LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਭਰ ਦੇ ਕਲਾਕਾਰਾਂ ਨੇ ਅਮਰ ਨੂਰੀ ਨੂੰ ਬਣਾਇਆ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਨਵੀਂ ਪ੍ਰਧਾਨ

singer44

ਖੰਨਾ: ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ (Sardool sikander) ਦੀ ਮੌਤ ਮਗਰੋਂ ਪੰਜਾਬ ਭਰ ਦੇ ਕਲਾਕਾਰਾਂ ਨੇ ਇਕੱਠੇ ਹੋ ਕੇ ਸਰਦੂਲ ਦੀ ਪਤਨੀ (Amar Noorie) ਅਮਰ ਨੂਰੀ ਨੂੰ ਆਪਣਾ ਪ੍ਰਧਾਨ ਬਣਾਇਆ। ਗੁਰੂ ਪੂਰਨਿਮਾ ਦੇ ਦਿਹਾੜੇ ਤੇ ਉਹਨਾਂ ਨੂੰ ਇਹ ਮਾਣ ਬਖਸ਼ਿਆ ਗਿਆ ਕਿਉਂਕਿ ਸਰਦੂਲ ਸੰਗੀਤ ਦੀ ਦੁਨੀਆਂ 'ਚ ਗੁਰੂ ਦਾ ਰੁਤਬਾ ਰੱਖਦੇ ਸੀ।

ਖੰਨਾ ਸਥਿਤ ਸਰਦੂਲ ਦੇ ਨਿਵਾਸ ਉੱਪਰ ਪਹੁੰਚੇ ਵਧੇਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਅਤੇ ਅਮਰ ਨੂਰੀ ਨੂੰ ਪ੍ਰਧਾਨ ਚੁਣਿਆ। ਅਮਰ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਜੀ ਦੇ ਵਿਛੋੜੇ ਮਗਰੋਂ ਇੱਕ ਮਹੀਨੇ ਤੋਂ ਹੀ ਸਾਰੇ ਸਲਾਹ ਕਰ ਰਹੇ ਸੀ। ਸਾਰੇ ਸੀਨੀਅਰਾਂ ਨੇ ਫੈਸਲਾ ਕੀਤਾ ਹੈ ਉਹ ਮਨਜੂਰ ਹੈ। ਉਹਨਾਂ ਨੇ ਜੋ ਵੀ ਫੈਸਲਾ ਕੀਤਾ ਹੈ ਸੋਚ ਸਮਝ ਕੇ ਕੀਤਾ ਹੈ।

Read this : ਸਿੱਧੂ ਦੀ ਤਾਜਪੋਸ਼ੀ ਮੌਕੇ 'ਤੇ ਬੋਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ, ਸਿੱਧੂ ਦੇ ਪਿਤਾ ਮੈਨੂੰ ਲਿਆਏ ਸਿਆਸਤ 'ਚ

ਉਹ ਵੀ ਇਹੀ ਚਾਹੁੰਦੇ ਸੀ ਕਿ ਕਲਾਕਾਰਾਂ ਦੇ ਵਿੱਚ ਹੀ ਉਹਨਾਂ ਦੀ ਜਿੰਦਗੀ ਰਹੇ। ਸਰਦੂਲ ਵੀ ਇਹੀ ਚਾਹੁੰਦੇ ਸੀ। ਉਹ ਕਾਫੀ ਸਮੇਂ ਤੋਂ ਅਪਸੈੱਟ ਸੀ। ਇਹਨਾਂ ਸਾਰੇ ਕਲਾਕਾਰਾਂ ਨੇ ਉਹਨਾਂ ਨੂੰ ਕੰਮ ਲਾਇਆ ਜਦੋਂ ਉਹ ਕੰਮ ਕਰਨਗੇ ਤਾਂ ਸਰਦੂਲ ਜੀ ਰੂਹ ਨੂੰ ਵੀ ਸਕੂਨ ਮਿਲੇਗਾ। ਉਹ ਸੇਵਾਦਾਰ ਬਣ ਕੇ ਕੰਮ ਕਰਨਗੇ। ਜਿਵੇਂ ਉਹਨਾਂ ਨੂੰ ਹੁਕਮ ਲਾਇਆ ਜਾਵੇਗਾ ਉਵੇਂ ਸੇਵਾ ਕਰਨਗੇ। ਵਧੀਆ ਸਾਹਿਤ ਤੇ ਸੰਗੀਤ ਜੋ ਸਰਦੂਲ ਦੇ ਨਾਲ ਰਹਿ ਕੇ ਸਿੱਖਿਆ, ਜੋ ਉਹਨਾਂ ਦੀ ਰੂਹ ਸੀ ਜੋ ਉਹ ਕਲਾਕਾਰਾਂ ਲਈ ਕਰਨਾ ਚਾਹੁੰਦੇ ਸੀ, ਕਿਸ ਤਰ੍ਹਾਂ ਦੀ ਸ਼ਬਦਾਵਲੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਸਤਿਕਾਰ ਹੋਣਾ ਚਾਹੀਦਾ, ਇਹਨਾਂ ਸਾਰੀਆਂ ਚੀਜਾਂ ਦੇਖ ਕੇ ਉਹ ਕੰਮ ਕਰਨਗੇ। 

ਕੋਸ਼ਿਸ਼ ਕੀਤੀ ਜਾਵੇਗੀ ਕਿ ਵਾਹਿਗੁਰੂ ਸੁਮੱਤ ਬਖਸੇਗਾ ਕਿ ਉਹ ਚੰਗੇ ਰਸਤੇ ਚੱਲ ਕੇ ਕੰਮ ਕਰਨ ਅਤੇ ਜਦੋਂ ਉਹ ਦੁਨੀਆਂ ਤੋਂ ਵਿਦਾ ਹੋਣ ਤਾਂ ਸਾਰੇ ਕਲਾਕਾਰ ਤੇ ਲੇਖਕ ਉਹਨਾਂ ਦੀ ਤਾਰੀਫ ਕਰਨ। ਇਹੀ ਸਭ ਤੋਂ ਨੇੜੇ ਦਾ ਰਸਤਾ ਹੈ ਜੋ ਰੱਬ ਨਾਲ ਮਿਲਾਪ ਕਰਾਉਂਦਾ ਹੈ। ਸ਼ਬਦ ਦੇ ਰਾਹੀਂ ਹੀ ਗੁੱਸਾ, ਪ੍ਰੇਮ, ਵਿਰਾਗ ਪੈਦਾ ਹੁੰਦਾ ਹੈ। ਸਾਹਿਤ ਤੇ ਸੰਗੀਤ ਨੂੰ ਉੱਚਾ ਰੱਖਣ ਲਈ ਕੰਮ ਕੀਤਾ ਜਾਵੇਗਾ।

 

Read this : ਪੰਜਾਬ ਭਵਨ ਨਵਜੋਤ ਸਿੱਧੂ ਦੀ ਤਾਜਪੋਸ਼ੀ ਲਈ ਪਹੁੰਚੇ ਮੁੱਖ ਮੰਤਰੀ ਕੈਪਟਨ, ਨਵਜੋਤ ਸਿੱਧੂ ਤੇ ਹੋਰ ਕਾਂਗਰਸੀ ਵਰਕਰ

ਪੰਜਾਬੀ ਗਾਇਕ ਜਸਵੀਰ ਜੱਸੀ (Jasvir Jassi) ਨੇ ਕਿਹਾ ਕਿ ਸਰਦੂਲ ਭਾਜੀ ਵੀ ਇਹ ਇਨਵੈਸਟਮੈਂਟ ਹੈ ਕਿ ਉਹਨਾਂ ਨੇ ਸਾਰਿਆਂ ਨਾਲ ਪਿਆਰ ਕੀਤਾ। ਉਸੇ ਇਨਵੈਸਟਮੈਂਟ ਦਾ ਨਤੀਜਾ ਹੈ ਕਿ ਸਾਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਅਮਰ ਨੂਰੀ ਨੂੰ ਪ੍ਰਧਾਨ ਬਣਾਇਆ। ਭਾਜੀ ਜੀ ਯਾਦ ਹਮੇਸ਼ਾ ਰਹੇਗੀ। ਜੋ ਕਮੀਆਂ ਰਹਿ ਗਈਆਂ ਉਹ ਅਮਰ ਨੂਰੀ ਦੇ ਮਾਰਗ ਦਰਸ਼ਨ ਨਾਲ ਪੂਰੀਆਂ ਕੀਤੀਆਂ ਜਾਣਗੀਆਂ। ਸਰਦੂਲ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਪ੍ਰੰਤੂ ਉਹਨਾਂ ਦੀਆਂ ਯਾਦਾਂ ਹਮੇਸ਼ਾਂ ਨਾਲ ਰਹਿਣਗੀਆਂ।

ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਅੱਜ ਗੁਰੂ ਪਰਨਿਮਾ ਦੇ ਦਿਹਾੜੇ ਤੇ ਹਰ ਬੰਦਾ ਆਪਣੇ ਗੁਰੂ ਨੂੰ ਨਮਸਕਾਰ ਕਰਦਾ। ਇਸ ਅਹਿਮ ਦਿਨ ਉੱਪਰ ਆਪਣੇ ਪਿਆਰੇ ਵੀਰ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਅਮਰ ਨੂਰੀ ਨੂੰ ਪ੍ਰਧਾਨ ਬਣਾਇਆ ਗਿਆ। ਜਿਉਂਦੇ ਜੀਅ ਵੀ ਉਹ ਸਾਰੇ ਇਕੱਠੇ ਹੋ ਕੇ ਸਰਦੂਲ ਨੂੰ ਪ੍ਰਧਾਨ ਬਣਾ ਕੇ ਗਏ ਸੀ। ਉਸ ਵਿਰਾਸਤ ਨੂੰ ਅਮਰ ਨੂਰੀ ਨੂੰ ਸੌਂਪਿਆ ਗਿਆ। 

In The Market