ਮੁੰਬਈ (ਇੰਟ.)- 77 ਸਾਲ ਦੀ ਸਾਇਰਾ ਬਾਨੋ ਦੀ ਸਿਹਤ ਖਰਾਬ ਹੈ। ਮਾਡੀਆ ਰਿਪੋਰਟ ਮੁਤਾਬਕ ਉਹ ਤਿੰਨ ਦਿਨ ਤੋਂ ਹਿੰਦੁਜਾ ਹਸਪਤਾਲ ਵਿਚ ਦਾਖਲ ਹੈ। ਮਰਹੂਮ ਮਹਾਨ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਤੇ ਆਪਣੇ ਜ਼ਮਾਨੇ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰਾ ਰਹੀ ਸਾਇਰਾ ਬਾਨੋ ਦੀ ਸਿਹਤ ਵਿਗੜ ਗਈ। ਜ਼ਿਕਰਯੋਗ ਹੈ ਕਿ ਦਲੀਪ ਕੁਮਾਰ ਦਾ 7 ਜੁਲਾਈ ਨੂੰ ਦਿਹਾਂਤ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਾਇਰਾ ਬਾਨੋ ਦਾ ਬੀ.ਪੀ. ਅਜੇ ਨਾਰਮਲ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।
Read more- ਹਰੀਸ਼ ਰਾਵਤ ਅੱਜ ਕਰਨਗੇ ਪੰਜਾਬ ਮੁੱਖ ਮੰਤਰੀ ਕੈਪਟਨ ਨਾਲ ਮੁਲਾਕਾਤ
ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਸਾਇਰਾ ਬਾਨੋ ਸਦਮੇ ਵਿਚ ਸਨ ਅਤੇ ਇਸ ਦਾ ਹੀ ਅਸਰ ਉਨ੍ਹਾਂ ਦੀ ਸਿਹਤ 'ਤੇ ਪਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਇੰਡਸਟਰੀ ਵਿਚ ਕਿਸੇ ਜ਼ਮਾਨੇ ਵਿਚ ਸਾਇਰਾ ਬਾਨੋ ਮੋਸਟ ਪਾਪੁਲਰ ਐਕਟ੍ਰੈਸ ਵਿਚ ਸ਼ੁਮਾਰ ਸੀ। ਸਾਲ 1963 ਤੋਂ ਲੈ ਕੇ 1969 ਦੌਰਾਨ ਫਿਲਮ ਲਈ ਸਭ ਤੋਂ ਜ਼ਿਆਦਾ ਪੈਸਾ ਲੈਣ ਵਾਲੀਆਂ ਅਭਿਨੇਤਰੀਆਂ ਵਿਚ ਸਾਇਰਾ ਬਾਨੋ ਦਾ ਵੀ ਨਾਂ ਸੀ। ਉਹ ਇਸ ਦੌਰਾਨ ਵਿਚ ਤੀਜੀ ਸਭ ਤੋਂ ਜ਼ਿਆਦਾ ਪੈਸੇ ਲੈਣ ਵਾਲੀ ਅਭਿਨੇਤਰੀਆਂ ਦੀ ਸੂਚੀ ਵਿਚ ਸ਼ਾਮਲ ਸੀ। ਸਾਲ 1971 ਤੋਂ ਲੈ ਕੇ 1976 ਤੱਕ ਉਨ੍ਹਾਂ ਦਾ ਨਾਂ ਅਜਿਹੀਆਂ ਅਭਿਨੇਤਰੀਆਂ ਵਿਚ ਸ਼ਾਮਲ ਸੀ, ਜੋ ਕਿਸੇ ਫਿਲਮ ਲਈ ਸਭ ਤੋਂ ਜ਼ਿਆਦਾ ਪੈਸੇ ਲੈਂਦੀਆਂ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Mysore News: मैसूर में पुलिस स्टेशन पर हमला; आपत्तिजनक पोस्ट के बाद भड़के लोग, जलाए वाहन
Jasprit Bumrah : टीम इंडिया को बड़ा झटका! जसप्रीत बुमराह चैंपियंस ट्रॉफी से बाहर
French Couple Marriage : फ्रेंच जोड़े ने हिंदू मंदिर में रचाई शादी, मुस्लिम से करवाया कन्यादान