LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਓਲੰਪਿਕਸ ਕੁਆਰਟਰ ਫਾਈਨਲ 'ਚ ਪਹੁੰਚਣ ਵਾਲੀ ਦੀਪਿਕਾ ਬਣੀ ਪਹਿਲੀ ਤੀਰਅੰਦਾਜ਼

deepika quarter

ਟੋਕੀਓ (ਇੰਟ.)- ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਦੀਪਿਕਾ ਕੁਮਾਰੀ (Archer Deepika Kumari) ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸੀ ਉਲੰਪਿਕ ਕਮੇਟੀ (Former World Champion Russian Olympic Committee) ਦੀ ਸੇਨੀਆ ਪੇਰੋਵਾ (Xenia Perova) ਨੂੰ ਰੋਮਾਂਚਕ ਸ਼ੂਟ ਆਫ਼ (Exciting shoot off) ਵਿਚ ਹਰਾ ਕੇ ਟੋਕੀਓ ਉਲੰਪਿਕ (Tokyo Olympics) ਮਹਿਲਾ ਸਿੰਗਲਜ਼ ਦੇ ਕੁਆਟਰ ਫਾਈਨਲ (Quarter finals) ਵਿਚ ਸਥਾਨ ਬਣਾ ਲਿਆ ਹੈ। ਪੰਜ ਸੈੱਟਾਂ ਤੋਂ ਬਾਅਦ ਸਕੋਰ 5-5 ਨਾਲ ਬਰਾਬਰੀ 'ਤੇ ਰਿਹਾ ਸੀ। ਦੀਪਿਕਾ ਨੇ ਦਬਾਅ ਦਾ ਬਾਖੂਬੀ ਨਾਲ ਸਾਹਮਣਾ ਕਰਦੇ ਹੋਏ ਸ਼ੂਟ ਆਫ ਵਿਚ ਪਰਫੈਕਟ 10 ਸਕੋਰ ਕੀਤਾ ਅਤੇ ਰੀਓ ਓਲੰਪਿਕ (Rio Olympics) ਦੀ ਟੀਮ ਸਿਲਵਰ ਤਮਗਾ ਜੇਤੂ ਨੂੰ ਹਰਾਇਆ।

Deepika Kumari advances to quarter-finals in Tokyo Olympics archery

read this- ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜ਼ਾ

ਇਕ ਤੀਰ ਦੇ ਸ਼ੂਟਆਫ ਵਿਚ ਸ਼ੁਰੂਆਤ ਕਰਦੇ ਹੋਏ ਰੂਸੀ ਤੀਰਅੰਦਾਜ਼ ਅਤਨੁ ਦਾਸ ਵੀ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚ ਚੁੱਕੇ ਹਨ। ਅਤਨੁ ਦਾਸ ਨੇ ਵੀਰਵਾਰ ਨੂੰ ਦੂਜੇ ਦੌਰ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਦੋ ਵਾਰ ਦੇ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੇ ਓ ਜਿਨਹੋਕ ਨੂੰ ਸ਼ੂਟ ਆਫ ਵਿਚ ਹਰਾਇਆ ਸੀ। ਅਗਲੇ ਦੌਰ ਵਿਚ ਅਤਨੂ ਦਾਸ ਦਾ ਸਾਹਮਣਾ ਜਾਪਾਨ ਦੇ ਤਾਕਾਹਾਰੂ ਫੁਰੂਕਾਵਾ ਨਾਲ ਹੋਵੇਗਾ, ਜੋ ਲੰਡਨ ਓਲੰਪਿਕ ਦੇ ਸਿਲਵਰ ਮੈਡਲ ਜੇਤੂ ਹਨ। ਫੁਰੂਕਾਵਾ ਇਥੇ ਕਾਂਸੀ ਤਮਗਾ ਜਿੱਤਣ ਵਾਲੀ ਜਾਪਾਨ ਦੀ ਟੀਮ ਦਾ ਹਿੱਸਾ ਵੀ ਸਨ। ਅਤਨੁ ਦਾਸ ਅਤੇ ਦੀਪਿਕਾ ਕੁਮਾਰੀ ਨੇ ਪਿਛਲੇ ਸਾਲ ਜੂਨ ਵਿਚ ਵਿਆਹ ਕੀਤਾ ਸੀ। ਅੱਜ ਦੀਪਿਕਾ ਦੇ ਮੈਚ ਦੌਰਾਨ ਉਹ ਮੌਜੂਦ ਸਨ ਅਤੇ ਆਪਣੀ ਪਤਨੀ ਦਾ ਉਤਸ਼ਾਹ ਵਧਾਉਂਦੇ ਹੋਏ ਵੀ ਦਿਖੇ।

In The Market