LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ 'ਚ ਲੁਕਿਐ ਅੰਤਰਰਾਸ਼ਟਰੀ ਅੱਤਵਾਦੀ ਮਸੂਦ ਅਜ਼ਹਰ, FATF 'ਚ ਵਧੇਗੀ ਮੁਸ਼ਕਿਲ

atwadi

ਇਸਲਾਮਾਬਾਦ (ਇੰਟ): ਅੱਤਵਾਦ ਨੂੰ ਲੈ ਕੇ ਇਕ ਵਾਰ ਫਿਰ ਪਾਕਿਸਤਾਨ (Pakistan) ਬੇਨਕਾਬ ਹੋ ਗਿਆ ਹੈ। ਐੱਫ.ਏ.ਟੀ.ਐੱਫ. (FATF) ਦੀ ਗ੍ਰੇ ਲਿਸਟ ਤੋਂ ਬਚਣ ਦੀਆਂ ਲਗਾਤਾਰ ਕੋਸ਼ਿਸ਼ਾਂ ਵਿਚ ਲੱਗੇ ਪਾਕਿਸਤਾਨ ਦੀ ਇਕ ਵਾਰ ਫਿਰ ਤੋਂ ਪੋਲ ਖੁੱਲ ਗਈ ਹੈ। ਦੁਨੀਆ ਦੀਆਂ ਅੱਖਾਂ ਵਿਚ ਧੂੜ ਪਾ ਰਹੇ ਪਾਕਿਸਤਾਨ ਦਾ ਸੱਚ ਸਾਹਮਣੇ ਆ ਗਿਆ ਹੈ। ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੀ ਲੁਕਿਆ ਹੋਇਆ ਹੈ। ਰਿਪੋਰਟ ਮੁਤਾਬਕ ਮਸੂਦ ਅਜ਼ਹਰ ਪਾਕਿਸਤਾਨ ਦੇ ਬਹਾਵਲਪੁਰ ਵਿਚ ਰਹਿੰਦਾ ਹੈ, ਜਿਸ ਦੀ ਸੁਰੱਖਿਆ ਵਿਚ ਪਾਕਿਸਤਾਨ ਦੇ ਸੁਰੱਖਿਆ ਬਲ ਤਾਇਨਾਤ ਰਹਿੰਦੇ ਹਨ। ਇਸ ਨਾਲ ਇਕ ਵਾਰ ਫਿਰ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ। ਅੱਤਵਾਦੀਆਂ ਦੇ ਲਈ ਪਾਕਿਸਤਾਨ ਦੀ ਧਰਤੀ ਸਵਰਗ ਬਣੀ ਹੋਈ ਹੈ।

Read more: 2 ਹਫਤਿਆਂ 'ਚ ਸਿਰਫ 18 ਘੰਟੇ ਹੀ ਚੱਲਿਆ ਸਦਨ, ਹੋਇਆ 133 ਕਰੋੜ ਦਾ ਨੁਕਸਾਨ

ਵਧੀਆਂ ਮੁਸ਼ਕਿਲਾਂ
ਇਸ ਖੁਲਾਸੇ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਪਾਕਿਸਤਾਨ ਦੇ ਐੱਫ.ਏ.ਟੀ.ਐੱਫ. ਦੀ ਗ੍ਰੇ ਲਿਸਟ ਵਿਚੋਂ ਬਾਹਰ ਨਿਕਲਣ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ ਹੈ। ਉਸ ਨੇ ਅੰਤਰਰਾਸ਼ਟਰੀ ਅੱਤਵਾਦੀ ਅਜ਼ਹਰ ਨੂੰ ਆਪਣੇ ਹੀ ਘਰ ਵਿਚ ਲੁਕਾ ਕੇ ਰੱਖਿਆ ਹੋਇਆ ਹੈ। ਕੰਗਾਲ ਹੋ ਚੁੱਕਿਆ ਪਾਕਿਸਤਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਗ੍ਰੇ ਲਿਸਟ ਵਿਚ ਸ਼ਾਮਲ ਹੋਣ ਦੇ ਕਾਰਨ ਉਸ ਨੂੰ ਤਕਰੀਬਨ 38 ਅਰਬ ਡਾਲਰ ਦਾ ਨੁਕਸਾਨ ਚੁੱਕਣਾ ਪਿਆ ਹੈ।

ਪਾਕਿਸਤਾਨ ਵਿਚ ਅਜ਼ਹਰ ਦੇ 2 ਟਿਕਾਣੇ
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅੱਤਵਾਦੀ ਅਜ਼ਹਰ ਪਾਕਿਸਤਾਨ ਦੇ ਬਹਾਵਲਪੁਰ ਵਿਚ ਸੁਰੱਖਿਅਤ ਹੈ। ਉਸ ਦਾ ਇਕ ਟਿਕਾਣਾ ਬਹਾਵਲਪੁਰ ਵਿਚ ਉਸਮਾਨ-ਓ-ਅਲੀ ਮਸਜਿਦ ਦੇ ਕੋਲ ਤੇ ਦੂਜਾ ਟਿਕਾਣਾ ਜਾਮਿਆ ਮਸਜਿਦ, ਸੁਭਾਨ ਅੱਲਾਹ ਵਿਚ ਹੈ। ਅਜ਼ਹਰ ਦੇ ਘਰ ਰਖਵਾਲੀ ਦੀ ਜ਼ਿੰਮੇਦਾਰੀ ਪਾਕਿਸਤਾਨ ਦੀ ਹੈ। ਅਜ਼ਹਰ ਦੇ ਘਰ ਦੀ ਸੁਰੱਖਿਆ ਵਿਚ ਹਥਿਆਰਬੰਦ ਸੁਰੱਖਿਆ ਕਰਮਚਾਰੀ ਤਾਇਨਾਤ ਰਹਿੰਦੇ ਹਨ। ਅੱਤਵਾਦੀ ਦੀ ਰਿਹਾਇਸ਼ ਨੇੜੇ ਬੈਰੀਕੇਡਿੰਗ ਕੀਤੀ ਗਈ ਹੈ। ਭਾਰਤ ਦਾ ਸਭ ਤੋਂ ਵੱਡਾ ਦੁਸ਼ਮਨ ਪਾਕਿਸਤਾਨ ਸਰਕਾਰ ਦੀ ਨੱਕ ਹੇਠ ਪੂਰੇ ਇੰਤਜ਼ਾਮ ਨਾਲ ਰਹਿ ਰਿਹਾ ਹੈ।

Read more: ਰਾਜ ਕੁੰਦਰਾ ਦੀ ਗ੍ਰਿਫਤਾਰੀ 'ਤੇ ਬੋਲੀ ਸ਼ਿਲਪਾ, ਕਿਹਾ- ਮੈਂ ਚੁੱਪ ਰਹਾਂਗੀ ਪਰ...

ਭਾਰਤ ਅੰਤਰਰਾਸ਼ਟਰੀ ਮੰਚ ਉੱਚੇ ਚੁੱਕੇਗਾ ਮਾਮਲਾ
ਇਸ ਖੁਲਾਸੇ ਦੇ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਐਤਵਾਰ ਨੂੰ ਕਿਹਾ ਕਿ ਇਸ ਖੁਲਾਸੇ ਦੇ ਬਾਅਦ ਅੱਤਵਾਦ ਦੇ ਖਿਲਾਫ ਭਾਰਤ ਦੀ ਲੜਾਈ ਨੂੰ ਹੋਰ ਬਲ ਮਿਲੇਗਾ। ਕੇਂਦਰ ਸਰਕਾਰ ਇਸ ਮਾਮਲੇ ਨੂੰ ਗਲੋਬਲ ਮੰਚ ਉੱਤੇ ਜ਼ੋਰ ਸ਼ੋਰ ਨਾਲ ਚੁੱਕੇਗੀ।

In The Market