ਮੁੰਬਈ: ਅਦਾਕਾਰੀ ਨਾਲ ਫਿਲਮਾਂ ਤੇ ਟੀਵੀ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ (Anupam Shyam) ਅਨੁਪਮ ਸ਼ਿਆਮ ਓਝਾ ਦਾ ਬੀਤੀ ਅੱਧੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ 'ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 63 ਸਾਲ ਦੀ ਉਮਰ ਵਿਚ ਉਨਾਂਹ ਨੇ ਆਖ਼ਿਰੀ ਸਾਹ ਲਏ। read more- ਜੱਜਾਂ 'ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ। ਹਸਪਤਾਲ 'ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ। -2009 'ਚ 'ਸਟਾਰ ਪਲੱਸ' ਤੇ ਆਉਣ ਵਾਲੇ ਸੀਰੀਅਲ 'ਮਨ ਕੀ ਆਵਾਜ਼ ਪ੍ਰਤਿੱਗਿਆ' 'ਚ ਅਨੁਪਮ ਨੇ ਠਾਕੁਰ ਸੱਜਣ ਸਿੰਘ ਦੀ ਨਾਕਾਰਾਤਮਕ ਭੂਮਿਕਾ ਨਿਭਾਕੇ ਖਾਸੀ ਲੋਕਪ੍ਰਿਯਤਾ ਬਟੋਰੀ ਸੀ। ਹਾਲ ਹੀ 'ਚ ਸੀਰੀਅਲ ਦੇ ਦੂਜੇ ਸੀਜ਼ਨ ਦਾ ਵੀ ਪ੍ਰਸਾਰ...
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ (Coronvirus) ਦੇ ਕਰਕੇ ਸਿਨੇਮਾ ਘਰ ਕਾਫੀ ਸਮੇਂ ਤੋਂ ਬੰਦ ਹਨ। ਇਸ ਤੋਂ ਮਗਰੋਂ ਹੁਣ ਇਕ ਵਾਰ ਫਿਰ ਤੋਂ ਸਿਨੇਮਾ ਘਰਾਂ 'ਚ ਹੌਲੀ-ਹੌਲ਼ੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ 'ਚ ਹੁਣ 27 ਅਗਸਤ ਨੂੰ ਫਿਲਮ ਚੱਲ ਮੇਰਾ ਪੁੱਤ-2 ('Chal Mera Putt-2) ਵੀ ਸਿਨੇਮਾ ਘਰਾਂ 'ਚ ਮੁੜ ਰਿਲੀਜ਼ ਹੋਵੇਗੀ। ਪੜੋ ਹੋਰ ਖਬਰਾਂ: Tokyo Olympics: ਨੀਰਜ ਨੇ ਰਚਿਆ ਇਤਿਹਾਸ, ਜੈਵਲਿਨ ਥ੍ਰੋਅ 'ਚ ਭਾਰਤ ਖਾਤੇ ਆਇਆ 'ਗੋਲਡ' ਇਸ ਤੋਂ ਪਹਿਲਾਂ ਫਿਲਮ 2020 'ਚ ਰਿਲੀਜ਼ ਹੋਈ ਪਰ ਕੋਰੋਨਾ ਵਾਇਰਸ ਕਾਰਨ ਫਿਲਮ ਅੱਧਵਾਟੇ ਹੀ ਰਹਿ ਗਈ ਯਾਨੀ ਕਿ ਦਰਸ਼ਕਾਂ ਤਕ ਆਪਣੀ ਪਹੁੰਚ ਨਹੀਂ ਬਣਾ ਸਕੀ। ਚੱਲ ਮੇਰਾ ਪੁੱਤ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ ਤੇ ਹੁਣ ਉਮੀਦ ਹੈ ਕਿ ਦਰਸ਼ਕਾਂ ਨੂੰ ਚੱਲ ਮੇਰਾ ਪੁੱਤ 2 ਵੀ ਬਹੁਤ ਪਸੰਦ ਆਵੇਗੀ। ਚੱਲ ਮੇਰਾ ਪੁੱਤ 2 'ਚ ਵੀ ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਨਜ਼ਰ ਆਉਣਗੇ। ਕੋਰੋਨਾ...
ਨਵੀਂ ਦਿੱਲੀ: ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਇਕ ਵਾਰ ਫਿਰ ਅਦਾਲਤ (court) ਤੋਂ ਰਾਹਤ ਨਹੀਂ ਮਿਲੀ ਅਤੇ ਬੰਬੇ ਹਾਈ ਕੋਰਟ (Bombay High Court) ਨੇ ਰਾਜ ਕੁੰਦਰਾ ਦੀ ਉਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਨੂੰ ਮੁੰਬਈ ਪੁਲਿਸ (Mumbai Police) ਵਲੋਂ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦੇ ਕੇ ਚੈਲੇਂਜ ਸੀ। ਰਾਜ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ (Aduld Films) ਬਣਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਪੜੋ ਹੋਰ ਖਬਰਾਂ: ਤਮਗਾ ਜੇਤੂਆਂ ਦੇ ਨਾਂ 'ਤੇ ਰੱਖੇ ਜਾਣਗੇ ਸਕੂਲਾਂ, ਸੜਕਾਂ ਦੇ ਨਾਂ, ਸਿੱਖਿਆ ਮੰਤਰੀ ਦਾ ...
ਮੁੰਬਈ: ਪੋਰਨੋਗ੍ਰਾਫੀ ਮਾਮਲੇ (Pornography Case) ਵਿਚ ਕਾਰੋਬਾਰੀ ਰਾਜ ਕੁੰਦਰਾ (Raj Kundra) ਦੀ ਗ੍ਰਿਫਤਾਰੀ ਤੋਂ ਬਾਅਦ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਸ ਮਾਮਲੇ ਵਿਚ ਇਕ ਹੋਰ ਨਵਾਂ ਖੁਲਾਸਾ ਹੋਇਆ ਹੈ। ਮਾਮਲੇ 'ਚ ਇਕ ਲੜਕੀ ਨੇ ਦੋਸ਼ ਲਗਾਇਆ ਕਿ ਸ਼ੂਟਿੰਗ ਦੌਰਾਨ ਇਹ ਉਸ ਤੋਂ ਲੁਕਿਆ ਹੋਇਆ ਸੀ ਕਿ ਵੀਡੀਓ 'ਚ ਉਸ ਦੇ ਗੁਪਤ ਅੰਗ ਵੀ ਦਿਖਾਏ ਜਾਣਗੇ। ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਵੀਡੀਓ ਵਿਚ ਉਸ ਦੇ ਪ੍ਰਾਈਵੇਟ ਪਾਰਟਸ ਨਹੀਂ ਦਿਖਾਏ ਜਾਣਗੇ। ਪਰ ਧੋਖੇ ਨਾਲ ਉਨ੍ਹਾਂ ਦੇ ਵੀਡੀਓ ਲੈ ਕੇ ਉਨ੍ਹਾਂ ਨੂੰ ਐਪ ਉੱਤੇ ਟੈਲੀਕਾਸਟ ਕੀਤਾ ਗਿਆ। ਪੜੋ ਹੋਰ ਖਬਰਾਂ: ਭਾਰਤ ਨੂੰ ਜਲਦੀ ਮਿਲ ਸਕਦੀ ਹੈ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਜਾਨਸਨ ਐਂਡ ਜਾਨਸਨ ਨੇ ਕੀਤਾ ਅਪਲਾਈ ਪੀੜਤ ਲੜਕੀ ਨੇ ਇਸ ਸਬੰਧ ਵਿਚ ਮਾਲਵਾੜੀ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਵੀ ਦਰਜ ਕਰਵਾਈ ਹੈ। ਪੀੜਤ ਲੜਕੀ ਨੇ ਬੁੱਧਵਾਰ ਨੂੰ ਇਸ ਸਬੰਧ ਵਿਚ ਕੇਸ ਦਰਜ ਕਰਵਾਇਆ ਹੈ। ਹਾਲਾਂਕਿ ਹੁਣ ਤੱਕ ਬਹੁਤ ਸਾਰੀਆਂ ਲੜਕੀਆਂ ਇਸ ਮਾਮਲੇ ਵਿਚ ਅੱਗੇ ਆਈਆਂ ਹਨ, ਜਿਨ੍ਹਾਂ ਨੇ ਪੋਰਨੋਗ੍ਰਾਫੀ ਦੇ ਮਾਮਲੇ ਵਿਚ ਗੰਭੀਰ ਖੁਲਾਸੇ ਕੀਤੇ ਹਨ। ਰਾਜ ਕੁੰਦਰਾ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਬਾਲਗ ਫਿਲਮ ਮਾਮਲੇ ਵਿਚ ਪੇਸ਼ ਹੋਈ ਪੀੜਤ ਲੜਕੀ ਦੇ ਬਿਆਨ ਦਰਜ ਕੀਤੇ ਹਨ। ਰਿਪੋਰਟ ਦੇ ਅਨੁਸਾਰ ਲੜਕੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸਿਰਫ ਉਸ ਦੇ ਇੰਟੀਮੇਟ ਦ੍ਰਿਸ਼ ਸ਼ੂਟ ਕੀਤੇ ਜਾਣਗੇ ਅਤੇ ਉਸ ਦੇ ਗੁਪਤ ਅੰਗ ਨਹੀਂ ਦਿਖਾਏ ਜਾਣਗੇ। ਪੜੋ ਹੋਰ ਖਬਰਾਂ: ਸ਼ਰਮਸਾਰ! ਮਤਰੇਏ ਪਿਓ ਵਲੋਂ 3 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਿਨਾਹ ਇਸ ਸਬੰਧ ਵਿਚ ਉਸ ਨਾਲ ਇਕ ਸਮਝੌਤਾ ਵੀ ਕੀਤਾ ਗਿਆ ਸੀ ਅਤੇ ਸ਼ੂਟਿੰਗ ਲਈ ਕੁਝ ਹਜ਼ਾਰ ਰੁਪਏ ਦਿੱਤੇ ਗਏ ਸਨ। ਪੀੜਤਾ ਨੂੰ ਉਸ ਦੇ ਇੱਕ ਦੋਸਤ ਨੇ ਦੱਸਿਆ ਕਿ ਐਪ 'ਤੇ ਉਸ ਕੋਲ ਇੱਕ ਅਡਲਟ ਵੀਡੀਓ ਹੈ। ਜਿਸ ਤੋਂ ਬਾਅਦ ਜਦੋਂ ਪੀੜਤਾ ਨੇ ਵੀਡੀਓ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਉਸਦਾ ਵੀਡੀਓ ਬਿਨਾਂ ਕਿਸੇ ਕੱਟ ਦੇ ਐਪ ਉੱਤੇ ਪਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਕਈ ਲੜਕੀਆਂ ਨੇ ਮਾਮਲੇ 'ਤੇ ਆਪਣੀ ਗਵਾਹੀ ਦਿੱਤੀ ਹੈ।
ਨਵੀਂ ਦਿੱਲੀ: ਬਾਲੀਵੁੱਡ ਸਿੰਗਰ ਤੇ ਐਕਟਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ ਉੱਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 10 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਵੀ ਡਿਮਾਂਡ ਕੀਤੀ ਹੈ। ਇਹ ਦੋਸ਼ ਪ੍ਰੋਟੈਕਸ਼ਨ ਆਫ ਵੂਮਨ ਫ੍ਰਾਮ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਲੱਗਿਆ ਹੈ। ਸ਼ਾਲਿਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਕਿਸੇ ਜਾਨਵਰ ਵਾਂਗ ਵਤੀਰਾ ਕੀਤਾ ਗਿਆ। ਪੜੋ ਹੋਰ ਖਬਰਾਂ: Tokyo Olympics ਗਏ ਖਿਡਾਰੀਆਂ 'ਚ ਇਨਾਮਾਂ ਦਾ ਮੀਂਹ, ਕਿਸੇ ਨੂੰ ਸਰਕਾਰੀ ਨੌਕਰੀ ਤੇ ਕਿਸੇ ਨੂੰ ਕੈਸ਼ ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਪਤਨੀ ਸ਼ਾਲਿਨੀ ਤਲਵਾਰ ਵਿਆਹ ਦੇ 10 ਸਾਲਾਂ ਬਾਅਦ ਆਪਣੀ ਚੁੱਪੀ ਤੋੜ ਦੇਵੇਗੀ ਤੇ ਉਹ ਭੇਦ ਦੁਨੀਆ ਦੇ ਸਾਹਮਣੇ ਆ ਜਾਣਗੇ, ਜੋ ਹੁਣ ਤੱਕ ਸਿਰਫ ਭੇਦ ਹੀ ਸਨ। ਹਨੀ ਸਿੰਘ ਦਾ ਨਾਮ ਅਮੀਰ ਰੈਪਰਾਂ ’ਚ ਸਿਖਰ ’ਤੇ ਗਿਣਿਆ ਜਾਂਦਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਲਗਭਗ 173 ਕਰੋੜ ਰੁਪਏ ਦੀ ਸੰਪਤੀ ਦਾ ਮਾਲਕ ਹੈ। ਹਨੀ ਸਿੰਘ ਹਰ ਸਾਲ ਲਗਭਗ 42 ਕਰੋੜ ਰੁਪਏ ਦੀ ਕਮਾਈ ਕਰਦਾ ਹੈ। ਪਟੀਸ਼ਨ ’ਚ ਉਸ ਦੀ ਪਤਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਆਪਣੇ ਸ਼ੋਅ ਤੋਂ ਕਰੋੜਾਂ ਰੁਪਏ ਕਮਾਉਂਦਾ ਹੈ। ਪੜੋ ਹੋਰ ਖਬਰਾਂ: 17 ਕੋਰੋਨਾ ਯੋਧਿਆਂ ਦੇ ਪਰਿਵਾਰਾਂ ਨੂੰ ਦਿੱਲੀ ਸਰਕਾਰ ਨੇ ਦਿੱਤਾ 1-1 ਕਰੋੜ ਦਾ ਮੁਆਵਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਕੋਲ 25 ਮਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਹੈ, ਯਾਨੀ ਜੇਕਰ ਇਹ ਭਾਰਤੀ ਕਰੰਸੀ ’ਚ ਦੇਖੀ ਜਾਵੇ ਤਾਂ ਲਗਭਗ 173 ਕਰੋੜ ਰੁਪਏ ਬਣਦੇ ਹਨ। ਹਨੀ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਘਰ ਹਨ। ਨੋਇਡਾ, ਗੁੜਗਾਓਂ, ਦਿੱਲੀ, ਮੁੰਬਈ, ਪੰਜਾਬ ਦੇ ਨਾਲ 3 ਕਰੋੜ ਤੋਂ ਵੱਧ ਕੀਮਤ ਦਾ ਬੰਗਲਾ ਹੈ। ਹਨੀ ਸਿੰਘ ਇਕ ਗਾਣਾ ਗਾਉਣ ਲਈ 15 ਲੱਖ ਰੁਪਏ ਦੀ ਮੋਟੀ ਫੀਸ ਵਸੂਲਦਾ ਹੈ। ਰੈਪਰ ਦੇਸ਼ ਦੇ ਸਭ ਤੋਂ ਵੱਧ ਟੈਕਸ ਭੁਗਤਾਨ ਕਰਨ ਵਾਲੇ ਲੋਕਾਂ ’ਚੋਂ ਇਕ ਹੈ। ਹਨੀ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਇਕ ਆਡੀ ਕਿਊ 7, ਆਡੀ ਆਰ 8, ਜੈਗੁਆਰ, ਰੋਲਸ ਰਾਇਸ, ਬੀ. ਐੱਮ. ਡਬਲਯੂ. ਵਰਗੀਆਂ ਮਹਿੰਗੀਆਂ ਕਾਰਾਂ ਹਨ। ਸ਼ਾਲਿਨੀ ਤਲਵਾਰ ਨੇ ਅਦਾਲਤ ’ਚ ਆਪਣੀ 160 ਪੰਨਿਆਂ ਦੀ ਪਟੀਸ਼ਨ ’ਚ ਹਨੀ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਪਟੀਸ਼ਨ ਦੇ ਨਾਲ ਹਰਜਾਨੇ ਦੀ ਵੀ ਮੰਗ ਕੀਤੀ ਹੈ। ਸ਼ਾਲਿਨੀ ਨੇ ਮੰਗ ਕੀਤੀ ਹੈ ਕਿ ਦਿੱਲੀ ਦਾ ਉਹ ਖੇਤਰ ਜਿਥੇ ਉਹ ਰਹਿ ਰਹੀ ਹੈ। ਉਸ ਘਰ ਦਾ ਕਿਰਾਇਆ 5 ਲੱਖ ਹੈ। ਉਸ ਦੀ ਮੰਗ ਹੈ ਕਿ ਹਨੀ ਸਿੰਘ ਉਸ ਨੂੰ ਇਹ ਰਾਸ਼ੀ ਦੇਵੇ। ਇਸ ਦੇ ਨਾਲ ਉਸ ਨੇ ਆਪਣੇ ਗਹਿਣਿਆਂ ਦੀ ਇਕ ਲੰਮੀ ਸੂਚੀ ਵੀ ਦਿੱਤੀ ਹੈ। ਨਾਲ ਹੀ ਉਸ ਨੇ ਅੰਤਰਿਮ ਹਰਜਾਨੇ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪੜੋ ਹੋਰ ਖਬਰਾਂ: ਪਾਕਿਸਤਾਨ 'ਚ ਹਿੰਦੂ ਮੰਦਰ 'ਚ ਭੰਨ-ਤੋੜ, ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਡਿਪਟੀ ਨੂੰ ਭੇਜਿਆ ਸੰਮਨ ਦੱਸ ਦੇਈਏ ਕਿ ਸ਼ਾਲਿਨੀ ਤਲਵਾਰ ਵਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਨ ਤੋਂ ਬਾਅਦ ਦਿੱਲੀ ਕੋਰਟ ਨੇ ਯੋ ਯੋ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਸ਼ਾਲਿਨੀ ਦੇ ਹੱਕ ’ਚ ਇਕ ਅੰਤਰਿਮ ਆਦੇਸ਼ ਵੀ ਦਿੱਤਾ ਹੈ ਤੇ ਹਨੀ ਸਿੰਘ ਨੂੰ ਉਨ੍ਹਾਂ ਦੀ ਸਾਂਝੀ ਮਲਕੀਅਤ ਵਾਲੀ ਜਾਇਦਾਦ ਦੇ ਮਾਮਲੇ ਦੇ ਨਿਪਟਾਰੇ ਤੋਂ ਰੋਕਿਆ ਹੈ।...
ਨਵੀਂ ਦਿੱਲੀ (ਇੰਟ.)- ਟੋਕੀਓ ਓਲੰਪਿਕ (Tokyo Olympics) ਵਿਚ ਭਾਰਤ ਲਈ ਅਜਿਹੀ ਖ਼ਬਰ ਆਈ ਹੈ, ਜਿਸ ਨੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਂ ਕਰ ਲਿਆ ਹੈ। ਟੋਕੀਓ (Tokyo) 'ਚ ਜਾਰੀ ਓਲੰਪਿਕ ਖੇਡਾਂ (Olympics games) 'ਚ ਇਹ ਭਾਰਤ ਦਾ ਚੌਥਾ ਤਮਗਾ (4th medal) ਹੈ। ਭਾਰਤ ਨੇ 1980 ਤੋਂ ਬਾਅਦ ਹਾਕੀ (Hockey) ਦੇ ਖੇਡ 'ਚ ਓਲੰਪਿਕ 'ਚ ਮੈਡਲ ਜਿੱਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ। 41 ਸਾਲ ਬਾਅਦ ਹਾਕੀ 'ਚ ਮਿਲੀ ਜਿੱਤ ਨੂੰ ਲੈ ਕੇ ਹਰ ਦੇਸ਼ਵਾਸੀ ਬਹੁਤ ਖ਼ੁਸ਼ ਹੈ। ਹਰ ਪਾਸੇ ਪੁਰਸ਼ ਹਾਕੀ ਚੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਲੀਵੁੱਡ ਸਟਾਰਜ਼ ਵਲੋਂ ਵੀ ਇਸ ਇਤਿਹਾਸਕ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ...
ਮੁੰਬਈ: ਬਾਲੀਵੁੱਡ ਅਦਾਕਾਰਾ ਕਾਜੋਲ ਅੱਜ ਆਪਣਾ 46ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। ਕਾਜੋਲ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਵੀ ਪਤਨੀ ਨੂੰ ਖ਼ਾਸ ਅੰਦਾਜ਼ ’ਚ ਜਨਮ ਦਿਨ ਵਿਸ਼ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ’ਤੇ ਇਕ ਬਹੁਤ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ ’ਤੇ ਇਹ ਤਸਵੀਰ ਕੁਝ ਮਿੰਟਾਂ ’ਚ ਵਾਇਰਲ ਹੋ ਗਈ ਹੈ। ਪੜੋ ਹੋਰ ਖਬਰਾਂ: ਅਮਰੀਕਾ 'ਚ ਵਾਪਰਿਆ ਵੱਡਾ ਸੜਕੀ ਹਾਦਸਾ, 10 ਪ੍ਰਵਾਸੀਆਂ ਦੀ 10 ਮੌਤ ਟਵਿੱਟਰ ’ਤੇ ਅਜੇ ਨੇ ਕਾਜੋਲ ਦੇ ਨਾਲ ਇਕ ਬਹੁਤ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰਾਂ ’ਚ ਕਾਜੋਲ ਅਜੇ ਦੇ ਮੋਢੇ ’ਤੇ ਸਿਰ ਰੱਖ ਕੇ ਹੱਸ ਰਹੀ ਹੈ। ਉੱਧਰ ਅਜੇ ਦੇਵਗਨ ਵੀ ਹੱਸਦੇ ਹੋਏ ਨਜ਼ਰ ਆ ਰਹੇ ਹਨ। ਅਜੇ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਤੁਸੀਂ ਮੇਰੇ ਚਿਹਰੇ ’ਤੇ ਮੁਸਕਾਨ ਲਿਆਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਤੁਸੀਂ ਬਹੁਤ ਸਪੈਸ਼ਲ ਹੋ ਅਤੇ ਮੈਂ ਤੁਹਾਡਾ ਜਨਮ ਦਿਨ ਵੀ ਸਪੈਸ਼ਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ’। ਇਸ ਤਸਵੀਰ ’ਚ ਕਾਜੋਲ ਅਤੇ ਅਜੇ ਦੀ ਜੋੜੀ ਬਹੁਤ ਖ਼ੂਬ ਲੱਗ ਰਹੀ ਹੈ। 24 ਫਰਵਰੀ 1999 ਨੂੰ ਹੋਇਆ ਸੀ ਵਿਆਹ ਵਰਣਨਯੋਗ ਹੈ ਕਿ ਲੰਬੇ ਸਮੇਂ ਤੱਕ ਫਿਲਮ ਇੰਡਸਟਰੀ ’ਚ ਕੰਮ ਕਰਨ ਤੋਂ ਬਾਅਦ ਹੁਣ ਕਾਜੋਲ ਆਪਣੇ ਪਤੀ ਅਜੇ ਦੇਵਗਨ ਦੇ ਨਾਲ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ। ਵਿਆਹ ਤੋਂ ਪਹਿਲਾਂ ਉਨ੍ਹਾਂ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਰਹੀ ਹੈ। ਚਾਰ ਸਾਲ ਤੱਕ ਡੇਟ ਕਰਨ ਤੋਂ ਬਾਅਦ 24 ਫਰਵਰੀ 1999 ਨੂੰ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਗਏ ਸਨ। ਕਾਜੋਲ ਅਨੁਸਾਰ ਉਨ੍ਹਾਂ ਨੇ ਇਕ-ਦੂਜੇ ਨਾਲ ਸੈੱਟ ’ਤੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਬਾਅਦ ’ਚ ਕਾਫੀ ਚੰਗੇ ਦੋਸਤ ਬਣ ਗਏ। ਪੜੋ ਹੋਰ ਖਬਰਾਂ: ਪੰਜਾਬ ਸਰਕ...
ਚੰਡੀਗੜ੍ਹ (ਇੰਟ)- ਬਾਲੀਵੁੱਡ ਗਾਇਕ ਅਤੇ ਅਦਾਕਾਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ ਉਸਨੇ 'ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਲਈ ਐਕਟ' ਤਹਿਤ ਪਟੀਸ਼ਨ ਦਿੱਤੀ ਹੈ। ਇਹ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਖੁਸ਼ਖਬਰੀ: ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਸਸਤਾ ਹੋ ਸਕਦੈ ਪੈਟਰੋਲ ਹਨੀ ਸਿੰਘ ਦੀ ਪਤਨੀ ਵਲੋਂ ਦਾਇਰ ਪਟੀਸ਼ਨ ਤੇਜ ਹਜ਼ਾਰੀ ਕੋਰਟ ਮੈਜਿਸਟ੍ਰੇਟ ਤਾਨੀਆ ਸਿੰਘ ਦੇ ਸਾਹਮਣੇ ਪੇਸ਼ ਕੀਤੀ ਗਈ ਸੀ। ਵਕੀਲ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਯਪ ਨੇ ਮੈਜਿਸਟ੍ਰੇਟ ਦੇ ਸਾਹਮਣੇ ਸ਼ਾਲਿਨੀ ਤਲਵਾੜ ਦੀ ਤਰਫੋਂ ਪਟੀਸ਼ਨ ਰੱਖੀ। ਅਦਾਲਤ ਨੇ ਹਨੀ ਸਿੰਘ ਦੇ ਖਿਲਾਫ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਉਸਨੇ ਸਿੰਗਰ ਨੂੰ 28 ਅਗਸਤ ਤੋਂ ਪਹਿਲਾਂ ਜਵਾਬ ਦਾਇਰ ਕਰਨ ਲਈ ਲਿਖਿਆ ਹੈ। ਇਸ ਦੌਰਾਨ ਦੋਵਾਂ ਦੀ ਸਾਂਝੀ ਜਾਇਦਾਦ ਨਾ ਵੇਚਣ ਅਤੇ ਔਰਤ ਦੀ ਜਾਇਦਾਦ ਨਾਲ ਛੇੜਛਾੜ ਨਾ ਕਰਨ 'ਤੇ ਵੀ ਹਨੀ ਸਿੰਘ ਉੱਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਸ਼ਾਲਿਨੀ ਤਲਵਾੜ ਦੇ ਹੱਕ ਵਿਚ ਦਿੱਤਾ ਗਿਆ ਹੈ। ਪੜੋ ਹੋਰ ਖਬਰਾਂ: Tokyo Olympics 2020: ਸ਼ਾਟਪੁਟਰ ਤੇਜਿੰਦਰਪਾਲ ਮੈਡਲ ਰੇਸ ਤੋਂ ਬਾਹਰ ਪਤਨੀ ਸ਼ਾਲਿਨੀ ਨੇ ਗੰਭੀਰ ਲਗਾਏ ਦੋਸ਼ਹਨੀ ਸਿੰਘ ਦੀ ਪਤਨੀ ਨੇ ਸਿੰਗਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸ਼ਾਲਿਨੀ ਨੇ ਹਨੀ ਸਿੰਘ 'ਤੇ ਉਸਦੇ ਮਾਪਿਆਂ ਅਤੇ ਭੈਣ ਸਮੇਤ ਸਰੀਰਕ ਹਿੰਸਾ, ਜਿਨਸੀ ਹਿੰਸਾ, ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਜਾਇਦਾਦ ਉਸ ਨੂੰ ਵਾਪਸ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੀ ਸੰਪਤੀ ਉਸ ਦੇ ਅਤੇ ਹਨੀ ਸਿੰਘ ਦੇ ਨਾਂ 'ਤੇ ਹੈ, ਉਸ ਨੂੰ ਵੇਚਣ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਪੜੋ ਹੋਰ ਖਬਰਾਂ: ਕੋਟਕਪੂਰਾ ਮਾਮਲੇ ’ਚ ਸੁਮੇਧ ਸੈਣੀ ਨੂੰ ਰਾਹਤ, ਕਿਸੇ ਵੀ ਜਾਂਚ ਤੋਂ ਪਹਿਲਾਂ ਦੇਣਾ ਪਵੇਗਾ ਨੋਟਿਸ ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਨੇ 20 ਸਾਲਾਂ ਦੀ ਦੋਸਤੀ ਅਤੇ ਪਿਆਰ ਦੇ ਬਾਅਦ ਸਾਲ 2011 ਵਿਚ ਵਿਆਹ ਕੀਤਾ ਸੀ। ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਦੋਵਾਂ ਦਾ ਵਿਆਹ ਦਿੱਲੀ ਦੇ ਫਾਰਮ ਹਾਊਸ ਵਿਚ ਹੋਇਆ। ਹਾਲਾਂਕਿ ਇਸ ਵਿਆਹ ਬਾਰੇ ਬਾਹਰ ਦੇ ਲੋਕਾਂ ਨੂੰ ਕੋਈ ਖ਼ਬਰ ਨਹੀਂ ਸੀ। ਇਸ ਵਿਚਕਾਰ ਹਨੀ ਸਿੰਘ ਦਾ ਨਾਂ 'ਫਿਅਰ ਫੈਕਟਰ-ਖਤਰੋਂ ਕੇ ਖਿਲਾੜੀ 5' ਦੀ ਪ੍ਰਤੀਯੋਗੀ ਡਾਇਨਾ ਉੱਪਲ ਨਾਲ ਵੀ ਜੁੜਿਆ ਸੀ, ਪਰ ਹਨੀ ਅਤੇ ਸ਼ਾਲਿਨੀ ਦਾ ਰਿਸ਼ਤਾ ਨਹੀਂ ਬਦਲਿਆ। ਇਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ ਅਤੇ ਹਨੀ ਦਾ ਡਾਇਨਾ ਨਾਲ ਰਿਸ਼ਤਾ ਖਤਮ ਹੋ ਗਿਆ।...
ਨਵੀਂ ਦਿੱਲੀ (ਇੰਟ.)- ਹਾਈਕੋਰਟ (High Court) ਵਿਚ ਰਾਜ ਕੁੰਦਰਾ (Raj kundra) ਨੇ ਆਪਣੀ ਗ੍ਰਿਫਤਾਰੀ (Arrest) ਨੂੰ ਨਾਜਾਇਜ਼ ਦੱਸਦੇ ਹੋਏ ਰਿਟ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਤਹਿਤ ਸਰਕਾਰੀ ਵਕੀਲ (Public prosecutor) ਨੇ ਕਈ ਖੁਲਾਸੇ ਕੀਤੇ ਅਤੇ ਸਬੂਤਾਂ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਬਿਲਕੁਲ ਸਹੀ ਸੀ, ਅਤੇ ਕਿਉਂ ਜ਼ਰੂਰੀ ਸੀ। ਉਨ੍ਹਾਂ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਯੂਜ਼ਰਸ ਫਾਈਲਸ, ਈ-ਮੇਲਸ, ਮੈਸੇਜਸ, ਫੇਸਟਾਈਮ, ਇੰਟਰਨੈੱਟ ਬਰਾਉਜ਼ਿੰਗ ਹਿਸਟਰੀ ਮਿਲੀ ਹੈ ਜਿਸ ਵਿਚ ਸਬਸਕਰਾਈਬਰ ਡਿਟੇਲਸ ਅਤੇ ਵੱਖ-ਵੱਖ ਤਰ੍ਹਾਂ ਦੇ ਇਨਵਾਇਸ ਵੀ ਮਿਲੀਆਂ ਹਨ। read this- ਕੋਰੋਨਾ ਕਾਰਣ ਜਾਨ ਗਵਾਉਣ ਵਾਲੇ 101 ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਮਾਲੀ ਸਹਾਇਤਾ ਡਿਲੀਟ ਕਰ ਦਿਤਾ ਬਹੁਤਾ ਡਾਟਾਅਦਾਲਤ ਦੇ ਸਾਹਮਣੇ ਜਵਾਬ ਦਾਖ਼ਲ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਜਦੋਂ ਮੁਲਜ਼ਮ ਸਬੂਤਾਂ ਨੂੰ ਖ਼ਤਮ ਕਰ ਰਿਹਾ ਹੋਵੇ ਤਾਂ ਉਹ ਤਮਾਸ਼ਬੀਨ ਨਹੀਂ ਬਣ ਸਕਦੀ। ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ, ਜਿਸ 'ਚੋਂ ਕੁਝ ਈਮੇਲ ਬਰਾਮਦ ਕਰਨ 'ਚ ਸਫ਼ਲਤਾ ਮਿਲੀ ਹੈ। ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਏਜੰਸੀ ਨੂੰ ਕੁਝ ਵ੍ਹਟਸਐਪ ਚੈਟ ਮਿਲੇ ਹਨ, ਜਿਨ੍ਹਾਂ 'ਚ ਰਾਜ ਕੁੰਦਰਾ, ਸਹਿਯੋਗੀ ਰਯਾਨ ਥੋਰਪੇ ਤੇ ਪ੍ਰਦੀਪ ਬਖਸ਼ੀ ਬਾਲੀਫੇਮ ਬਾਰੇ ਚਰਚਾ ਕਰ ਰਹੇ ਹਨ। ਪੁਲਸ ਨੂੰ ਰਾਜ ਕੁੰਦਰਾ ਦੇ ਲੈਪਟਾਪ 'ਚੋਂ ਦਸਤਾਵੇਜ਼ (ਪਾਵਰ ਪੁਆਇੰਟ ਪ੍ਰਿਜ਼ੈਂਟੇਸ਼ਨ) ਵੀ ਮ...
ਨਵੀਂ ਦਿੱਲੀ (ਇੰਟ): ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਬੁਰੇ ਦਿਨਾਂ ਤੋਂ ਲੰਘ ਰਹੀ ਹੈ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਪੋਰਨਾਗ੍ਰਾਫੀ ਕੇਸ ਵਿਚ ਜੇਲ ਵਿਚ ਹੈ। ਅਜਿਹੇ ਵਿਚ ਸ਼ਿਲਪਾ ਸ਼ੈੱਟੀ ਉੱਤੇ ਕਈ ਦੋਸ਼ ਲਗਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਲੈ ਕੇ ਕਈ ਅਫਵਾਹਾਂ ਵੀ ਉੜ ਰਹੀਆਂ ਹਨ। ਹੁਣ ਸ਼ਿਲਪਾ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ-ਨਾਲ ਆਪਣੀ ਟ੍ਰੋਲਿੰਗ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਅਜੇ ਚੁੱਪ ਹਨ ਤੇ ਅੱਗੇ ਵੀ ਚੁੱਪ ਰਹੇਗੀ ਤੇ ਸਮੇਂ ਦੇ ਨਾਲ ਸਾਰਿਆਂ ਸਾਹਮਣੇ ਸੱਚ ਖੁਦ ਹੀ ਆ ਜਾਵੇਗਾ। My statement. pic.twitter.com/AAHb2STNNh — SHILPA SHETTY KUNDRA (@TheShilpaShetty) August 2, 2021 Read more: ਭਾਰਤੀ ਸ਼ੇਰਨੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੈਮੀਫਾਇਨਲ 'ਚ ਪਹੁੰਚੀ ਮਹਿਲਾ ਹਾਕੀ ਟੀਮ ਸ਼ਿਲਪਾ ਨੇ ਜਾਰੀ ਕੀਤਾ ਬਿਆਨਸ਼ਿਲਪਾ ਨੇ ਲੰਬੇ ਨੋਟ ਵਿਚ ਲਿਖਿਆ ਕਿ ਹਾਂ ਪਿਛਲੇ ਕੁਝ ਦਿਨ ਹਰ ਤਰ੍ਹਾਂ ਨਾਲ ਮੁਸ਼ਕਿਲਾਂ ਭਰੇ ਰਹੇ ਹਨ। ਕਈ ਅਫਵਾਹਾਂ ਤੇ ਦੋਸ਼ ਸਾਡੇ ਉੱਤੇ ਲੱਗ ਰਹੇ ਹਨ। ਮੀਡੀਆ ਤੇ ਮੇਰੇ ਸ਼ੁੱਭਚਿੰਤਕਾਂ ਨੇ ਮੇਰੇ ਬਾਰੇ ਕਈ ਗੱਲਾਂ ਕਹੀਆਂ ਹਨ। ਮੈਨੂੰ ਹੀ ਨਹੀਂ ਬਲਕਿ ਮੇਰੇ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ ਤੇ ਸਾਡੇ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਮੇਰੇ ਸਟੈਂਡ ਇਹ ਹੈ ਕਿ ਮੈਂ ਅਜੇ ਤੱਕ ਕੁਝ ਨਹੀਂ ਕਿਹਾ ਹੈ ਤੇ ਮੈਂ ਇਸ ਮਾਮਲੇ ਵਿਚ ਅੱਗੇ ਵੀ ਚੁੱਪ ਰਹਿਣ ਵਾਲੀ ਹਾਂ। ਤਾਂ ਮੇਰੇ ਨਾਂ ਉੱਤੇ ਝੂਠੀਆਂ ਗੱਲਾਂ ਨਾ ਬਣਾਓ। ਉਨ੍ਹਾਂ ਅੱਗੇ ਕਿਹਾ ਕਿ ਇਕ ਸੈਲੀਬ੍ਰਿਟੀ ਵਜੋਂ ਮੇਰੀ ਫਿਲਾਸਫੀ ਹੈ 'ਕਦੇ ਸ਼ਿਕਾਇਤ ਨਾ ਕਰੋ ਤੇ ਕਦੇ ਸਫਾਈ ਨਾ ਦਿਓ'। ਮੈਂ ਬੱਸ ਇਹੀ ਕਹਾਂਗੀ ਕਿ ਅਜੇ ਜਾਂਚ ਚੱਲ ਰਹੀ ਹੈ। ਮੈ...
ਚੰਡੀਗੜ੍ਹ (ਹਰਲੀਨ): ਸ਼੍ਰੇਆ ਘੋਸ਼ਾਲ (Shreya Ghoshal) ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ। ਪ੍ਰਸ਼ੰਸਕ ਸ਼੍ਰੇਆ ਦੀ ਸੁਰੀਲੀ ਆਵਾਜ਼ ਨੂੰ ਪਸੰਦ ਕਰਦੇ ਹਨ ਅਤੇ ਬੇਸਬਰੀ ਨਾਲ ਉਸਦੇ ਗਾਣੇ ਦੀ ਉਡੀਕ ਕਰਦੇ ਹਨ। ਸ਼੍ਰੇਆ ਮਾਂ ਬਣਨ ਤੋਂ ਬਾਅਦ ਕੁਝ ਸਮੇਂ ਲਈ ਇੰਡਸਟਰੀ ਤੋਂ ਦੂਰ ਸੀ, ਪਰ ਹਾਲ ਹੀ ਵਿੱਚ ਗਾਇਕਾ ਨੇ ਫਿਲਮ ‘ਮੀਮੀ’ (Mimi) ਵਿੱਚ 'ਪਰਮ ਸੁੰਦਰੀ' ਗੀਤ ਨਾਲ ਵਾਪਸੀ ਕੀਤੀ। ਸ਼੍ਰੇਆ ਦਾ ਇਹ ਗਾਣਾ ਉਸ ਦੇ ਪ੍ਰਸ਼ੰਸਕਾਂ ਦੁਆਰਾ ਵੀ ਪਸੰਦ ਕੀਤਾ ਜਾ ਰਿਹਾ ਹੈ। Read this: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਕੁਆਟਰ ਫਾਈਨਲ 'ਚ ਹਾਰੇ ਸਤੀਸ਼ ਕੁਮਾਰ ਸ਼੍ਰੇਆ ਘੋਸ਼ਾਲ (Shreya Ghoshal)ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੇ ਤਾਜ਼ਾ ਰਿਲੀਜ਼ ਹੋਏ ਗਾਣੇ “ਪਰਮ ਸੁੰਦਰੀ” ‘ਤੇ ਸ਼ਾਨਦਾਰ ਐਕ੍ਸਪ੍ਰੈਸ਼ਨ ਦਿੰਦੀ ਦਿਖਾਈ ਦੇ ਰਹੀ ਹੈ। ਸ਼੍ਰੇਆ ਗਾਇਕੀ 'ਚ ਪਹਿਲੇ ਨੰਬਰ 'ਤੇ ਹੈ, ਪਰ ਜਿਸ ਤਰ੍ਹਾਂ ਉਸ ਨੇ ਇਸ ਗੀਤ 'ਤੇ ਐਕਸਪ੍ਰੈਸ਼ਨ ਦਿੱਤਾ ਹੈ, ਉਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਸ਼੍ਰੇਆ ਜਿਸ ਸੰਪੂਰਨਤਾ ਨਾਲ ਇਸ ਗਾਣੇ 'ਤੇ ਐਕਸਪ੍ਰੈਸ਼ਨ ਦੇ ਰਹੀ ਹੈ, ਉਸ ਨੂੰ ਵੇਖਦਿਆਂ, ਲੋਕਾਂ ਨੇ ਉਸਦੀ ਅਦਾਕਾਰੀ ਦੀ ਪ੍ਰਤਿਭਾ ਦੀ ਵੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ ਹੈ. ਕੁਝ ਲੋਕ ਉਸਨੂੰ ਇਸ ਗਾਣੇ ਵਿੱਚ ਦਿਖਾਈ ਗਈ ਕ੍ਰਿਤੀ ਸੈਨਨ ਨਾਲੋਂ ਬਿਹਤਰ ਦੱਸ ਰਹੇ ਹਨ। ਸ਼੍ਰੇਆ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿ...
ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ (Ranveer Singh) ਮੁੜ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਬੀਤੇ ਦਿਨੀ ਉਨ੍ਹਾਂ ਦੋਵਾਂ ਨੂੰ ਮੁੰਬਈ ਦੇ ਖਾਰ ਸਥਿਤ ਹਿੰਦੂਜਾ ਹਸਪਤਾਲ ਦੇ ਬਾਹਰ ਦੇਖਿਆ ਗਿਆ। ਉਦੋਂ ਤੋਂ ਹੀ ਦੀਪਿਕਾ ਦੇ ਪ੍ਰੇਗਨੈਂਟ ਹੋਣ ਦੀਆਂ ਅਫਵਾਹਾਂ ਇੰਟਰਨੈਟ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਫੈਨਸ ਮਸ਼ਹੂਰ ਕਪਲ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਤ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। READ THIS: ਦਿੱਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗੈਂਗਸਟਰ ਕਾਲਾ ਜਠੇੜੀ ਨੂੰ ਕੀਤਾ ਗ੍ਰਿਫਤਾਰ ਪਰ ਅਜੇ ਤੱਕ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਹਸਪਤਾਲ ਜਾਣ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਸਪਤਾਲ ਦੇ ਬਾਹਰ, ਰਣਵੀਰ ਸਿੰਘ ਚਿੱਟੇ ਰੰਗ ਦੀ ਟੀ-ਸ਼ਰਟ, ਕਾਲੇ ਸਨਗਲਾਸ ਅਤੇ ਕਾਲੇ-ਪੀਲੇ ਰੰਗ ਦੀ ਪ੍ਰਿੰਟਿਡ ਟੋਪੀ ਵਿੱਚ ਪਹਿਲਾਂ ਵਾਂਗ ਕੂਲ ਲੱਗ ਰਹੇ ਸਨ, ਜਦਕਿ ਦੀਪਿਕਾ ਬਲੈਕ ਟੌਪ ਅਤੇ ਸ਼ੇਡਸ ਵਿੱਚ ਖੂਬਸੂਰਤ ਲੱਗ ...
ਮੁੰਬਈ: ਕ੍ਰਿਤੀ ਸੇਨਨ (Kriti Sanon) ਅਤੇ ਪੰਕਜ ਤ੍ਰਿਪਾਠੀ (Pankaj Tripathi) ਦੇ ਫੈਨਸ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਅੱਜ ਇਸ ਮਹੀਨੇ ਦੀ ਮੋਸਟ ਅਵੇਟਿਡ ਫਿਲਮ (Mimi') 'ਮੀਮੀ'' ਰਿਲੀਜ਼ ਹੋਈ। ਫਿਲਮ ਓਟੀਟੀ ਪਲੇਟਫਾਰਮਸ ਨੈੱਟਫਲਿਕਸ ਅਤੇ ਜੀਓ ਸਿਨੇਮਾ 'ਤੇ 30 ਜੁਲਾਈ, 2021 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਪ੍ਰਸ਼ੰਸਕਾਂ ਨੂੰ ਹੈਰਾਨ ਕਰਦਿਆਂ ਫਿਲਮ ਨਿਰਧਾਰਤ ਮਿਤੀ ਤੋਂ ਪਹਿਲਾਂ ਰਿਲੀਜ਼ ਕੀਤੀ ਗਈ ਹੈ। Read this: ਗੁਰਨਾਮ ਸਿੰਘ ਚੜੂਨੀ ਮਗਰੋਂ ਰੁਲਦੂ ਸਿੰਘ ਮਾਨਸਾ ਸਸਪੈਂਡ, ਫਿਰ ਦਿੱਤਾ ਵੱਡਾ ਬਿਆਨ ਦੱਸ ਦੇਈਏ ਕਿ ਕਿਹਾ ਜਾ ਰਿਹਾ ਹੈ ਕਿ ਕ੍ਰਿਤੀ ਸਨਨ ਅਤੇ ਪੰਕਜ ਤ੍ਰਿਪਾਠੀ ਸਟਾਰਰ ਫਿਲਮ Mimi ਲੀਕ ਹੋ ਗਈ ਹੈ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਨਿਰਮਾਤਾਵਾਂ ਨੇ ਨਿਰਧਾਰਤ ਮਿਤੀ ਤੋਂ ਪਹਿਲਾਂ ਹੀ ਫਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਫਿਲਮ ਰਿਲੀਜ਼ ਹੋ ਗਈ ਹੈ। ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਟਵਿੱਟਰ 'ਤੇ ਪੰਕਜ ਤ੍ਰਿਪਾਠੀ ਦੀ ਇਕ ਵੀਡੀਓ ਸਾਂਝੀ ਕੀਤੀ ਜਿਸ ਨਾਲ ਦਰਸ਼ਕਾਂ ਨੂੰ ਇਸਦੀ ਸ਼ੁਰੂਆਤੀ ਰਿਲੀਜ਼ ਅਤੇ ਇਸ ਦੇ ਪਿੱਛੇ ਦੇ ਕਾਰ...
ਮੁੰਬਈ: - ਭਾਰਤ (India) ਨੇ ਟੋਕੀਓ ਓਲੰਪਿਕ (Tokyo Olympics) ਵਿਚ ਆਪਣੇ ਮੈਡਲ (Medal) ਦਾ ਖਾਤਾ ਸਿਲਵਰ (Silver) ਦੇ ਨਾਲ ਖੋਲਿਆ ਹੈ। ਭਾਰਤ ਵੱਲੋਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਦਾ ਨਾਮ ਕਾਫੀ ਚਰਚਾ 'ਚ ਹੈ। ਮਹਿਲਾ ਭਾਰ ਤੋਲਕ ਮੀਰਾਬਾਈ ਚਾਨੂੰ (Mirabai Chanu) ਨੇ ਭਾਰਤ ਨੂੰ 49 ਕਿਲੋਗ੍ਰਾਮ ਮਹਿਲਾ ਵੇਟਲਿਫਟਿੰਗ (Women's weightlifting) ਵਿਚ ਇਹ ਤਮਗਾ ਦਿਵਾਇਆ। Read this: ਕੋਰੋਨਾ ਦੀ ਤੀਜੀ ਲਹਿਰ ਲਈ ਤਿਆਰ ਹੈ ਸਿਹਤ ਵਿਭਾਗ: ਬਲਬੀਰ ਸਿੰਘ ਸਿੱਧੂ ਮੀਰਾਬਾਈ ਚਾਨੂ ਤੋਂ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਕਾਫੀ ਪ੍ਰਭਾਵਿਤ ਹੋ ਗਏ। ਟਾਈਗਰ ਸ਼ਰਾਫ਼ ਨੇ 140 ਕਿੱਲੋ ਵਜ਼ਨ ਚੁੱਕ ਕੇ ਮੀਰਾਬਾਈ ...
ਖੰਨਾ: ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ (Sardool sikander) ਦੀ ਮੌਤ ਮਗਰੋਂ ਪੰਜਾਬ ਭਰ ਦੇ ਕਲਾਕਾਰਾਂ ਨੇ ਇਕੱਠੇ ਹੋ ਕੇ ਸਰਦੂਲ ਦੀ ਪਤਨੀ (Amar Noorie) ਅਮਰ ਨੂਰੀ ਨੂੰ ਆਪਣਾ ਪ੍ਰਧਾਨ ਬਣਾਇਆ। ਗੁਰੂ ਪੂਰਨਿਮਾ ਦੇ ਦਿਹਾੜੇ ਤੇ ਉਹਨਾਂ ਨੂੰ ਇਹ ਮਾਣ ਬਖਸ਼ਿਆ ਗਿਆ ਕਿਉਂਕਿ ਸਰਦੂਲ ਸੰਗੀਤ ਦੀ ਦੁਨੀਆਂ 'ਚ ਗੁਰੂ ਦਾ ਰੁਤਬਾ ਰੱਖਦੇ ਸੀ। ਖੰਨਾ ਸਥਿਤ ਸਰਦੂਲ ਦੇ ਨਿਵਾਸ ਉੱਪਰ ਪਹੁੰਚੇ ਵਧੇਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਅਤੇ ਅਮਰ ਨੂਰੀ ਨੂੰ ਪ੍ਰਧਾਨ ਚੁਣਿਆ। ਅਮਰ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਜੀ ਦੇ ਵਿਛੋੜੇ ਮਗਰੋਂ ਇੱਕ ਮਹੀਨੇ ਤੋਂ ਹੀ ਸਾਰੇ ਸਲਾਹ ਕਰ ਰਹੇ ਸੀ। ਸਾਰੇ ਸੀਨੀਅਰਾਂ ਨੇ ਫੈਸਲਾ ਕੀਤਾ ਹੈ ਉਹ ਮਨਜੂਰ ਹੈ। ਉਹਨਾਂ ਨੇ ਜੋ ਵੀ ਫੈਸਲਾ ਕੀਤਾ ਹੈ ਸੋਚ ਸਮਝ ਕੇ ਕੀਤਾ ਹੈ। Read this : ਸਿੱਧੂ ਦੀ ਤਾਜਪੋਸ਼ੀ ਮੌਕੇ 'ਤੇ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ, ਸਿੱਧੂ ਦੇ ਪਿਤਾ ਮੈਨੂੰ ਲਿਆਏ ਸਿਆਸਤ 'ਚ ਉਹ ਵੀ ਇਹੀ ਚਾਹੁੰਦੇ ਸੀ ਕਿ ਕਲਾਕਾਰਾਂ ਦੇ ਵਿੱਚ ਹੀ ਉਹਨਾਂ ਦੀ ਜਿੰਦਗੀ ਰਹੇ। ਸਰਦੂਲ ਵੀ ਇਹੀ ਚਾਹੁੰਦੇ ਸੀ। ਉਹ ਕਾਫੀ ਸਮੇਂ ਤੋਂ ਅਪਸੈੱਟ ਸੀ। ਇਹਨਾਂ ਸਾਰੇ ਕਲਾਕਾਰਾਂ ਨੇ ਉਹਨਾਂ ਨੂੰ ਕੰਮ ਲਾਇਆ ਜਦੋਂ ਉਹ ਕੰਮ ਕਰਨਗੇ ਤਾਂ ਸਰਦੂਲ ਜੀ ਰੂਹ ਨੂੰ ਵੀ ਸਕੂਨ ਮਿਲੇਗਾ। ਉਹ ਸੇਵਾਦਾਰ ਬਣ ਕੇ ਕੰਮ ਕਰਨਗੇ। ਜਿਵੇਂ ਉਹਨਾਂ ਨੂੰ ਹੁਕਮ ਲਾਇਆ ਜਾਵੇਗਾ ਉਵੇਂ ਸੇਵਾ ਕਰਨਗੇ। ਵਧੀਆ ਸਾਹਿਤ ਤੇ ਸੰਗੀਤ ਜੋ ਸਰਦੂਲ ਦੇ ਨਾਲ ਰਹਿ ਕੇ ਸਿੱਖਿਆ, ਜੋ ਉਹਨਾਂ ਦੀ ਰੂਹ ਸੀ ਜੋ ਉਹ ਕਲਾਕਾਰਾਂ ਲਈ ਕਰਨਾ ਚਾਹੁੰਦੇ ਸੀ, ਕਿਸ ਤਰ੍ਹਾਂ ਦੀ ਸ਼ਬਦਾਵਲੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਸਤਿਕਾਰ ਹੋਣਾ ਚਾਹੀਦਾ, ਇਹਨਾਂ ਸਾਰੀਆਂ ਚੀਜਾਂ ਦੇਖ ਕੇ ਉਹ ਕੰਮ ਕਰਨਗੇ। ਕੋਸ਼ਿਸ਼ ਕੀਤੀ ਜਾਵੇਗੀ ਕਿ ਵਾਹਿਗੁਰੂ ਸੁਮੱਤ ਬਖਸੇਗਾ ਕਿ ਉਹ ਚੰਗੇ ਰਸਤੇ ਚੱਲ ਕੇ ਕੰਮ ਕਰਨ ਅਤੇ ਜਦੋਂ ਉਹ ਦੁਨੀਆਂ ਤੋਂ ਵਿਦਾ ਹੋਣ ਤਾਂ ਸਾਰੇ ਕਲਾਕਾਰ ਤੇ ਲੇਖਕ ਉਹਨਾਂ ਦੀ ਤਾਰੀਫ ਕਰਨ। ਇਹੀ ਸਭ ਤੋਂ ਨੇੜੇ ਦਾ ਰਸਤਾ ਹੈ ਜੋ ਰੱਬ ਨਾਲ ਮਿਲਾਪ ਕਰਾਉਂਦਾ ਹੈ। ਸ਼ਬਦ ਦੇ ਰਾਹੀਂ ਹੀ ਗੁੱਸਾ, ਪ੍ਰੇਮ, ਵਿਰਾਗ ਪੈਦਾ ਹੁੰਦਾ ਹੈ। ਸਾਹਿਤ ਤੇ ਸੰਗੀਤ ਨੂੰ ਉੱਚਾ ਰੱਖਣ ਲਈ ਕੰਮ ਕੀਤਾ ਜਾਵੇਗਾ। Read this : ਪੰਜਾਬ ਭਵਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਲਈ ਪਹੁੰਚੇ ਮੁੱਖ ਮੰਤਰੀ ਕੈਪਟਨ, ਨਵਜੋਤ ਸਿੱਧੂ ਤੇ ਹੋਰ ਕਾਂਗਰਸੀ ਵਰਕਰ ਪੰਜਾਬੀ ਗਾਇਕ ਜਸਵੀਰ ਜੱਸੀ (Jasvir Jassi) ਨੇ ...
ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਇੱਕ ਆਨਲਾਈਨ ਐਪ ਰਾਹੀਂ ਪੋਰਨ ਫਿਲਮਾਂ ਬਣਾਉਣ ਅਤੇ ਪਬਲਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਹੁਣ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਤੱਕ ਪਹੁੰਚ ਕੀਤੀ ਗਈ ਹੈ। ਬੀਤੇ ਦਿਨੀ ਮੁੰਬਈ ਪੁਲਿਸ ਦੀ ਪ੍ਰਾਪਰਟੀ ਸੇਲ ਦੀ ਟੀਮ ਨੇ ਅਭਿਨੇਤਰੀ ਤੋਂ ਤਕਰੀਬਨ 6 ਘੰਟੇ ਤੱਕ ਪੁੱਛਗਿਛ ਕੀਤੀ। ਪੁਲਿਸ ਸੂਤਰਾਂ ਦੇ ਮੁਤਾਬਕ, ਅਭਿਨੇਤਰੀ ਨੇ ਪੁੱਛਗਿਛ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਵਿਆਨ ਕੰਪਨੀ (Viaan Company) ਪਿਛਲੇ ਸਾਲ ਹੀ ਛੱਡ ਦਿੱਤੀ ਸੀ। Read this- ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ 'ਤੇ ਬੋਲੇ ਜਸਟਿਨ ਟਰੂਡੋ ਸ਼ਿਲਪਾ ਨੇ ਕਿਹਾ ਹੈ ਕਿ ਹਾਟਸ਼ਾਟ ਐਪ (Hotshot App) ਕੀ ਹੈ ਅਤੇ ਕਿਸ ਤਰ੍ਹਾਂ ਕੰਮ ਕਰਦੀ ਸੀ, ਇਹ ਉਨ੍ਹਾਂ ਨੂੰ ਨਹੀਂ ਪਤਾ ਸੀ। ਉਹ ਬਸ ਇੰਨਾ ਹੀ ਜਾਣਦੀ ਸੀ ਕਿ ਉਨ੍ਹਾਂ ਦੇ ਪਤੀ ਦੀ ਕੰਪਨੀ ਵੇਬਸੀਰਿਜ ਅਤੇ ਸ਼ਾਰਟ ਫਿਲਮਾਂ ਬਣਾਉਂਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਰਾਟਿਕਾ, ਪੋਰਨ ਨਾਲੋਂ ਵੱਖ ਹੈ ਅਤੇ ਉਨ੍ਹਾਂ ਦੇ ਪਤੀ ਨਿਰਦੋਸ਼ ਹਨ। ਉਨ੍ਹਾਂ ਦੇ ਪਾਰਟਨਰ ਅਤੇ ਕੁੰਦਰਾ ਦੇ ਸਾਲੇ ਪ੍ਰਦੀਪ ਬਕਸ਼ੀ ਨੇ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ। ਅਕਾਉਂਟ ਵਿੱਚ ਪੈਸੇ ਟਰਾਂਸਫਰ ਕਰਨ ਦੇ ਸਵਾਲ ਉੱਤੇ ਅਭਿਨੇਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀ...
ਵਾਸ਼ਿੰਗਟਨ (ਇੰਟ.)- ਪੌਪ ਸਿੰਗਰ ਸੇਲੇਨਾ ਗੋਮੇਜ਼ (Pop singer Selena Gomez) 22 ਜੁਲਾਈ ਨੂੰ ਜਨਮ ਦਿਨ ਮਨਾਉਂਦੀ ਹੈ। ਸੇਲੇਨਾ ਗੋਮੇਜ ਦੀ ਉਮਰ 28 ਸਾਲ ਹੈ। ਉਹ ਇਕ ਬਿਹਤਰੀਨ ਗਾਇਕ (The best singer) ਅਤੇ ਅਦਾਕਾਰ ਹੈ। ਸੇਲੇਨਾ ਨੇ ਗੁੱਡ ਫਾਰ ਯੂ, 'ਸੇਮ ਓਲਡ ਲਵ' ਅਤੇ ਬੈਕ ਟੂ ਯੂ ਵਰਗੇ ਕਈ ਹਿੱਟ ਗੀਤ ਗਾਏ ਹਨ। ਸਾਲ 2013 ਵਿਚ ਸੇਲੇਨਾ ਨੇ ਆਪਣਾ ਪਹਿਲਾ ਸਿੰਗਲ ਐਲਬਮ (Single album) ਲਾਂਚ ਕੀਤੀ। ਇਸ ਐਲਬਮ 'ਕਮ ਐਂਡ ਗੈੱਟ ਇਟ' ਨੇ ਧਮਾਲ ਮਚਾ ਦਿੱਤੀ ਸੀ। ਸੇਲੇਨਾ ਨੇ ਪਹਿਲਾਂ ਜਸਟਿਨ ਬੀਬਰ (Justin Bieber) ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਖੂਬ ਸੁਰਖੀਆਂ ਖੱਟੀਆਂ ਸਨ। ...
ਚੰਡੀਗੜ੍ਹ (ਇੰਟ,)- ਪੰਜਾਬੀ ਦੇ ਨਾਮਵਰ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਇਕ ਵੀਡੀਓ ਵਿਚ ਕੀਤੀ ਹੈ, ਜੋ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਮਲਕੀਤ ਸਿੰਘ ਨੇ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਮੇਰੇ ਅਕਾਊਂਟ ਤੋਂ ਕੋਈ ਵੀ ਮੈਸੇਜ ਆਉਂਦਾ ਹੈ ਤਾਂ ਉਸ ਦਾ ਰਿਪਲਾਈ ਨਾ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਇੱਕ ਆਨਲਾਈਨ ਐਪ ਰਾਹੀਂ ਪੋਰਨ ਫਿਲਮਾਂ ਬਣਾਉਣ ਅਤੇ ਪਬਲਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵਿਚਕਾਰ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੇ ਉਸ ਨੂੰ 'ਅਹਿਮ ਸਾਜ਼ਿਸ਼ਕਰਤਾ' ਵੀ ਦੱਸਿਆ ਹੈ। ਇਸ ਵਿਚਾਲੇ ਅੱਜ ਰਾਜ ਕੁੰਦਰਾ ਦੇ ਸਪੋਰਟ 'ਚ ਸਿੰਗਰ ਮੀਕਾ ਸਿੰਘ ਅੱਗੇ ਆਏ ਹਨ। Read this- 15 ਅਗਸਤ ਤੋਂ ਪਹਿਲਾਂ ਦਿੱਲੀ ਵਿਚ ਅੱਤਵਾਦੀ ਹਮਲੇ ਦਾ ਅਲਰਟ! ਵਧਾਈ ਸੁਰੱਖਿਆ ਮੀਕਾ ਸਿੰਘ (Mika singh) ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸਨੇ ਰਾਜ ਦੇ ਐਪ ਵਿੱਚੋਂ ਇੱਕ ਵੀਡੀਓ ਵੇਖਿਆ ਹੈ। ਮੀਕਾ ਸਿੰਘ ਨੇ ਮੁੰਬਈ ਵਿੱਚ ਪਪਰਾਜ਼ੀ ਨਾਲ ਗੱਲਬਾਤ ਕਰਦਿਆਂ ਆਪਣੀ ਪ੍ਰਤੀਕ੍ਰਿਆ ਦਿੱਤੀ। ਮੀਕਾ ਸਿੰਘ ਨੇ ਰਾਜ ਕੁੰਦਰਾ ਨੂੰ 'ਚੰਗਾ ਆਦਮੀ' ਦੱਸਿਆ। ਮੀਕਾ ਸਿੰਘ ਨੇ ਕਿਹਾ, "ਮੈਂ ਬੱਸ ਇਹ ਵੇਖਣ ਲਈ ਇੰਤਜ਼ਾਰ ਕਰ ਰਿਹਾ ਹਾਂ ਕਿ ਕੀ ਵਾਪਰੇਗਾ। ਦੇਖਦੇ ਹਾਂ। ਜੋ ਕੁਝ ਵੀ ਹੋਏਗਾ ਉਹ ਚੰਗਾ ਹੋਵੇਗਾ, ਮੈਨੂੰ ਉਸਦੇ ਐਪ ਬਾਰੇ ਜ਼ਿਆਦਾ ਪਤਾ ਨਹੀਂ ਹੈ। ਮੈਂ ਇੱਕ ਐਪ ਵੇਖਿਆ, ਇਹ ਇੱਕ ਸਧਾਰਣ ਐਪ ਸੀ। ਜ਼ਿਆਦਾ ਕੁ...
ਮੁੰਬਈ: ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty's husband) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਕ੍ਰਾਈਮ ਬ੍ਰਾਂਚ (Mumbai Crime Branch) ਨੇ ਪਤੀ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਸ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ 'ਤੇ ਪ੍ਰਕਾਸ਼ਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮਾਮਲਾ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ਵਿਚ ਕੇਸ ਦਰਜ ਕੀਤਾ ਸੀ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Businessman Raj Kundra has been arrested by the Crime Branch in a case relating to creation of pornographic films & publishing them through some apps. He appears to be the key conspirator. We have sufficient evidence regarding this: Mumbai Police Commissioner pic.twitter.com/LbtBfG4jJc — ANI (@ANI) July 19, 2021 Read this :ਦਿੱਲੀ ਵਿਚ ਪਿਆ ਭਾਰੀ ਮੀਂਹ, ਖੱਡੇ ਵਿਚ ਡਿੱਗੀ ਕਾਰ ਇੱਕ ਅਸ਼ਲੀਲ ਫਿਲਮ (adult films) ਦੀ ਸ਼ੂਟਿੰਗ ਦੇ ਸੰਬੰਧ ਵਿੱਚ ਇੱਕ ਕੇਸ ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर