LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਕਬੂਜ਼ਾ ਕਸ਼ਮੀਰ 'ਚ ਹੋਈਆਂ ਚੋਣਾਂ : ਭਾਰੀ ਹਿੰਸਾ ਅਤੇ ਹੰਗਾਮੇ ਵਿਚਾਲੇ ਇਮਰਾਨ ਦੀ ਪਾਰਟੀ ਨੂੰ ਮਿਲੀ ਜਿੱਤ

imran pok

ਇਸਲਾਮਾਬਾਦ (ਇੰਟ.)- ਪ੍ਰਧਾਨ ਮੰਤਰੀ ਇਮਰਾਨ ਖ਼ਾਨ (PM IMran Khan) ਦੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਪਾਰਟੀ (Pakistan Tehreek-e-Insaf Party) (PTI) ਮਕਬੂਜ਼ਾ ਕਸ਼ਮੀਰ (POK)'ਚ ਹੋਈਆਂ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ ਅਤੇ ਖ਼ੇਤਰ 'ਚ ਅਗਲੀ ਸਰਕਾਰ ਉਸ ਦੀ ਅਗਵਾਈ ਹੇਠ ਬਣੇਗੀ। ਵਿਰੋਧੀ ਧਿਰ ਨੇ ਚੋਣਾਂ 'ਚ ਧਾਂਦਲੀ ਅਤੇ ਹਿੰਸਾ ਦੇ ਦੋਸ਼ ਲਾਉਂਦਿਆਂ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਰੀਕ-ਏ-ਇਨਸਾਫ਼ ਪਾਰਟੀ (PTI) ਨੇ ਮਕਬੂਜ਼ਾ ਕਸ਼ਮੀਰ ਵਿਧਾਨ ਸਭਾ ਦੀਆਂ 45 ਸੀਟਾਂ (45 seats) ਲਈ ਹਰ ਚੋਣਾਂ 'ਚ 25 ਸੀਟਾਂ (25 seats) ਜਿੱਤੀਆਂ ਹਨ, ਜਿਸ 'ਚ ਪੀ.ਟੀ.ਆਈ. ਪਹਿਲੀ ਵਾਰ ਮਕਬੂਜ਼ਾ ਕਸ਼ਮੀਰ (Occupied Kashmir) 'ਚ ਸਰਕਾਰ ਬਣਾਏਗੀ।

Pakistan's Khan fears 'civil war' if no peace deal in Afghanistan | Imran  Khan News | Al Jazeera

read this- SC ਨੇ ਭਿਖਾਰੀਆਂ ਤੇ ਬੇਸਹਾਰਾ ਲੋਕਾਂ ਦੇ ਮੁੜਵਸੇਬੇ ਤੇ ਵੈਕਸੀਨੇਸ਼ਨ ਲਈ ਦਾਇਰ ਪਟੀਸ਼ਨ 'ਤੇ ਕੇਂਦਰ ਤੋਂ ਮੰਗਿਆ ਜਵਾਬ
ਸਰਕਾਰੀ 'ਰੇਡੀਓ ਪਾਕਿਸਤਾਨ' ਨੇ ਚੋਣ ਕਮਿਸ਼ਨ ਵਲੋਂ ਐਲਾਨੇ ਗੈਰ-ਰਸਮੀ ਨਤੀਜਿਆਂ ਦੇ ਹਵਾਲੇ ਤੋਂ ਖ਼ਬਰ ਦਿੱਤੀ ਹੈ, ਪੀ.ਟੀ.ਆਈ. ਨੇ 25 ਸੀਟਾਂ ਜਿੱਤੀਆਂ ਹਨ, ਜਦੋਂਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) 11 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਹੈ ਅਤੇ ਫ਼ਿਲਹਾਲ ਸੱਤਾ 'ਤੇ ਕਾਬਜ਼ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਨੂੰ ਸਿਰਫ਼ 6 ਸੀਟਾਂ ਮਿਲੀਆਂ ਹਨ। ਪੀ.ਟੀ.ਆਈ.ਨੂੰ ਸਰਕਾਰ ਬਣਾਉਣ ਲਈ ਸਾਧਾਰਨ ਬਹੁਮਤ ਮਿਲ ਗਿਆ ਹੈ ਅਤੇ ਉਸ ਨੂੰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਉਹ ਪੀ.ਓ.ਕੇ. 'ਚ ਸਰਕਾਰ ਬਣਾਏਗੀ। ਰਵਾਇਤੀ ਤੌਰ 'ਤੇ ਦੇਸ਼ ਦੀ ਸੱਤਾਧਾਰੀ ਪਾਰਟੀ ਹੀ ਪੀ.ਓ.ਕੇ.'ਚ ਚੋਣਾਂ ਜਿੱਤਦੀ ਆ ਰਹੀ ਹੈ।

2 killed, many injured in post-election violence in PoK

read this- ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ

ਮੁਸਲਿਮ ਕਾਨਫਰੰਸ (ਐੱਮ.ਸੀ.) ਅਤੇ ਜੰਮੂ ਕਸ਼ਮੀਰ ਪੀਪਲਜ਼ ਪਾਰਟੀ (ਜੇ.ਕੇ.ਪੀ.ਪੀ.) ਨੂੰ ਇਕ-ਇਕ ਸੀਟ 'ਤੇ ਕਾਮਯਾਬੀ ਮਿਲੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਗਿਲਗਿਤ-ਬਾਲਿਤਸਤਾਨ 'ਚ ਚੋਣਾਂ ਕਰਵਾਉਣ ਦੇ ਪਾਕਿਸਤਾਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਫੌਜ ਦੇ ਜ਼ਰੀਏ ਕਬਜ਼ੇ ਕੀਤੇ ਗਏ ਖ਼ੇਤਰ ਦੀ ਸਥਿਤੀ ਨੂੰ ਬਦਲਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਪੀ.ਓ.ਕੇ.ਵਿਧਾਨ ਸਭਾ 'ਚ ਕੁੱਲ 53 ਮੈਂਬਰ ਹਨ ਪਰ ਇਨ੍ਹਾਂ 'ਚੋਂ ਸਿਰਫ 45 ਸੀਟਾਂ 'ਤੇ ਸਿੱਧੇ ਚੋਣ ਕੀਤੀ ਜਾਂਦੀ ਹੈ। ਇਨ੍ਹਾਂ 'ਚੋਂ ਪੰਜ ਸੀਟਾਂ ਬੀਬੀਆਂ ਲਈ ਰਾਖਵੀਆਂ ਹਨ ਅਤੇ ਤਿੰਨ ਵਿਗਿਆਨ ਮਾਹਰਾਂ ਲਈ ਹਨ। ਸਿੱਧੇ ਚੁਣੇ ਜਾਣ ਵਾਲੇ 45 ਮੈਂਬਰਾਂ 'ਚੋਂ 33 ਸੀਟਾਂ ਪੀ.ਓ.ਕੇ. ਦੇ ਵਸਨੀਕਾਂ ਲਈ ਹਨ ਅਤੇ 12 ਸੀਟਾਂ ਸ਼ਰਨਾਰਥੀਆਂ ਲਈ ਹਨ, ਜੋ ਬੀਤੇ ਸਾਲਾਂ 'ਚ ਕਸ਼ਮੀਰ ਤੋਂ ਇੱਥੇ ਆਏ ਸਨ ਅਤੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਵੱਸ ਗਏ ਹਨ। 

In The Market