LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Entertainment
1sep payal

ਨਵੀਂ ਦਿੱਲੀ (ਇੰਟ): ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਫ਼ਿਲਮ ਅਦਾਕਾਰਾ ਪਾਇਲ ਰੋਹਤਗੀ ਇਕ ਵਾਰ ਮੁੜ ਮੁਸ਼ਕਿਲਾਂ 'ਚ ਘਿਰ ਗਈ ਹੈ। ਦਰਅਸਲ, ਪੁਣੇ 'ਚ ਪਾਇਲ ਰੋਹਤਗੀ ਖ਼ਿਲਾਫ਼ ਧਾਰਾ 153 (ਏ), 500 ਆਈ. ਪੀ. ਸੀ. ਦੀ ਧਾਰਾ 505 (2) ਤੇ 34 ਤਹਿਤ ਮਾਮਲਾ ਦਰਜ ਕੀਤਾ ਹੈ।  ਪੜੋ ਹੋਰ ਖਬਰਾਂ: ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪਰੋਹਿਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ   ਕੀ ਹੈ ਮਾਮਲਾ?ਪਾਇਲ ਰੋਹਤਗੀ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਪੜੋ ਹੋਰ ਖਬਰਾਂ: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ   ਵਿਵਾਦਾਂ ਨਾਲ ਪੁਰਾਣਾ ਨਾਤਾਪਾਇਲ ਰੋਹਤਗੀ ਪਹਿਲਾਂ ਵੀ ਇਤਰਾਜ਼ਯੋਗ ਟਿੱਪਣੀਆਂ ਕਾਰਨ ਵਿਵਾਦਾਂ 'ਚ ਰਹਿ ਚੁੱਕੀ ਹੈ। ਪਾਇਲ ਰੋਹਤਗੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਅਕਸ ਕਾਰਨ ਆਮਤੌਰ 'ਤੇ ਟਰੋਲਸ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਇਸ ਤੋਂ ਪਹਿਲਾਂ ਸਾਲ 2019 'ਚ ਵੀ ਪਾਇਲ ਰੋਹਤਗੀ ਨੇ ਆਜ਼ਾਦੀ ਸੇਨਾਨੀ ਮੋਤੀਲਾਲ ਨਹਿਰੂ ਦੇ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਦੋਂ ਰਾਜਸਥਾਨ ਪੁਲਸ ਨੇ IT ਐਕਟ ਦੇ 66 ਅਤੇ 67 ਤਹਿਤ ਪਾਇਲ ਰੋਹਤਗੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਦੋਂ ਨੌਜਵਾਨ ਆਗੂ ਚਰਮੇਸ਼ ਸ਼ਰਮਾ ਨੇ ਪਾਇਲ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ। ਪੜੋ ਹੋਰ ਖਬਰਾਂ: ਸਤੰਬਰ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ...

saira bano

ਮੁੰਬਈ (ਇੰਟ.)- 77 ਸਾਲ ਦੀ ਸਾਇਰਾ ਬਾਨੋ ਦੀ ਸਿਹਤ ਖਰਾਬ ਹੈ। ਮਾਡੀਆ ਰਿਪੋਰਟ ਮੁਤਾਬਕ ਉਹ ਤਿੰਨ ਦਿਨ ਤੋਂ ਹਿੰਦੁਜਾ ਹਸਪਤਾਲ ਵਿਚ ਦਾਖਲ ਹੈ। ਮਰਹੂਮ ਮਹਾਨ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਤੇ ਆਪਣੇ ਜ਼ਮਾਨੇ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰਾ ਰਹੀ ਸਾਇਰਾ ਬਾਨੋ ਦੀ ਸਿਹਤ ਵਿਗੜ ਗਈ। ਜ਼ਿਕਰਯੋਗ ਹੈ ਕਿ ਦਲੀਪ ਕੁਮਾਰ ਦਾ 7 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਾਇਰਾ ਬਾਨੋ ਦਾ ਬੀ.ਪੀ. ਅਜੇ ਨਾਰਮਲ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ। Read more- ਹਰੀਸ਼ ਰਾਵਤ ਅੱਜ ਕਰਨਗੇ ਪੰਜਾਬ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਸਾਇਰਾ ਬਾਨੋ ਸਦਮੇ ਵਿਚ ਸਨ ਅਤੇ ਇਸ ਦਾ ਹੀ ਅਸਰ ਉਨ੍ਹਾਂ ਦੀ ਸਿਹਤ 'ਤੇ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਇੰਡਸਟਰੀ ਵਿਚ ਕਿਸੇ ਜ਼ਮਾਨੇ ਵਿਚ ਸਾਇਰਾ ਬਾਨੋ ਮੋਸਟ ਪਾਪੁਲਰ ਐਕਟ੍ਰੈਸ ਵਿਚ ਸ਼ੁਮਾਰ ਸੀ। ਸਾਲ 1963 ਤੋਂ ਲੈ ਕੇ 1969 ਦੌਰਾਨ ਫਿਲਮ ਲਈ ਸਭ ਤੋਂ ਜ਼ਿਆਦਾ ਪੈਸਾ ਲੈਣ ਵਾਲੀਆਂ ਅਭਿਨੇਤਰੀਆਂ ਵਿਚ ਸਾਇਰਾ ਬਾਨੋ ਦਾ ਵੀ ਨਾਂ ਸੀ। ਉਹ ਇਸ ਦੌਰਾਨ ਵਿਚ ਤੀਜੀ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੀ ਅਭਿਨੇਤਰੀਆਂ ਦੀ ਸੂਚੀ ਵਿਚ ਸ਼ਾਮਲ ਸੀ। ਸਾਲ 1971 ਤੋਂ ਲੈ ਕੇ 1976 ਤੱਕ ਉਨ੍ਹਾਂ ਦਾ ਨਾਂ ਅਜਿਹੀਆਂ ਅਭਿਨੇਤਰੀਆਂ ਵਿਚ ਸ਼ਾਮਲ ਸੀ, ਜੋ ਕਿਸੇ ਫਿਲਮ ਲਈ ਸਭ ਤੋਂ ਜ਼ਿਆਦਾ ਪੈਸੇ ਲੈਂਦੀਆਂ ਸਨ। 

31 rakhi

ਮੁੰਬਈ- ਰਾਖੀ ਸਾਵੰਤ ਡਰਾਮਾ ਕਵੀਨ ਹੈ। ਉਹ ਕਿਸੇ ਨਾ ਕਿਸੇ ਕਾਰਨ ਖਬਰਾਂ ਵਿਚ ਬਣੀ ਰਹਿੰਦੀ ਹੈ। ਰਾਖੀ ਸਾਵੰਤ ਨੇ ਬਿੱਗ ਬਾਸ ਸੀਜ਼ਨ 14 ਵਿਚ ਸਾਰਿਆਂ ਦਾ ਮਨੋਰੰਜਨ ਕੀਤਾ ਸੀ। ਉਦੋਂ ਤੋਂ ਰਾਖੀ ਜ਼ਿਆਦਾ ਡਿਮਾਂਡ ਵਿਚ ਆ ਗਈ ਹੈ। ਰਾਖੀ ਸਾਵੰਤ ਤਕਰੀਬਨ ਰੋਜ਼ਾਨਾ ਹੀ ਪੈਪਰਾਜ਼ੀ ਦੇ ਕੈਮਰੇ ਵਿਚ ਕੈਦ ਹੁੰਦੀ ਹੈ। ਮੀਡੀਆ ਦੇ ਸਾਹਮਣੇ ਆਉਂਦੇ ਹੀ ਰਾਖੀ ਆਪਣੇ ਫੈਨਸ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਚਾਹੇ ਉਹ ਵਿਚਾਲੇ ਸੜਕ ਉੱਤੇ ਹੀ ਡਾਂਸ ਕਰਨਾ ਕਿਉਂ ਨਾ ਹੋਵੇ। ਪੜੋ ਹੋਰ ਖਬਰਾਂ: ਪੰਜਾਬ ਕਾਂਗਰਸ ਕਲੇਸ਼ ਵਿਚਾਲੇ ਵੱਡੀ ਖਬਰ, ਸਾਬਕਾ ਮੁੱਖ ਮੰਤਰੀ ਨੇ ਚੁੱਕੀ ਹਰੀਸ਼ ਰਾਵਤ ਨੂੰ ਬਦਲਣ ਦੀ ਮੰਗ           View this post on Instagram                       A post shared by Filmygyan Videos (@filmygyanvideos) ਰਾਖੀ ਸਾਵੰਤ ਦਾ ਇਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਥੇ ਉਹ ਨਾਗਿਨ ਫੇਮ ਤੇ ਇਸ਼ਕਬਾਜ਼ ਫੇਮ ਅਭਿਨੇਤਰੀ ਸੁਰਭਿ ਚੰਦਨਾ ਦੇ ਨਾਲ ਸੜਕ ਉੱਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੀ ਹੈ। ਰਾਖੀ ਤੇ ਸੁਰਭਿ ਦੇ ਇਸ ਵਾਇਰਲ ਵੀਡੀਓ ਵਿਚ ਦੋਵੇਂ ਪੈਪਰਾਜ਼ੀ ਨੂੰ ਪੋਜ਼ ਦਿੰਦੀਆਂ ਹਨ ਤੇ ਗੱਲਬਾਤ ਕਰਦੇ ਨਜ਼ਰ ਆਉਂਦੀਆਂ ਹਨ। ਰਾਖੀ ਸੁਰਭਿ ਨੂੰ ਆਪਣੇ ਗਾਣੇ ਵਿਚ ਐਂਟਰੀ ਉੱਤੇ ਡਾਂਸ ਕਰਵਾਉਂਦੀ ਹੈ।  ਪੜੋ ਹੋਰ ਖਬਰਾਂ: ਖੱਟੜ ਦੇ 'ਮੂੰਹ ਮਿੱਠੇ' ਵਾਲੇ ਬਿਆਨ 'ਤੇ ਰਾਜੇਵਾਲ ਦਾ ਜਵਾਬ, ਕਿਹਾ-'ਚੰਗੇ ਕੰਮ ਦੀ ਕਰਨੀ ਚਾਹੀਦੀ ਹੈ ਪ੍ਰਸ਼ੰਸਾ' ਵੀਡੀਓ ਵਿਚ ਸੁਰਭਿ ਆਪਣੀ ਗੱਡੀ ਤੋਂ ਬਾਹਰ ਨਿਕਲਦੀ ਹੈ ਤੇ ਰਾਖੀ ਨੂੰ ਗਲੇ ਲਾਉਂਦੀ ਹੈ। ਉਹ ਰਾਖੀ ਨੂੰ ਕਹਿੰਦੀ ਹੈ ਕਿ ਮੈਂ ਜਿਥੇ ਵੀ ਹੁੰਦੀ ਹਾਂ ਤੁਹਾਡੇ ਪੈਪਰਾਜ਼ੀ ਦੇ ਨਾਲ ਇੰਟਰਵਿਊ ਦੇ...

30 jack

ਮੁੰਬਈ- ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਸ ਇਕ ਵੱਡੇ ਮਾਮਲੇ ਵਿਚ ਫਸੀ ਹੋਈ ਜਾਪਦੀ ਹੈ। ਖਬਰ ਹੈ ਕਿ ਜੈਕਲੀਨ ਤੋਂ ਦਿੱਲੀ ਵਿਚ ਇਕ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਨੀ ਲਾਂਡਰਿੰਗ ਮਾਮਲੇ ਵਿਚ ਜੈਕਲੀਨ ਦਾ ਬਿਆਨ ਦਰਜ ਕੀਤਾ ਜਾ ਰਿਹਾ ਹੈ। ਇਹ ਕੇਸ ਸੰਚਾਲਕ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਹੈ, ਜਿਸ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਗਿਆ ਸੀ। ਪੜੋ ਹੋਰ ਖਬਰਾਂ: Paralympics: ਸੁਮਿਤ ਅੰਤਿਲ ਨੇ ਰਿਕਾਰਡ ਥ੍ਰੋਅ ਦੇ ਨਾਲ ਜਿੱਤਿਆ ਗੋਲਡ, ਜੈਵਲਿਨ 'ਚ ਭਾਰਤ ਦਾ ਤੀਜਾ ਤਮਗਾ ਕੌਣ ਹੈ ਸੁਕੇਸ਼ ਚੰਦਰਸ਼ੇਖਰ?ਦੱਸ ਦਈਏ ਕਿ 23 ਅਗਸਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੁਕੇਸ਼ ਚੰਦਰਸ਼ੇਖਰ ਅਤੇ ਫਿਲਮ ਅਭਿਨੇਤਰੀ ਲੀਨਾ ਪਾਲ ਦੇ ਚੇਨਈ ਬੰਗਲੇ 'ਤੇ ਛਾਪਾ ਮਾਰਿਆ ਸੀ, ਜਿਨ੍ਹਾਂ ਨੇ ਤਿਹਾੜ ਜੇਲ ਦੇ ਅੰਦਰੋਂ ਸਭ ਤੋਂ ਵੱਡੀ ਰੰਗਦਾਰੀ ਨੂੰ ਅੰਜਾਮ ਦਿੱਤਾ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਉਰਫ ਈਡੀ ਈਸਟ ਨੇ ਕੋਸਟ ਰੋਡ 'ਤੇ ਸਥਿਤ ਸੁਕੇਸ਼ ਦੇ ਬੰਗਲੇ 'ਤੇ ਛਾਪਾ ਮਾਰਿਆ, ਉਸ ਬੰਗਲੇ ਦੀ ਕੀਮਤ ਕਰੋੜਾਂ ਰੁਪਏ ਦੱਸੀ ਗਈ ਹੈ। ਛਾਪੇਮਾਰੀ ਦੌਰਾਨ ਕਾਰਵਾਈ ਕਰਦਿਆਂ ਈਡੀ ਨੇ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਕੀਤੀ ਸੀ ਅਤੇ ਲਗਭਗ 15 ਲਗਜ਼ਰੀ ਵਾਹਨ ਵੀ ਬਰਾਮਦ ਕੀਤੇ ਗਏ ਸਨ। ਪੜੋ ਹੋਰ ਖਬਰਾਂ: ਪਟਿਆਲਾ 'ਚ ਪੁਲਿਸ ਤੇ ਅਧਿਆਪਕਾਂ ਵਿਚਾਲੇ ਧੱਕਾ-ਮੁੱਕੀ, ਘੇਰਨ ਜਾ ਰਹੇ ਸਨ ਮੁੱਖ ਮੰਤਰੀ ਰਿਹਾਇਸ਼ 200 ਕਰੋੜ ਦੀ ਵਸੂਲੀ ਦਾ ਮਾਮਲਾਹਾਲ ਹੀ ਵਿਚ ਸੁਕੇਸ਼ ਨੇ ਤਿਹਾੜ ਜੇਲ ਦੇ ਅੰਦਰੋਂ ਇਕ ਵੱਡੇ ਕਾਰੋਬਾਰੀ ਦੀ ਪਤਨੀ ਤੋਂ ਕਰੀਬ 200 ਕਰੋੜ ਰੁਪਏ ਵਸੂਲੇ ਸਨ। ਜਿਸ ਵਿਚ ਆਰਬੀਐੱਲ ਬੈਂਕ ਦੇ ਅਧਿਕਾਰੀਆਂ ਸਮੇਤ ਤਿਹਾੜ ਪ੍ਰਸ਼ਾਸਨ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ ਸੁਕੇਸ਼ ਦੀ ਕਰੀਬੀ ਸਹਿਯੋਗੀ ਲੀਨਾ ਪਾਲ ਤੋਂ ਵੀ ਪੁੱਛਗਿੱਛ ਕੀਤੀ। ਸੁਕੇਸ਼ ਨੂੰ ਸਪੈਸ਼ਲ ਸੈੱਲ ਨੇ ਜ਼ਬਰਦਸਤੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਜੋ ਇਸ ਸਮੇਂ ਈਓਡਬਲਯੂ ਦੀ ਹਿਰਾਸਤ 'ਚ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੁਕੇਸ਼ ਏਆਈਡੀਐੱਮਕੇ ਸਿੰਬਲ ਮਾਮਲੇ ਵਿਚ ਦੋਸ਼ੀ ਹੈ ਅਤੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਹੈ। ਇਸ ਤੋਂ ਪਹਿਲਾਂ ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਹਾਈ ਪ੍ਰੋਫਾਈਲ ਚੀਟਰ ਸੁਕੇਸ਼ ਜੇਲ੍ਹ ਤੋਂ ਵੀ ਵੱਡੇ ਕਾਰੋਬਾਰੀਆਂ ਦੇ ਸੰਪਰਕ ਵਿਚ ਸੀ ਅਤੇ ਸੁਪਰੀਮ ਕੋਰਟ, ਹਾਈਕੋਰਟ ਵਿਚ ਇਸ ਮਾਮਲੇ ਨੂੰ ਸੁਲਝਾਉਣ ਦਾ ਫ਼ੋਨ ਕਰਕੇ ਅਤੇ ਦਾਅਵਾ ਕਰਕੇ ਪੈਸੇ ਕਢਵਾ ਰਿਹਾ ਸੀ। ਜੇਲ੍ਹ ਵਿਚ ਮੋਬਾਈਲ ਫ਼ੋਨ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ ਕੁਝ ਅਧਿਕਾਰੀ ਰਾਡਾਰ ਉੱਤੇ ਆ ਗਏ ਸਨ। ਪੜੋ ਹੋਰ ਖਬਰਾਂ: ਕੈਪਟਨ ਦਾ ਖੱਟੜ ਨੂੰ ਜਵਾਬ, 'ਕਿਸਾਨਾਂ ਦੀ ਬੇਚੈਨੀ ਤੇ ਗੁੱਸੇ ਲਈ ਭਾਜਪਾ ਜ਼ਿੰਮੇਦਾਰ, ਨਾ ਕਿ ਪੰਜਾਬ' ਦੱਸ ਦਈਏ ਕਿ ਸੁਕੇਸ਼ ਉਹੀ ਵਿਅਕਤੀ ਹੈ ਜਿਸਨੇ ਏਆਈਏਡੀਐੱਮਕੇ ਦੇ ਉਪ ਮੁਖੀ ਟੀਟੀਵੀ ਦਿਨਾਕਰਨ ਤੋਂ 2 ਕਰੋੜ ਰੁਪਏ ਲੈ ਕੇ ਚੋਣ ਨਿਸ਼ਾਨ ਲੈਣ ਦਾ ਵਾਅਦਾ ਕੀਤਾ ਸੀ। ਮਾਮਲੇ ਦੇ ਖੁਲਾਸੇ 'ਤੇ ਸੁਕੇਸ਼ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ ਅਤੇ ਸੁਕੇਸ਼ ਦੇ ਖੁਲਾਸੇ 'ਤੇ ਟੀਟੀਵੀ ਦਿਨਾਕਰਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।...

arman kohli

ਮੁੰਬਈ (ਇੰਟ.)- ਨਾਰਕੋਟਿਕ ਕੰਟਰੋਲ ਬਿਊਰੋ (Bureau of Narcotics Control) ਵਲੋਂ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਅਰਮਾਨ ਕੋਹਲੀ (Arman Kohli) ਨੂੰ ਇਕ ਦਿਨ ਦੇ ਰਿਮਾਂਡ ਲਈ ਨਾਰਕੋਟਿਕ ਕੰਟਰੋਲ ਬਿਊਰੋ (Bureau of Narcotics Control) ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਰਮਾਨ ਕੋਹਲੀ (Arman Kohli) ਦੇ ਘਰ ਵਿਚੋਂ ਨਸ਼ਾ ਬਰਾਮਦ ਕੀਤਾ ਗਿਆ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। Read more- ਜਾਣੋ ਕਿਉਂ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਖੇਡ ਦ...

28 singh

ਨਵੀਂ ਦਿੱਲੀ: ਮਸ਼ਹੂਰ ਰੈਪਰ ਹਨੀ ਸਿੰਘ ਉੱਤੇ ਉਨ੍ਹਾਂ ਦੀ ਪਤਨੀ ਨੇ ਗੰਭੀਰ ਦੋਸ਼ ਲਾਏ ਹਨ। ਰੈਪਰ ਦੀ ਪਤਨੀ ਨੇ ਹਨੀ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਇਸ ਕੇਸ ਦੇ ਸਿਲਸਿਲੇ ਵਿਚ ਅੱਜ ਯਾਨੀ 28 ਅਗਸਤ ਨੂੰ ਹਨੀ ਸਿੰਘ ਨੂੰ ਤੀਸ ਹਜ਼ਾਰੀ ਕੋਰਟ ਦੇ ਸਾਹਮਣੇ ਪੇਸ਼ ਹੋਣਾ ਸੀ। ਪਰ ਉਹ ਦੂਜੀ ਵਾਰ ਵੀ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਦੂਜੀ ਵਾਰ ਵੀ ਹੁਕਮਾਂ ਦਾ ਉਲੰਘਣ ਕਰਨ ਉੱਤੇ ਕੋਰਟ ਨੇ ਹਨੀ ਸਿੰਘ ਨੂੰ ਫਟਕਾਰ ਲਾਈ ਹੈ। ਪੜੋ ਹੋਰ ਖਬਰਾਂ: ਅਮਰੀਕਾ 'ਚ ਵਾਪਰੇ ਭਿਆਨਕ ਸੜਕੀ ਹਾਦਸੇ 'ਚ ਪੰਜਾਬੀ ਪੁਲਿਸ ਅਫਸਰ ਗਰੇਵਾਲ ਦੀ ਮੌਤ   ਹਨੀ ਸਿੰਘ ਨੂੰ ਕੋਰਟ ਦੀ ਫਟਕਾਰਕੋਰਟ ਨੇ ਸਖਤ ਸ਼ਬਦਾਂ ਵਿਚ ਹਨੀ ਸਿੰਘ ਨੂੰ ਸੰਦੇਸ਼ ਦਿੱਤਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 3 ਸਤੰਬਰ ਸਾਢੇ 12:30 ਵਜੇ ਹਨੀ ਸਿੰਘ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਉਥੇ ਹੀ ਹਨੀ ਸਿੰਘ ਦੇ ਵਕੀਲ ਨੇ ਕੋਰਟ ਵਿਚ ਦਲੀਲ ਦਿੱਤੀ ਹੈ ਕਿ ਸਿਹਤ ਸਬੰਧੀ ਸਮੱਸਿਆਵਾਂ ਦੇ ਚੱਲਦੇ ਹਨੀ ਸਿੰਘ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਨੂੰ ਬੁਖਾਰ ਹੈ। ਇਸ ਲਈ ਉਹ ਪੇਸ਼ ਨਹੀਂ ਹੋ ਸਕੇ। ਮਾਮਲੇ ਵਿਚ ਦੂਜੀ ਤਰੀਕ ਦਿੱਤੀ ਜਾਵੇ। ਪੜੋ ਹੋਰ ਖਬਰਾਂ: ਭਾਜਪਾ ਦੀ ਬੈਠਕ 'ਚ ਪਹੁੰਚੇ ਹਰਿਆਣਾ ਮੁੱਖ ਮੰਤਰੀ ਖੱਟੜ, ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਕਈ ਜ਼ਖਮੀ   ਹਨੀ ਸਿੰਘ ਨੂੰ ਪਿਛਲੀ ਸੁਣਵਾਈ ਵੇਲੇ ਕੋਰਟ ਨੇ ਆਪਣੀ ਆਮਦਨ ਦਾ ਐਫੀਡੇਵਿਟ ਵੀ ਫਾਇਲ ਕਰਨ ਲਈ ਕਿਹਾ ਸੀ। ਹਨੀ ਸਿੰਘ ਅੱਜ ਨਾ ਹੀ ਕੋਰਟ ਪੇਸ਼ ਹੋਏ ਤੇ ਨਾ ਹੀ ਉਨ੍ਹਾਂ ਨੇ ਆਮਦਨ ਦਾ ਬਿਓਰਾ ਦਿੱਤਾ। ਹਨੀ ਸਿੰਘ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਅਗਲੀ ਤਰੀਕ ਸੁਣਵਾਈ ਵਿਚ ਹਨੀ ਸਿੰਘ ਆਮਦਨ ਦੀ ਡਿਟੇਲ ਦੇ ਨਾਲ ਜ਼ਰੂਰ ਪੇਸ਼ ਹੋਣਗੇ। ਓਧਰ ਦੂਜੇ ਪੱਖ ਨੇ ਇਸ ਦਾ ਵਿਰੋਧ ਕੀਤਾ ਤੇ ਕੋਰਟ ਵਿਚ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਜਾਵੇ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਪੜੋ ਹੋਰ ਖਬਰਾਂ: ਬਿਜਲੀ ਸਮਝੌਤਿਆਂ ਉੱਤੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ   ਕੀ ਹੈ ਪੂਰਾ ਮਾਮਲਾ?ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਸਿੰਗਰ ਦੇ ਖਿਲਾਫ 'ਦ ਪ੍ਰਟੈਕਸ਼ਨ ਆਫ ਵੂਮਨ ਫ੍ਰਾਮ ਡੋਮੈਸਟਿਕ ਵਾਇਲੈਂਸ ਐਕਟ' ਦੇ ਤਹਿਤ ਪਟੀਸ਼ਨ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਪਾਈ ਹੋਈ ਸੀ। ਸ਼ਾਲਿਨੀ ਨੇ ਰੈਪਰ ਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ। ਸ਼ਾਲਿਨੀ ਨੇ ਸਰੀਰਿਕ ਹਿੰਸਾ, ਮਾਨਸਿਕ ਉਤਪੀੜਨ, ਆਰਥਿਕ ਹਿੰਸਾ ਤੇ ਯੌਨ ਹਿੰਸਾ ਦੇ ਇਲਜ਼ਾਮ ਲਾਏ ਹਨ। ਸ਼ਾਲਿਨੀ ਨੇ ਹਨੀ ਸਿੰਘ ਉੱਤੇ ਇਕ ਤੋਂ ਵਧੇਰੇ ਲੜਕੀਆਂ ਨਾਲ ਫਿਜ਼ੀਕਲ ਰਿਲੇਸ਼ਨ ਹੋਣ ਦੀ ਵੀ ਗੱਲ ਕਹੀ ਹੈ। ਉਥੇ ਹੀ ਹਨੀ ਸਿੰਘ ਨੇ ਸ਼ਾਲਿਨੀ ਦੇ ਦੋਸ਼ਾ ਨੂੰ ਗਲਤ ਤੇ ਝੂਠਾ ਦੱਸਿਆ ਹੈ। ਸ਼ਾਲਿਨੀ ਤੇ ਹਨੀ ਸਿੰਘ ਨੇ 2011 ਵਿਚ ਵਿਆਹ ਕੀਤਾ ਸੀ।

28 gourav

ਮੁੰਬਈ: ਬਾਲੀਵੁੱਡ ਡਰੱਗਸ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਜਾਰੀ ਹੈ। ਸ਼ੁੱਕਰਵਾਰ ਨੂੰ ਐੱਨਸੀਬੀ ਨੇ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਉਨ੍ਹਾਂ ਦੇ ਘਰੋਂ ਐਮਡੀ ਡਰੱਗਸ ਤੇ ਚਰਸ ਬਰਾਮਦ ਕੀਤਾ ਹੈ। ਅਦਾਕਾਰ ਏਜਾਜ਼ ਖਾਨ ਤੋਂ ਪੁੱਛਗਿੱਛ ਦੇ ਆਧਾਰ ਉੱਤੇ ਗੌਰਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ। NCB arrested TV actor Gaurav Dixit after MD and Charas was recovered from his residence in a raid. He has been arrested in connection with the interrogation of actor Ajaz Khan: Narcotics Control Bureau#Mumbai — ANI (@ANI) August 27, 2021 ਪੜੋ ਹੋਰ ਖਬਰਾਂ: ਜੱਲਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਵਿਰੋਧ ਘਰੋਂ ਡਰੱਗਸ ਬਰਾਮਦਨਿਊਜ਼ ਏਜੰਸੀ ਏਐੱਨਆਈ ਮੁਤਾਬਕ ਐੱਨਸੀਬੀ ਨੇ ਦੱਸਿਆ ਕਿ ਗੌਰਵ ਦੀਕਸ਼ਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਘਰੋਂ ਛਾਪੇਮਾਰੀ ਵਿਚ ਐਮਡੀ ਤੇ ਚਰਸ ਮਿਲਿਆ ਹੈ। ਅਦਾਕਾਰ ਏਜਾਜ਼ ਖਾਨ ...

28 ammy

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਚਾਲੇ ਕਿਸਾਨ  ਮੋਰਚੇ ਵਲੋਂ ਐਮੀ ਵਿਰਕ ਦੇ ਹੱਕ ਵਿਚ ਪੋਸਟ ਪਾਈ ਗਈ ਹੈ। ਪੜੋ ਹੋਰ ਖਬਰਾਂ: ਜੇਕਰ ਇਨ੍ਹਾਂ ਬੈਂਕਾਂ 'ਚ ਹੈ ਤੁਹਾਡਾ ਵੀ ਬਚਤ ਖਾਤਾ ਤਾਂ ਪੜੋ ਇਹ ਖਬਰ! ਵਿਆਜ ਦਰਾਂ 'ਚ ਹੋਈ ਕਟੌਤੀ ਕਿਸਾਨ ਮੋਰਚੇ ਦੀ ਪੋਸਟ ਵਿਚ ਕਿਹਾ ਗਿਆ ਹੈ, 'ਬੰਦੇ ਨੂੰ ਐਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ।ਮੰਨ ਲੳ @ammyvirk  ਤੋਂ ਗਲਤੀ ਹੋਈ ਵੀ ਐ,ਪਰ ਇਸ ਸਟੇਟਮੈਂਟ ਤੋਂ ਬਾਅਦ ਗੱਲ ਤੇ ਮਿੱਟੀ ਪਾਉਣੀ ਚਾਹੀਦੀ ਐ। ਇੱਕ ਗ਼ਲਤੀ ਕਰਕੇ ਬੰਦੇ ਦੇ ਦੂਜੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਐ। ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨੇ ਤੇ ਨਾਲ ਖੜੇ ਨੇ ਓਹਨਾ ਨੂੰ ਨਾ ਟੁੱਟਣ ਦਈਏ। #kisanektazindabaad #kisanandolan #9monthsfarmersprotest' ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ। ਪੜੋ ਹੋਰ ਖਬਰਾਂ: ਜੱਲ੍ਹਿਆਂਵਾਲਾ ਬਾਗ ਸ਼ਹੀਦੀ ਯਾਦਗਾਰ ਦਾ ਅੱਜ ਉਦਘਾਟਨ ਕਰਨਗੇ PM ਮੋਦੀ   ਉਥੇ ਹਾਲ ਹੀ ਡਿਜ਼ਨੀ ਪਲੱਸ ਹੌਟਸਟਾਰ ’ਤੇ 13 ਅਗਸਤ ਨੂੰ ਐਮੀ ਵਿਰਕ ਦੀ ਅਜੇ ਦੇਵਗਨ ਨਾਲ ਫ਼ਿਲਮ ‘ਭੁਜ’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿਉਂਕਿ ਐਮੀ ਨੇ ਫ਼ਿਲਮ ’ਚ ਅਜੇ ਦੇਵਗਨ ਨਾਲ ਕੰਮ ਕੀਤਾ ਹੈ, ਜਿਸ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਪੜੋ ਹੋਰ ਖਬਰਾਂ: Tokyo Paralympics: ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ 'ਚ, ਗੋਲਡ ਤੋਂ ਇਕ ਕਦਮ ਦੂਰ...

27sonu arving

ਨਵੀਂ ਦਿੱਲੀ (ਇੰਟ.)- ਕੋਰੋਨਾ ਕਾਲ ਤੋਂ ਬਾਅਦ ਤੋਂ ਕਿਸੇ ਨਾ ਕਿਸੇ ਕਾਰਣ ਸੋਨੂੰ ਸੂਦ ਹਮੇਸ਼ਾ ਮੀਡੀਆ ਵਿਚ ਛਾਏ ਰਹੇ ਹਨ। ਇਕ ਵਾਰ ਫਿਰ ਤੋਂ ਸੋਨੂ ਸੂਦ ਚਰਚਾ ਵਿਚ ਆ ਗਏ ਹਨ ਪਰ ਇਸ ਵਾਰ ਉਨ੍ਹਾਂ ਦੇ ਚਰਚਾ ਵਿਚ ਆਉਣ ਦਾ ਮੁੱਖ ਕਾਰਣ ਕੁਝ ਹੋਰ ਹੈ। ਅਭਿਨੇਤਾ ਅਤੇ ਸਮਾਜਸੇਵੀ ਸੋਨੂ ਸੂਦ ਨੇ ਅੱਜ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। Read more- ਬਗਾਵਤ ਮਗਰੋਂ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ, ਡਿਨਰ ਡਿਪਲੋਮੈਸੀ 'ਤੇ ਪਹੁੰਚੇ 58 ਵਿਧਾਇਕ ਤੇ 8 MP ਮੁਲਾਕਾਤ ਤੋਂ ਬਾਅਦ ਸੋਨੂ ਸੂਦ ਅਤੇ ਅਰਵਿੰਦ ਕੇਜਰੀਵਾਲ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਬ੍ਰਾਂਡ ਅੰਬੈਸਡਰ ਹੋਣਗੇ। ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਸੋਨੂ ਸੂਦ ਬ੍ਰਾਂਡ ਅੰਬੈਸਡਰ ਬਣਨ ਲਈ ਤਿਆਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਰਕਾਰ ਛੇਤੀ ਹੀ ਦੇਸ਼ ਦੇ ਮੇਂਟਰਸ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਹੈ। Read more- ਕਾਬੁਲ ਹਵਾਈ ਅੱਡੇ 'ਤੇ ਹੋਇਆ ਜ਼ਬਰਦਸਤ ਧਮਾਕਾ, 72 ਲੋਕਾਂ ਦੀ ਮੌਤ ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਮੈੰ ਸੋਨੂੰ ਸੂਦ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਮਾਂ ਕੱਢ ਕੇ ਮੁਲਾਕਾਤ ਕੀਤੀ ਹੈ।ਦਿੱਲੀ ਸਰਕਾਰ ਦੇ 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਸੋਨੂੰ ਸੂਦ ਬਣੇ ਹਨ। ਅੱਜ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਦਾਕਾਰ ਸੋਨੂੰ ਸੂਦ ਦੀ ਮੁਲਾਕਾਤ ਹੋਈ ਜਿਸ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਇਸ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਐਲਾਨ ਦਿੱਤਾ।   Delhi | Actor Sonu Sood meets Delhi Chief Minister Arvind Kejriwal in the national capital pic.twitter.com/FgSIzrWTpN — ANI (@ANI) August 27, 2021 Read more- ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹਦੇ ਹੋਏ ਕਿਹਾ ਕਿ ਉਹ ਅੱਜ ਦੇਸ਼ ਲਈ ਪ੍ਰੇਰਣਾ ਸਰੋਤ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਤੋਂ ਲੋਕ ਉਨ੍ਹਾਂ ਨੂੰ ਮਦਦ ਲਈ ਪੁਕਾਰਦੇ ਹਨ ਅਤੇ ਸੋਨੂੰ ਸੂਦ ਹਮੇਸ਼ਾ ਮਦਦ ਲਈ ਅੱਗੇ ਰਹਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਆਪਣੇ ਆਪ ਵਿਚ ਵੱਖ ਗੱਲ ਹੈ ਕਿ ਜੋ ਕੰਮ ਸਰਕਾਰ ਨਹੀਂ ਕਰ ਪਾਉੰਦੀ ਉਹ ਅਜਿਹਾ ਕੰਮ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਇਸ ਗੱਲ ਦੀ ਜਾਣਕਾਰੀ ਹਾਸਿਲ ਕਰਣਗੇ ਕਿ ਸੋਨੂੰ ਸੂਦ ਨੇ ਆਖਿਰ ਅਜਿਹਾ ਨੈੱਟਵਰਕ ਬਣਾਇਆ ਕਿਵੇਂ ਕਿ ਉਹ ਪੂਰੇ ਦੇਸ਼ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਪਾ ਰਹੇ ਹਨ।...

sonu arving

ਨਵੀਂ ਦਿੱਲੀ (ਇੰਟ.)- ਕੋਰੋਨਾ ਕਾਲ ਤੋਂ ਬਾਅਦ ਤੋਂ ਕਿਸੇ ਨਾ ਕਿਸੇ ਕਾਰਣ ਸੋਨੂੰ ਸੂਦ ਹਮੇਸ਼ਾ ਮੀਡੀਆ ਵਿਚ ਛਾਏ ਰਹੇ ਹਨ। ਇਕ ਵਾਰ ਫਿਰ ਤੋਂ ਸੋਨੂ ਸੂਦ ਚਰਚਾ ਵਿਚ ਆ ਗਏ ਹਨ ਪਰ ਇਸ ਵਾਰ ਉਨ੍ਹਾਂ ਦੇ ਚਰਚਾ ਵਿਚ ਆਉਣ ਦਾ ਮੁੱਖ ਕਾਰਣ ਕੁਝ ਹੋਰ ਹੈ। ਅਭਿਨੇਤਾ ਅਤੇ ਸਮਾਜਸੇਵੀ ਸੋਨੂ ਸੂਦ ਨੇ ਅੱਜ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। Read more- ਬਗਾਵਤ ਮਗਰੋਂ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ, ਡਿਨਰ ਡਿਪਲੋਮੈਸੀ 'ਤੇ ਪਹੁੰਚੇ 58 ਵਿਧਾਇਕ ਤੇ 8 MP ਮੁਲਾਕਾਤ ਤੋਂ ਬਾਅਦ ਸੋਨੂ ਸੂਦ ਅਤੇ ਅਰਵਿੰਦ ਕੇਜਰੀਵਾਲ ਨੇ ਇਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਬ੍ਰਾਂਡ ਅੰਬੈਸਡਰ ਹੋਣਗੇ। ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਸੋਨੂ ਸੂਦ ਬ੍ਰਾਂਡ ਅੰਬੈਸਡਰ ਬਣਨ ਲਈ ਤਿਆਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਸਰਕਾਰ ਛੇਤੀ ਹੀ ਦੇਸ਼ ਦੇ ਮੇਂਟਰਸ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਹੈ। Read more- ਕਾਬੁਲ ਹਵਾਈ ਅੱਡੇ 'ਤੇ ਹੋਇਆ ਜ਼ਬਰਦਸਤ ਧਮਾਕਾ, 72 ਲੋਕਾਂ ਦੀ ਮੌਤ ਸੀ.ਐੱਮ. ਕੇਜਰੀਵਾਲ ਨੇ ਕਿਹਾ ਕਿ ਮੈੰ ਸੋਨੂੰ ਸੂਦ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਸਮਾਂ ਕੱਢ ਕੇ ਮੁਲਾਕਾਤ ਕੀਤੀ ਹੈ।ਦਿੱਲੀ ਸਰਕਾਰ ਦੇ 'ਦੇਸ਼ ਦੇ ਮੈਂਟਰਸ' ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਸੋਨੂੰ ਸੂਦ ਬਣੇ ਹਨ। ਅੱਜ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਦਾਕਾਰ ਸੋਨੂੰ ਸੂਦ ਦੀ ਮੁਲਾਕਾਤ ਹੋਈ ਜਿਸ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਇਸ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਐਲਾਨ ਦਿੱਤਾ।   Delhi | Actor Sonu Sood meets Delhi Chief Minister Arvind Kejriwal in the national capital pic.twitter.com/FgSIzrWTpN — ANI (@ANI) August 27, 2021 Read more- ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਦੀਆਂ ਤਾਰੀਫਾਂ ਦੇ ਕਸੀਦੇ ਪੜ੍ਹਦੇ ਹੋਏ ਕਿਹਾ ਕਿ ਉਹ ਅੱਜ ਦੇਸ਼ ਲਈ ਪ੍ਰੇਰਣਾ ਸਰੋਤ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਤੋਂ ਲੋਕ ਉਨ੍ਹਾਂ ਨੂੰ ਮਦਦ ਲਈ ਪੁਕਾਰਦੇ ਹਨ ਅਤੇ ਸੋਨੂੰ ਸੂਦ ਹਮੇਸ਼ਾ ਮਦਦ ਲਈ ਅੱਗੇ ਰਹਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਆਪਣੇ ਆਪ ਵਿਚ ਵੱਖ ਗੱਲ ਹੈ ਕਿ ਜੋ ਕੰਮ ਸਰਕਾਰ ਨਹੀਂ ਕਰ ਪਾਉੰਦੀ ਉਹ ਅਜਿਹਾ ਕੰਮ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਇਸ ਗੱਲ ਦੀ ਜਾਣਕਾਰੀ ਹਾਸਿਲ ਕਰਣਗੇ ਕਿ ਸੋਨੂੰ ਸੂਦ ਨੇ ਆਖਿਰ ਅਜਿਹਾ ਨੈੱਟਵਰਕ ਬਣਾਇਆ ਕਿਵੇਂ ਕਿ ਉਹ ਪੂਰੇ ਦੇਸ਼ ਦੇ ਲੋਕਾਂ ਦੀ ਮਦਦ ਲਈ ਅੱਗੇ ਆ ਪਾ ਰਹੇ ਹਨ।...

gurdas fir

ਚੰਡੀਗੜ੍ਹ (ਇੰਟ.)- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜਿੱਥੇ ਪਿਛਲੇ ਕਈ ਦਿਨਾਂ ਤੋਂ ਸਿੱਖ ਸੰਗਠਨਾਂ ਨੇ ਧਰਨਾ ਲਗਾ ਕੇ ਗੁਰਦਾਸ ਮਾਨ 'ਤੇ ਪਰਚਾ ਦਰਜ ਕਰ ਦਿੱਤਾ ਹੈ।ਮਸ਼ਹੂਰ ਪੰਜਾਬੀ ਗਾਇਕ ਗੁਰਦਾਸਮਾਨ ਦੇ ਖਿਲਾਫ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਇੰਡੀਅਨ ਪੀਨਲ ਕੋਡ ਦੀ ਧਾਰਾ 295ਏ ਦੇ ਤਹਿਤ ਜਲੰਧਰ ਵਿਚ ਐੱਫ.ਆਈ.ਆਰ.ਦਰਜ ਕਰ ਲਈ ਗਈ ਹੈ। ਨਕੋਦਰ ਦੇ ਪ੍ਰਸਿੱਧ ਮੇਲੇ ਵਿੱਚ ਇੱਕ ਬਾਬੇ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜੇ ਜਾਣ ਕਾਰਨ ਸਿੱਖ ਭਾਈਚਾਰਾ ਗੁਰਦਾਸ ਮਾਨ ਤੋਂ ਬੇਹੱਦ ਖਫਾ ਹੈ। ਗੁਰਦਾਸ ਮਾਨ ਦੇ ਬੋਲਾਂ ਵਾਲੀ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਗੁਰਦਾਸ ਮਾਨ ਤੇ ਪਰਚਾ ਦਰਜ ਕਰਵਾਉਣ ਤੇ ਅੜ੍ਹੀਆਂ ਹੋਈਆਂ ਸਨ। ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਗੁਰਦਾਸ ਮਾਨ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬੇ ਭਰ ਵਿੱਚ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ। ਗੁਰਦਾਸ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਉਹ ਮੁਆਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਗੁਰੂ ਦਾ ਅਪਮਾਨ ਨਹੀਂ ਕਰ ਸਕਦਾ। ਮੈਂ ਕਦੇ ਵੀ ਗੁਰੂ ਨਾਲ ਬਾਬਾ ਮੁਰਾਦ ਸ਼ਾਹ ਦੀ ਤੁਲਨਾ ਨਹੀਂ ਕੀਤੀ।ਮੇਰਾ ਮਤਲਬ ਇਹ ਸੀ ਕਿ ਤੀਜੇ ਗੁਰੂ ਵੀ ਭੱਲਾ ਪਰਿਵਾਰ ਵਿਚੋਂ ਸਨ ਤੇ ਬਾਬਾ ਮੁਰਾਦ ਸ਼ਾਹ ਵੀ ਭੱਲਾ ਪਰਿਵਾਰ ਵਿਚੋਂ ਸਨ। ਦੱਸ ਦਈਏ ਕਿ ਗਾਇਕ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਸਿੱਖ ਜਥੇਬੰਦੀਆਂ ਰੋਹ ਵਿੱਚ ਹਨ।

19amitab

ਨਵੀਂ ਦਿੱਲੀ (ਇੰਟ.)- ਹੁਣ ਤੁਸੀਂ ਅਮਿਤਾਭ ਬੱਚਨ (Amitabh Bachchan) ਨਾਲ ਅਲੈਕਸਾ (Alexa) 'ਤੇ ਗੱਲਬਾਤ ਕਰ ਸਕਦੇ ਹੋ। ਐਮਾਜ਼ੋਨ (Amazon) ਨੇ ਵੀਰਵਾਰ ਨੂੰ 78 ਸਾਲਾ ਬਾਲੀਵੁੱਡ ਸਟਾਰ (Bollywood star) ਦੀ ਆਵਾਜ਼ ਨੂੰ ਯੂਜ਼ਰਸ (Users) ਨੂੰ ਖੁਸ਼ ਕਰਨ ਅਤੇ ਨਵੇਂ ਕੰਜ਼ਿਊਮਰ (Consumer) ਨੂੰ ਗੂਗਲ ਅਸਿਸਟੈਂਟ (Google Assistant) ਅਤੇ ਐਪਲ ਦੇ ਸੀਰੀ (Apple's Siri) 'ਤੇ ਆਪਣੀ ਆਵਾਜ਼ ਅਸਿਸਟੈਂਟ ਦੀ ਵਰਤੋਂ ਕਰਨ ਲਈ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਲਾਂਚ ਕੀਤਾ। ਨਵੇਂ ਲਾਂਚ ਦੇ ਨਾਲ ਯੂ.ਐੱਸ. ਟੈੱਕ ਜਾਇੰਟ (U.S. Tech Giant) ਨੇ ਭਾਰਤ ਵਿਚ ਆਪਣਾ ਸੈਲੀਬ੍ਰਿਟੀ ਵਾਇਸ ਫੀਚਰ (Celebrity Voic...

saif ali khan

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਹਾਲ ਹੀ ਵਿਚ ਆਪਣੇ ਨਵੇਂ ਘਰ ਵਿਚ ਸ਼ਿਫਟ ਹੋਏ ਹਨ। ਉਨ੍ਹਾਂ ਦਾ ਨਵਾਂ ਘਰ ਬਾਂਦਰਾ ਵਿਚ ਹੈ। ਇਸ ਤੋਂ ਪਹਿਲਾਂ, ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਬਾਂਦਰਾ ਵੈਸਟ ਵਿਚ ਫਾਰਚੂਨ ਹੈਰੀਟੇਜ ਵਿਚ ਰਹਿੰਦੇ ਸਨ। ਅੰਗਰੇਜ਼ੀ ਵੈੱਬਸਾਈਟ ਨਿਊਜ਼ 18 ਦੀ ਖਬਰ ਦੇ ਅਨੁਸਾਰ, ਇਸ ਜੋੜੇ ਨੇ ਆਪਣਾ ਪੁਰਾਣਾ ਫਲੈਟ ਕਿਰਾਏ ਉੱਤੇ ਦਿੱਤਾ ਹੈ, ਜਿਸਦਾ ਕਿਰਾਇਆ ਜਾਣ ਕੇ ਹਰ ਕੋਈ ਹੈਰਾਨ ਹੋ ਸਕਦਾ ਹੈ। ਪੜੋ ਹੋਰ ਖਬਰਾਂ: ਮਹਿੰਗਾਈ ਭੱਤੇ 'ਚ 25 ਫੀਸਦੀ ਦਾ ਵਾਧਾ, ਸਰਕਾਰ ਨੇ ਇਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫਾ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਪੁਰਾਣੇ ਫਲੈਟ ਦਾ ਕਿਰਾਇਆ 3.5 ਲੱਖ ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਹੈ। ਪ੍ਰਾਪਰਟੀ ਖਰੀਦਣ ਵਾਲੀ ਵੈੱਬਸਾਈਟ ਇੰਡੈਕਸਟੈਪ ਡਾਟ ਕਾਮ 'ਤੇ ਸਾਂਝੇ ਕਿਰਾਏ ਦੇ ਸਮਝੌਤੇ ਦੇ ਅਨੁਸਾਰ ਸੈਫ ਅਲੀ ਖਾਨ ਨੇ ਬਾਂਦਰਾ ਵੈਸਟ ਦੇ ਫਾਰਚੂਨ ਹੈਰੀਟੇਜ ਸਥਿਤ ਆਪਣੇ ਪੁਰਾਣੇ ਘਰ ਲਈ 3.5 ਲੱਖ ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੇ ਹਨ। ਜਾਣਕਾਰੀ ਅਨੁਸਾਰ 1500 ਵਰਗ ਫੁੱਟ ਦਾ ਇਹ ਅਪਾਰਟਮੈਂਟ ਐਸੋਸੀਏਸ਼ਨ ਮੀਡੀਆ ਐੱਲਐੱਲਪੀ ਨੂੰ ਕਿਰਾਏ 'ਤੇ ਦਿੱਤਾ ਗਿਆ ਹੈ, ਜਿਸ ਨੇ 15 ਲੱਖ ਰੁਪਏ ਸੁਰੱਖਿਆ ਵਜੋਂ ਜਮ੍ਹਾਂ ਕਰਵਾਏ ਹਨ। ਇਹ ਫਲੈਟ ਦੋ ਪਾਰਕਿੰਗ ਥਾਵਾਂ ਦੇ ਨਾਲ ਤਿੰਨ ਸਾਲਾਂ ਲਈ ਕਿਰਾਏ ਉੱਤੇ ਦਿੱਤਾ ਗਿਆ ਹੈ। ਕਿਰਾਏ ਦੀ ਰਕਮ ਸ਼ੁਰੂ ਹੋਣ ਦੇ ਪਹਿਲੇ ਸਾਲ ਵਿਚ 3.5 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਦੂਜੇ ਸਾਲ ਵਿਚ 3.67 ਲੱਖ ਰੁਪਏ ਅਤੇ ਤੀਜੇ ਸਾਲ ਵਿੱਚ 3.87 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਪੜੋ ਹੋਰ ਖਬਰਾਂ: ਪੈਗਾਸਸ ਮਾਮਲੇ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ 10 ਦਿਨ ਦੇ ਅੰਦਰ ਮੰਗਿਆ ਜਵਾਬ ਸੈਫ ਅਲੀ ਖਾਨ ਦੇ ਪੁਰਾਣੇ ਫਲੈਟ ਦੀ ਕੀਮਤ 12 ਤੋਂ 14 ਕਰੋੜ ਰੁਪਏ ਹੈ। ਉਨ੍ਹਾਂ ਦਾ ਕਿਰਾਏ ਦਾ ਸਮਝੌਤਾ 13 ਅਗਸਤ ਨੂੰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 16 ਅਗਸਤ ਨੂੰ ਸੈਫ ਅਲੀ ਖਾਨ ਨੇ ਆਪਣਾ 51ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਉਹ ਆਪਣੇ ਪੂਰੇ ਪਰਿਵਾਰ ਨਾਲ ਮਾਲਦੀਵ ਪਹੁੰਚੇ ਅਤੇ ਇੱਥੇ ਚੰਗਾ ਸਮਾਂ ਬਿਤਾ ਰਹੇ ਹਨ। ਜੇਹ ਦੇ ਜਨਮ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਰੀਨਾ ਅਤੇ ਸੈਫ ਨੇ ਵਿਦੇਸ਼ ਯਾਤਰਾ ਕੀਤੀ ਹੈ। ਕਰੀਨਾ ਕਪੂਰ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਮਾਲਦੀਵ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਨਾਲ ਉਸ ਨੇ ਆਪਣੇ ਪਤੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਕਰੀਨਾ ਅਤੇ ਸੈਫ ਦੇ ਨਾਲ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਉਰਫ ਜੇਹ ਵੀ ਇਨ੍ਹਾਂ ਤਸਵੀਰਾਂ ਵਿਚ ਨਜ਼ਰ ਆਏ।

singaa singer

ਮੋਹਾਲੀ (ਇੰਟ.)- ਮਸ਼ਹੂਰ ਪੰਜਾਬੀ ਸਿੰਗਰ ਮਨਪ੍ਰੀਤ ਸਿੰਘ ਉਰਫ ਸਿੰਘਾ (Famous Punjabi Singer Manpreet Singh alias Singha) ਸਮੇਤ ਉਸ ਦੇ ਦੋਸਤ ਜਗਪ੍ਰੀਤ ਸਿੰਘ ਜੱਗੀ (Jagpreet Singh Jaggi) ਵਿਰੁੱਧ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸੋਹਾਨਾ (Sohana police station) ਦੀ ਪੁਲਿਸ ਵਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਸਿੰਘਾ (Singa) ਅ...

jawanda

ਜਲੰਧਰ- ਦਿੱਲੀ ਕਿਸਾਨੀ ਧਰਨੇ 'ਚ ਸ਼ਿਰਕਤ ਕਰਨ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਹ ਸਟੇਜ 'ਤੇ ਲੋਕਾਂ 'ਚ ਕਿਸਾਨੀ ਮੋਰਚੇ ਨੂੰ ਲੈ ਕੇ ਜੋਸ਼ ਭਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਪਿਤਾ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਮਿਲੀ। ਪੜੋ ਹੋਰ ਖਬਰਾਂ: ਦੇਸ਼ 'ਚ ਕੋਰੋਨਾ ਦੇ 36 ਹਜ਼ਾਰ ਨਵੇਂ ਮਾਮਲੇ, 493 ਲੋਕਾਂ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਜਗਰਾਓਂ ਦੇ ਪਿੰਡ ਪੋਨਾ ਦੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੇ ਪਿਤਾ ਰਿਟਾਇਰਡ ਪੁਲਿਸ ਇੰਸਪੈਕਟਰ ਕਰਮ ਸਿੰਘ ਦਾ ਦਿਹਾਂਤ ਬੀਤੀ ਰਾਤ ਲੀਵਰ ਸਬੰਧੀ ਬੀਮਾਰੀ ਨਾਲ ਜੂਝ ਰਹੇ ਸਨ। ਪਿਤਾ ਦੇ ਦਿਹਾਂਤ ਦੀ ਖਬਰ ਮਿਲਦਿਆਂ ਹੀ ਰਾਜਵੀਰ ਸਾਰੇ ਜ਼ਰੂਰੀ ਕੰਮ ਛੱਡ ਕੇ ਆਪਣੇ ਪਿੰਡ ਪੋਨਾ ਪਹੁੰਚ ਗਏ। ਪੜੋ ਹੋਰ ਖਬਰਾਂ: 15 ਅਗਸਤ ਮੌਕੇ ਪੰਜਾਬ ਮੁੱਖ ਮੰਤਰੀ ਸਣੇ ਇਨ੍ਹਾਂ ਮੰਤਰੀਆਂ ਨੇ ਲਹਿਰਾਇਆ ਤਿਰੰਗਾ ਝੰਡਾ ਸਿੰਗਰ ਦੇ ਪਿਤਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੂਰੀ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਦੇ ਕਲਾਕਾਰ ਰਾਜਵੀਰ ਦੇ ਪਿਤਾ ਦੇ ਸੰਸਕਾਰ ਉੱਥੇ ਪਹੁੰਚੇ। ਇਸ ਮੌਕੇ ਜਗਰਾਓਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਤੇ ਹਲਕਾ ਇੰਚਾਰਜ ਸ਼ਿਵ ਰਾਮ ਕਲੇਰ ਵੀ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚੇ। ਪੜੋ ਹੋਰ ਖਬਰਾਂ: ਮੁੱਖ ਮੰਤਰੀ ਪੰਜਾਬ ਨੇ ਆਜ਼ਾਦੀ ਦਿਹਾੜੇ ਮੌਕੇ ਗਿਣਾਈਆਂ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ

14 sita

ਨਵੀਂ ਦਿੱਲੀ- ਟੀਵੀ ਦਾ ਪ੍ਰਸਿੱਧ ਧਾਰਮਿਕ ਸ਼ੋਅ 'ਰਾਮਾਇਣ' ਅਜੇ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਰਾਮਾਨੰਦ ਸਾਗਰ ਦੇ ਸ਼ੋਅ ਵਿਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੂੰ ਅਜੇ ਵੀ ਲੋਕ ਮਾਂ ਦੀ ਤਰ੍ਹਾਂ ਮੰਨਦੇ ਹਨ। ਸੀਤਾ ਦਾ ਕਿਰਦਾਰ ਨਿਭਾ ਕੇ ਦੀਪਿਕਾ ਨੂੰ ਘਰ-ਘਰ ਵੱਖਰੀ ਪਛਾਣ ਮਿਲੀ ਹੈ। ਦੀਪਿਕਾ ਅੱਜ ਵੀ ਪ੍ਰਸ਼ੰਸਕਾਂ ਵਿਚ ਬਹੁਤ ਮਸ਼ਹੂਰ ਹੈ। ਦੀਪਿਕਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਨਵੀਂਆਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਸਦੇ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਦੀਪਿਕਾ ਨੇ ਇੱਕ ਖਾਸ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀਆਂ ਦੋ ਖੂਬਸੂਰਤ ਬੇਟੀਆਂ ਦੇ ਨਾਲ ਨਜ਼ਰ ਆ ਰਹੀ ਹੈ।           View this post on Instagram                       A post shared by Dipika (@dipikachikhliatopiwala) ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਸਬੰਧੀ ਨਵੀਆਂ ਹਦਾਇਤਾਂ ਜਾਰੀ, ਫਾਲੋਅ ਕਰਨੇ ਪੈਣਗੇ ਇਹ ਨਿਯਮ ਦੀਪਿਕਾ ਚਿਖਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੀਆਂ ਨਾਲ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੀਆਂ ਦੋ ਬੇਟੀਆਂ ਜੂਹੀ ਟੋਪੀਵਾਲਾ ਅਤੇ ਨਿਧੀ ਟੋਪੀਵਾਲਾ ਦੇ ਨਾਲ ਇਕ ਖਾਸ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ। ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਚਿੱਟੇ ਰੰਗ ਦੀ ਡਰੈੱਸ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਉਸਦੇ ਵਾਲ ਖੁੱਲ੍ਹੇ ਹਨ। ਉਸੇ ਸਮੇਂ ਉਸਦੇ ਪਿੱਛੇ, ਉਸ ਦੀਆਂ ਦੋਵੇਂ ਧੀਆਂ ਮਾਂ ਦੇ ਨਾਲ ਪੋਜ਼ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੀਪਿਕਾ ਨੇ ਕੈਪਸ਼ਨ ਵਿਚ ਲਿਖਿਆ, 'ਜਦੋਂ ਤੁਸੀਂ ਆਪਣੇ ਸਮਰਥਨ ਵਿਚ ਮਜ਼ਬੂਤ ਹੋ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ।' ਦੀਪਿਕਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰ ਦੇ ਰਹੇ ਹਨ।       &n...

transparent

ਮੁੰਬਈ- ਕੰਗਣਾ ਰਣੌਤ ਨੂੰ ਅਕਸਰ ਦੀ ਕਈ ਮੁੱਦਿਆਂ ਉੱਤੇ ਬੋਲਦਿਆਂ ਦੇਖਿਆ ਜਾਂਦਾ ਹੈ। ਪਰ ਕਦੇ-ਕਦੇ ਇਹੀ ਆਦਤ ਉਨ੍ਹਾਂ ਉੱਤੇ ਭਾਰੀ ਵੀ ਪੈ ਜਾਂਦੀ ਹੈ। ਸੁਰਖੀਆਂ ਵਿਚ ਰਹਿਣ ਵਾਲੀ ਕੰਗਣਾ ਹੁਣ ਇੰਸਟਾਗ੍ਰਾਮ ਉੱਤੇ ਵੀ ਟਰੋਲ ਹੋ ਰਹੀ ਹੈ। ਕੰਗਣਾ ਰਣੌਤ ਨੇ ਆਪਣੀ ਫਿਲਮ ਧੜਕ ਦੀ ਰੈਪ ਪਾਰਟੀ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਕਾਰਨ ਉਹ ਟਰੋਲਰਸ ਦੇ ਨਿਸ਼ਾਨੇ ਉੱਤੇ ਆ ਗਈ ਹੈ।             View this post on Instagram                       A post shared by Kangana Ranaut (@kanganaranaut)   ਪੜੋ ਹੋਰ ਖਬਰਾਂ: ਮੌਤ ਤੋਂ ਬਾਅਦ ਫਰਿੱਜ 'ਚ ਰੱਖੀ ਦਾਦੇ ਦੀ ਲਾਸ਼, ਪੋਤਾ ਬੋਲਿਆ-ਨਹੀਂ ਸਨ ਅੰਤਿਮ ਸੰਸਕਾਰ ਦੇ ਪੈਸੇ ਕੱਪੜਿਆਂ ਕਾਰਨ ਟਰੋਲ ਹੋਈ ਕੰਗਣਾਕੰਗਣਾ ਨੇ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ, ਜਿਸ ਵਿਚ ਉਹ ਸਫੈਦ ਰੰਗ ਦੀ ਟ੍ਰਾਂਸਪੇਰੇਂਟ ਬ੍ਰਾਲੇਟ ਤੇ ਸਫੈਦ ਪੈਂਟ ਪਾਏ ਨਜ਼ਰ ਆ ਰਹੀ ਹੈ। ਅਜਿਹੇ ਵਿਚ ਯੂਜ਼ਰਸ ਨੂੰ ਉਹ ਸਮਾਂ ਯਾਦ ਆ ਗਿਆ ਜਦੋਂ ਕੰਗਣਾ ਨੇ ਹਾਲੀਵੁੱਡ ਪਾਪ ...

12 kareena2

ਮੁੰਬਈ- ਕਰੀਨਾ ਕਪੂਰ ਖਾਨ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਨੂੰ ਲੈ ਕੇ ਚਰਚਾ ਵਿਚ ਹੈ। ਕਰੀਨਾ ਨੇ ਹੁਣ ਦੱਸਿਆ ਹੈ ਕਿ ਉਹ ਆਮ ਤੌਰ 'ਤੇ ਸ਼ਾਕਾਹਾਰੀ ਆਹਾਰ ਫਾਲੋਅ ਕਰਦੀ ਹੈ, ਹਾਲਾਂਕਿ ਆਪਣੀ ਦੂਜੀ ਗਰਭ ਅਵਸਥਾ ਦੇ ਦੌਰਾਨ ਉਸਨੇ ਬਹੁਤ ਜ਼ਿਆਦਾ ਮਾਸਾਹਾਰੀ ਖਾਣਾ ਸ਼ੁਰੂ ਕਰ ਦਿੱਤਾ। ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਫਰਵਰੀ 2021 ਵਿਚ ਆਪਣੇ ਦੂਜੇ ਬੇਟੇ ਦਾ ਸਵਾਗਤ ਕੀਤਾ, ਜਿਸਦਾ ਨਾਮ ਉਨ੍ਹਾਂ ਨੇ ਜਹਾਂਗੀਰ ਰੱਖਿਆ। ਪੜੋ ਹੋਰ ਖਬਰਾਂ: ਲੁਧਿਆਣਾ 'ਚ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਇਮਾਰਤ, 5 ਲੋਕ ਜ਼ਖਮੀ ਕਰੀਨਾ ਨੇ ਕੀਤਾ ਖੁਲਾਸਾਕਰੀਨਾ ਕਪੂਰ ਖਾਨ ਨੇ ਆਪਣੀ ਕਿਤਾਬ ਪ੍ਰੈਗਨੈਂਸੀ ਬਾਈਬਲ ਵਿਚ ਆਪਣੀ ਗਰਭ ਅਵਸਥਾ ਦੌਰਾਨ ਭੋਜਨ ਦੀ ਲਾਲਸਾ ਬਾਰੇ ਦੱਸਿਆ ਹੈ। ਪਿੰਕਵਿਲਾ ਦੇ ਅਨੁਸਾਰ 'ਜਦੋਂ ਮੈਂ ਗਰਭਵਤੀ ਨਹੀਂ ਹੁੰਦੀ ਤਾਂ ਮੈਨੂੰ ਸ਼ਾਕਾਹਾਰੀ ਹੋਣਾ ਪਸੰਦ ਹੁੰਦਾ ਹੈ। ਪਰ ਗਰਭਵਤੀ ਹੋਣ ਤੋਂ ਬਾਅਦ ਮੈਨੂੰ ਮੀਟ ਦੀ ਲਾਲਸਾ ਹੋ ਗਈ ਸੀ ਅਤੇ ਮੈਂ ਨਮਕ, ਸੋਇਆ ਅਤੇ ਹੋਰ ਚੀਜ਼ਾਂ ਖਾਂਦੀ ਸੀ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਇਕ ਵੱਖਰੀ ਇਨਸਾਨ ਬਣ ਗਈ ਸੀ। ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਤੇ ਵਰਕਰਾਂ 'ਤੇ ਟਵਿੱਟਰ ਸਖਤ, ਕਈਆਂ ਦਾ ਅਕਾਊਂਟ ਬਲਾਕ ਖਾਣੇ ਦੇ ਕਾਰਨ ਹੋਣ ਲੱਗੀ ਸੀ ਸੋਜਕਰੀਨਾ ਨੇ ਦੱਸਿਆ ਕਿ ਉਸ ਨੇ ਬਹੁਤ ਸਾਰਾ ਖਾਣਾ ਖਾਧਾ ਸੀ, ਇੱਥੋਂ ਤੱਕ ਕਿ ਉਸ ਦੀਆਂ ਉਂਗਲਾਂ ਵੀ ਸੁੱਜ ਗਈਆਂ ਸਨ। ਉਸ ਨੇ ਕਿਹਾ, 'ਮੈਂ ਅੱਠਵੇਂ ਮਹੀਨੇ ਤੋਂ ਬਾਅਦ ਆਪਣੀਆਂ ਅੰਗੂਠੀਆਂ ਵੀ ਲਾਹ ਦਿੱਤੀਆਂ ਸਨ। ਮੈਨੂੰ ਆਪਣੇ ਵਿਆਹ ਦੀ ਅੰਗੂਠੀ ਅਤੇ ਪੇਪਰੋਨੀ ਦੇ ਵਿਚਕਾਰ ਚੋਣ ਕਰਨੀ ਪਈ, ਤੇ ਮੈਂ ਪੇਪਰੋਨੀ ਦੀ ਚੋਣ ਕੀਤੀ। ਪੜੋ ਹੋਰ ਖਬਰਾਂ: ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਹਫੜਾ-ਦਫੜੀ, ਮਿਲਿਆ ਲਾਵਾਰਿਸ ਬੈਗ ਇਸ ਤੋਂ ਪਹਿਲਾਂ ਕਰੀਨਾ ਕਪੂਰ ਖਾਨ ਨੇ ਇੰਸਟਾਗ੍ਰਾਮ 'ਤੇ ਪ੍ਰੈਗਨੈਂਸੀ ਬਿੰਗੋ ਸ਼ੇਅਰ ਕੀਤੀ ਸੀ। ਇਸ ਵਿਚ ਉਸਨੇ ਦੱਸਿਆ ਕਿ ਗਰਭ ਅਵਸਥਾ ਦੇ ਦੌਰਾਨ ਉਸਨੂੰ ਕੀ ਅਨੁਭਵ ਹੋਇਆ ਸੀ। ਕਰੀਨਾ ਨੇ ਦੱਸਿਆ ਸੀ ਕਿ ਉਹ ਗਰਭ ਅਵਸਥਾ ਦੌਰਾਨ ਆਪਣੇ ਸਟ੍ਰੈਚ ਮਾਰਕਸ ਨੂੰ ਲੈ ਕੇ ਚਿੰਤਤ ਸੀ। ਉਹ ਪੀਜ਼ਾ ਤੋਂ ਦੂਰ ਨਹੀਂ ਰਹਿ ਸਕਦੀ ਸੀ। ਉਹ ਆਪਣੇ ਬੱਚੇ ਬਾਰੇ ਸੁਪਨੇ ਲੈਂਦੀ ਸੀ। ਹੱਸਣਾ-ਰੌਣ ਲੱਗਦੀ ਸੀ।

10 raj

ਨਵੀਂ ਦਿੱਲੀ: ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕਾਰੋਬਾਰੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ 'ਤੇ ਹੁਣ 20 ਅਗਸਤ ਨੂੰ ਮੁੰਬਈ ਸੈਸ਼ਨ ਕੋਰਟ ਵਿਚ ਸੁਣਵਾਈ ਹੋਵੇਗੀ। ਅਦਾਲਤ ਰਾਜ ਕੁੰਦਰਾ ਅਤੇ ਉਸ ਦੇ ਸਹਾਇਕ ਰਿਆਨ ਥੋਰਪੇ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਮੈਜਿਸਟ੍ਰੇਟ ਅਦਾਲਤ ਦੋਵਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ਵੀ ਬੰਬੇ ਹਾਈ ਕੋਰਟ ਵਿਚ ਰੱਦ ਕਰ ਦਿੱਤੀ ਗਈ ਹੈ। ਪੜੋ ਹੋਰ ਖਬਰਾਂ: ਮੁਫ਼ਤ ਕੋਵਿਡ ਟੀਕਾਕਰਨ ਇਸ਼ਤਿਹਾਰਾਂ ’ਤੇ ਹਿਮਾਚਲ ਸਰਕਾਰ ਨੇ ਖਰਚ ਕੀਤੇ ਲੱਖਾਂ ਰੁਪਏ ਰਾਜ ਨੂੰ 19 ਜੁਲਾਈ ਦੀ ਰਾਤ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫਿਲਮ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਉਸਨੂੰ ਪਹਿਲਾਂ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਸੀ, ਜਿਸ ਨੂੰ ਵਧਾ ਕੇ 27 ਜੁਲਾਈ ਕਰ ਦਿੱਤਾ ਗਿਆ ਸੀ। 27 ਜੁਲਾਈ ਨੂੰ ਅਦਾਲਤ ਨੇ ਰਾਜ ਅਤੇ ਰਿਆਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪਿਛਲੀ ਸੁਣਵਾਈ ਦੌਰਾਨ ਸੈਸ਼ਨ ਕੋਰਟ ਨੇ ਪ੍ਰੋਸੀਕਿਊਸ਼ਨ ਪੱਖ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਸੀ। ਫਿਲਹਾਲ ਰਾਜ ਅਤੇ ਰਿਆਨ ਨਿਆਇਕ ਹਿਰਾਸਤ ਵਿਚ ਰਹਿਣਗੇ। ਪੜੋ ਹੋਰ ਖਬਰਾਂ: ਪੰਜਾਬ ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ ਰਾਜ ਨੇ 28 ਜੁਲਾਈ ਨੂੰ ਮੈਜਿਸਟ੍ਰੇਟ ਦੀ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਅਦਾਲਤ ਨੇ ਇਸਦੇ ਪਿੱਛੇ ਅਪਰਾਧ ਦੀ ਗੰਭੀਰਤਾ ਦਾ ਹਵਾਲਾ ਦਿੱਤਾ। ਨਾਲ ਹੀ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਜਿਹੀ ਸਥਿਤੀ ਵਿੱਚ ਜ਼ਮਾਨਤ ਦੇ ਕੇ ਸਬੂਤਾਂ ਨਾਲ ਛੇੜਛਾੜ ਹੋਣ ਦੀ ਸੰਭਾਵਨਾ ਹੋਵੇਗੀ। ਅਦਾਲਤ ਨੇ ਪਾਇਆ ਕਿ ਜਾਂਚ ਅਧਿਕਾਰੀਆਂ ਦੁਆਰਾ ਬਹੁਤ ਸਾਰਾ ਡਾਟਾ ਇਕੱਤਰ ਕੀਤਾ ਗਿਆ ਸੀ, ਪਰ ਕੁਝ ਡੇਟਾ ਮੁਲਜ਼ਮਾਂ ਦੁਆਰਾ ਮਿਟਾ ਦਿੱਤਾ ਗਿਆ ਸੀ। ਅਜਿਹੇ ਹਾਲਾਤ ਵਿਚ ਦੋਸ਼ੀ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਪੜੋ ਹੋਰ ਖਬਰਾਂ: ਸੋਨੀਪਤ 'ਚ ਹੈਵਾਨੀਅਤ, 4 ਨੌਜਵਾਨਾਂ ਵਲੋਂ ਦੋ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਕਤਲ 7 ਅਗਸਤ ਨੂੰ ਬੰਬੇ ਹਾਈ ਕੋਰਟ ਨੇ ਰਾਜ ਅਤੇ ਰਿਆਨ ਦੀ ਜ਼ਮਾਨਤ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ। ਜਸਟਿਸ ਏਐੱਸ ਗਡਕਰੀ ਨੇ ਕਿਹਾ ਸੀ ਕਿ ਮੈਟਰੋਪੋਲੀਟਨ ਮੈਜਿਸਟਰੇਟ ਦੁਆਰਾ ਹਿਰਾਸਤ ਰਿਮਾਂਡ ਕਾਨੂੰਨ ਦੇ ਅਨੁਸਾਰ ਹੈ ਅਤੇ ਕਿਸੇ ਦਖਲ ਦੀ ਲੋੜ ਨਹੀਂ ਹੈ। ਅਦਾਲਤ ਨੇ ਜ਼ਮਾਨਤ 'ਤੇ ਰਾਜ ਕੁੰਦਰਾ ਅਤੇ ਰਿਆਨ ਥੋਰਪੇ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ। ਰਾਜ ਕੁੰਦਰਾ ਵੱਲੋਂ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਉਸਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਉਸੇ ਸਮੇਂ ਪੁਲਿਸ ਦਾ ਦਾਅਵਾ ਹੈ ਕਿ ਰਾਜ ਨੇ ਸੀਆਰਪੀਸੀ ਦੀ ਧਾਰਾ 41 (ਏ) ਦੇ ਤਹਿਤ ਭੇਜੇ ਗਏ ਨੋਟਿਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਸਨੂੰ ਗ੍ਰਿਫਤਾਰ ਕਰਨਾ ਪਿਆ।

kareena khan

ਮੁੰਬਈ (ਇੰਟ. ) -ਕਰੀਨਾ ਕਪੂਰ ਖਾਨ (Kareena Kapoor khan) ਅਤੇ ਸੈਫ ਅਲੀ ਖਾਨ (Saif Ali khan) ਦੇ ਦੂਜੇ ਪੁੱਤਰ ਦਾ ਨਾਂ ਜਹਾਂਗੀਰ (Jahangir) ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਨਾਂ ਦਾ ਖੁਲਾਸਾ ਖੁਦ ਕਰੀਨਾ (Kareena) ਅਤੇ ਸੈਫ (Saif) ਨੇ ਨਹੀਂ ਕੀਤਾ ਹੈ। ਸਗੋਂ ਕਰੀਨਾ ਦੀ ਕਿਤਾਬ ਪ੍ਰੈਗਨੈਂਸੀ (Pregnancy) ਬਾਈਬਿਲ ਵਿਚ ਨਾਂ ਦਾ ਖੁਲਾਸਾ ਹੋਇਆ ਹੈ। ਇਸ ਕਿਤਾਬ ਵਿਚ ਅਭਿਨੇਤਰੀ ਨੇ ਆਪਣੀ ਪ੍ਰੈਗਨੈਂਸੀ ਦਾ ਪੂਰਾ ਐਕਸਪੀਰੀਅੰਸ (Experience) ਸਾਂਝਾ ਕੀਤਾ ਹੈ। ਉਥੇ ਹੀ ਇਸ ਕਿਤਾਬ ਦੇ ਆਖਰ...