ਨਵੀਂ ਦਿੱਲੀ: ਮਸ਼ਹੂਰ ਰੈਪਰ ਹਨੀ ਸਿੰਘ ਉੱਤੇ ਉਨ੍ਹਾਂ ਦੀ ਪਤਨੀ ਨੇ ਗੰਭੀਰ ਦੋਸ਼ ਲਾਏ ਹਨ। ਰੈਪਰ ਦੀ ਪਤਨੀ ਨੇ ਹਨੀ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਹੈ। ਇਸ ਕੇਸ ਦੇ ਸਿਲਸਿਲੇ ਵਿਚ ਅੱਜ ਯਾਨੀ 28 ਅਗਸਤ ਨੂੰ ਹਨੀ ਸਿੰਘ ਨੂੰ ਤੀਸ ਹਜ਼ਾਰੀ ਕੋਰਟ ਦੇ ਸਾਹਮਣੇ ਪੇਸ਼ ਹੋਣਾ ਸੀ। ਪਰ ਉਹ ਦੂਜੀ ਵਾਰ ਵੀ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਦੂਜੀ ਵਾਰ ਵੀ ਹੁਕਮਾਂ ਦਾ ਉਲੰਘਣ ਕਰਨ ਉੱਤੇ ਕੋਰਟ ਨੇ ਹਨੀ ਸਿੰਘ ਨੂੰ ਫਟਕਾਰ ਲਾਈ ਹੈ।
ਪੜੋ ਹੋਰ ਖਬਰਾਂ: ਅਮਰੀਕਾ ‘ਚ ਵਾਪਰੇ ਭਿਆਨਕ ਸੜਕੀ ਹਾਦਸੇ ‘ਚ ਪੰਜਾਬੀ ਪੁਲਿਸ ਅਫਸਰ ਗਰੇਵਾਲ ਦੀ ਮੌਤ
ਹਨੀ ਸਿੰਘ ਨੂੰ ਕੋਰਟ ਦੀ ਫਟਕਾਰ
ਕੋਰਟ ਨੇ ਸਖਤ ਸ਼ਬਦਾਂ ਵਿਚ ਹਨੀ ਸਿੰਘ ਨੂੰ ਸੰਦੇਸ਼ ਦਿੱਤਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 3 ਸਤੰਬਰ ਸਾਢੇ 12:30 ਵਜੇ ਹਨੀ ਸਿੰਘ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਉਥੇ ਹੀ ਹਨੀ ਸਿੰਘ ਦੇ ਵਕੀਲ ਨੇ ਕੋਰਟ ਵਿਚ ਦਲੀਲ ਦਿੱਤੀ ਹੈ ਕਿ ਸਿਹਤ ਸਬੰਧੀ ਸਮੱਸਿਆਵਾਂ ਦੇ ਚੱਲਦੇ ਹਨੀ ਸਿੰਘ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਨੂੰ ਬੁਖਾਰ ਹੈ। ਇਸ ਲਈ ਉਹ ਪੇਸ਼ ਨਹੀਂ ਹੋ ਸਕੇ। ਮਾਮਲੇ ਵਿਚ ਦੂਜੀ ਤਰੀਕ ਦਿੱਤੀ ਜਾਵੇ।
ਪੜੋ ਹੋਰ ਖਬਰਾਂ: ਭਾਜਪਾ ਦੀ ਬੈਠਕ ‘ਚ ਪਹੁੰਚੇ ਹਰਿਆਣਾ ਮੁੱਖ ਮੰਤਰੀ ਖੱਟੜ, ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ, ਕਈ ਜ਼ਖਮੀ
ਹਨੀ ਸਿੰਘ ਨੂੰ ਪਿਛਲੀ ਸੁਣਵਾਈ ਵੇਲੇ ਕੋਰਟ ਨੇ ਆਪਣੀ ਆਮਦਨ ਦਾ ਐਫੀਡੇਵਿਟ ਵੀ ਫਾਇਲ ਕਰਨ ਲਈ ਕਿਹਾ ਸੀ। ਹਨੀ ਸਿੰਘ ਅੱਜ ਨਾ ਹੀ ਕੋਰਟ ਪੇਸ਼ ਹੋਏ ਤੇ ਨਾ ਹੀ ਉਨ੍ਹਾਂ ਨੇ ਆਮਦਨ ਦਾ ਬਿਓਰਾ ਦਿੱਤਾ। ਹਨੀ ਸਿੰਘ ਦੇ ਵਕੀਲ ਨੇ ਭਰੋਸਾ ਦਿੱਤਾ ਕਿ ਅਗਲੀ ਤਰੀਕ ਸੁਣਵਾਈ ਵਿਚ ਹਨੀ ਸਿੰਘ ਆਮਦਨ ਦੀ ਡਿਟੇਲ ਦੇ ਨਾਲ ਜ਼ਰੂਰ ਪੇਸ਼ ਹੋਣਗੇ। ਓਧਰ ਦੂਜੇ ਪੱਖ ਨੇ ਇਸ ਦਾ ਵਿਰੋਧ ਕੀਤਾ ਤੇ ਕੋਰਟ ਵਿਚ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਜਾਵੇ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ।
ਪੜੋ ਹੋਰ ਖਬਰਾਂ: ਬਿਜਲੀ ਸਮਝੌਤਿਆਂ ਉੱਤੇ ਐਕਸ਼ਨ ਦੀ ਤਿਆਰੀ ‘ਚ ਪੰਜਾਬ ਸਰਕਾਰ
ਕੀ ਹੈ ਪੂਰਾ ਮਾਮਲਾ?
ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਸਿੰਗਰ ਦੇ ਖਿਲਾਫ ‘ਦ ਪ੍ਰਟੈਕਸ਼ਨ ਆਫ ਵੂਮਨ ਫ੍ਰਾਮ ਡੋਮੈਸਟਿਕ ਵਾਇਲੈਂਸ ਐਕਟ’ ਦੇ ਤਹਿਤ ਪਟੀਸ਼ਨ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਪਾਈ ਹੋਈ ਸੀ। ਸ਼ਾਲਿਨੀ ਨੇ ਰੈਪਰ ਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਗੰਭੀਰ ਦੋਸ਼ ਲਾਏ ਹਨ। ਸ਼ਾਲਿਨੀ ਨੇ ਸਰੀਰਿਕ ਹਿੰਸਾ, ਮਾਨਸਿਕ ਉਤਪੀੜਨ, ਆਰਥਿਕ ਹਿੰਸਾ ਤੇ ਯੌਨ ਹਿੰਸਾ ਦੇ ਇਲਜ਼ਾਮ ਲਾਏ ਹਨ। ਸ਼ਾਲਿਨੀ ਨੇ ਹਨੀ ਸਿੰਘ ਉੱਤੇ ਇਕ ਤੋਂ ਵਧੇਰੇ ਲੜਕੀਆਂ ਨਾਲ ਫਿਜ਼ੀਕਲ ਰਿਲੇਸ਼ਨ ਹੋਣ ਦੀ ਵੀ ਗੱਲ ਕਹੀ ਹੈ। ਉਥੇ ਹੀ ਹਨੀ ਸਿੰਘ ਨੇ ਸ਼ਾਲਿਨੀ ਦੇ ਦੋਸ਼ਾ ਨੂੰ ਗਲਤ ਤੇ ਝੂਠਾ ਦੱਸਿਆ ਹੈ। ਸ਼ਾਲਿਨੀ ਤੇ ਹਨੀ ਸਿੰਘ ਨੇ 2011 ਵਿਚ ਵਿਆਹ ਕੀਤਾ ਸੀ।



