LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਂਵੜ ਯਾਤਰਾ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ

supreme court1

ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ (Supreme court) ਨੇ ਅੱਜ ਕਾਂਵੜ ਯਾਤਰੀ (Kanwar Yatri) ਨੂੰ ਇਜਾਜ਼ਤ ਦੇਣ ਦੇ ਫੈਸਲੇ 'ਤੇ ਉੱਤਰ ਪ੍ਰਦੇਸ਼ (Uttar pardesh) ਸਰਕਾਰ ਤੋਂ ਇਕ ਵਾਰ ਫਿਰ ਵਿਚਾਰ ਕਰਨ ਨੂੰ ਕਿਹਾ ਹੈ। ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸੋਮਵਾਰ ਤੱਕ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਉਦੋਂ ਤੱਕ ਆਪਣੇ ਫੈਸਲੇ ਤੋਂ ਕੋਰਟ ਨੂੰ ਜਾਣੂੰ ਕਰਵਾਏ ਨਹੀਂ ਤਾਂ ਕੋਰਟ (Court) ਹੁਕਮ ਜਾਰੀ ਕਰ ਦੇਵੇਗਾ। ਉਥੇ ਹੀ ਕੋਰਟ ਵਿਚ ਕੇਂਦਰ ਵਲੋਂ ਦਾਇਰ ਹਲਫਨਾਮੇ ਵਿਚ ਕਿਹਾ ਗਿਆ ਹੈ ਕਿ ਹਰਿਦਵਾਰ (Haridwar) ਤੋਂ ਗੰਗਾਜਲ ਲੈ ਕੇ ਕਾਂਵੜੀਆਂ ਦਾ ਆਪਣੇ ਇਲਾਕੇ ਦੇ ਮੰਦਿਰ ਤੱਕ ਲਿਜਾਉਣਾ ਕੋਰੋਨਾ ਵਾਇਰਸ (Corona Virus) ਦੇ ਮੱਦੇਨਜ਼ਰ ਉਚਿਤ ਨਹੀਂ ਹੈ। ਇਸ ਲਈ ਟੈਂਕਰ ਰਾਹੀਂ ਗੰਗਾਜਲ ਨੂੰ ਥਾਂ-ਥਾਂ ਮੁਹੱਈਆ ਕਰਵਾਇਆ ਜਾਵੇ। ਕੋਰਟ (Court) ਨੇ ਉੱਤਰ ਪ੍ਰਦੇਸ਼ (Uttar pardesh) ਨੂੰ ਇਕ ਵਾਰ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਅਤੇ ਸੋਮਵਾਰ ਤੱਕ ਸਮਾਂ ਦਿੱਤਾ ਹੈ। ਕੋਰਟ ਨੇ ਕਿਹਾ ਅਸੀਂ ਤੁਹਾਨੂੰ ਵਿਚਾਰ ਦਾ ਇਕ ਹੋਰ ਮੌਕਾ ਦੇਣਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਇਸ 'ਤੇ ਸੋਚੋ ਕਿ ਯਾਤਰਾ ਨੂੰ ਇਜਾਜ਼ਤ ਦੇਣੀ ਹੈ ਜਾਂ ਨਹੀਂ।

Read this- ਅਫਗਾਨਿਸਾਤਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ

ਕੇਂਦਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਟੈਂਕਰ/ਤੈਅ ਸਥਾਨਾਂ 'ਤੇ ਮੁਹੱਈਆ ਹੋਣ ਤਾਂ ਜੋ ਆਸ-ਪਾਸ ਦੇ ਭਗਤ ਗੰਗਾ ਜਲ ਨੂੰ ਇਕੱਠਾ ਕਰ ਸਕਣ ਅਤੇ ਆਪਣੇ ਨਜ਼ਦੀਕੀ ਸ਼ਿਵ ਮੰਦਿਰਾਂ ਵਿਚ ਅਭਿਸ਼ੇਕ ਕਰ ਸਕਣ। ਇਸ ਦੌਰਾਨ ਸੂਬਾ ਸਰਕਾਰਾਂ ਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਕੋਰੋਨਾ ਨਿਯਮਾਂ ਦਾ ਪਾਲਨ ਕੀਤਾ ਜੇਵ। ਹਰ ਸਾਲ ਸਾਵਨ ਦੇ ਮਹੀਨੇ ਵਿਚ ਹੋਣ ਵਾਲੀ ਕਾਂਵੜ ਯਾਤਰਾ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅੱਜ ਸੁਣਵਾਈ ਕੀਤੀ ਜਾ ਰਹੀ ਹੈ। ਜਸਟਿਸ ਰੋਹਿੰਗਟਨ ਫਲੀ ਨਰੀਮਨ ਅਤੇ ਬੀ.ਆਰ. ਗਵਈ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਦੀ ਸੁਣਵਾਈ ਵਿਚ ਕੋਰਟ ਨੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਵੱਖ-ਵੱਖ ਫੈਸਲਿਆਂ ਨਾਲ ਲੋਕਾਂ ਵਿਚਾਲੇ ਭਰਮ ਦੀ ਗੱਲ ਕਹੀ ਸੀ। ਕੋਰਟ ਨੇ ਕਿਹਾ ਸੀ ਕਿ ਲੋਕ ਪੂਰੀ ਤਰ੍ਹਾਂ ਗੁੰਮਰਾਹਕੁੰਨ ਹਨ। ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਆਖਿਰ ਹੋ ਕੀ ਰਿਹਾ ਹੈ।

In The Market