LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਮੇਜ਼ਨ ਅਲੈਕਸਾ 'ਤੇ ਹੁਣ ਸੁਣੀ ਜਾ ਸਕੇਗੀ ਅਮਿਤਾਭ ਬੱਚਨ ਦੀ ਆਵਾਜ਼

19amitab

ਨਵੀਂ ਦਿੱਲੀ (ਇੰਟ.)- ਹੁਣ ਤੁਸੀਂ ਅਮਿਤਾਭ ਬੱਚਨ (Amitabh Bachchan) ਨਾਲ ਅਲੈਕਸਾ (Alexa) 'ਤੇ ਗੱਲਬਾਤ ਕਰ ਸਕਦੇ ਹੋ। ਐਮਾਜ਼ੋਨ (Amazon) ਨੇ ਵੀਰਵਾਰ ਨੂੰ 78 ਸਾਲਾ ਬਾਲੀਵੁੱਡ ਸਟਾਰ (Bollywood star) ਦੀ ਆਵਾਜ਼ ਨੂੰ ਯੂਜ਼ਰਸ (Users) ਨੂੰ ਖੁਸ਼ ਕਰਨ ਅਤੇ ਨਵੇਂ ਕੰਜ਼ਿਊਮਰ (Consumer) ਨੂੰ ਗੂਗਲ ਅਸਿਸਟੈਂਟ (Google Assistant) ਅਤੇ ਐਪਲ ਦੇ ਸੀਰੀ (Apple's Siri) 'ਤੇ ਆਪਣੀ ਆਵਾਜ਼ ਅਸਿਸਟੈਂਟ ਦੀ ਵਰਤੋਂ ਕਰਨ ਲਈ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਲਾਂਚ ਕੀਤਾ। ਨਵੇਂ ਲਾਂਚ ਦੇ ਨਾਲ ਯੂ.ਐੱਸ. ਟੈੱਕ ਜਾਇੰਟ (U.S. Tech Giant) ਨੇ ਭਾਰਤ ਵਿਚ ਆਪਣਾ ਸੈਲੀਬ੍ਰਿਟੀ ਵਾਇਸ ਫੀਚਰ (Celebrity Voice feature) ਵੀ ਲਿਆਂਦਾ ਹੈ। ਇਹ ਫੀਚਰ ਸ਼ੁਰੂਆਤ ਵਿਚ 2019 ਵਿਚ ਅਮਰੀਕੀ ਅਭਿਨੇਤਾ ਅਤੇ ਨਿਰਮਾਤਾ ਸੈਮੁਅਲ ਐਲ ਜੈਕਸਨ ਦੀ ਆਵਾਜ਼ ਦੇ ਨਾਲ ਅਮਰੀਕਾ ਵਿਚ ਆਇਆ ਸੀ।

What is Alexa and what can Amazon Echo do?

Read more- ਰਾਜੌਰੀ ਵਿਚ ਮੁਕਾਬਲਾ : ਜੇ.ਸੀ.ਓ. ਸ਼ਹੀਦ, ਦੋ ਅੱਤਵਾਦੀ ਢੇਰ

ਐਮਾਜ਼ੋਨ ਨੇ ਅਮਿਤਾਭ ਬੱਚਨ ਦੀ ਆਵਾਜ਼ ਨੂੰ ਅਲੈਕਸਾ 'ਤੇ ਇਕ ਸਾਲ ਲਈ 149 ਸ਼ੁਰੂਆਤੀ ਕੀਮਤ 'ਚ ਮੁਹੱਈਆ ਕਰਵਾਇਆ ਹੈ। ਸੈਲੀਬ੍ਰਿਟੀ ਦੀ ਆਵਾਜ਼ ਖਰੀਦਣ ਲਈ ਤੁਹਾਨੂੰ ਕਹਿਣ ਦੀ ਲੋੜ ਹੈ। ਤੁਸੀਂ ਇਸ ਨੂੰ ਸਿੱਧੇ ਅਮੇਜ਼ਨ ਸਾਈਟ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਇਕ ਵਾਰ ਪੇਮੈਂਟ ਦੀ ਪੁਸ਼ਟੀ ਹੋਣ ਜਾਣ ਤੋਂ ਬਾਅਦ ਤੁਸੀਂ ਅਭਿਨੇਤਾ ਦੀ ਆਵਾਜ਼ ਦੇ ਨਾਲ ਗੱਲਬਾਤ ਸ਼ੁਰੂ ਕਰ ਪਾਉਣਗੇ। ਤੁਸੀਂ ਬੱਚਨ ਦੀ ਆਵਾਜ਼ ਦੇ ਨਾਲ ਅਮਿਤ ਜੀ ਸ਼ਬਦ ਦੀ ਵਰਤੋਂ ਕਰ ਕੇ ਵੀ ਗੱਲਬਾਤ ਕਰ ਸਕਦੇ ਹੋ। ਅਲੈਕਸਾ ਇਨੇਬਲ ਅਮਿਤ ਜੀ ਵੇਕ ਵਰਡ ਇਹ ਡਿਫਾਲਟ ਅਲੈਕਸਾ ਵੇਕ ਸ਼ਬਦ ਦੇ ਨਾਲ ਕੰਮ ਕਰੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਅਲੈਕਸਾ ਸ਼ਬਦ ਦੀ ਵਰਤੋਂ ਕਰ ਕੇ ਵਾਇਸ ਅਸਿਸਟੈਂਟ ਨੂੰ ਕਾਲ ਕਰ ਸਕਦੇ ਹੋ ਅਤੇ ਨਾਲ ਹੀ ਅਭਿਨੇਤਾ ਦੀ ਆਵਾਜ਼ ਦੇ ਨਾਲ ਬੋਲਣ ਲਈ ਅਮਿਤ ਜੀ ਦੀ ਵਰਤੋਂ ਕਰ ਸਕਦੇ ਹੋ।

Alexa, Say Hello to Mr Amitabh Bachchan: Amazon Assistant Gets First Indian  Celeb Voice

Read more-ਟੋਕੀਓ ਓਲੰਪਿਕ ਵਿਚ ਜਿੱਤ ਦਰਜ ਕਰਨ ਤੋਂ ਕੁਝ ਦਿਨਾਂ ਬਾਅਦ ਹੀ ਇਸ ਖਿਡਾਰਣ ਨੇ ਵੇਚ ਦਿੱਤਾ ਆਪਣਾ ਚਾਂਦੀ ਤਮਗਾ

ਪਿਛਲੇ ਸਾਲ ਸਤੰਬਰ ਵਿਚ ਫਾਰਮਲ ਤੌਰ 'ਤੇ ਐਲਾਨ ਕੀਤੀ ਗਈ। ਐਮਾਜ਼ੋਨ ਨੇ ਪਿਛਲੇ ਕੁਝ ਮਹੀਨਿਆਂ ਤੋਂ ਅਲੈਕਸਾ 'ਤੇ ਬੱਚਨ ਦੀ ਆਵਾਜ਼ ਨੂੰ ਸਮਰੱਥ ਕਰਨ 'ਤੇ ਕੰਮ ਕੀਤਾ। ਤਜ਼ਰਬੇ ਦਾ ਮਕਸਦ ਉਨ੍ਹਾਂ ਦੇ ਫੈਂਸ ਨੂੰ ਖੁਸ਼ ਕਰਨਾ ਅਤੇ ਨਵੇਂ ਯੂਜ਼ਰਸ ਨੂੰ ਆਵਾਜ਼ ਸਹਾਇਕ ਲਈ ਆਕਰਸ਼ਿਤ ਕਰਨਾ ਹੈ। ਤੁਸੀਂ ਬੱਚਨ ਦੀ ਆਵਾਜ਼ ਨੂੰ ਉਨ੍ਹਾਂ ਦੇ ਜੀਵਨ ਦੀਆਂ ਕਹਾਣੀਆਂ, ਉਨ੍ਹਾਂ ਦੇ ਪਿਤਾ ਅਤੇ ਪ੍ਰਸਿੱਧ ਭਾਰਤੀ ਕਵੀ ਹਰਿਵੰਸ਼ ਰਾਏ ਬੱਚਨ ਦੀਆਂ ਕਵਿਤਾਵਾਂ ਦੀ ਚੋਣ, ਟੰਗ ਟਵਿੱਸਟਰ ਮੋਟੀਵੇਸ਼ਨਲ ਕੋਟਸ ਅਤੇ ਇਥੋਂ ਕਿ ਉਨ੍ਹਾਂ ਦੇ ਪਸੰਦੀਦਾ ਮਿਊਜ਼ਿਕ ਨੂੰ ਸੁਣਨ ਲਈ ਐਕਸੈਸ ਕਰ ਸਕਦੇ ਹਨ। ਮਿਊਜ਼ਿਕ ਅਲਾਰਮ ਅਤੇ ਮੌਸਮ ਦੇ ਅਪਡੇਟ ਲਈ ਪੁੱਛੇ ਜਾਣ 'ਤੇ ਅਮੇਜ਼ਨ ਬੱਚਨ ਦੀ ਸਿਗਨੇਚਰ ਸਟਾਇਲ ਵੀ ਲਿਆਏਗਾ।

In The Market