ਅਮਰੀਕਾ ’ਚ ਇਮਾਰਤ ਡਿੱਗਣ ਦੇ ਮਾਮਲੇ ‘ਚ ਵੱਡਾ ਖੁਲਾਸਾ, ਭਾਰਤੀ ਜੋੜੇ ਤੇ ਧੀ ਦੀ ਹੋਈ ਸੀ ਮੌਤ

ਮਿਆਮੀ : ਅਮਰੀਕੀ (American) ਸੂਬੇ ਫ਼ਲੋਰਿਡਾ ’ਚ ਮਿਆਮੀ ਦੇ ਸਮੁੰਦਰੀ ਕੰਢੇ ਤੋਂ ਸਿਰਫ਼ ਕੁਝ ਮੀਲ ਦੀ ਦੂਰੀ ਉੱਤੇ ਸਰਫ਼ਸਾਈਡ ਵਿਖੇ 13 ਮੰਜ਼ਿਲਾ ਇਮਾਰਤ ਢਹਿਣ ਦੀ…

ਮਿਆਮੀ : ਅਮਰੀਕੀ (American) ਸੂਬੇ ਫ਼ਲੋਰਿਡਾ ’ਚ ਮਿਆਮੀ ਦੇ ਸਮੁੰਦਰੀ ਕੰਢੇ ਤੋਂ ਸਿਰਫ਼ ਕੁਝ ਮੀਲ ਦੀ ਦੂਰੀ ਉੱਤੇ ਸਰਫ਼ਸਾਈਡ ਵਿਖੇ 13 ਮੰਜ਼ਿਲਾ ਇਮਾਰਤ ਢਹਿਣ ਦੀ ਖਬਰ ਮਿਲੀ ਹੈ।  ਇਸ ਹਾਦਸੇ ਵਿਚ ਇੱਕ ਭਾਰਤੀ ਪਤੀ-ਪਤਨੀ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਦੀ ਮੌਤ ਹੋਣ ਦੀ ਪੁਸ਼ਟੀ ਹੁਣ ਹੋ ਗਈ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਮਾਰਤ ਡਿੱਗਣ ਦੀ ਘਟਨਾ ਬੀਤੀ 24 ਜੂਨ ਨੂੰ ਵਾਪਰੀ ਸੀ ਪਰ ਲਾਪਤਾ ਭਾਰਤੀ ਪਰਿਵਾਰ ਦੀ ਕੋਈ ਉੱਘ-ਸੁੱਘ ਨਹੀਂ ਮਿਲ ਰਹੀ ਸੀ। ਵੱਡੀ ਇਮਾਰਤ ਦਾ ਮਲਬਾ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਸਾਫ਼ ਕਰਦੇ-ਕਰਦੇ ਬਹੁਤ ਸਮਾਂ ਲੱਗ ਗਿਆ।

Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ

ਇਮਾਰਤ ਦੇ ਡਿੱਗਣ ਤੋਂ ਬਾਅਦ ਕੋਈ ਵੀ ਜਿੰਦਾ ਨਹੀਂ ਮਿਲਿਆ ਹੈ। ਮੇਅਰ ਨੇ ਕਿਹਾ ਕਿ 85 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਮੇਂ ਦੇ ਨਾਲ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਹੁਣ ਜਿਹੜੀ ਭਾਰਤੀ ਜੋੜੀ ਦੀ ਸ਼ਨਾਖ਼ਤ ਹੋਈ ਹੈ, ਉਨ੍ਹਾਂ ਵਿੱਚ 42 ਸਾਲਾ ਵਿਸ਼ਾਲ ਪਟੇਲ ਤੇ 38 ਸਾਲਾ ਭਾਵਨਾ ਤੇ ਉਨ੍ਹਾਂ ਦੀ ਇੱਕ ਸਾਲਾ ਧੀ ਐਸ਼ਾਨੀ ਜੀਆ ਪਟੇਲ ਸ਼ਾਮਲ ਹਨ। ਇਹ ਵੀ ਪਤਾ ਲੱਗਾ ਹੈ ਕਿ ਮੌਤ ਵੇਲੇ ਸਾਲਾ ਭਾਵਨਾ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇਸ ਇਮਾਰਤ ਦੇ ਮਲਬੇ ’ਚੋਂ ਹੁਦ ਤੱਕ ਕੁੱਲ 97 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।

Read this- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਹੋਇਆ ਵਾਧਾ, ਜਾਣੋ ਕਿੰਨੀ ਵਧੀ ਕੀਮਤ

Leave a Reply

Your email address will not be published. Required fields are marked *