LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Tokyo Olympics : ਬਾਲੀਵੁੱਡ ਨੇ ਪੁਰਸ਼ ਹਾਕੀ ਟੀਮ ਨੂੰ ਦਿੱਤੀ ਜਿੱਤ ਦੀ ਵਧਾਈ, 'ਦੁਬਾਰਾ ਇਤਿਹਾਸ ਲਿਖਣ ਲਈ ਸ਼ੁਕਰੀਆ'

shah akshay

ਨਵੀਂ ਦਿੱਲੀ (ਇੰਟ.)- ਟੋਕੀਓ ਓਲੰਪਿਕ (Tokyo Olympics) ਵਿਚ ਭਾਰਤ ਲਈ ਅਜਿਹੀ ਖ਼ਬਰ ਆਈ ਹੈ, ਜਿਸ ਨੇ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਤਮਗਾ ਆਪਣੇ ਨਾਂ ਕਰ ਲਿਆ ਹੈ। ਟੋਕੀਓ (Tokyo) 'ਚ ਜਾਰੀ ਓਲੰਪਿਕ ਖੇਡਾਂ (Olympics games) 'ਚ ਇਹ ਭਾਰਤ ਦਾ ਚੌਥਾ ਤਮਗਾ (4th medal) ਹੈ। ਭਾਰਤ ਨੇ 1980 ਤੋਂ ਬਾਅਦ ਹਾਕੀ (Hockey) ਦੇ ਖੇਡ 'ਚ ਓਲੰਪਿਕ 'ਚ ਮੈਡਲ ਜਿੱਤਣ 'ਚ ਸਫਲਤਾ ਪ੍ਰਾਪਤ ਕੀਤੀ ਹੈ। 41 ਸਾਲ ਬਾਅਦ ਹਾਕੀ 'ਚ ਮਿਲੀ ਜਿੱਤ ਨੂੰ ਲੈ ਕੇ ਹਰ ਦੇਸ਼ਵਾਸੀ ਬਹੁਤ ਖ਼ੁਸ਼ ਹੈ। ਹਰ ਪਾਸੇ ਪੁਰਸ਼ ਹਾਕੀ ਚੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਾਲੀਵੁੱਡ ਸਟਾਰਜ਼ ਵਲੋਂ ਵੀ ਇਸ ਇਤਿਹਾਸਕ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਤੇ ਇਸ 'ਤੇ ਮਾਨ ਮਹਿਸੂਸ ਕੀਤਾ ਹੈ।


ਸ਼ਾਹਰੁਖ਼ ਖ਼ਾਨ, ਅਕਸ਼ੈ ਕੁਮਾਰ, ਤਾਪਸੀ ਪੰਨੂ ਸਮੇਤ ਕਈ ਅਦਾਕਾਰਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਕਿੰਗ ਖ਼ਾਨ ਨੇ ਟਵੀਟ ਕਰਦਿਆਂ ਲਿਖਿਆ, 'Wowww!!!! ਮੁਬਾਰਕ ਭਾਰਤੀ ਪੁਰਸ਼ ਹਾਕੀ ਟੀਮ। ਕਿੰਨਾ ਐਕਸਾਈਟਿੰਗ ਮੈਚ ਸੀ।'
ਅਕਸ਼ੈ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, ;ਦੁਬਾਰਾ ਇਤਿਹਾਸ ਲਿਖਣ ਲਈ ਸ਼ੁਕਰੀਆ ਟੀਮ ਇੰਡੀਆ। 41 ਸਾਲ ਬਾਅਦ ਓਲੰਪਿਕ ਮੈਡਲ। ਕੀ ਮੈਚ ਸੀ.... ਕੀ ਜ਼ਬਰਦਸਤ ਵਾਪਸੀ।'

In The Market