LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਣੋ ਕਿਉਂ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 'ਖੇਡ ਦਿਵਸ'

sports day

ਨਵੀਂ ਦਿੱਲੀ (ਇੰਟ.)- 'ਹਾਕੀ ਦੇ ਜਾਦੂਗਰ' ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਜਾਣਦਾ ਹੈ। ਅੱਜ ਦੇ ਦਿਨ ਯਾਨੀ 29 ਅਗਸਤ 1905 ਨੂੰ ਇਸ ਮਹਾਨ ਖਿਡਾਰੀ ਦਾ ਜਨਮ ਇਲਾਹਬਾਦ ਦੇ ਇੱਕ ਰਾਜਪੂਤ ਘਰਾਣੇ ਵਿੱਚ ਹੋਇਆ ਸੀ।  ਗੇਂਦ ਲੈ ਕੇ ਬਿਜਲੀ ਦੀ ਤੇਜ਼ੀ ਨਾਲ ਦੌੜਨ ਵਾਲੇ ਧਿਆਨ ਚੰਦ ਦਾ ਅੱਜ ਜਨਮਦਿਨ ਮਨਾਇਆ ਜਾ ਰਿਹਾ ਹੈ। ਭਾਰਤ ਵਿੱਚ ਇਸ ਦਿਨ ਨੂੰ 'ਰਾਸ਼ਟਰੀ ਖੇਡ ਦਿਵਸ' ਵਜੋਂ ਮਨਾਇਆ ਜਾਂਦਾ ਹੈ।

Dhyan Chand in Berlin 1936: Captaincy test in Nazi Germany, Adolf Hitler  myth | Olympics News,The Indian Express

Read more- 1 ਸਤੰਬਰ ਤੋਂ ਹੋ ਰਹੇ ਵੱਡੇ ਬਦਲਾਅ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। 29 ਅਗਸਤ ਉਨ੍ਹਾਂ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਹਾਕੀ ਦੇ ਮਹਾਨ ਖਿਡਾਰੀ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਹਿਣ ਦਾ ਕਾਰਨ ਉਨ੍ਹਾਂ ਦਾ ਮੈਦਾਨ 'ਤੇ ਪ੍ਰਦਰਸ਼ਨ ਹੈ। ਉਨ੍ਹਾਂ ਨੇ 1928, 1932 ਅਤੇ 1936 ਦੇ ਸਾਲਾਂ ਵਿੱਚ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ।

Dhyan Chand Birth Anniversary: Rare Photos of the Hockey Wizard

Read more- ਮਨ ਕੀ ਬਾਤ ਵਿਚ ਮੋਦੀ ਨੇ ਭਾਰਤੀ ਹਾਕੀ ਟੀਮ ਦੀ ਕੀਤੀ ਸ਼ਲਾਘਾ, ਕਿਹਾ-ਧਿਆਨਚੰਦ ਵੀ ਹੋਣਗੇ ਖੁਸ਼
ਧਿਆਨ ਚੰਦ ਨੇ ਆਪਣੇ ਕਰੀਅਰ ਵਿੱਚ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ 1956 ਵਿੱਚ ਧਿਆਨ ਚੰਦ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਇਸ ਲਈ ਉਨ੍ਹਾਂ ਦਾ ਜਨਮਦਿਨ ਅਰਥਾਤ 29 ਅਗਸਤ ਭਾਰਤ ਵਿੱਚ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਧਿਆਨ ਚੰਦ, ਜੋ ਸਾਲ 1928 ਵਿੱਚ ਪਹਿਲੀ ਵਾਰ ਓਲੰਪਿਕ ਖੇਡਣ ਗਿਆ ਸੀ, ਨੇ ਆਪਣੀ ਹਾਕੀ ਦਾ ਅਜਿਹਾ ਜਾਦੂ ਵਿਖਾਇਆ ਕਿ ਵਿਰੋਧੀ ਟੀਮਾਂ ਉਨ੍ਹਾਂ ਨੂੰ ਮੈਦਾਨ ਵਿੱਚ ਵੇਖਦਿਆਂ ਹੀ ਡਰਨ ਲੱਗ ਪਈਆਂ।

Dhyan Chand: 'The undisputed magician of world hockey' - The Hockey Paper

Read more- 1 ਸਤੰਬਰ ਤੋਂ ਹੋ ਰਹੇ ਵੱਡੇ ਬਦਲਾਅ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

1928 ਵਿੱਚ ਨੀਦਰਲੈਂਡ ਵਿੱਚ ਖੇਡੀ ਗਈ ਓਲੰਪਿਕ ਵਿੱਚ ਧਿਆਨ ਚੰਦ ਨੇ 5 ਮੈਚਾਂ ਵਿੱਚ 14 ਗੋਲ ਕੀਤੇ ਅਤੇ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਜਿੱਤ ਤੋਂ ਬਾਅਦ, ਹਜ਼ਾਰਾਂ ਲੋਕਾਂ ਨੇ ਬੰਬੇ ਹਾਰਬਰ ਵਿੱਚ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ। ਧਿਆਨ ਚੰਦ ਨੂੰ ਹਾਕੀ ਦਾ ਮਾਹਿਰ ਮੰਨਿਆ ਜਾਂਦਾ ਸੀ, ਹਰ ਕੋਈ ਉਨ੍ਹਾਂ ਦੀ ਗੋਲ-ਸਕੋਰਿੰਗ ਕਲਾ ਤੋਂ ਹੈਰਾਨ ਸੀ। ਇਸਦੇ ਲਈ, ਉਨ੍ਹਾਂ ਦੀ ਹਾਕੀ ਸਟਿੱਕ ਨੂੰ ਤੋੜ ਕੇ ਪਰਖਿਆ ਗਿਆ ਸੀ। ਨੀਦਰਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਸਟਿੱਕ ਤੋੜੀ ਗਈ ਸੀ ਅਤੇ ਜਾਂਚ ਕੀਤੀ ਗਈ ਸੀ ਕਿ ਇਸ ਵਿੱਚ ਚੁੰਬਕ ਤਾਂ ਨਹੀਂ।

In The Market