LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤੀ ਪੁਰਸ਼ ਹਾਕੀ ਟੀਮ ਦਾ ਫਾਈਨਲ ਵਿਚ ਪੁੱਜਣ ਦਾ ਸੁਪਨਾ ਟੁੱਟਿਆ, ਬੈਲਜੀਅਮ ਤੋਂ ਮਿਲੀ ਹਾਰ

3hockey

ਟੋਕੀਓ (ਇੰਟ.)- ਭਾਰਤੀ ਪੁਰਸ਼ ਹਾਕੀ ਟੀਮ (Indian men's hockey team) ਦਾ 41 ਸਾਲ ਬਾਅਦ ਓਲੰਪਿਕ (Olympics) ਦੇ ਫਾਈਨਲ ਵਿਚ ਪਹੁੰਚਣ ਜਾ ਸੁਪਨਾ ਟੁੱਟ ਗਿਆ। ਟੋਕੀਓ ਓਲੰਪਿਕ (Tokyo Olympics) 2020 ਵਿਚ ਆਪਣੇ ਸ਼ਾਨਦਾਰ ਖੇਡ ਤੋਂ 49 ਸਾਲ ਬਾਅਦ ਪਹਿਲੀ ਵਾਰ ਸੈਮੀਫਾਈਨਲ (Semifinals) ਵਿਚ ਪਹੁੰਚੀ ਭਾਰਤੀ ਟੀਮ (Indian team) ਨੂੰ ਇਸ ਅਹਿਮ ਮੁਕਾਬਲੇ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ (World Champion Belgium) ਨੇ 5-2 ਨਾਲ ਹਰਾ ਦਿੱਤਾ।

read this-ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦਾ ਪਨਬਸ ਤੇ ਪੀ.ਆਰ.ਟੀ.ਸੀ. ਮੁਲਾਜ਼ਮ ਕਰਨਗੇ ਘਿਰਾਓ

ਇਸ ਦੇ ਨਾਲ ਹੀ ਬੈਲਜੀਅਮ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ, ਜਦੋਂ ਕਿ ਭਾਰਤੀ ਟੀਮ ਦਾ ਓਲੰਪਿਕ ਗੋਲਡ ਦਾ ਇੰਤਜ਼ਾਰ ਇਕ ਹੋਰ ਓਲੰਪਿਕ ਲਈ ਵਧ ਗਿਆ। ਬੈਲਜੀਅਮ ਦੀ ਜਿੱਤ ਦੇ ਹੀਰੋ ਸਟਾਰ ਡ੍ਰੈਗ ਫਲਿਕਰ ਅਲੈਗਜ਼ੈਂਡਰ ਹੈਂਡਰ੍ਰਿਕਸ ਰਹੇ। ਜਿਨ੍ਹਾਂ ਨੇ ਗੋਲ ਦੀ ਹੈਟ੍ਰਿਕ ਲਗਾਈ ਅਤੇ ਕਰੋੜਾਂ ਭਾਰਤੀਆਂ ਦੇ ਦਿਲਾਂ ਨੂੰ ਤੋੜ ਦਿੱਤਾ। ਹਾਲਾਂਕਿ ਭਾਰਤ ਦਾ ਸਫਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ, ਕਿਉਂਕਿ ਉਸ ਕੋਲ ਕਾਂਸੀ ਤਮਗਾ ਜਿੱਤਣ ਦਾ ਮੌਕਾ ਰਹੇਗਾ।

read this- ਮੁੰਬਈ ਵਿਚ 'ਅਡਾਨੀ ਏਅਰਪੋਰਟ' ਉੱਤੇ ਭੜਕੀ ਸ਼ਿਵਸੈਨਾ, ਵਰਕਰਾਂ ਕੀਤੀ ਤੋੜਭੰਨ

ਵਿਸ਼ਵ ਦੀ ਨੰਬਰ ਇਕ ਟੀਮ ਬੈਲਜੀਅਮ ਦੇ ਖਿਲਾਫ ਭਾਰਤ ਨੂੰ ਦਮਦਾਰ ਖੇਡ ਦੀ ਲੋੜ ਸੀ ਅਤੇ ਪਹਿਲੇ ਦੋ ਕੁਆਰਟਰ ਵਿਚ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਵੀ ਪਰ ਤੀਜੇ ਕੁਆਰਟਰ ਵਿਚ ਬੈਲਜੀਅਮ ਨੇ ਮੈਚ ਵਿਚ ਆਪਣਾ ਦਬਦਬਾ ਵਧਾ ਦਿੱਤਾ ਅਤੇ ਫਿਰ ਆਖਰੀ ਕੁਆਰਟਰ ਵਿਚ 3 ਗੋਲ ਕਰ ਕੇ ਭਾਰਤ ਨੂੰ ਕਰਾਰੀ ਹਾਰ ਝੱਲਣੀ ਪਈ।

In The Market