LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਐਮੀ ਵਿਰਕ ਦੇ ਹੱਕ 'ਚ ਆਇਆ ਕਿਸਾਨ ਮੋਰਚਾ, ਪੋਸਟ ਪਾ ਆਖੀ ਇਹ ਗੱਲ

28 ammy

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਏ ਹਨ। ਦਰਅਸਲ ਇਹ ਵਿਵਾਦ ਐਮੀ ਵਿਰਕ ਦੀਆਂ ਕੁਝ ਦੋ-ਤਿੰਨ ਫ਼ਿਲਮਾਂ ਨੂੰ ਲੈ ਕੇ ਹੈ, ਜਿਨ੍ਹਾਂ ਦਾ ਲੋਕਾਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਚਾਲੇ ਕਿਸਾਨ  ਮੋਰਚੇ ਵਲੋਂ ਐਮੀ ਵਿਰਕ ਦੇ ਹੱਕ ਵਿਚ ਪੋਸਟ ਪਾਈ ਗਈ ਹੈ।

ਪੜੋ ਹੋਰ ਖਬਰਾਂ: ਜੇਕਰ ਇਨ੍ਹਾਂ ਬੈਂਕਾਂ 'ਚ ਹੈ ਤੁਹਾਡਾ ਵੀ ਬਚਤ ਖਾਤਾ ਤਾਂ ਪੜੋ ਇਹ ਖਬਰ! ਵਿਆਜ ਦਰਾਂ 'ਚ ਹੋਈ ਕਟੌਤੀ

ਕਿਸਾਨ ਮੋਰਚੇ ਦੀ ਪੋਸਟ ਵਿਚ ਕਿਹਾ ਗਿਆ ਹੈ, 'ਬੰਦੇ ਨੂੰ ਐਨਾ ਵੀ ਨਾ ਝੁਕਾਓ ਕਿ ਉਹ ਟੁੱਟ ਹੀ ਜਾਵੇ।ਮੰਨ ਲੳ @ammyvirk  ਤੋਂ ਗਲਤੀ ਹੋਈ ਵੀ ਐ,ਪਰ ਇਸ ਸਟੇਟਮੈਂਟ ਤੋਂ ਬਾਅਦ ਗੱਲ ਤੇ ਮਿੱਟੀ ਪਾਉਣੀ ਚਾਹੀਦੀ ਐ। ਇੱਕ ਗ਼ਲਤੀ ਕਰਕੇ ਬੰਦੇ ਦੇ ਦੂਜੇ ਚੰਗੇ ਕੰਮਾਂ ਨੂੰ ਅੱਖੋਂ ਪਰੋਖੇ ਕਰਨਾ ਵੀ ਗਲਤ ਐ। ਨਵੇਂ ਨਾਲ ਜੁੜਨ ਜਾਂ ਨਾ ਪਰ ਜਿਹੜੇ ਆਪਣੇ ਨੇ ਤੇ ਨਾਲ ਖੜੇ ਨੇ ਓਹਨਾ ਨੂੰ ਨਾ ਟੁੱਟਣ ਦਈਏ। #kisanektazindabaad #kisanandolan #9monthsfarmersprotest'

ਦੱਸ ਦੇਈਏ ਕਿ ਹਾਲ ਹੀ ’ਚ ਐਮੀ ਵਿਰਕ ਦੀ ‘ਪੁਆੜਾ’ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। 12 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਸ ਫ਼ਿਲਮ ਦਾ ਕੁਝ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਉਸ ਦਾ ਬਾਈਕਾਟ ਹੋਣਾ ਚਾਹੀਦਾ ਹੈ।

ਪੜੋ ਹੋਰ ਖਬਰਾਂ: ਜੱਲ੍ਹਿਆਂਵਾਲਾ ਬਾਗ ਸ਼ਹੀਦੀ ਯਾਦਗਾਰ ਦਾ ਅੱਜ ਉਦਘਾਟਨ ਕਰਨਗੇ PM ਮੋਦੀ

 

ਉਥੇ ਹਾਲ ਹੀ ਡਿਜ਼ਨੀ ਪਲੱਸ ਹੌਟਸਟਾਰ ’ਤੇ 13 ਅਗਸਤ ਨੂੰ ਐਮੀ ਵਿਰਕ ਦੀ ਅਜੇ ਦੇਵਗਨ ਨਾਲ ਫ਼ਿਲਮ ‘ਭੁਜ’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਐਮੀ ਵਿਰਕ ਦਾ ਵਿਰੋਧ ਇਸ ਲਈ ਹੋ ਰਿਹਾ ਹੈ ਕਿਉਂਕਿ ਐਮੀ ਨੇ ਫ਼ਿਲਮ ’ਚ ਅਜੇ ਦੇਵਗਨ ਨਾਲ ਕੰਮ ਕੀਤਾ ਹੈ, ਜਿਸ ਨੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।

ਪੜੋ ਹੋਰ ਖਬਰਾਂ: Tokyo Paralympics: ਭਾਵਿਨਾ ਪਟੇਲ ਟੇਬਲ ਟੈਨਿਸ ਦੇ ਫਾਈਨਲ 'ਚ, ਗੋਲਡ ਤੋਂ ਇਕ ਕਦਮ ਦੂਰ

In The Market