡ ਕੰਪਨੀ ਓਪੋ ਅਤੇ ਵੀਵੋ ਟੌਪ 5 ਸਪਾਟ ਵਿਚ ਸ਼ਾਮਲ ਰਹਿਣ ਵਿਚ ਕਾਮਯਾਬ ਰਹੀ। ਜਿੱਥੇ ਓਪੋ ਦਾ ਮਾਰਕੀਟ ਸ਼ੇਅਰ 10-10 ਫੀਸਦੀ ਰਿਹਾ। ਜੇਕਰ ਗ੍ਰੋਥ ਦੀ ਗੱਲ ਕਰੀਏ, ਤਾਂ ਇਸ ਮਾਮਲੇ ਵਿਚ ਸ਼ਿਓਮੀ ਟੌਪ 'ਤੇ ਹੈ। ਸ਼ਿਓਮੀ ਨੂੰ 83 ਫੀਸਦੀ ਗ੍ਰੋਥ ਰੇਟ ਹਾਸਲ ਹੋਈ ਹੈ। ਇਸ ਤੋਂ ਬਾਅਦ 28 ਫੀਸਦੀ ਦੇ ਨਾਲ ਓਪੋ ਅਤੇ 27 ਫੀਸਦੀ ਦੇ ਨਾਲ ਵੀਵੋ ਦਾ ਨਾਂ ਸਾਹਮਣੇ ਆਉਂਦਾ ਹੈ। ਜਦੋਂਕਿ ਸੈਮਸੰਗ ਦੀ ਗ੍ਰੋਥ ਰੇਟ 15 ਫੀਸਦੀ ਰਹੀ। ਜਦੋਂ ਕਿ ਐਪਲ ਦੀ ਗ੍ਰੋਥ ਰੇਟ ਸਭ ਤੋਂ ਘੱਟ 1 ਫੀਸਦੀ ਰਹੀ ਹੈ।

Xiaomi Mi Pad 5, Mi MIX 4, MIUI 13, Mi CC11 tipped to launch in mid or late  August - Gizmochina

Read this- PM ਮੋਦੀ ਨੇ ਕੋਰੋਨਾ ਮਾਮਲੇ 'ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ 

ਦੱਸਣਾ ਬਣਦਾ ਹੈ ਕਿ ਇੰਝ ਪਹਿਲੀ ਵਾਰ ਹੋਇਆ ਹੈ ਜਦੋਂ ਸ਼ਿਓਮੀ ਨੇ ਸਮਾਰਟਫੋਨ ਸ਼ਿਪਮੈਂਟ ਸੈਗਮੈਂਟ 'ਚ ਵਿਸ਼ਵ ਪੱਧਰ 'ਤੇ ਪਹਿਲੀਆਂ ਦੋ ਥਾਵਾਂ 'ਚ ਆਪਣੀ ਜਗ੍ਹਾ ਬਣਾਈ ਹੋਵੇ। ਹੁਣ ਤਕ ਨੰਬਰ ਵਨ ਅਤੇ ਦੋ 'ਤੇ ਸਿਰਫ ਦੋ ਕੰਪਨੀਆਂ- ਸੈਮਸੰਗ ਅਤੇ ਐਪਲ ਦਾ ਕਬਜ਼ਾ ਰਿਹਾ ਹੈ ਪਰ ਹੁਣ ਸ਼ਿਓਮੀ ਨੇ ਇਸ ਵਿਚ ਸੰਨ੍ਹ ਲਗਾ ਦਿੱਤੀ ਹੈ। Canalys Research ਮੁਤਾਬਕ, ਦੂਜੀ ਤਿਮਾਹੀ 'ਚ ਸੈਮਸੰਗ 19 ਫੀਸਦੀ ਮਾਰਕੀਟ ਸ਼ੇਅਰ ਨਾਲ ਦੁਨੀਆ ਭਰ 'ਚ ਨੰਬਰ 1 ਬ੍ਰਾਂਡ ਹੈ। ਉਥੇ ਹੀ ਸ਼ਿਓਮੀ 17 ਫੀਸਦੀ ਮਾਰਕੀਟ ਸ਼ੇਅਰ ਹਾਸਲ ਕਰਨ 'ਚ ਕਾਮਯਾਬ ਰਹੀ। ਐਪਲ ਨੇ ਸਮਾਰਟਫੋਨ ਸ਼ਿਪਮੈਂਟ ਦੇ ਮਾਮਲੇ 'ਚ 14 ਫੀਸਦੀ ਮਾਰਕੀਟ ਸ਼ੇਅਰ ਹਾਸਲ ਕੀਤਾ। ਓਪੋ ਅਤੇ ਵੀਵੋ ਨੇ 10-10 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਚੌਥੇ ਅਤੇ ਪੰਜਵੇਂ ਨੰਬਰ 'ਤੇ ਕਬਜ਼ਾ ਕੀਤਾ।

In The Market