LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਦਾਕਾਰ ਅਰਮਾਨ ਕੋਹਲੀ ਦੇ ਘਰੋਂ ਮਿਲਿਆ ਨਸ਼ੀਲੇ ਪਦਾਰਥ, ਭੇਜਿਆ ਇਕ ਦਿਨਾਂ ਰਿਮਾਂਡ 'ਤੇ

arman kohli

ਮੁੰਬਈ (ਇੰਟ.)- ਨਾਰਕੋਟਿਕ ਕੰਟਰੋਲ ਬਿਊਰੋ (Bureau of Narcotics Control) ਵਲੋਂ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਅਰਮਾਨ ਕੋਹਲੀ (Arman Kohli) ਨੂੰ ਇਕ ਦਿਨ ਦੇ ਰਿਮਾਂਡ ਲਈ ਨਾਰਕੋਟਿਕ ਕੰਟਰੋਲ ਬਿਊਰੋ (Bureau of Narcotics Control) ਭੇਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਰਮਾਨ ਕੋਹਲੀ (Arman Kohli) ਦੇ ਘਰ ਵਿਚੋਂ ਨਸ਼ਾ ਬਰਾਮਦ ਕੀਤਾ ਗਿਆ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

NCB conducts raid at Armaan Kohli's house in Mumbai in drug case

Read more- ਜਾਣੋ ਕਿਉਂ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਖੇਡ ਦਿਵਸ'

ਦੱਸਣਯੋਗ ਹੈ ਕਿ 70 ਤੇ 80ਵੇਂ ਦਹਾਕੇ 'ਚ ਇਕ ਬਾਲ ਕਲਾਕਾਰ ਦੇ ਤੌਰ 'ਤੇ ਅਤੇ ਫਿਰ 90 ਦੇ ਦਹਾਕੇ 'ਚ ਇਕ ਹੀਰੋ ਦੇ ਤੌਰ 'ਤੇ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਅਦਾਕਾਰ ਅਰਮਾਨ ਕੋਹਲੀ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਰੱਗਸ ਨਾਲ ਜੁੜੇ ਇਕ ਮਾਮਲੇ 'ਚ ਹਿਰਾਸਤ ਚ ਲੈ ਲਿਆ ਹੈ। ਐਨਸੀਬੀ ਨੇ ਸ਼ਨੀਵਾਰ ਦੁਪਹਿਰ ਅਰਮਾਨ ਕੋਹਲੀ ਦੇ ਜੁਹੂ ਸਥਿਤ ਬੰਗਲੇ 'ਚ ਛਾਪੇਮਾਰੀ ਕੀਤੀ ਤੇ ਕਈ ਘੰਟਿਆਂ ਦੀ ਪੁੱਛਗਿਛ ਮਗਰੋਂ ਉਨ੍ਹਾਂ ਨੂੰ ਆਪਣੀ ਜੀਪ 'ਚ ਬਿਠਾ ਕੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਹੋਈ ਛਾਪੇਮਾਰੀ ਦੌਰਾਨ ਐਨਸੀਬੀ ਨੂੰ ਕੁਝ ਮਾਤਰਾ 'ਚ ਡ੍ਰਗਸ ਮਿਲਿਆ ਹੈ।

Bollywood actor Armaan Kohli arrested in drug-related case

Read more- 1 ਸਤੰਬਰ ਤੋਂ ਹੋ ਰਹੇ ਵੱਡੇ ਬਦਲਾਅ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਫਿਲਹਾਲ ਡ੍ਰਗਸ ਦੀ ਮਾਤਰਾ ਕਿੰਨੀ ਹੈ ਤੇ ਅਰਮਾਨ ਕੋਹਲੀ ਦਾ ਡ੍ਰਗਸ ਮਾਮਲੇ 'ਚ ਕੀ ਕਨੈਕਸ਼ਨ ਹੈ, ਇਸ ਨੂੰ ਲੈਕੇ ਹੁਣ ਤਕ ਐਨਸੀਬੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਜ਼ਿਕਰਯੋਗ ਹੈ ਕਿ ਅਰਮਾਨ ਕੋਹਲੀ ਮੁੰਬਈ ਦੇ ਜੁਹੂ ਸਥਿਤ ਵਿਕਾਸ ਪਾਰਕ ਸੋਸਾਇਟੀ ਦੇ ਬੰਗਲਾ ਨੰਬਰ 10 'ਚ ਆਪਣੇ ਮਾਪਿਆਂ ਦੇ ਨਾਲ ਰਹਿੰਦੇ ਹਨ। ਇਸ ਸੁਸਾਇਟੀ 'ਚ ਕੁੱਲ 17 ਬੰਗਲੇ ਹਨ। ਐਨਸੀਬੀ 11 ਮੈਂਬਰੀ ਟੀਮ ਅਰਮਾਨ ਕੋਹਲੀ ਦੇ ਬੰਗਲੇ 'ਚ ਛਾਪੇਮਾਰੀ ਦੌਰਾਨ ਮੌਜੂਦ ਸੀ। ਬਾਅਦ 'ਚ ਸ਼ਾਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਵੀ ਸ਼ਾਮ ਨੂੰ ਅਰਮਾਨ ਕੋਹਲੀ ਤੋਂ ਪੁੱਛਗਿਛ ਕਰਨ ਪਹੁੰਚੇ ਸਨ।

Ncb: Find the Latest News, Photos, Videos on Ncb | Hindustan Times

Read more- ਮਨ ਕੀ ਬਾਤ ਵਿਚ ਮੋਦੀ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਕਿਹਾ-ਧਿਆਨਚੰਦ ਵੀ ਹੋਣਗੇ ਖੁਸ਼
ਦੱਸ ਦੇਈਏ ਅਰਮਾਨ ਕੋਹਲੀ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। 2018 'ਚ ਉਨ੍ਹਾਂ 'ਤੇ ਆਪਣੀ ਲਿਵ ਇਨ ਪਾਰਟਨਰ ਰਹੀ ਨੀਰੂ ਰੰਧਾਵਾ ਦੇ ਨਾਲ ਗਾਲੀ ਗਲੋਚ ਤੇ ਮਾਰਕੁੱਟ ਦਾ ਇਲਜ਼ਾਮ ਵੀ ਲੱਗਾ ਸੀ। ਖੁਦ ਨੀਰੂ ਰੰਧਾਵਾ ਨੇ ਏਬੀਪੀ ਨਿਊਜ਼ ਨੂੰ ਉਸ ਸਮੇਂ ਦਿੱਤੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਗੋਆ 'ਚ ਇਕ ਪ੍ਰਾਪਰਟੀ ਦੀ ਦੇਖਭਾਲ ਦੇ ਸਿਲਸਿਲੇ ਨਾਲ ਜੁੜੀ ਧਨਰਾਸ਼ੀ ਨੂੰ ਲੈਕੇ ਅਰਮਾਨ ਨੇ ਉਸ ਨਾਲ ਮਾਰਕੁੱਟ ਤੇ ਗਾਲੀ ਗਲੋਚ ਕੀਤਾ ਸੀ।

In The Market