ਨਵੀਂ ਦਿੱਲੀ (ਇੰਟ.)- 'ਦਿ ਗਾਰਡੀਅਨ' ('The Guardian') ਦੀਆਂ ਰਿਪੋਰਟਾਂ ਮੁਤਾਬਕ ਐੱਨਐੱਸਓ (NSO) ਦੇ ਸਪਾਈਵੇਅਰ (Spyware) ਦੀ ਗਲਤ ਵਰਤੋਂ ਬਾਰੇ ਚੱਲ ਰਹੀ ਪੈਗਾਸਸ ਪ੍ਰਾਜੈਕਟ (Pegasus Project) ਜਾਂਚ ਦੇ ਸਬੰਧ 'ਚ ਇਜ਼ਰਾਇਲੀ ਅਧਿਕਾਰੀਆਂ (Israeli officials) ਵੱਲੋਂ ਕੰਪਨੀ ਦੇ ਦਫ਼ਤਰਾਂ ਦੀ ਜਾਂਚ ਕੀਤੀ ਗਈ। ਰੱਖਿਆ ਮੰਤਰਾਲੇ (Ministry of Defense) ਦੇ ਅਧਿਕਾਰੀਆਂ ਨੇ ਕੰਪਨੀ ਦੇ ਤੇਲ ਅਵੀਵ (Tel Aviv) ਨੇੜਲੇ ਦਫ਼ਤਰਾਂ ਦਾ ਬੁੱਧਵਾਰ ਨੂੰ ਦੌਰਾ ਕੀਤਾ। ਇਸ ਸਮੇਂ ਦੌਰਾਨ ਹੀ ਰੱਖਿਆ ਮੰਤਰੀ ਬੈਨੀ ਗੈਂਟਜ਼ (Defense Minister Benny Gantz) ਪੂਰਵ-ਨਿਰਧਾਰਤ ਦੌਰੇ ਲਈ ਪੈਰਿਸ (Paris) ਪੁੱਜੇ ਜਿਸ ਦੌਰਾਨ ਉਨ੍ਹਾਂ ਆਪਣੇ ਫਰਾਂਸਿਸੀ ਹਮਰੁਤਬਾ (French counterpart) ਨਾਲ ਪੈਗਾਸਸ ਸਬੰਧੀ ਖੁਲਾਸਿਆਂ ਬਾਰੇ ਚਰਚਾ ਕੀਤੀ।
read this- ਓਲੰਪਿਕਸ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਦੀਪਿਕਾ ਬਣੀ ਪਹਿਲੀ ਤੀਰਅੰਦਾਜ਼
ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦਾ ਨੰਬਰ ਵੀ ਐੱਨਐੱਸਓ ਦੇ ਕਲਾਇੰਟਾਂ ਵੱਲੋਂ ਸੰਭਾਵਿਤ ਜਾਸੂਸੀ ਲਈ ਚੁਣੇ ਗਏ 50,000 ਨੰਬਰਾਂ ਵਿੱਚ ਸ਼ਾਮਲ ਅਹਿਮ ਨੰਬਰ ਹੈ। ਉਨ੍ਹਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਪਿਛਲੇ ਹਫ਼ਤੇ ਇਸ ਪ੍ਰਾਜੈਕਟ ਦੀ ਜਾਂਚ ਸਹੀ ਢੰਗ ਨਾਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ। ਪਹਿਲਾਂ ਨਸ਼ਰ ਹੋਈਆਂ ਖ਼ਬਰਾਂ 'ਚ ਅਧਿਕਾਰੀਆਂ ਵੱਲੋਂ ਐੱਨਐੱਸਓ ਦਫ਼ਤਰਾਂ 'ਚ ਛਾਪੇ ਮਾਰਨ ਦੀ ਗੱਲ ਆਖੀ ਗਈ ਸੀ ਪਰ ਬਾਅਦ ਵਿੱਚ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਸਿਰਫ਼ ਕੰਪਨੀ ਦਾ ਦੌਰਾ ਹੀ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਗਾਊਂ ਤੌਰ 'ਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਜਾਂਚ ਸਬੰਧੀ ਸੂਚਿਤ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਕੰਪਨੀ ਇਜ਼ਰਾਇਲੀ ਅਧਿਕਾਰੀਆਂ ਨਾਲ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ।
read this- ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜ਼ਾ
ਇਸ ਦੌਰਾਨ ਰੱਖਿਆ ਮੰਤਰਾਲੇ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਇਸ ਦੌਰੇ ਦਾ ਸਬੰਧ ਪੈਗਾਸਸ ਕਾਰਨ ਪੈਦਾ ਹੋਏ ਕਈ ਅਹਿਮ ਖੁਲਾਸਿਆਂ ਨਾਲ ਸੀ। ਐੱਨਐੱਸਓ ਨੇ ਕਿਹਾ ਕਿ ਮੈਕਰੌਂ ਦਾ ਨੰਬਰ ਉਨ੍ਹਾਂ ਦੀ ਕਿਸੇ ਵੀ 'ਸੰਭਾਵੀ ਨਿਸ਼ਾਨਿਆਂ' ਦੀ ਸੂਚੀ 'ਚ ਸ਼ਾਮਲ ਨਹੀਂ ਸੀ। ਜਿਵੇਂ-ਜਿਵੇਂ ਸਥਿਤੀ ਸਪੱਸ਼ਟ ਹੁੰਦੀ ਜਾ ਰਹੀ ਹੈ, ਉਵੇਂ ਹੀ ਐੱਨਐੱਸਓ ਅਤੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਕਾਰਜਕਾਲ ਦੌਰਾਨ ਇਸ ਦੇ ਸਰਕਾਰ ਨਾਲ ਸਬੰਧਾਂ ਬਾਰੇ ਖੁਲਾਸਾ ਕਰਨ ਲਈ ਇਜ਼ਰਾਇਲ 'ਤੇ ਦਬਾਅ ਵੀ ਵਧਦਾ ਜਾ ਰਿਹਾ ਹੈ। ਪੈਗਾਸਸ ਪ੍ਰਾਜੈਕਟ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਜ਼ਰਾਇਲੀ ਸਰਕਾਰ ਨੇ ਐੱਨਐੱਸਓ ਨੂੰ ਸਾਲ 2017 ਵਿੱਚ ਸਾਊਦੀ ਅਰਬ ਨੂੰ ਘੱਟੋ-ਘੱਟ 55 ਮਿਲੀਅਨ ਡਾਲਰ ਵਿੱਚ ਇਹ ਹੈਕਿੰਗ ਟੂਲ ਵੇਚਣ ਦੀ ਆਗਿਆ ਦਿੱਤੀ ਸੀ। ਸ੍ਰੀ ਗੈਂਟਜ ਨੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਨੂੰ ਦੱਸਿਆ ਕਿ ਇਜ਼ਰਾਇਲ ਵੱਲੋਂ ਕਾਫ਼ੀ ਸੰਜੀਦਗੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
K4 Ballistic Missile: भारत ने समुद्र से किया K-4 SLBM बैलिस्टिक मिसाइल का सफल परीक्षण, देखें तस्वीरें
Gold-Silver Price Today: सोने-चांदी के भाव गिरे! जानें आज कितने रुपये सस्ता हुआ गोल्ड-सिल्वर
Petrol-Diesel Price Today: पेट्रोल-डीजल की कीमतों में गिरावट चेक करें आपके शहर में क्या है लेटेस्ट प्राइस