LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

PM ਮੋਦੀ ਨੇ ਕੋਰੋਨਾ ਮਾਮਲੇ 'ਤੇ ਸੂਬਿਆਂ ਨੂੰ ਦਿੱਤੀ ਇਹ ਸਲਾਹ 

pm meeting corona

ਨਵੀਂ ਦਿੱਲੀ (ਇੰਟ.)- ਪੀ.ਐੱਮ. ਮੋਦੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਉਨ੍ਹਾਂ 6 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਿੱਥੇ ਕੋਰੋਨਾ (Corona) ਦੇ ਮਾਮਲੇ ਵੱਧ ਰਹੇ ਹਨ। ਪੀ.ਐੱਮ. ਮੋਦੀ ਨੇ ਇਸ ਗੱਲਬਾਤ ਦੌਰਾਨ ਸਿਰਫ ਇਥੇ ਵੱਧਦੇ ਮਾਮਲਿਆਂ 'ਤੇ ਚਿੰਤਾ ਜਤਾਈ ਸਗੋਂ ਇਥੋਂ ਦੇ ਮੁੱਖ ਮੰਤਰੀਆਂ ਨੂੰ ਇਸ ਦੀ ਰੋਕਥਾਮ ਲਈ ਸਖ਼ਤ ਹਦਾਇਤ ਵੀ ਦਿੱਤੀ ਹੈ। ਕੁਝ ਬਿੰਦੂਆਂ ਵਿਚ ਜਾਣਦੇ ਹਾਂ ਇਸ ਮੀਟਿੰਗ ਵਿਚ ਪੀ.ਐੱਮ. ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕੀ ਕਿਹਾ।
1 ਅਸੀਂ ਇਕ ਮੋੜ 'ਤੇ ਖੜ੍ਹੇ ਹਾਂ ਜਿੱਥੇ ਲਗਾਤਾਰ ਤੀਜੀ ਲਹਿਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪਰ ਕੁਝ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਏ ਹਨ ਜੋ ਰਾਹਤ ਦਾ ਅਹਿਸਾਸ ਦਿਵਾਉਂਦੇ ਹਨ। ਇਸ ਨੂੰ ਦੇਖਦੇ ਹੋਏ ਮਾਹਰਾਂ ਦਾ ਦਾਅਵਾ ਹੈ ਕਿ ਕੁਝ ਦਿਨਾਂ ਵਿਚ ਦੇਸ਼ ਦੂਜੀ ਲਹਿਰ ਤੋਂ ਬਾਹਰ ਆ ਜਾਵੇਗਾ।

PM Narendra Modi in Varanasi: "UP's Handling Of 2nd Covid Wave  Unparalleled", Says PM Modi In Varanasi

Read this- ਕਾਂਵੜ ਯਾਤਰਾ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ

2 ਪਿਛਲੇ ਹਫਤੇ ਦੇਸ਼ ਵਿਚ ਜਿੰਨੇ ਕੁਲ ਮਾਮਲੇ ਆਏ ਸਨ ਉਸ ਦੇ ਤਕਰੀਬਨ 80 ਫੀਸਦੀ ਮਾਮਲੇ ਇਨ੍ਹਂ 6 ਸੂਬਿਆਂ ਤੋਂ ਆਏ ਸਨ। ਇਸ ਤੋਂ ਇਲਾਵਾ 84 ਫੀਸਦੀ ਮੌਤਾਂ ਵੀ ਇਥੇ ਹੀ ਹੋਈਆਂ ਸਨ। ਜਿੱਥੋਂ ਮਹਾਮਾਰੀ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੋਈ ਸੀ ਉਸੇ ਮਹਾਰਾਸ਼ਟਰ ਅਤੇ ਕੇਰਲ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਦੇਸ਼ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ ਦੇ ਟ੍ਰੇਂਡ ਦੂਜੀ ਲਹਿਰ ਤੋਂ ਪਹਿਲਾਂ ਜਨਵਰੀ-ਫਰਵਰੀ ਵਿਚ ਵੀ ਦੇਖਣ ਨੂੰ ਮਿਲੇ ਸਨ। ਲਿਹਾਜ਼ਾ ਇਸ ਗੱਲ ਦਾ ਖਦਸ਼ਾ ਹੈ ਕਿ ਜੇਕਰ ਸਥਿਤੀ ਕੰਟਰੋਲ ਵਿਚ ਨਹੀਂ ਆਈ ਤਾਂ ਮੁਸ਼ਕਲ ਆ ਸਕਦੀ ਹੈ। ਜਿਨ੍ਹਾਂ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਨੂੰ ਪ੍ਰੋਐਕਟਿਵ ਮੇਜਰ ਲੈਂਦੇ ਹੋਏ ਤੀਜੀ ਲਹਿਰ ਦੇ ਕਿਸੇ ਵੇ ਖਦਸ਼ੇ ਨੂੰ ਰੋਕਣਾ ਹੋਵੇਗਾ।
3 ਐਕਸਪਰਟਸ ਮੰਨਦੇ ਹਨ ਕਿ ਲਗਾਤਾਰ ਮਾਮਲੇ ਵੱਧਣ ਨਾਲ ਵਾਇਰਸ ਵਿਚ ਬਦਲਾਅ ਦਾ ਖਦਸ਼ਾ ਹੁੰਦਾ ਹੈ। ਇਸ ਨਾਲ ਨਵੇਂ ਵੈਰੀਅੰਟ ਦੇ ਆਉਣ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਕੋਰੋਨਾ ਦੇ ਖਿਲਾਫ ਪ੍ਰਭਾਵੀ ਕਦਮ ਚੁੱਕਣਾ ਬਹੁਤ ਹੀ ਜ਼ਰੂਰੀ ਹੈ। ਕੋਰੋਨਾ ਮਹਾਮਾਰੀ 'ਤੇ ਕਾਬੂ ਪਾਉਣ ਲਈ ਉਹੀ ਨਿਯਮ ਅਪਣਾਉਣੇ ਹੋਣਗੇ ਜੋ ਦੂਜੇ ਸੂਬਿਆਂ ਨੇ ਅਪਣਾਏ ਹਨ। ਟੈਸਟ ਟ੍ਰੈਕ ਅਤੇ ਟ੍ਰੀਟ ਅਤੇ ਵੈਕਸੀਨੇਸ਼ਨ 'ਤੇ ਪੂਰਾ ਫੋਕਸ ਕਰਨਾ ਹੋਵੇਗਾ।
4 ਮਾਈਕ੍ਰੋ ਕੰਟੇਨਮੈਂਟ ਜ਼ੋਨ 'ਤੇ ਖਾਸ ਧਿਆਨ ਦੇਣਾ ਹੋਵੇਗਾ। ਜਿਨ੍ਹਾਂ ਜ਼ਿਲਿਆਂ ਵਿਚ ਪਾਜ਼ੇਟੀਵਿਟੀ ਰੇਟ ਜ਼ਿਆਦਾ ਹੈ ਉਥੇ ਜ਼ਿਆਦਾ ਫੋਕਸ ਕੀਤਾ ਜਾਵੇ। ਨਾਰਥ ਈਸਟ ਵਿਚ ਸੂਬਿਆਂ ਨੇ ਲਾਕਡਾਊਨ ਨਹੀਂ ਲਗਾਇਆ ਪਰ ਇਨ੍ਹਾਂ ਖੇਤਰਾਂ ਵਿਚ ਜ਼ਿਆਦਾ ਧਿਆਨ ਦਿੱਤਾ ਹੈ। ਇਸ ਦੀ ਵਜ੍ਹਾ ਨਾਲ ਉਥੋਂ ਦੇ ਕੁਝ ਸੂਬੇ ਸਥਿਤੀ ਨੂੰ ਗੰਭੀਰ ਬਣਨ ਤੋਂ ਰੋਕ ਸਕੇ। ਇਹੀ ਚੀਜ਼ ਸਾਨੂੰ ਟੈਸਟਿੰਗ ਵਿਚ ਵੀ ਅਪਣਾਉਣੀ ਹੋਵੇਗੀ।

Who said what at PM Modi's Covid-review meet with CMs - India News

Read this- ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਮਿਲੀ ਗੈਂਗਸਟਰ ਕੋਲੋਂ ਧਮਕੀ, ਘਰ 'ਤੇ ਚੱਲੀਆਂ ਗੋਲੀਆਂ

5 ਅਜਿਹੇ ਇਲਾਕੇ ਜਿੱਥੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ ਉਥੇ ਵੈਕਸੀਨ ਵੀ ਸਾਡੇ ਲਈ ਇਕ ਸਟ੍ਰੈਟੇਜਿਕ ਟੂਲ ਹੈ। ਕੁਝ ਸੂਬੇ ਆਰ.ਟੀ.-ਪੀ.ਸੀ.ਆਰ. ਟੈਸਟਿੰਗ ਕੈਪੇਸਿਟੀ ਨੂੰ ਵਧਾ ਰਹੇ ਹਨ।
6 ਕੇਂਦਰ ਵਲੋਂ ਸਾਰੇ ਸੂਬਿਆਂ ਨੂੰ ਨਵੇਂ ਆਈ.ਸੀ.ਯੂ. ਬੈੱਡਸ ਬਣਾਉਣ, ਟੈਸਟਿੰਗ ਸਮਰੱਥਾ ਵਧਾਉਣ ਅਤੇ ਦੂਜੀਆਂ ਸਾਰੀਆਂ ਲੋੜਾਂ ਲਈ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਦੇ ਲਈ 23 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਐਮਰਜੈਂਸੀ ਕੋਵਿਡ ਰਿਸਪਾਂਸ ਪੈਕੇਜ ਜਾਰੀ ਕੀਤਾ ਹੈ। ਇਸ ਦੀ ਵਰਤੋਂ ਹੈਲਥ ਇਨਫ੍ਰਾਸਟਰੱਕਚਰ ਨੂੰ ਮਜ਼ਬੂਤ ਕਰਨਲਈ ਕੀਤਾ ਜਾਣਾ ਚਾਹੀਦਾ ਹੈ।
7 ਸਾਰੇ ਸੂਬਿਆਂ ਵਿਚ ਆਈ.ਟੀ. ਸਿਸਟਮ, ਕੰਟਰੋਲ ਰੂਮ ਅਤੇ ਕਾਲ ਨੈਟਵਰਕ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਨਾਲ ਜਾਣਕਾਰੀਆਂ ਪਾਰਦਰਸ਼ੀ ਤਰੀਕੇ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੀ ਬਦੌਲਤ ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਭੱਜਣਾ ਨਹੀਂ ਪੈਂਦਾ।
8 ਸੂਬਿਆਂ ਵਿਚ ਜੋ 332 ਪੀ.ਐੱਸ.ਏ. ਪਲਾਂਟਸ ਐਲੋਕੇਟ ਕੀਤੇ ਗਏ ਹਨ ਉਨ੍ਹਾਂ ਵਿਚੋਂ ਅਜੇ 53 ਹੀ ਚਾਲੂ ਹੋਏ ਹਨ। ਇਸ ਲਈ ਪੀ.ਐੱਸ.ਏ. ਆਕਸੀਜਨ ਪਲਾਂਟਸ ਨੂੰ ਛੇਤੀ ਪੂਰਾ ਕਰਨਾ ਹੋਵੇਗਾ। ਇਸ ਕੰਮ ਲਈ ਕਿਸੇ ਸੀਨੀਅਰ ਅਧਿਕਾਰੀ ਨੂੰ ਕੰਮ ਵਿਚ ਲਗਾਇਆ ਜਾਣਾ ਚਾਹੀਦਾ ਹੈ। 15-20 ਦਿਨ ਦੇ ਮਿਸ਼ਨ ਮੋਡ ਵਿਚ ਇਸ ਨੂੰ ਪੂਰਾ ਕਰਨਾ ਹੋਵੇਗਾ।
9 ਬੱਚਿਆਂ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣ ਲਈ ਪੂਰੀ ਤਿਆਰੀ ਰੱਖਣੀ ਹੋਵੇਗੀ। ਦੁਨੀਆ ਦੇ ਕਈ ਦੇਸ਼ਾਂ ਵਿਚ ਪਿਛਲੇ ਦਿਨੀਂ ਮਾਮਲੇ ਕਾਫੀ ਵੱਧ ਗਏ ਹਨ। ਇਹ ਪੂਰੀ ਦੁਨੀਆ ਲਈ ਇਕ ਚਿਤਾਵਨੀ ਹੈ।
10 ਅਨਲਾਕ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਚਿੰਤਾ ਨੂੰ ਵਧਾਉਣ ਵਾਲੀਆਂ ਹਨ। ਲਿਹਾਜ਼ਾ ਜਨਤਕ ਥਾਵਾਂ 'ਤੇ ਭੀੜ ਲੱਗਣ ਤੋਂ ਰੋਕਣੀ ਹੋਵੇਗੀ ਅਤੇ ਇਸ ਦੇ ਪ੍ਰਤੀ ਸਖ਼ਤ ਹੋਣਾ ਹੋਵੇਗਾ। ਇਸ ਵਿਚ ਸਾਰਿਆਂ ਦਾ ਸਹਿਯੋਗ ਲੈਣਾ ਹੋਵੇਗਾ।

In The Market