LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਿਊਯਾਰਕ ਦੇ ਗਵਰਨਰ 'ਤੇ ਲੱਗੇ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼

new york

ਨਿਊਯਾਰਕ (ਇੰਟ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਜੇਕਰ ਕੁਓਮੋ ਅਹੁਦਾ ਛੱਡਣ ਤੋਂ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਉੱਪਰ ਮਹਾਦੋਸ਼ ਚੱਲੇਗਾ ਜਾਂ ਨਹੀਂ। ਬਾਈਡਨ ਨੇ ਆਪਣੇ ਬਿਆਨ 'ਚ ਕੁਓਮੋ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਅਸਲ ਵਿਚ ਸੂਬੇ ਦੇ ਅਟਾਰਨੀ ਜਨਰਲ ਦਫ਼ਤਰ ਦੀ ਇਕ ਰਿਪੋਰਟ 'ਚ ਇਹ ਦੋਸ਼ ਲਗਾਇਆ ਗਿਆ ਹੈ ਕਿ ਨਿਊਯਾਰਕ ਗਵਰਨਰ ਨੇ ਸੂਬਾ ਮੁਲਾਜ਼ਮਾਂ ਸਮੇਤ 11 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਸ ਤਰ੍ਹਾਂ ਐਂਡਰਿਊ ਕੁਓਮੋ ਨੇ ਸੂਬੇ ਤੇ ਸੰਘੀ ਕਾਨੂੰਨਾਂ ਨੂੰ ਤੋੜਿਆ ਹੈ।

ਪੜੋ ਹੋਰ ਖਬਰਾਂ: UAE ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ, ਰੱਖੀਆਂ ਇਹ ਸ਼ਰਤਾਂ

ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਤੋਂ ਆਉਣ ਵਾਲੇ ਕੁਓਮੋ 'ਤੇ ਕਾਫੀ ਪਹਿਲਾਂ ਤੋਂ ਹੀ ਇਹ ਦੋਸ਼ ਲਗਦੇ ਆ ਰਹੇ ਹਨ। ਇਸ ਤੋਂ ਪਹਿਲਾਂ ਮਾਰਚ 'ਚ ਵੀ ਬਾਈਡਨ ਨੇ ਕਿਹਾ ਸੀ ਕਿ ਜੇਕਰ ਦੋਸ਼ ਸਹੀ ਹਨ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੁਓਮੋ 'ਤੇ ਕੁੱਲ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ, ਪਰ ਬਾਇਡਨ ਦਾ ਮੰਨਣਾ ਹੈ ਕਿ ਇਸ ਵਿਚੋਂ ਕਈ ਮਾਮਲੇ ਬੇਬੁਨਿਆਦ ਹਨ। ਇੱਧਰ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਕੁਝ ਚੀਜ਼ਾਂ ਅਜਿਹੀਆਂ ਸਨ, ਜਿਨ੍ਹਾਂ ਨੂੰ ਨਹੀਂ ਹੋਣਾ ਚਾਹੀਦਾ ਸੀ।

ਨਿਊਯਾਰਕ ਦੇ ਅਟਾਰਨੀ ਜਨਰਲ ਲੇਟੀਟੀਆ ਜੇਮਸ ਦੇ ਦਫ਼ਤਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਓਮੋ ਔਰਤਾਂ ਨੂੰ ਗ਼ਲਤ ਤਰੀਕੇ ਨਾਲ ਹੱਥ ਲਗਾਉਂਦੇ ਸਨ ਤੇ ਉਨ੍ਹਾਂ 'ਤੇ ਔਰਤਾਂ ਨੂੰ ਕਿਸ ਕਰਨ, ਅਸ਼ਲੀਲ ਕੁਮੈਂਟ ਕਰਨ ਦੇ ਦੋਸ਼ ਵੀ ਲੱਗੇ ਹਨ। ਇਸ ਰਿਪੋਰਟ ਬਾਰੇ ਕੁਓਮੋ ਨੇ 14 ਮਿੰਟ ਤਕ ਆਪਣੀ ਗੱਲ ਕਹੀ ਤੇ ਜ਼ਿਆਦਾਤਰ ਸਮਾਂ ਉਹ ਇਨ੍ਹਾਂ ਗੱਲਾਂ ਨੂੰ ਲੈ ਕੇ ਕੁਝ ਕਹਿਣ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਟਰੇਂਡ ਕਰਨ ਲਈ ਇਕ ਜਿਨਸੀ ਸ਼ੋਸ਼ਣ ਮਾਹਿਰ ਨੂੰ ਹਾਇਰ ਕਰਨਗੇ।

ਪੜੋ ਹੋਰ ਖਬਰਾਂ: ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਹੋਇਆ ਵਿਰੋਧ, ਮੰਚ ਤੋਂ ਡਿੱਗੇ

ਕੁਓਮੋ ਨੇ ਦਿੱਤੀ ਇਹ ਸਫ਼ਾਈ
ਐਂਡਰਿਊ ਕੁਓਮੋ ਨੇ ਆਪਣੀ ਸਫ਼ਾਈ 'ਚ ਕਿਹਾ ਕਿ ਜੋ ਵੀ ਪੇਸ਼ ਕੀਤਾ ਜਾ ਰਿਹਾ ਹੈ, ਹਕੀਕਤ ਉਸ ਤੋਂ ਬਿਲਕੁਲ ਅਲੱਗ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਿੱਧਾ ਮੇਰੇ ਤੋਂ ਇਹ ਜਾਣ ਲਓ ਕਿ ਮੈਂ ਕਦੀ ਕਿਸੇ ਨੂੰ ਅਣਉੱਚਿਤ ਢੰਗ ਨਾਲ ਛੂਹਿਆ ਜਾਂ ਗ਼ਲਤ ਤਰੀਕੇ ਨਾਲ ਨਾਜਾਇਜ਼ ਸਬੰਧ ਨਹੀਂ ਬਣਾਏ। ਮੇਰੀ ਉਮਰ 63 ਸਾਲ ਹੈ। ਮੈਂ ਆਪਣਾ ਪੂਰਾ ਬਾਲਗ ਜੀਵਨ ਜਨਤਕ ਰੂਪ 'ਚ ਬਿਤਾਇਆ ਹੈ। ਜਿਵੇਂ ਮੈਨੂੰ ਦਿਖਾਇਆ ਜਾ ਰਿਹਾ ਹੈ, ਮੈਂ ਬਿਲਕੁਲ ਉਵੇਂ ਦਾ ਨਹੀਂ ਹਾਂ।' ਕੁਓਮੋ ਨੇ ਇਕ ਤਸਵੀਰ ਦਿਖਾਈ, ਜਿਸ ਵਿਚ ਉਹ ਪ੍ਰਸਿੱਧ ਸਿਆਸੀ ਆਗੂਆਂ ਨੂੰ ਗਲ਼ੇ ਲਗਾ ਕੇ ਕਿਸ ਕਰ ਰਹੇ ਸਨ। ਇਸ 'ਤੇ ਉਨ੍ਹਾਂ ਕਿਹਾ ਕਿ ਮੈਂ ਅਜਿਹਾ ਸਭ ਦੇ ਨਾਲ ਕਰਦਾ ਹਾਂ, ਲੋਕਾਂ ਨੂੰ ਜੋਕ ਸੁਣਾਉਂਦਾ ਹਾਂ। ਕੁਓਮੋ ਬਾਈਡਨ ਦੇ ਸਹਿਯੋਗੀ ਵੀ ਹਨ ਤੇ ਫਰਵਰੀ 'ਚ ਵ੍ਹਾਈਟ ਹਾਊਸ ਉਨ੍ਹਾਂ ਨੂੰ ਮਿਲ ਵੀ ਗਏ ਸਨ।

In The Market