LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਜਪਾ ਦੀ ਬੈਠਕ 'ਚ ਪਹੁੰਚੇ ਹਰਿਆਣਾ ਮੁੱਖ ਮੰਤਰੀ ਖੱਟੜ, ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਕਈ ਜ਼ਖਮੀ

28 kisan2

ਚੰਡੀਗੜ੍ਹ: ਨਿਗਮ ਤੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਕਰਨਾਲ ਵਿਚ ਭਾਜਪਾ ਦੀ ਪ੍ਰਦੇਸ਼ ਪੱਧਰੀ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਵਿਚ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਣੇ ਬਾਜਪਾ ਦੇ 6 ਸੰਸਦ ਮੈਂਬਰ, 6 ਰਾਜ ਸਭਾ ਮੈਂਬਰ, 12 ਵਿਧਾਇਕ, ਸਾਬਕਾ ਵਿਧਾਇਕ ਤੇ ਲੋਕਸਭਾ ਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰਾਂ ਤੋਂ ਇਲਾਵਾ ਸੰਗਠਨ ਦੇ ਅਹੁਦੇਦਾਰ ਪਹੁੰਚੇ। ਰੇਲਵੇ ਰੋਡ ਸਥਿਤ ਹੋਟਲ ਪ੍ਰੇਮ ਪਲਾਜ਼ਾ ਵਿਚ ਬੈਠਕ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ।

ਪੜੋ ਹੋਰ ਖਬਰਾਂ: ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਪੰਜਾਬ ਕਾਂਗਰਸ ਕਲੇਸ਼ ਉੱਤੇ ਸੌਂਪੀ ਰਿਪੋਰਟ

ਇਸ ਦੌਰਾਨ ਕਿਸਾਨ ਆਗੂਆਂ ਵਲੋਂ ਭਾਜਪਾ ਨੇਤਾਵਾਂ ਤੇ ਬੈਠਕ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਕਰਨਾਲ ਵਿਚ ਸੁਰੱਖਿਆ ਸਖਤ ਕਰ ਦਿੱਤੀ ਗਈ। ਸਾਰੇ ਰੂਟਾਂ ਨੂੰ ਸੀਲ ਕਰ ਦਿੱਤਾ ਗਿਆ। ਕਿਸਾਨ ਰੇਲਵੇ ਰੋਡ ਨਾ ਪਹੁੰਚ ਸਕਣ ਤੇ ਉਨ੍ਹਾਂ ਨੇ ਨੈਸ਼ਨਲ ਹਾਈਵੇਅ 44 ਉੱਤੇ ਬਸਤਾੜਾ ਟੋਲ ਪਲਾਜ਼ਾ ਉੱਤੇ ਜਾਮ ਲਗਾ ਦਿੱਤਾ ਹੈ। ਇਸ ਤੋਂ ਬਾਅਦ ਦੋਪਹਿਰ ਤਕਰੀਬਨ ਸਵਾ 12 ਵਜੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ, ਜਿਸ ਵਿਚ ਕੁਝ ਕਿਸਾਨ ਜ਼ਖਮੀ ਹੋ ਗਏ। 

ਪੜੋ ਹੋਰ ਖਬਰਾਂ: ਅਮਰੀਕਾ 'ਚ ਵਾਪਰੇ ਭਿਆਨਕ ਸੜਕੀ ਹਾਦਸੇ 'ਚ ਪੰਜਾਬੀ ਪੁਲਿਸ ਅਫਸਰ ਗਰੇਵਾਲ ਦੀ ਮੌਤ

ਉਥੇ ਹੀ ਬੈਠਕ ਵਿਚ ਆ ਰਹੇ ਭਾਜਪਾ ਪ੍ਰਦੇਸ਼ ਪ੍ਰਧਾਨ ਓਮਪ੍ਰਕਾਸ਼ ਧਨਖੜ ਦਾ ਕਾਸਾਨਾਂ ਨੇ ਬਸਤਾੜਾ ਟੋਲ ਪਲਾਜ਼ਾ ਉੱਤੇ ਵਿਰੋਧ ਕੀਤਾ। ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਕਾਲੇ ਝੰਡੇ ਦਿਖਾਏ। ਧਨਖੜ ਸਵੇਰੇ ਤਕਰੀਬਨ ਸਾਢੇ 10 ਵਜੇ ਪਾਨੀਪਤ ਵਲੋਂ ਕਰਨਾਲ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਆ ਰਹੇ ਸਨ।

ਪੜੋ ਹੋਰ ਖਬਰਾਂ: ਬਿਜਲੀ ਸਮਝੌਤਿਆਂ ਉੱਤੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ

In The Market