ਨਵੀਂ ਦਿੱਲੀ (ਇੰਟ.)- ਇਸ ਵਾਰ ਸੁਤੰਤਰਤਾ ਦਿਵਸ (Independence Day) ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਓਲੰਪਿਕ ਖੇਡਾਂ (Prime Minister Narendra Modi Olympic Games) ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਟੀਮ ਨੂੰ ਵੀ ਸੱਦਾ ਦੇਣਗੇ। ਮਿਲੀ ਜਾਣਕਾਰੀ ਮੁਤਾਬਕ 15 ਅਗਸਤ (August 15) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਪੂਰੇ ਭਾਰਤੀ ਓਲੰਪਿਕ ਟੀਮ (Indian Olympic Team) ਨੂੰ ਵਿਸ਼ੇਸ਼ ਮਹਿਮਾਨ (Special guest) ਵਜੋਂ ਲਾਲ ਕਿਲੇ (Red Fort) ਵਿਚ ਸੱਦਾ ਦੇਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਲਾਲ ਕਿਲੇ (Prime Minister’s Red Fort) ‘ਤੇ ਇਸ ਦੌਰਾਨ ਹਰ ਖਿਡਾਰੀ ਨਾਲ ਨਿੱਜੀ ਤੌਰ ‘ਤੇ ਮਿਲਣਗੇ ਅਤੇ ਗੱਲਬਾਤ ਵੀ ਕਰਣਗੇ। ਇਸ ਤੋਂ ਪਹਿਲਾਂ ਅੱਜ ਮੰਗਲਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ (Indian men’s hockey team) ਦੇ ਪ੍ਰਦਰਸ਼ਨ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਰ ਅਤੇ ਜਿੱਤ ਜੀਵਨ ਦਾ ਹਿੱਸਾ ਹੈ, ਭਵਿੱਖ ਲਈ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਹੀ ਕਾਫੀ ਮਾਇਨੇ ਰੱਖਦਾ ਹੈ।
read this-ਪਠਾਨਕੋਟ ਵਿਚ ਫੌਜੀ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, 3 ਲੋਕ ਸਨ ਸਵਾਰ
ਜ਼ਿਕਰਯੋਗ ਹੈ ਕਿ ਅੱਜ ਭਾਰਤੀ ਪੁਰਸ਼ ਹਾਕੀ ਟੀਮ ਅੰਤਿਮ 11 ਮਿੰਟ ਦੇ ਅੰਦਰ 3 ਗੋਲ ਗਵਾਉਣ ਕਾਰਣ ਟੋਕੀਓ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿਚ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ 2-5 ਨਾਲ ਹਾਰ ਗਈ ਸੀ। ਪਰ ਭਾਰਤੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਸਾਰੇ ਭਾਰਤੀਆਂ ਦਾ ਦਿੱਲ ਜਿੱਤ ਲਿਆ। ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿਂਘ ਨਾਲ ਵੀ ਗੱਲ ਕੀਤੀ। ਹਾਕੀ ਟੀਮ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮੁਕਾਬਲੇਬਾਜ਼ੀ ਦੌਰਾਨ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਟੀਮ ਦਾ ਇਸ ਵਾਰ ਦਾ ਪ੍ਰਦਰਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਰਤੀ ਟੀਮ 49 ਸਾਲ ਬਾਅਦ ਓਲੰਪਿਕ ਦੇ ਸੈਮੀਫਾਈਨਲ ਵਿਚ ਪਹੁੰਚੀ ਸੀ। ਅਜਿਹੇ ਵਿਚ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਦੇ ਮੈਚ ‘ਤੇ ਸਨ। ਖੁਦ ਪ੍ਰਧਾਨ ਮੰਤਰੀ ਨੇ ਵੀ ਅੱਜ ਦਾ ਮੈਚ ਦੇਖਿਆ ਅਤੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ।




