LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀੜਤ ਪਰਿਵਾਰ ਨੂੰ ਮਿਲਣ ਪੁੱਜੇ ਕੇਜਰੀਵਾਲ ਦਾ ਹੋਇਆ ਵਿਰੋਧ, ਮੰਚ ਤੋਂ ਡਿੱਗੇ

kejriwal3

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਕੈਂਟ 'ਚ 9 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਤੋਂ ਬਾਅਦ ਕਤਲ ਮਾਮਲੇ 'ਚ ਪੀੜਤ ਦਲਿਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। 

ਪੜੋ ਹੋਰ ਖਬਰਾਂ: ਜੰਮੂ ਕਸ਼ਮੀਰ ਪੁਲਸ ਨੇ 10 ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ

ਜਦੋਂ ਕੇਜਰੀਵਾਲ ਮੰਚ 'ਤੇ ਪਹੁੰਚੇ ਪਰ ਧੱਕਾ ਮੁੱਕੀ ਅਤੇ ਵਿਰੋਧ ਕਾਰਨ ਉਹ ਮੰਚ ਤੋਂ ਡਿੱਗ ਗਏ। ਉਨ੍ਹਾਂ ਨੂੰ ਸੁਰੱਖਿਆ ਕਰਮੀਆਂ ਨੇ ਸੰਭਾਲਿਆ। ਇਸ ਦੌਰਾਨ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਕੇਜਰੀਵਾਲ ਗੱਡੀ 'ਚ ਬੈਠ ਕੇ ਉੱਥੋਂ ਰਵਾਨਾ ਹੋ ਗਏ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।

ਪੜੋ ਹੋਰ ਖਬਰਾਂ: UAE ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ, ਰੱਖੀਆਂ ਇਹ ਸ਼ਰਤਾਂ

ਦੱਸਣਯੋਗ ਹੈ ਕਿ ਦਿੱਲੀ ਕੈਂਟ ਇਲਾਕੇ ਦੇ ਨਾਂਗਲ ਪਿੰਡ ਸਥਿਤ ਸ਼ਮਸ਼ਾਨ ਘਾਟ 'ਚ ਐਤਵਾਰ ਸ਼ਾਮ 9 ਸਾਲਾ ਬੱਚੀ ਦੀ ਸ਼ੱਕੀ ਮੌਤ ਹੋ ਗਈ। ਸ਼ਮਸ਼ਾਨ ਘਾਟ ਦੇ ਪੁਜਾਰੀ ਅਤੇ 2-3 ਲੋਕਾਂ ਨੇ ਪੋਸਟਮਾਰਟਮ ਹੋਣ ਨਾਲ ਉਸ ਦੇ ਅੰਗਾਂ ਦੀ ਚੋਰੀ ਹੋਣ ਦੀ ਗੱਲ ਪਰਿਵਾਰ ਵਾਲਿਆਂ ਨੂੰ ਦੱਸ ਕੇ ਜਲਦੀ 'ਚ ਲਾਸ਼ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ। ਦੇਰ ਰਾਤ ਪਰਿਵਾਰ ਵਾਲਿਆਂ ਦੇ ਹੰਗਾਮਾ ਕਰਨ 'ਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਮਿਲੀ ਅਤੇ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨ 'ਤੇ ਪੁਜਾਰੀ ਸਮੇਤ ਹੋਰ ਲੋਕਾਂ ਵਿਰੁੱਧ ਗੈਰ-ਇਰਾਦਤਨ ਕਤਲ, ਸਬੂਤ ਲੁਕਾਉਣ ਸਮੇਤ ਹੋਰ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ। ਪੁਲਸ ਪੁਜਾਰੀ ਸਮੇਤ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

In The Market