LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿਸਤਾਨ ਵਿਚ ਭਿਆਨਕ ਸੜਕ ਹਾਦਸੇ ਦੌਰਾਨ 30 ਲੋਕਾਂ ਦੀ ਮੌਤ

pakistan hadsa

ਇਸਲਾਮਾਬਾਦ (ਇੰਟ.)- ਪਾਕਿਸਤਾਨ (Pakistan) ਦੇ ਪੰਜਾਬ (Punjab) ਸੂਬੇ ਵਿਚ ਭਿਆਨਕ ਹਾਦਸੇ ਦੀ ਖਬਰ ਹੈ। ਬਸ ਅਤੇ ਟਰੱਕ ਦੀ ਟੱਕਰ ਵਿਚ 30 ਯਾਤਰੀਆਂ (30 Pilgrim) ਦੀ ਮੌਤ ਹੋ ਗਈ ਜਦੋਂ ਕਿ 40 ਤੋਂ ਜ਼ਿਆਦਾ ਲੋਕ ਜ਼ਖਮੀ (Injuired) ਹੋ ਗਏ ਹਨ। ਜ਼ਖਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਇਹ ਭਿਆਨਕ ਹਾਦਸਾ ਮੁਜ਼ੱਫਰਨਗਰ (Muzaffarnagar) ਦੇ ਡੇਰਾ ਗਾਜ਼ੀ ਖਾਨ (Dera Ghazi Khan) ਦੇ ਨੇੜੇ ਤਨੁਸਾ ਰੋਡ (Tanusa Road) 'ਤੇ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ। ਇਸ ਦੌਰਾਨ ਬਸ ਡੇਰਾ ਗਾਜ਼ੀ ਖਾਨ ਜ਼ਿਲੇ ਤੋਂ ਤਾਉਨਸਾ ਬਾਈਪਾਸ ਦੇ ਨੇੜੇ ਸਿੰਧੂ ਰਾਜਮਾਰਗ (Sindhu Highway) 'ਤੇ ਦੁਰਘਟਨਾਗ੍ਰਸਤ ਹੋ ਗਈ। ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ।

Read this- 'ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ'

ਹਸਪਤਾਲ ਦੇ ਸਿਹਤ ਮੁਲਾਜ਼ਮਾਂ ਨੇ ਦੱਸਿਆ ਕਿ 18 ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਚੁੱਕੀ ਸੀ। ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਅਤੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਘਟਨਾ 'ਤੇ ਦੁੱਖ ਜਤਾਇਆ ਹੈ। ਮੀਡੀਆ ਰਿਪੋਰਟਸ ਮੁਤਾਬਕ ਬੱਸ ਤੇਜ਼ ਰਫਤਾਰ ਵਿਚ ਚੱਲ ਰਹੀ ਸੀ। ਜ਼ਿਲਾ ਐਮਰਜੈਂਸੀ ਅਧਿਕਾਰੀ ਡਾ. ਨਈਯਰ ਆਲਮ ਨੇ ਦੱਸਿਆ ਕਿ ਬੱਸ ਵਿਚ 75 ਯਾਤਰੀ ਸਵਾਰ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਜ਼ਦੂਰ ਸਨ, ਜੋ ਈਦ ਦੇ ਤਿਓਹਾਰ 'ਤੇ ਛੁੱਟੀਆਂ ਮਨਾਉਣ ਘਰ ਜਾ ਰਹੇ ਸਨ।

In The Market