ਚੰਡੀਗੜ੍ਹ (ਇੰਟ.)- ਪੰਜਾਬ ਗਾਇਕ ਪ੍ਰੇਮ ਢਿੱਲੋਂ (Punjabi Singer Prem Dhillhon) ਤੋਂ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ (Gangster preet Amritsariya) ਨੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜਦੋਂ ਉਸ ਨੇ ਪੈਸੇ ਨਹੀਂ ਦਿੱਤੇ ਤਾਂ ਗੈਂਗਸਟਰ ਨੇ ਉਸ ਦੇ ਜੱਦੀ ਪਿੰਡ ਦੋਲੋਨੰਗਲ ਸਥਿਤ ਘਰ 'ਤੇ ਗੋਲੀਆਂ ਚਲਵਾ ਦਿੱਤੀਆਂ। ਥਾਣਾ ਬਿਆਸ (Beas police station) ਦੀ ਪੁਲਿਸ ਨੇ ਗਾਇਕ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ (Kuldeep Singh Dillhon) ਦੀ ਸ਼ਿਕਾਇਤ 'ਤੇ ਗੈਂਗਸਟਰ ਪ੍ਰੀਤ ਅੰਮ੍ਰਿਤਸਰੀਆ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Read this- ਕਾਂਵੜ ਯਾਤਰਾ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ, ਉੱਤਰ ਪ੍ਰਦੇਸ਼ ਸੋਮਵਾਰ ਤੱਕ ਦੇਵੇ ਆਪਣਾ ਜਵਾਬ
ਕੁਲਦੀਪ ਸਿੰਘ ਨੇ ਥਾਣਾ ਬਿਆਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਪੁੱਤਰ ਪ੍ਰੇਮ ਢਿੱਲੋਂ ਗਾਇਕ ਹੈ ਅਤੇ ਕੈਨੇਡਾ ਵਿਚ ਰਹਿ ਰਿਹਾ ਹੈ। 2 ਜੁਲਾਈ ਨੂੰ ਪ੍ਰੀਤ ਅੰਮ੍ਰਿਤਸਰੀਆ ਨੇ ਉਸ ਨੂੰ ਫੋਨ ਕਰ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪ੍ਰੀਤ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਫਿਰੌਤੀ ਦਿੱਤੀ। ਜਿਸ ਪਿੱਛੋਂ ਪਰਿਵਾਰ ਨੇ ਲੁਕ ਕੇ ਆਪਣੀ ਜਾਨ ਬਚਾਈ ਹੈ। ਏ.ਐੱਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Skincare Tips: फटी हुई एड़ियें से है परेशान? आज ही करें ये उपाय, एक ही हफ्ते में हो जाएंगी सॉफ्ट
Winter Diet : ठंड के मौसम में इन चीजों का करें सेवन, शरीर रहेगा गर्म
Petrol-Diesel Prices Today: पेट्रोल-डीजल की कीमतों में बड़ा बदलाव, चेक करें अपने शहर का लेटेस्ट रेट