LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2 ਹਫਤਿਆਂ 'ਚ ਸਿਰਫ 18 ਘੰਟੇ ਹੀ ਚੱਲਿਆ ਸਦਨ, ਹੋਇਆ 133 ਕਰੋੜ ਦਾ ਨੁਕਸਾਨ

sadan1

ਨਵੀਂ ਦਿੱਲੀ: ਪੇਗਾਸਸ ਜਾਸੂਸੀ ਕਾਂਡ (Pegasus spying scandal) ਉੱਤੇ ਸਰਕਾਰ (government) ਤੇ ਵਿਰੋਧੀ ਧਿਰ (opposition) ਵਿਚਾਲੇ ਜੰਮਕੇ ਹੰਗਾਮਾ ਹੋ ਰਿਹਾ ਹੈ। ਇਸ ਮੁੱਦੇ ਉੱਤੇ ਹੋ ਰਹੇ ਹੰਗਾਮੇ ਦੇ ਕਾਰਨ ਸਦਨ ਪਿਛਲੇ ਦੋ ਹਫਤਿਆਂ ਦੌਰਾਨ ਇਕ ਵੀ ਦਿਨ ਪੂਰੀ ਤਰ੍ਹਾਂ ਨਾਲ ਚੱਲ ਨਹੀਂ ਸਕਿਆ। ਇਸ ਮੁੱਦੇ ਉੱਤੇ ਜਿਥੇ ਵਿਰੋਧੀ ਧਿਰ ਲਗਾਤਾਰ ਬਹਿਸ ਦੀ ਮੰਗ ਕਰ ਰਿਹਾ ਹੈ ਉਥੇ ਹੀ ਸਰਕਾਰ ਇਸ ਤੋਂ ਇਨਕਾਰ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਰੋਧੀ ਇਸ ਮੁੱਦੇ ਉੱਤੇ ਸਿਆਸਤ ਕਰ ਰਹੇ ਹਨ, ਲਿਹਾਜ਼ਾ ਜਨਤਾ ਨਾਲ ਜੁੜੇ ਮੁੱਦਿਆਂ ਉੱਤੇ ਬਹਿਸ ਕੀਤੀ ਜਾਣੀ ਵਧੇਰੇ ਜ਼ਰੂਰੀ ਹੈ। ਪਰ ਦੋ ਹਫਤਿਆਂ ਤੋਂ ਚੱਲ ਰਹੇ ਵਿਰੋਧ ਦੇ ਕਾਰਨ ਸਰਕਾਰ ਨੂੰ ਕਰੋੜਾਂ ਦਾ ਨੁਕਸਾਨ ਚੁੱਕਣਾ ਪਿਆ ਹੈ।

Read more: ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਜਾਪਾਨ ਨੂੰ 5-3 ਨਾਲ ਹਰਾਇਆ

ਸਰਕਾਰ ਦੇ ਮੁਤਾਬਕ ਵਿਰੋਧੀਆਂ ਦੇ ਹੰਗਾਮੇ ਦੇ ਕਾਰਨ ਰਾਜ ਸਭਾ ਤੇ ਲੋਕ ਸਭਾ ਦੇ ਕੰਮਕਾਜੀ ਘੰਟਿਆਂ ਵਿਚ ਕਾਫੀ ਕਮੀ ਆਈ ਹੈ। ਤੁਹਾਨੂੰ ਦੱਸ ਦਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਇਆ ਸੀ। ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਸਦਨਾਂ ਵਿਚ ਕੁੱਲ 107 ਘੰਟਿਆਂ ਦੌਰਾਨ ਸਿਰਫ 18 ਘੰਟੇ ਹੀ ਸੁਚਾਰੂ ਢੰਗ ਨਾਲ ਚੱਲ ਸਕੀ ਹੈ। ਸਰਕਾਰ ਦੀ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਦੇ ਕਾਰਨ ਸਰਕਾਰ ਨੂੰ 133 ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ।

Read more: ਭਾਰਤੀ ਸ਼ੇਰਨੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੈਮੀਫਾਇਨਲ 'ਚ ਪਹੁੰਚੀ ਮਹਿਲਾ ਹਾਕੀ ਟੀਮ

ਸਰਕਾਰ ਨੇ ਕਿਹਾ ਹੈ ਕਿ ਪਿਛਲੇ ਦੋ ਹਫਤਿਆਂ ਦੌਰਾਨ ਲੋਕ ਸਭਾ ਦੇ 54 ਘੰਟਿਆਂ ਦੇ ਕੰਮਕਾਜੀ ਘੰਟਿਆਂ ਦੌਰਾਨ ਸਿਰਫ 7 ਘੰਟੇ ਗੀ ਸਦਨ ਚੱਲਿਆ। ਉਥੇ ਹੀ ਰਾਜ ਸਭਾ ਦੇ 53 ਘੰਟਿਆਂ ਦੇ ਕੰਮਕਾਜੀ ਘੰਟਿਆਂ ਦੌਰਾਨ ਸਿਰਫ 11 ਘੰਟੇ ਹੀ ਸਦਨ ਦੀ ਕਾਰਵਾਈ ਸੁਚਾਰੂ ਰੂਪ ਨਾਲ ਚੱਲ ਸਕੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਮਾਨਸੂਨ ਸੈਸ਼ਨ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਵਿਰੋਧੀਆਂ ਨੇ ਸਰਕਾਰ ਦੇ ਇਸ ਇਰਾਦੇ ਦਾ ਵਿਰੋਧ ਕਰਨ ਦਾ ਮਨ ਬਣਾ ਲਿਆ ਹੈ।

In The Market