LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

NCB ਵਲੋਂ ਟੀਵੀ ਅਭਿਨੇਤਾ ਗੌਰਵ ਦੀਕਸ਼ਿਤ ਗ੍ਰਿਫਤਾਰ, ਘਰੋਂ ਡਰੱਗਸ ਤੇ ਚਰਸ ਬਰਾਮਦ

28 gourav

ਮੁੰਬਈ: ਬਾਲੀਵੁੱਡ ਡਰੱਗਸ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਜਾਰੀ ਹੈ। ਸ਼ੁੱਕਰਵਾਰ ਨੂੰ ਐੱਨਸੀਬੀ ਨੇ ਟੀਵੀ ਅਦਾਕਾਰ ਗੌਰਵ ਦੀਕਸ਼ਿਤ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਏਜੰਸੀ ਨੇ ਉਨ੍ਹਾਂ ਦੇ ਘਰੋਂ ਐਮਡੀ ਡਰੱਗਸ ਤੇ ਚਰਸ ਬਰਾਮਦ ਕੀਤਾ ਹੈ। ਅਦਾਕਾਰ ਏਜਾਜ਼ ਖਾਨ ਤੋਂ ਪੁੱਛਗਿੱਛ ਦੇ ਆਧਾਰ ਉੱਤੇ ਗੌਰਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: ਜੱਲਿਆਂਵਾਲਾ ਬਾਗ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਬਰਦਸਤ ਵਿਰੋਧ

ਘਰੋਂ ਡਰੱਗਸ ਬਰਾਮਦ
ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਐੱਨਸੀਬੀ ਨੇ ਦੱਸਿਆ ਕਿ ਗੌਰਵ ਦੀਕਸ਼ਿਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਘਰੋਂ ਛਾਪੇਮਾਰੀ ਵਿਚ ਐਮਡੀ ਤੇ ਚਰਸ ਮਿਲਿਆ ਹੈ। ਅਦਾਕਾਰ ਏਜਾਜ਼ ਖਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁੱਛਗਿੱਛ ਵਿਚ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ।

ਪੜੋ ਹੋਰ ਖਬਰਾਂ: ਭਾਰਤ ’ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, ਰੋਜ਼ਾਨਾ ਦੇ ਮਾਮਲਿਆਂ 'ਚ ਹੋ ਰਿਹਾ ਵਾਧਾ

ਏਜਾਜ਼ ਖਾਨ ਦੀ ਗ੍ਰਿਫਤਾਰੀ
ਏਜਾਜ਼ ਖਾਨ ਨੂੰ 31 ਮਾਰਚ ਨੂੰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਐੱਨਸੀਬੀ ਨੇ ਏਜਾਜ਼ ਨੂੰ ਲੈ ਕੇ ਅੰਧੇਰੀ ਤੇ ਲੋਖੰਡਵਾਲਾ ਦੇ ਕਈ ਟਿਕਾਣਿਆਂ ਉੱਤੇ ਸਰਚ ਆਪ੍ਰੇਸ਼ਨ ਚਲਾਇਆ ਸੀ। ਡਰੱਗਸ ਤਸਕਰ ਸ਼ਾਦਾਬ ਬਟਾਟਾ ਤੋਂ ਪੁੱਛਗਿੱਛ ਦੌਰਾਨ ਏਜਾਜ਼ ਦਾ ਨਾਂ ਸਾਹਮਣੇ ਆਇਆ ਸੀ। ਪਹਿਲਾਂ ਬਟਾਟਾ ਦੀ ਗ੍ਰਿਫਤਾਰੀ ਹੋਈ, ਜਿਸ ਤੋਂ ਬਾਅਦ ਜਾਂਚ ਏਜੰਸੀ ਨੇ ਏਜਾਜ਼ ਤੋਂ ਪੁੱਛਗਿੱਛ ਕੀਤੀ ਤੇ ਉਨ੍ਹਾਂ ਦਾ ਬਿਆਨ ਦਰਜ ਕੀਤਾ।

In The Market