ਨਵੀਂ ਦਿੱਲੀ (ਇੰਟ.)- ਸੋਨੇ ਅਤੇ ਚਾਂਦੀ (Gold and silver) ਦੀਆਂ ਕੀਮਤਾਂ ਵਿਚ ਵੀਰਵਾਰ ਨੂੰ ਵਾਧਾ ਦੇਖਣ ਨੂੰ ਮਿਲਿਆ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ (HDFC Securities) ਦੇ ਮੁਤਾਬਕ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ ਵਿਚ 177 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਇਸ ਨਾਲ ਪਿਛਲੇ ਸੈਸ਼ਨ ਵਿਚ ਯਾਨੀ ਬੁੱਧਵਾਰ ਨੂੰ ਹਾਜ਼ਿਰ ਬਾਜ਼ਾਰ ਵਿਚ ਸੋਨੇ ਦਾ ਰੇਟ 47,266 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਿਹਾ ਸੀ। ਮਾਹਰਾਂ ਮੁਤਾਬਕ ਸੰਸਾਰਕ ਪੱਧਰ ‘ਤੇ ਸੋਨੇ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲਿਆ। ਇਸ ਨਾਲ ਘਰੇਲੂ ਪੱਧਰ ‘ਤੇ ਵੀ ਸੋਨੇ ਦੇ ਰੇਟ ਵਿਚ ਤੇਜ਼ੀ ਦੇਖਣ ਨੂੰ ਮਿਲੀ।
Read this- ਇੰਗਲੈਂਡ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਮੁਸ਼ਕਿਲ ਵਿਚ, ਇਕ ਖਿਡਾਰੀ ਆਇਆ ਕੋਰੋਨਾ ਪਾਜ਼ੇਟਿਵ
ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਮੁਤਾਬਕ ਦਿੱਲੀ ਵਿਚ ਚਾਂਦੀ ਦੀ ਕੀਮਤ ਵਿਚ 83 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਬੜ੍ਹਤ ਦਰਜ ਕੀਤੀ ਗਈ। ਇਸ ਨਾਲ ਸ਼ਹਿਰ ਵਿਚ ਚਾਂਦੀ ਦੀ ਕੀਮਤ 68,277 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਇਸ ਨਾਲ ਪਿਛਲੇ ਸੈਸ਼ਨ ਵਿਚ ਚਾਂਦੀ ਦੀ ਕੀਮਤ 68,194 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ ਸੀ।
ਸੰਸਾਰਕ ਬਾਜ਼ਾਰ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ
ਕੌਮਾਂਤਰੀ ਪੱਧਰ ‘ਤੇ ਸੋਨੇ ਦੀ ਕੀਮਤ ਬੜ੍ਹਤ ਦੇ ਨਾਲ 1831 ਡਾਲਰ ਪ੍ਰਤੀ ਓਂਸ ‘ਤੇ ਚੱਲ ਰਿਹਾ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 26.30 ਡਾਲਰ ਪ੍ਰਤੀ ਓਂਸ ‘ਤੇ ਸਪਾਟ ਰਹੀ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਵਿਚ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਅਮਰੀਕਾ ਵਿਚ ਟ੍ਰੇਜ਼ਰੀ ਯੀਲਡਸ ਵਿਚ ਗਿਰਾਵਟ ਅਤੇ ਡਾਲਰ ਦੇ ਕਮਜ਼ੋਰ ਪੈਣ ਨਾਲ ਸੋਨੇ ਦੀ ਕੀਮਤ 1830 ਡਾਲਰ ਪ੍ਰਤੀ ਓਂਸ ‘ਤੇ ਆ ਰਹੀ ਸੀ।




