LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਕ੍ਰਾਈਮ ਬ੍ਰਾਂਚ ਨੂੰ ਮਿਲੀਆਂ 68 ਅਸ਼ਲੀਲ ਫਿਲਮਾਂ

high courtraj kundra

ਨਵੀਂ ਦਿੱਲੀ (ਇੰਟ.)- ਹਾਈਕੋਰਟ (High Court) ਵਿਚ ਰਾਜ ਕੁੰਦਰਾ (Raj kundra) ਨੇ ਆਪਣੀ ਗ੍ਰਿਫਤਾਰੀ (Arrest) ਨੂੰ ਨਾਜਾਇਜ਼ ਦੱਸਦੇ ਹੋਏ ਰਿਟ ਪਟੀਸ਼ਨ ਦਾਇਰ ਕੀਤੀ ਸੀ। ਜਿਸ ਦੀ ਸੁਣਵਾਈ ਤਹਿਤ ਸਰਕਾਰੀ ਵਕੀਲ (Public prosecutor) ਨੇ ਕਈ ਖੁਲਾਸੇ ਕੀਤੇ ਅਤੇ ਸਬੂਤਾਂ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਬਿਲਕੁਲ ਸਹੀ ਸੀ, ਅਤੇ ਕਿਉਂ ਜ਼ਰੂਰੀ ਸੀ। ਉਨ੍ਹਾਂ ਨੇ ਦੱਸਿਆ ਕਿ ਰਾਜ ਕੁੰਦਰਾ ਦੇ ਲੈਪਟਾਪ ਵਿਚੋਂ ਯੂਜ਼ਰਸ ਫਾਈਲਸ, ਈ-ਮੇਲਸ, ਮੈਸੇਜਸ, ਫੇਸਟਾਈਮ, ਇੰਟਰਨੈੱਟ ਬਰਾਉਜ਼ਿੰਗ ਹਿਸਟਰੀ ਮਿਲੀ ਹੈ ਜਿਸ ਵਿਚ ਸਬਸਕਰਾਈਬਰ ਡਿਟੇਲਸ ਅਤੇ ਵੱਖ-ਵੱਖ ਤਰ੍ਹਾਂ ਦੇ ਇਨਵਾਇਸ ਵੀ ਮਿਲੀਆਂ ਹਨ।

read this- ਕੋਰੋਨਾ ਕਾਰਣ ਜਾਨ ਗਵਾਉਣ ਵਾਲੇ 101 ਪੱਤਰਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਮਾਲੀ ਸਹਾਇਤਾ

ਡਿਲੀਟ ਕਰ ਦਿਤਾ ਬਹੁਤਾ ਡਾਟਾ
ਅਦਾਲਤ ਦੇ ਸਾਹਮਣੇ ਜਵਾਬ ਦਾਖ਼ਲ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਜਦੋਂ ਮੁਲਜ਼ਮ ਸਬੂਤਾਂ ਨੂੰ ਖ਼ਤਮ ਕਰ ਰਿਹਾ ਹੋਵੇ ਤਾਂ ਉਹ ਤਮਾਸ਼ਬੀਨ ਨਹੀਂ ਬਣ ਸਕਦੀ। ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਕਿ ਰਾਜ ਕੁੰਦਰਾ ਨੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ, ਜਿਸ 'ਚੋਂ ਕੁਝ ਈਮੇਲ ਬਰਾਮਦ ਕਰਨ 'ਚ ਸਫ਼ਲਤਾ ਮਿਲੀ ਹੈ। ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਏਜੰਸੀ ਨੂੰ ਕੁਝ ਵ੍ਹਟਸਐਪ ਚੈਟ ਮਿਲੇ ਹਨ, ਜਿਨ੍ਹਾਂ 'ਚ ਰਾਜ ਕੁੰਦਰਾ, ਸਹਿਯੋਗੀ ਰਯਾਨ ਥੋਰਪੇ ਤੇ ਪ੍ਰਦੀਪ ਬਖਸ਼ੀ ਬਾਲੀਫੇਮ ਬਾਰੇ ਚਰਚਾ ਕਰ ਰਹੇ ਹਨ। ਪੁਲਸ ਨੂੰ ਰਾਜ ਕੁੰਦਰਾ ਦੇ ਲੈਪਟਾਪ 'ਚੋਂ ਦਸਤਾਵੇਜ਼ (ਪਾਵਰ ਪੁਆਇੰਟ ਪ੍ਰਿਜ਼ੈਂਟੇਸ਼ਨ) ਵੀ ਮਿਲੇ ਹਨ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਹਾਟਸ਼ਾਟ ਐਪ ਦਾ ਸੰਚਾਲਨ ਮੁੰਬਈ ਆਫਸ ਤੋਂ ਹੋ ਰਿਹਾ ਸੀ। ਦਸਤਾਵੇਜ਼ 'ਚ ਵਿੱਤੀ ਵੇਰਵਾ, ਰਣਨੀਤੀ ਤੇ ਕੁਝ ਪੋਰਨ ਸਮੱਗਰੀ ਦਾ ਵੀ ਜ਼ਿਕਰ ਹੈ।

read this- ਭਾਰਤੀ ਪੁਰਸ਼ ਹਾਕੀ ਟੀਮ ਦਾ ਫਾਈਨਲ ਵਿਚ ਪੁੱਜਣ ਦਾ ਸੁਪਨਾ ਟੁੱਟਿਆ, ਬੈਲਜੀਅਮ ਤੋਂ ਮਿਲੀ ਹਾਰ

ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਰਾਜ ਕੁੰਦਰਾ ਦੇ ਦਫ਼ਤਰ ਤੋਂ ਬਰਾਮਦ ਸਟੋਰੇਜ ਏਰੀਆ ਨੈੱਟਵਰਕ (ਸੈਨ) 'ਚ 51 ਪੋਰਨ ਕਲਿੱਪ ਸਨ। ਕੁਝ ਪੋਰਨ ਕਲਿੱਪਸ ਨੂੰ ਰਾਜ ਕੁੰਦਰਾ ਦੇ ਨਿਰਦੇਸ਼ 'ਤੇ ਮੁਲਜ਼ਮ ਰਯਾਨ ਥੋਰਪੇ ਨੇ ਡਿਲੀਟ ਕਰ ਦਿੱਤਾ ਸੀ। ਦੋਵੇਂ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਇਕ ਨੇ ਸਵੀਕਾਰ ਕੀਤਾ ਸੀ ਜਦੋਂਕਿ ਰਾਜ ਕੁੰਦਰਾ ਨੇ ਇਨਕਾਰ ਕਰ ਦਿੱਤਾ ਸੀ। ਰਾਜ ਕੁੰਦਰਾ ਕੋਲ ਬਰਤਾਨਵੀ ਪਾਸਪੋਰਟ ਵੀ ਸੀ। ਬਚਾਅ ਧਿਰ ਦੇ ਵਕੀਲ ਅਬਦ ਪੋਂਡਾ ਨੇ ਮੁੰਬਈ ਪੁਲਸ ਦੇ ਸਬੂਤਾਂ ਦੇ ਖ਼ਤਮ ਕਰਨ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਬਾਰੇ ਕੋਈ ਸੂਚਨਾ ਪੰਚਨਾਮਾ 'ਚ ਦਰਜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਰਡ ਡਿਸਕ ਤੇ ਮੋਬਾਈਲ ਫੋਨ ਜ਼ਬਤ ਕਰ ਲਏ ਗਏ ਸਨ ਤਾਂ ਪੰਚਨਾਮਾ ਦੌਰਾਨ 22 ਲੋਕਾਂ ਦੀ ਮੌਜੂਦਗੀ 'ਚ ਸਬੂਤ ਖ਼ਤਮ ਕਿਵੇਂ ਕੀਤੇ ਗਏ ਤੇ ਕਿਸੇ ਨੇ ਕਿਵੇਂ ਨਹੀਂ ਦੇਖਿਆ?

In The Market